ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਪ੍ਰਧਾਨਮੰਤਰੀ ਨਰੇਂਦਰ ਮੋਦੀ ਤੋਂ ਦਿਲੀ ਦੇ ਮੁੱਖਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਖਿਲਾਫ ਕਵੀ ਕੁਮਾਰ ਵਿਸ਼ਵਾਸ ਦੁਆਰਾ ਲਾਏ ਗਏ ਦੋਸ਼ ਦੀ ਸੁਤੰਤਰ ਜਾਂਚ ਦੇ ਹੁਕਮ ਦੇਣ ਦੀ ਮੰਗ ਕੀਤੀ ਹੈ। ਕੁਮਾਰ ਵਿਸ਼ਵਾਸ ਨੇ ਦੋਸ਼ ਲਾਇਆ ਹੈ ਕਿ ਕੇਜਰੀਵਾਲ 2017 ਦੇ ਵਿਧਾਨਸਭਾ ਚੋਣਾਂ ਦੇ ਦੌਰਾਨ ਪੰਜਾਬ ਦੇ ਮੁੱਖਮੰਤਰੀ ਬੰਨਣ ਲਈ ਵੱਖਵਾਦੀ ਤੱਤਾਂ ਦਾ ਸਹਾਰਾ ਲੈਣ ਲਈ ਤਿਆਰ ਸਨ।
ਕੁਮਾਰ ਵਿਸ਼ਵਾਸ ਦਾ ਕਹਿਣਾ ਹੈ ਕਿ ਕੇਜਰੀਵਾਲ ਨੇਇਹ ਤਕ ਕਹਿਤਾ ਸੀ ਕਿ ਉਹ ਜਾਂ ਤਾਂ ਪੰਜਾਬ ਦੇ ਮੁੱਖਮੰਤਰੀ ਬਣਨਗੇ ਜਾਂ ਇਕ ਸੁਤੰਤਰ ਰਾਸ਼ਟਰ (ਖਾਲਿਸਤਾਨ ਦੇ ਲਈ ਇਕ ਸਪਸ਼ਟ ਹਵਾਲਾ) ਦੇ ਪਹਿਲੇ ਪ੍ਰਧਾਨਮੰਤਰੀ।
ਕੁਮਾਰ ਵਿਸ਼ਵਾਸ ਨੇ ਏਜੰਸੀ ਏ.ਐਨ.ਆਈ ਨੂੰ ਦੱਸਿਆ ਕਿ , ' ਇਕ ਦਿਨ ਉਨ੍ਹਾਂ ਨੇ ਮੇਨੂ ਕਿਹਾ ਸੀ ਕਿ ਉਹ ਪੰਜਾਬ ਦੇ ਮੁੱਖਮੰਤਰੀ ਜਾਂ ਤਾਂ ਸੁਤੰਤਰ ਰਾਸ਼ਟਰ (ਖਾਲਿਸਤਾਨ) ਦੇ ਪਹਿਲੇ ਪ੍ਰਧਾਨਮੰਤਰੀ ਬਣਨਗੇ।
ਮੁੱਖਮੰਤਰੀ ਚੰਨੀ ਨੇ ਬਾਅਦ ਵਿਚ ਪੀਐਮ ਮੋਦੀ ਤੋਂ ਕੁਮਾਰ ਵਿਸ਼ਵਾਸ ਦੁਆਰਾ ਲਾਏ ਗਏ ਦੋਸ਼ ਦੀ ਨਿਰਪੱਖ ਜਾਂਚ ਦੀ ਆਰਡਰ ਦੇਣ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਵੱਖਵਾਦ ਦੀ ਭਾਰੀ ਕੀਮਤ ਚੁਕਾਈ ਹੈ। ਉਨ੍ਹਾਂ ਨੇ ਕਿਹਾ, ਪੰਜਾਬ ਦੇ ਸੀਐਮ ਦੇ ਰੂਪ ਵਿਚ ਮੈਂ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੂੰ ਕੁਮਾਰ ਵਿਸ਼ਵਾਸ ਦੀ ਵੀਡੀਓ ਦੇ ਮਾਮਲੇ ਵਿਚ ਨਿਰਪੱਖ ਜਾਂਚ ਦਾ ਆਦੇਸ਼ ਦੇਣ ਦੀ ਮੰਗ ਕਰਦਾ ਹਾਂ।ਸੀਐਮ ਚੰਨੀ ਨੇ ਕਿਹਾ ਕਿ ਰਾਜਨੀਤੀ ਇਕ ਤਰਫ ਹੈ। ਪ੍ਰਧਾਨਮੰਤਰੀ ਨੂੰ ਹਰ ਪੰਜਾਬੀ ਦੀ ਚਿੰਤਾ ਨੂੰ ਦੂਰ ਕਰਨ ਦੀ ਜਰੂਰਤ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਾ ਪੱਤਰ ਸਾਂਝਾ ਕਰਦੇ ਹੋਏ ਟਵੀਟ ਕੀਤਾ।
ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਇਸ ਨੂੰ ਕੇਜਰੀਵਾਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ, ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵਿਚ ਸਰਕਾਰ ਬਣਾਉਣ ਤੋਂ ਰੋਕਣ ਦੇ ਲਈ ਸਾਰੇ ਦਲ ਨਾਲ ਆਏ ਹਨ। ਸਾਜ਼ਿਸ਼ ਦੇ ਤਹਿਤ ਕਾਂਗਰਸ,ਭਾਜਪਾ ਅਤੇ ਅਕਾਲੀ ਨੇਤਾ ਲਗਾਤਾਰ ਅਰਵਿੰਦ ਕੇਜਰੀਵਾਲ ਤੇ ਝੂਠਾ ਇਲਜਾਮ ਲਗਾ ਰਹੇ ਹਨ ਕਿ ਉਨ੍ਹਾਂ ਦਾ ਖਾਲਿਸਤਾਨ ਦਾ ਸਾਥ ਲੈ ਰਹੇ ਹਨ ਅਤੇ ਉਹ ਅੱਤਵਾਦੀਆਂ ਦਾ ਸਾਥ ਲੈ ਰਹੇ ਹਨ ।ਅਰਵਿੰਦ ਕੇਜਰੀਵਾਲ ਨੂੰ ਬਦਨਾਮ ਕਰਨ ਲਈ ਦੁਸ਼ਪ੍ਰਚਾਰ ਕਰ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਵਿਚ MSP ਤੇ ਝੋਨਾ ਅਤੇ ਕਣਕ ਖਰੀਦਣ ਵਾਲੇ ਕਿਸਾਨਾਂ ਵਿਚ 12.3% ਦੀ ਆਈ ਗਿਰਾਵਟ
Summary in English: Punjab Election 2022: Allegations leveled by Kumar Vishwas against Arvind Kejriwal