ਪੰਜਾਬ ਵਿਧਾਨਸਭਾ ਚੋਣਾਂ ਦੇ ਲਈ ਭਾਜਪਾ ਨੇ ਆਪਣੀ ਪ੍ਰਚਾਰ ਮੁਹਿੰਮ ਤੇਜ ਕਰ ਲੀਤੀ ਹੈ । ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਵਿਧਾਨਸਭਾ ਚੋਣਾਂ ਦੇ ਮੱਦੇਨਜਰ ਪਹਿਲੀ ਵਰਚੁਅਲ ਰੈਲੀ ਕਿੱਤੀ । ਮੋਦੀ ਨੇ ਆਪਣੇ ਭਾਸ਼ਣ ਵਿਚ ਪੰਜਾਬ ਦੇ ਕਿਸਾਨਾਂ ਨੂੰ ਬੜਾਵਾ ਦਿੱਤਾ ਹੈ । ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਦੁਗਣੀ ਕਰੇਗੀ ਅਤੇ ਖੇਤੀਬਾੜੀ ਲਾਗਤ ਨੂੰ ਘੱਟ ਕਰਨ ਦੇ ਲਈ ਕੰਮ ਕਰ ਰਹੀ ਹੈ ।
ਮੋਦੀ ਦਾ ਕਹਿਣਾ ਇਹ ਹੈ ਕਿ ਰਾਜ ਦੀ ਖੇਤੀਬਾੜੀ ਨੇ ਹਮੇਸ਼ਾ ਦੇਸ਼ ਨੂੰ ਮਜਬੂਤ ਦਿੱਤੀ ਹੈ। ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀਬਾੜੀ ਖੇਤਰ ਨੂੰ ਬੜਾਵਾ ਦੇ ਰਹੀ ਹੈ ਤਾਂਕਿ ਕਿਸਾਨਾਂ ਦੀ ਆਮਦਨ ਦੁਗਣੀ ਕਿੱਤੀ ਜਾਵੇ ਅਤੇ ਖੇਤੀ ਲਾਗਤ ਨੂੰ ਘੱਟ ਕਿੱਤਾ ਜਾ ਸਕੇ।
ਪੰਜਾਬ ਦੀ ਖੇਤੀਬਾੜੀ ਨੇ ਦੇਸ਼ ਨੂੰ ਮਜਬੂਤੀ ਦਿੱਤੀ ਹੈ , ਪਰ ਰਾਜ ਦੀ ਸੱਤਾ ਤੇ ਕੇਂਦਰ ਵਿਚ ਰਹੇ ਜਥੇਬੰਦੀਆਂ ਨੇ ਪੰਜਾਬ ਦੇ ਕਿਸਾਨਾਂ ਨੂੰ ਕਿ ਦਿੱਤਾ ? ਕਿਸਾਨਾਂ ਨੂੰ ਆਧੁਨਿਕ 'ਕੋਲਡ ਸਟੋਰੇਜ' ਅਤੇ ਫੂਡ ਪ੍ਰੋਸੈਸਿੰਗ ਉਦਯੋਗਾਂ ਦੇ ਨਾਲ-ਨਾਲ ਉਨ੍ਹਾਂ ਦੇ ਉਤਪਾਦਾਂ ਦੇ ਨਿਰਯਾਤ ਲਈ ਬਿਹਤਰ ਸੰਪਰਕ ਦੀ ਲੋੜ ਹੈ।
ਪੰਜਾਬ ਦੇ ਕਿਸਾਨਾਂ ਨੂੰ ਫ਼ਸਲ ਦੀ ਬਿਜਾਈ ਤੋਂ ਲੈਕੇ ਆਪਣੀ ਫਸਲ ਵੇਚਣ ਦੇ ਲਈ ਆਧੁਨਿਕ ਸਹੂਲਤਾਂ ਦੀ ਜਰੂਰਤ ਹੈ । ਮੋਦੀ ਨੇ ਕਿਹਾ ਕਿ ਸਾਡੀ ਡਬਲ ਇੰਜਣ ਸਰਕਾਰ ਇਨ੍ਹਾਂ ਖੇਤਰਾਂ ਵਿਚ ਤੇਜੀ ਨਾਲ ਕੰਮ ਕਰੇਗੀ । ਸਾਡੀ ਸਰਕਾਰ ਛੋਟੇ ਕਿਸਾਨਾਂ ਦੀ ਭਲਾਈ ਦੇ ਲਈ ਲਗਾਤਾਰ ਕਦਮ ਚੁੱਕ ਰਹੀ ਹੈ । ਪਿਛਲੇ ਸਾਲ ਫਾਸਫੇਟਿਕ ਅਤੇ ਪੋਟਾਸਿਕ (ਪੀਐਂਡਕੇ) ਖਾਦਾਂ ਲਈ, ਸਾਡੀ ਸਰਕਾਰ ਨੇ ਸਬਸਿਡੀ ਵਿੱਚ ਲਗਭਗ 45,000 ਕਰੋੜ ਰੁਪਏ ਦਾ ਵਾਧਾ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਪਹਿਲੀ ਵਾਰ ਕਿਸਾਨਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦਾ ਭੁਗਤਾਨ ਸਿਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਦਿੱਤਾ ਜਾ ਰਿਹਾ ਹੈ । ਮੋਦੀ ਨੇ ਪਿਛਲੀ ਕੇਂਦਰ ਸਰਕਾਰ ਦੀ ਤੁਲਨਾ ਵਿਚ ਉਨ੍ਹਾਂ ਦੀ ਸਰਕਾਰ ਦੁਆਰਾ ਕਿਸਾਨਾਂ ਦੇ ਹਿੱਤ ਲਈ ਚੁਕੇ ਗਏ ਕਈ ਹੋਰ ਫੈਸਲਿਆਂ ਦਾ ਵੀ ਜ਼ਿਕਰ ਕਿੱਤਾ ਹੈ ।
ਇਹ ਵੀ ਪੜ੍ਹੋ : ਪਸ਼ੂ ਪਾਲਣ ਵਾਲੇ ਕਿਸਾਨਾਂ ਨੂੰ ਸਰਕਾਰ ਦੇ ਰਹੀ ਹੈ 1.05 ਲੱਖ ਰੁਪਏ ਦਾ ਲਾਭ
Summary in English: Punjab Election 2022: Prime Minister Narendra Modi praises Punjab farmers