ਇਲੈਕਟ੍ਰੀਸ਼ੀਅਨ ਜਾਂ ਵਾਇਰਮੈਨ ਟਰੇਡ (Electrician or Wireman Trade) ਵਿੱਚ ITI ਕੋਰਸ ਕਰਨ ਵਾਲੇ ਨੌਜਵਾਨਾਂ ਲਈ ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਨੇ ਪੰਜਾਬ ਬਿਜਲੀ ਵਿਭਾਗ ਵਿੱਚ ਲਾਈਨਮੈਨ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਵਧੇਰੇ ਜਾਣਕਾਰੀ ਲਈ, ਉਮੀਦਵਾਰ PSPCL ਦੀ ਵੈੱਬਸਾਈਟ pspcl.in 'ਤੇ ਨੋਟੀਫਿਕੇਸ਼ਨ ਦੇਖ ਸਕਦੇ ਹਨ।
ਖਾਲੀ ਥਾਂ ਦੇ ਵੇਰਵੇ
ਪੋਸਟ ਦਾ ਨਾਮ – ਲਾਈਨਮੈਨ
ਅਹੁਦਿਆਂ ਦੀ ਗਿਣਤੀ – 600
ਜਨਰਲ ਸ਼੍ਰੇਣੀ ਲਈ ਅਸਾਮੀਆਂ ਦੀ ਗਿਣਤੀ - 366
SC ਲਈ ਖਾਲੀ ਅਸਾਮੀਆਂ - 150
ਪੱਛੜੀਆਂ ਸ਼੍ਰੇਣੀਆਂ ਲਈ ਅਸਾਮੀਆਂ – 60
ਅਸਮਰਥ ਵਿਅਕਤੀਆਂ ਲਈ ਪੋਸਟਾਂ ਦੀ ਸੰਖਿਆ - 24
ਕੌਣ ਕਰ ਸਕਦਾ ਹੈ ਅਪਲਾਈ
ਅਪਲਾਈ ਕਰਨ ਵਾਲੇ ਉਮੀਦਵਾਰਾਂ ਨੇ ਪੂਰੇ ਸਮੇਂ ਦੇ ਰੈਗੂਲਰ ਵਿਦਿਆਰਥੀ ਵਜੋਂ ਇਲੈਕਟ੍ਰੀਸ਼ੀਅਨ ਜਾਂ ਵਾਇਰਮੈਨ ਟਰੇਡ ਵਿੱਚ ITI ਕੋਰਸ ਕੀਤਾ ਹੋਣਾ ਚਾਹੀਦਾ ਹੈ। ਇਸ ਦੇ ਨਾਲ, ਘੱਟੋ-ਘੱਟ ਅਤੇ ਵੱਧ ਤੋਂ ਵੱਧ ਉਮਰ ਸੀਮਾ ਅਪ੍ਰੈਂਟਿਸਸ਼ਿਪ ਐਕਟ 1961 ਦੇ ਅਨੁਸਾਰ ਹੋਵੇਗੀ। ਇਸ ਦੇ ਨਾਲ ਹੀ ਚੁਣੇ ਗਏ ਉਮੀਦਵਾਰਾਂ ਦੀ ਤਨਖਾਹ ਵੀ ਅਪ੍ਰੈਂਟਿਸਸ਼ਿਪ ਐਕਟ 1961 ਅਨੁਸਾਰ ਹੋਵੇਗੀ।
ਕਿਵੇਂ ਦੇਣੀ ਹੈ ਅਰਜ਼ੀ
PSPCL ਲਾਈਨਮੈਨ ਭਰਤੀ 2021 ਲਈ ਅਰਜ਼ੀ ਫਾਰਮ ਪੰਜਾਬ ਬਿਜਲੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ pspcl.in 'ਤੇ ਉਪਲਬਧ ਹੈ। ਤੁਹਾਨੂੰ ਆਨਲਾਈਨ ਅਪਲਾਈ ਕਰਨਾ ਹੋਵੇਗਾ। ਅਰਜ਼ੀ ਦੀ ਪ੍ਰਕਿਰਿਆ 24 ਨਵੰਬਰ 2021 ਤੋਂ ਸ਼ੁਰੂ ਹੋ ਗਈ ਹੈ। ਅਪਲਾਈ ਕਰਨ ਦੀ ਆਖਰੀ ਮਿਤੀ 15 ਦਸੰਬਰ 2021 ਹੈ। ਇਸ ਭਰਤੀ ਪ੍ਰਕਿਰਿਆ ਦਾ ਹਿੱਸਾ ਬਣਨ ਲਈ ਉਮੀਦਵਾਰਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ। ਯੋਗ ਉਮੀਦਵਾਰ ਬਿਨਾਂ ਕਿਸੇ ਫੀਸ ਦੇ ਇਸ ਲਈ ਅਪਲਾਈ ਕਰ ਸਕਦੇ ਹਨ।
ਕਿਵੇਂ ਹੋਵੇਗੀ ਚੋਣ
ਪੰਜਾਬ ਬਿਜਲੀ ਵਿਭਾਗ ਵਿੱਚ ਲਾਈਨਮੈਨ ਦੀ ਨੌਕਰੀ ਲੈਣ ਲਈ ਤੁਹਾਨੂੰ ਕੋਈ ਪ੍ਰੀਖਿਆ ਨਹੀਂ ਦੇਣੀ ਪਵੇਗੀ ਅਤੇ ਨਾ ਹੀ ਇਸ ਲਈ ਕਿਸੇ ਕਿਸਮ ਦੀ ਇੰਟਰਵਿਊ ਹੋਵੇਗੀ। ਉਮੀਦਵਾਰਾਂ ਦੀ ਚੋਣ ITI ਕੋਰਸ ਵਿੱਚ ਪ੍ਰਾਪਤ ਅੰਕਾਂ ਅਤੇ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ।
ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰ ਸਕਦੇ ਹਨ। https://apprenticelm2021.pspcl.in/Advertisement.pdf
ਇਹ ਵੀ ਪੜ੍ਹੋ : PM Kisan Tractor Yojana: ਜਾਣੋ ਕਿਵੇਂ ਹੁਣ ਅੱਧੀ ਕੀਮਤ 'ਤੇ ਮਿਲੇਗਾ ਟਰੈਕਟਰ
Summary in English: Punjab Electricity Department has taken out bumper recruitment, selection will be done without exam and without interview