ਪੰਜਾਬ ਸਲੱਮ ਦਵੈਲਰਜ਼ (ਪ੍ਰੋਪਰਾਇਟਰੀ ਰਾਇਟਸ ) ਐਕਟ , 2020 ਦੀ ਨੋਟੀਫਿਕੇਸ਼ਨ ਵਾਲ਼ੇ ਦਿਨ 1ਅਪ੍ਰੈਲ,2020 ਤੱਕ ਕਿੱਸੇ ਵੀ ਸ਼ਹਿਰੀ ਇਲਾਕੇ ਦੇ ਸਲੱਮ ਖੇਤਰ ਵਿਚ ਘਰ ਝੁਗੀ ਝੋਂਪੜੀ ਵਿਚ ਰਹਿੰਦਾ ਪਰਿਵਾਰ ਇਸ ਯੋਜਨਾ ਦਾ ਲਾਭ ਪ੍ਰਾਪਤ ਕਾਰਨ ਦੇ ਯੋਗ ਹੈ । ਹਾਲਾਂਕਿ ਜਾਇਦਾਦ ਦੇ ਮਾਲਕ ਦੀ ਅਲਾਟਮੈਂਟ ਨਾਲ ਇਹ ਵੀ ਸ਼ਰਤ ਹੈ ਕਿ ਲਾਭਪਾਤਰੀ 30 ਸਾਲਾਂ ਤੱਕ ਉਸ ਜਾਇਦਾਦ ਨੂੰ ਨਾ ਤਾਂ ਵੇਚ ਸਕਦਾ ਹੈ ਨਾ ਤਾਂ ਕਿਸੀ ਹੋਰ ਦੇ ਨਾਂ ਤੇ ਤਬਦੀਲ ਕਰ ਸਕਦਾ ਹੈ। ਰਾਜ ਦੇ ਅੰਦਰ ਆਰਥਕ ਤੌਰ ਤੇ ਸਭ ਤੋਂ ਹੇਠਲੇ ਵਰਗ ਨਾਲ ਸਬੰਧਤ ਲੋਕਾਂ ਦੀ ਸਤਿਥੀ ਤੋਂ ਚਿੰਤਤ ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ 'ਬਸੇਰਾ' ਸਕੀਮ ਤਹਿਤ ਝੁੱਗੀ ਝੋਂਪੜੀ ਵਾਸੀਆਂ ਨੂੰ ਉਹਨਾਂ ਦੇ ਮਾਲਕਾਨਾ ਹੱਕ ਦੇ ਘਰਾਂ ਵਿੱਚ ਜਾ ਕੇ ਦੀਵਾਲੀ ਦੇ ਦੀਵੇ ਜਗਾਉਣ ਅਤੇ ਮਾਲਕਾਨਾ ਹੱਕ ਸਬੰਧੀ ਸਰਟੀਫਿਕੇਟ ਉਨ੍ਹਾਂ ਦੇ ਹੱਥਾਂ ਵਿੱਚ ਸੌਂਪਣ ।
ਮੁੱਖ ਮੰਤਰੀ ਵਲੋਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਸ਼ਹਿਰੀ ਖੇਤਰਾਂ ਵਿੱਚ ਰਾਜ ਸਰਕਾਰ ਦੀ ਜ਼ਮੀਨ ਤੇ ਰਹਿ ਰਹੇ ਝੁੱਗੀ - ਝੋਂਪੜੀ ਵਾਸੀਆਂ ਨੂੰ ਮਾਲਕਾਨਾ ਹੱਕ ਪ੍ਰਦਾਨ ਕਰਨ ਦੀ ਸਮੁੱਚੀ ਪ੍ਰੀਕ੍ਰਿਆ ਦੀ ਨਿਗਰਾਨੀ ਕਰਨ ਅਤੇ ਇਸ ਨੂੰ ਮੁਕੰਮਲ ਕਰਨ ਲਈ ਹਦਾਇਤਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਗਈਆਂ ਹਨ।
ਦੀਵਾਲੀ ਮੌਕੇ ਗਰੀਬਾਂ ਦੀ ਜ਼ਿੰਦਗੀ ਰੁਸ਼ਨਾਈ
ਦੀਵਾਲੀ ਮੌਕੇ ਗਰੀਬਾਂ ਦੀ ਜ਼ਿੰਦਗੀ ਨੂੰ ਰੋਸ਼ਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਹੱਥੀਂ ਸ਼੍ਰੀ ਚਮਕੌਰ ਸਾਹਿਬ ਵਿਖੇ 269 ਝੁੱਗੀ- ਝੋਂਪੜੀ ਵਾਲਿਆਂ ਨੂੰ ਬਸੇਰਾ ਸਕੀਮ ਤਹਿਤ ਕਬਜ਼ੇ ਅਤੇ ਮਾਲਕਾਨਾ ਹੱਕ ਸੌਂਪੇ । ਮੁੱਖ ਮੰਤਰੀ ਕਈ ਲਾਭਪਾਤਰੀਆਂ ਦੇ ਘਰਾਂ ਵਿੱਚ ਗਏ ਅਤੇ ਆਪਣੇ ਹੱਥੀ ਉਨ੍ਹਾਂ ਦੀਆਂ ਜਾਇਦਾਦਾਂ ਦੇ ਮਾਲਕਾਨਾ ਦਸਤਾਵੇਜ ਸੌਂਪ ਕੇ ਉਨ੍ਹਾਂ ਦੇ ਘਰਾਂ ਵਿੱਚ ਦੀਵਾਲੀ ਦੇ ਦੀਵੇ ਵੀ ਰੋਸ਼ਨ ਕੀਤੇ । 'ਬਸੇਰਾ' ਸਕੀਮ ਤਹਿਤ ਹੋਰਨਾਂ ਰਿਹਾਇਸ਼ੀ ਇਕਾਈਆਂ ਦੇ ਜਿਨ੍ਹਾਂ ਮਾਲਕਾਂ ਦੀ ਸ਼ਨਾਖਤ ਕੀਤੀ ਗਈ ਹੈ , ਉਹਨਾਂ ਨੂੰ ਵੀ ਸਰਕਾਰੀ ਪ੍ਰੀਕ੍ਰਿਆ ਜ਼ਰੀਏ ਮਾਲਕਾਨਾ ਹੱਕ ਪ੍ਰਦਾਨ ਕਰਨ ਦਾ ਕੰਮ ਤੇਜੀ ਨਾਲ ਚਲ ਰਿਹਾ ਹੈ ।
ਪੰਜਾਬ ਸਲੱਮ ਦਵੈਲਰਜ਼ (ਪ੍ਰੋਪਰਾਇਟਰੀ ਰਾਇਟਸ ) ਐਕਟ , 2020 ਅਤੇ ਹੋਰਾਂ ਸਹਾਇਕ ਨਿਯਮਾਂ ਤਹਿਤ ਬਸੇਰਾ ਸਕੀਮ ਰਾਜ ਸਰਕਾਰ ਦੇ ਸਮੁਚੇ ਸ਼ਹਿਰੀ ਵਿਕਾਸ ਅਤੇ ਯੋਜਨਾਬੰਦੀ ਵੱਲ ਇਕ ਮੀਲ ਪੱਥਰ ਸਾਬਤ ਹੋ ਰਹੀ ਹੈ । ਇਹ ਸਕੀਮ ਬਸਤੀਆਂ ਨੂੰ ਵੀ ਸ਼ਹਿਰ ਦੇ ਬਾਕੀ ਹਿੱਸਿਆਂ ਵਾਂਗ ਮੁੱਖ ਧਾਰਾ ਵਿਓਚ ਲਿਆਉਣ ਦੇ ਅਹਿਮ ਕਾਰਜ ਦੀ ਨੀਂਹ ਰੱਖ ਰਹੀ ਹੈ । ਇਸ ਦੇ ਤਹਿਤ ਰਾਜ ਦੇ ਸਮੂਹ ਜ਼ਿਲਿਆਂ ਅੰਦਰ ਸਮੁੱਚੇ ਸ਼ਹਿਰੀ ਵਿਕਾਸ ਨੂੰ ਅਮਲੀ ਰੂੱਪ ਦਿੱਤਾ ਜਾ ਰਿਹਾ ਹੈ ।
ਪ੍ਰਦਾਨ ਕਰਕੇ ਲੋੜਵੰਦ ਲੋਕਾਂ ਦੇ ਆਪਣੇ ਘਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹਨ । ਬਸੇਰਾ ਸਕੀਮ ਤਹਿਤ ਸਮੂਹ ਯੋਗ ਲਾਭਪਾਤਰੀਆਂ ਨੂੰ ਛੇਤੀ ਹੀ ਉਨ੍ਹਾਂ ਦਾ ਇਕ ਪ੍ਰੀਕ੍ਰਿਆ ਵਿੱਚ ਹੋਰ ਤੇਜੀ ਲਿਆਉਣ ਲਈ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ - ਨਿਰਦੇਸ਼ ਜਾਰੀ ਕੀਤੇ ਗਏ ਹਨ ।
ਮੁੱਖ ਮੰਤਰੀ ਵਲੋਂ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਾਥੀ ਅਤੇ ਵਿਧਾਇਕ ਸਾਹਿਬਾਨ ਵੀ ਬਸੇਰਾ ਸਕੀਮ ਤਹਿਤ ਯੋਗ ਲਾਭਪਾਤਰੀਆਂ ਲੋੜਵੰਦ ਲੋਕਾਂ ਦਾ ਆਪਣੇ ਘਰ ਦਾ ਸੁਪਨਾ ਸਾਕਾਰ ਕਰਦਿਆਂ ਪੰਜਾਬ ਸਰਕਾਰ ਨੇ ਆਪਣੀ
ਵੱਡਆਕਾਰੀ ਯੋਜਨਾ 'ਚੀਫ ਮਨਿਸਟਰ ਸਲੱਮ ਡਵੈਲਪਮੈਂਟ ਪ੍ਰੋਗਰਾਮ ' (ਬਸੇਰਾ) ਤਹਿਤ ਸ਼ਹਿਰੀ ਖੇਤਰਾਂ ਵਿੱਚ ਸਰਕਾਰੀ ਜਮੀਨ ਉੱਤੇ ਰਹੇ ਰਹੇ ਝੁੱਗੀ-ਝੋਂਪੜੀ ਵਾਸੀਆਂ ਨੂੰ ਮਾਲਕਾਨਾ ਹੱਕ ਦਿੱਤੇ ਹਨ ।
ਇਹ ਵੀ ਪੜ੍ਹੋ: ਸੀਐਮ ਚੰਨੀ: ਔਰਤਾਂ ਤੋਂ ਬਾਅਦ ਹੁਣ ਵਿਦਿਆਰਥੀਆਂ ਨੂੰ ਵੀ ਮਿਲੇਗੀ ਮੁਫਤ ਯਾਤਰਾ ਦੀ ਸਹੂਲਤ
Summary in English: Punjab Government grants ownership rights to slum dwellers