ਨਵਾਂਸ਼ਹਿਰ ਮਾਰਗ ਬਲਾਚੌਰ ਦੇ ਨੇੜੇ ਪਿੰਡ ਬੱਲੋਵਾਲ ਸੌਂਖੜੀ ਵਿਖੇ ਕੜੀ ਖੇਤਰ ਲਈ ਸਥਾਪਤ ਖੇਤਰੀ ਖੋਜ ਕੇਂਦਰ ਵਿੱਚ ਖੇਤੀਬਾੜੀ ਕਾਲਜ ਸਥਾਪਤ ਕਰਨ ਲਈ ਪੰਜਾਬ ਸਰਕਾਰ ਵਲੋਂ 13.7 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਕਾਲਜ ਦਾ ਨਿਰਮਾਣ ਕਾਰਜ ਜਲਦੀ ਹੀ ਸ਼ੁਰੂ ਹੋ ਜਾਵੇਗਾ।
ਸ੍ਰੀ ਅਨੰਦਪੁਰ ਸਾਹਿਬ ਦੇ ਸੰਸਦ ਮਨੀਸ਼ ਤਿਵਾਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਖੇਤੀਬਾੜੀ ਕਾਲਜ ਕੇ ਨਿਰਮਾਣ ਤੋਂ ਨਵਾਂ ਸ਼ਹਿਰ, ਰੋਪੜ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਨਾਲ ਸਬੰਧਤ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਪੂਰੀ ਹੋਣਗੀਆਂ।
ਕਿਉਂਕਿ ਇਹ ਕੇਂਦਰ ਲੁਧਿਆਣਾ, ਚੰਡੀਗੜ੍ਹ, ਜਲੰਧਰ ਅਤੇ ਹੁਸ਼ਿਆਰਪੁਰ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ। ਉਹਨਾਂ ਨੇ ਖੁਲਾਸਾ ਕੀਤਾ ਕਿ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੇਤੀਬਾੜੀ ਕਾਲਜ ਸਥਾਪਤ ਕਰਨ ਦੀ ਅਪੀਲ ਕੀਤੀ ਸੀ।
ਖੇਤੀਬੜੀ ਕਾਲਜ ਵਿੱਚ 4 ਸਾਲ ਅਤੇ 6 ਸਾਲ ਦੀ ਡਿਗਰੀ (ਬੀ.ਐੱਸ.ਸੀ ਅਤੇ ਐਮ.ਐੱਸ.ਸੀ) ਕੀਤੀ ਜਾਵੇਗੀ।
ਇਹ ਵੀ ਪੜ੍ਹੋ :- PSSSB Recruitment 2021 : ਪੰਜਾਬ ਵਿੱਚ ਟੈਕਨੀਕਲ ਆਫ਼ਿਸਰ ਲਈ 120 ਅਸਾਮੀਆਂ ਲਈ ਨਿਕਲੀ ਭਰਤੀਆਂ
Summary in English: Punjab government released fund of 13.7 crore rupees for farming village college in Ballowal Soukhandi