ਅਕਸਰ ਨੌਜਵਾਨਾਂ ਨੂੰ ਨੌਕਰੀ ਦੀ ਭਾਲ ਲਈ ਹੋਰਨਾਂ ਸੂਬਿਆਂ ਵੱਲ ਰੁੱਖ ਕਰਨਾ ਪੈਂਦਾ ਹੈ। ਜਿਸਦੇ ਚਲਦਿਆਂ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ `ਚ ਪੰਜਾਬ ਪੁਲਿਸ `ਚ ਨੌਕਰੀ ਦਾ ਮੌਕਾ ਨੌਜਵਾਨਾਂ ਲਈ ਖੁਸ਼ਖਬਰੀ ਹੋਵੇਗੀ। ਹੁਣ ਨੌਕਰੀ ਦੀ ਭਾਲ ਲਈ ਨੌਜਵਾਨਾਂ ਨੂੰ ਆਪਣੇ ਸੂਬੇ ਤੋਂ ਬਾਹਰ ਜਾਣ ਦੀ ਕੋਈ ਲੋੜ ਨਹੀਂ ਪਵੇਗੀ ਤੇ ਉਹ ਇਸ ਨੌਕਰੀ ਰਾਹੀਂ ਪੰਜਾਬ ਪੁਲਿਸ ਦਾ ਹਿੱਸਾ ਬਣ ਸਕਦੇ ਹਨ।
ਪੰਜਾਬ ਪੁਲਿਸ `ਚ ਭਰਤੀ ਲਈ ਪਹਿਲਾਂ ਆਖਰੀ ਤਰੀਕ 16 ਅਗਸਤ 2022 ਰੱਖੀ ਗਈ ਸੀ ਜਿਸਨੂੰ ਹੁਣ ਵਧਾ ਕੇ 9 ਸਿਤੰਬਰ 2022 ਕਰ ਦਿੱਤਾ ਗਿਆ ਹੈ। ਜਿਹੜੇ ਵੀ ਉਮੀਦਵਾਰਾਂ ਤੋਂ ਪਹਿਲਾਂ ਇਹ ਮੌਕਾ ਹੱਥੋਂ ਨਿਕਲ ਗਿਆ ਸੀ ਉਹ ਹੁਣ ਇਸ ਮੌਕੇ ਦਾ ਫਾਇਦਾ ਚੁੱਕ ਸਕਦੇ ਹਨ। ਇੱਛੁਕ ਉਮੀਦਵਾਰਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਲਦੀ ਤੋਂ ਜਲਦੀ ਇਸ ਨੌਕਰੀ ਲਈ ਅਰਜ਼ੀ ਪਾ ਦੇਣ ਤਾਂ ਜੋ ਇਸ ਵਾਰ ਵੀ ਕਿਤੇ ਉਨ੍ਹਾਂ ਤੋਂ ਦੇਰੀ ਨਾ ਹੋ ਜਾਵੇ।
ਨੌਕਰੀ ਬਾਰੇ ਜ਼ਰੂਰੀ ਜਾਣਕਾਰੀ:
ਨੌਕਰੀ ਦਾ ਅਹੁਦਾ:
ਇਹ ਅਰਜ਼ੀਆਂ ਕਾਂਸਟੇਬਲ (Constable) ਤੇ ਇੰਟੈਲੀਜੈਂਸ ਅਸਿਸਟੈਂਟ (Intelligence Assistant) ਦੇ ਅਹੁਦਿਆਂ ਲਈ ਮੰਗੀਆਂ ਗਈਆਂ ਹਨ। ਜਿਹੜੇ ਵੀ ਉਮੀਦਵਾਰ ਇਨ੍ਹਾਂ ਅਹੁਦਿਆਂ `ਤੇ ਨੌਕਰੀ ਕਰਨ ਦੇ ਚਾਹਵਾਨ ਹਨ ਉਹ ਇਸ ਨੌਕਰੀ ਲਈ ਅਰਜ਼ੀ ਪਾ ਸਕਦੇ ਹਨ।
ਕਿੰਨੇ ਅਹੁਦਿਆਂ `ਤੇ ਹੋਵੇਗੀ ਭਰਤੀ?
ਨੌਕਰੀ ਲਈ ਪੂਰੇ 1191 ਅਹੁਦਿਆਂ 'ਤੇ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ। ਜਿਸ ਵਿੱਚੋਂ 818 ਅਹੁਦੇ ਇੰਟੈਲੀਜੈਂਸ ਅਸਿਸਟੈਂਟ ਦੇ ਹਨ ਤੇ 373 ਪਦ ਕਾਂਸਟੇਬਲ ਦੇ ਹਨ।
ਅਰਜ਼ੀ ਕਿਵੇਂ ਦੇਣੀ ਹੈ?
ਇੱਛੁਕ ਉਮੀਦਵਾਰ ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ - punjabpolice.gov.in `ਤੇ ਜਾ ਕੇ ਅਰਜ਼ੀ ਪਾ ਸਕਦੇ ਹਨ।
ਇਹ ਵੀ ਪੜ੍ਹੋ : Lumpy Skin Disease: ਲੰਪੀ ਰੋਗ ਨਾਲ ਹਜ਼ਾਰਾਂ ਪਸ਼ੂਆਂ ਦੀ ਮੌਤ, ਪਸ਼ੂ ਪਾਲਕਾਂ ਲਈ ਘਾਟਾ!
ਅਰਜ਼ੀ ਦੀ ਫੀਸ:
● ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਲਈ: 1000 ਰੁਪਏ।
● ਜਦੋਂਕਿ ਐਸ.ਸੀ., ਐਸ.ਟੀ., ਓ.ਬੀ.ਸੀ. ਤੇ ਈ.ਡਬਲਿਊ.ਐਸ ਦੇ ਉਮੀਦਵਾਰਾਂ ਲਈ: 550 ਰੁਪਏ।
ਵਿਦਿਅਕ ਯੋਗਤਾ:
ਇਸ ਨੌਕਰੀ ਲਈ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਦੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ।
ਤਨਖ਼ਾਹ ਕਿੰਨੀ ਹੋਵੇਗੀ:
ਨੌਕਰੀ ਲਈ ਚੁਣੇ ਗਏ ਉਮੀਦਵਾਰਾਂ ਨੂੰ ਪ੍ਰਤੀ ਮਹੀਨਾ 19,900 ਰੁਪਏ ਦਿੱਤੇ ਜਾਣਗੇ।
ਉਮੀਦਵਾਰਾਂ ਦੀ ਚੋਣ ਪ੍ਰਕਿਰਿਆ:
● ਕੰਪਿਊਟਰ ਆਧਾਰਿਤ ਟੈਸਟ (Computer Based Test)
● ਸਰੀਰਕ ਮਿਆਰੀ ਟੈਸਟ (Physical Standard Test)
● ਸਰੀਰਕ ਕੁਸ਼ਲਤਾ ਟੈਸਟ (Physical Efficiency Test)
Summary in English: Punjab Police: Job application date extended, apply soon!