ਜਿਵੇਂ ਕਿ ਕੇਂਦਰੀ ਬਜਟ (Budget 2022) ਵਿਚ ਐਲਾਨ ਕਿੱਤਾ ਗਿਆ ਸੀ,ਖਾਦ ਸਬਸਿਡੀ (Fertiliser subsidy) ਵਿਚ ਲਗਭਗ 35,000 ਕਰੋੜ ਰੁਪਏ ਦਾ ਘਾਟਾ ਹੋਵੇਗਾ , ਇਸ ਤੋਂ ਪੰਜਾਬ ਵਿਚ ਭਾਰੀ ਨੁਕਸਾਨ ਹੋਣ ਦੀ ਉਮੀਦ ਹੈ । ਪੰਜਾਬ , ਜੋ ਦੇਸ਼ ਵਿਚ ਖਾਦ ਦੇ ਪ੍ਰਤੀ ਹੈਕਟੇਅਰ ਸਭਤੋਂ ਵੱਧ ਖਪਤਕਾਰਾਂ ਵਿੱਚੋ ਇਕ ਹੈ, ਉਸ ਨੂੰ ਸਬਸਿਡੀ ਤੇ ਲਗਭਗ 3 ,141 ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ ਅਤੇ ਇਹ ਬੋਝ ਕਿਸਾਨਾਂ ਤੇ ਪੈਣ ਵਾਲਾ ਹੈ ।
ਮੰਗਲਵਾਰ ਨੂੰ ਪੇਸ਼ ਹੋਇਆ ਬਜਟ 2022 -23 ਵਿਚ ਖਾਦ ਤੇ ਸਬਸਿਡੀ ਰਕਮ 2021-22 ਦੇ ਬਜਟ ਵਿਚ 1,40,122 ਕਰੋੜ ਰੁਪਏ ਤੋਂ ਘਟ ਕਰਕੇ 1,05,222 ਕਰੋੜ ਰੁਪਏ ਕਰ ਦਿੱਤੀ ਗਈ ਹੈ । ਇਹ ਲਗਭਗ 34 ,900 ਕਰੋੜ ਰੁਪਏ (25%) ਦਾ ਘਾਟਾ ਹੈ ।
ਪੰਜਾਬ -ਦੇਸ਼ ਦੇ ਸਿਰਫ 1.53% ਖੇਤਰ ਦੇ ਨਾਲ -ਕੁੱਲ ਖਾਦ ਦੀ ਲਗਭਗ 9% ਵਰਤੋਂ ਕਰ ਰਿਹਾ ਹੈ , ਜਿਸ ਵਿਚ ਭਾਰਤ ਵਿਚ ਵਰਤੋਂ ਕਿੱਤੀ ਜਾਂ ਵਾਲੀ ਡਾਈ-ਅਮੋਨਿਯਮ ਫਾਸ੍ਫੇਟ (DAP),ਯੂਰੀਆ, ਮਿਊਰੇਟ ਆਫ ਪੋਟਾਸ਼ (MOP) ਅਤੇ ਸੁਪਰ ਸ਼ਾਮਲ ਹਨ।
ਇਹ ਪ੍ਰਤੀ ਹੈਕਟੇਅਰ ਸਭਤੋਂ ਵੱਧ ਵਰਤਿਆ ਜਾਣ ਵਾਲੀਆਂ ਵਿੱਚੋ ਇਕ ਹੈ । ਪੰਜਾਬ ਨੂੰ ਲਗਭਗ 3 ,141 ਰੁਪਏ ਦਾ ਨੁਕਸਾਨ ਹੋਵੇਗਾ, ਜੋ ਸਬਸਿਡੀ ਦੀ ਰਕਮ ਵਿਚ ਕੁੱਲ 34,900 ਕਰੋੜ ਰੁਪਏ ਦੇ ਘਾਟੇ ਦਾ 9% ਹੈ ।
ਜਲੰਧਰ ਵਿਚ ਖਾਦ ਦੇ ਇਕ ਕਾਰੋਬਾਰੀ ਨਵ ਦੁਰਗਾ ਟਰੇਡਰਸ ਦੇ ਕੌਸ਼ਲ ਗੁਪਤਾ ਨੇ ਕਿਹਾ ਕਿ ' ਅੰਤਰ ਰਾਸ਼ਟਰ ਬਜਾਰ ਵਿਚ DAP ਦੀ ਦਰ ਕਈ ਗੁਣਾਂ ਵੱਧ ਗਈ ਹੈ ਅਤੇ ਜੇਕਰ ਸਾਡੀ ਕੰਪਨੀ ਅੱਜ ਇਸਨੂੰ ਆਯਾਤ ਕਰਦੀ ਹੈ ਤਾਂ ਇਸਦੀ ਕੀਮਤ 3 ,750 ਰੁਪਏ ਪ੍ਰਤੀ 50 ਕਿਲੋ ਬੈਗ ਹੋਵੇਗੀ ਅਤੇ ਦਰ ਵਿਚ ਕਮੀ ਨਹੀਂ ਆਵੇਗੀ । ਅਜਿਹੇ ਵਿਚ ਜਦ ਸਰਕਾਰ ਖਾਦ ਦੇ ਬਜਟ ਵਿਚ ਘਾਟਾ ਕਰ ਰਹੀ ਹੈ , ਤਾਂ ਇਸਦਾ ਮਤਲਬ ਹੈ ਕਿ ਇਸ ਦੀ MRP ਵਧੇਗੀ ਅਤੇ ਕਿਸਾਨਾਂ ਨੂੰ ਹੁਣ ਖਾਦ ਤੇ ਬਹੁਤ ਵੱਧ ਖਰਚਾ ਕਰਨਾ ਹੋਵੇਗਾ।
ਫਿਲਹਾਲ ਪੰਜਾਬ ਵਿਚ ਯੂਰੀਆ ਤੇ ਕਰੀਬ 16,800 ਰੁਪਏ ਪ੍ਰਤੀ ਮੈਟ੍ਰਿਕ ਟਨ ਦੀ ਕੁਲ ਸਬਸਿਡੀ ਹੈ । ਨਤੀਜੇ ਵਜੋਂ, ਕਿਸਾਨਾਂ ਨੂੰ ਯੂਰੀਆ ਲਈ 5,911 ਰੁਪਏ ਪ੍ਰਤੀ ਮੀਟ੍ਰਿਕ ਟਨ ਦੀ ਭੁਗਤਾਨ ਕਰ ਰਹੇ ਸੀ , ਯਾਨੀ 266.50 ਪੈਸੇ ਪ੍ਰਤੀ 45 ਕਿਲੋਗ੍ਰਾਮ ਬੋਰੀ ।
ਸਬਸਿਡੀ ਦੀ ਰਕਮ 760 ਰੁਪਏ ਪ੍ਰਤੀ 45 ਕਿਲੋਗ੍ਰਾਮ ਯੂਰੀਆ ਬੈਗ ਹੈ । ਇਸ ਤਰ੍ਹਾਂ ਕਿਸਾਨ 1,650 ਰੁਪਏ ਪ੍ਰਤੀ ਬੋਰੀ ਸਬਸਿਡੀ ਮਿਲ ਦੇ ਬਾਅਦ ਡੀਏਪੀ ਦੇ 50 ਕਿਲੋ ਦੇ ਬੋਰੇ ਤੇ 1200 ਰੁਪਏ ਦਾ ਭੁਗਤਾਨ ਕਰ ਰਹੇ ਸੀ ।
ਖਾਦ ਦੇ ਡੀਲਰਾਂ ਦਾ ਕਹਿਣਾ ਹੈ ਕਿ ਚੋਣਾਂ ਦੇ ਚਲਦੇ ਸਰਕਾਰ ਨੇ ਕੁਝ ਮਹੀਨਾ ਪਹਿਲਾ DAP ਤੇ ਸਬਸਿਡੀ ਵਧਾ ਦਿੱਤੀ ਸੀ , ਨਹੀਂ ਤਾਂ 50 ਕਿਲੋ ਇਸ ਵਾਰ ਬੋਰੇ ਦੀ ਰਕਮ ਕਿਸਾਨਾਂ ਨੂੰ 1,900 ਰੁਪਏ ਪੈਂਦੀ ਹੈ ।
ਗੁਪਤਾ ਨੇ ਕਿਹਾ ਹੈ ਕਿ ਜੱਦ ਸਰਕਾਰ ਨੇ ਖਾਦਾ ਤੇ ਕੁਲ ਸਬਸਿਡੀ ਬਜਟ ਦੀ ਰਕਮ ਵਿਚ ਘਾਟ ਕਿੱਤੀ ਹੈ ,ਤਾਂ ਕਿਸਾਨਾਂ ਨੂੰ ਆਪਣੀ ਜੇਬ ਤੋਂ ਵੱਧ ਖਰਚਾ ਕਰਨ ਦੀ ਜਰੂਰਤ ਹੈ , ਭੱਲੇ ਹੀ ਖਾਦ ਦੀ ਰਕਮ ਉਹੀ ਰਹਿੰਦੀ ਹੈ ਅਤੇ ਜੇਕਰ ਰਕਮ ਵੱਧਦੀ ਹੈ ,ਤਾਂ ਇਸ ਤੋਂ ਉਨ੍ਹਾਂ ਨੂੰ ਹੋਰ ਵੀ ਵੱਧ ਖਰਚਾ ਆਵੇਗਾ।
ਕਿਸਾਨ ਗੁਰਦੀਪ ਸਿੰਘ ਦਾ ਕਿਹਾ ਕਿ ਸਰਕਾਰ ਸਬਸਿਡੀ ਘਟ ਕਰਕੇ ਅਤੇ ਟੈਕਸ ਵਿਚ ਵਾਧਾ ਕਰਕੇ ਕਿਸਾਨਾਂ ਤੇ ਵੱਧ ਤੋਂ ਵੱਧ ਭੋਜ ਪਾਉਣ ਦੀ ਤਰਫ ਵੱਧ ਰਹੀ ਹੈ।
ਜੁਆਇੰਟ ਡਾਇਰੈਕਟਰ ਫਰਟੀਲਾਈਜ਼ਰਜ਼ (ਪੰਜਾਬ) ਡਾ. ਜੇ.ਪੀ.ਐਸ ਗਰੇਵਾਲ ਨੇ ਦਲੀਲ ਦਿੱਤੀ ਕਿ ਖਾਦਾਂ 'ਤੇ ਸਬਸਿਡੀ ਦਾ ਐਲਾਨ ਕਰਨ ਦਾ ਮਤਲਬ ਹੈ ਕਿ ਪੰਜਾਬ ਨੂੰ ਇਸਦੀ ਕੁੱਲ ਵਰਤੋਂ ਦੇ ਹਿਸਾਬ ਨਾਲ ਸਬਸਿਡੀ ਦੀ ਰਕਮ ਦਾ ਇੱਕ ਪ੍ਰਤੀਸ਼ਤ ਗੁਆਉਣਾ ਪਵੇਗਾ।
ਇਹ ਵੀ ਪੜ੍ਹੋ : ਜਾਣੋ ਕੌਣ ਬਣੇਗਾ ਪੰਜਾਬ ਦਾ ਸੀਐਮ ਸਿੱਧੂ ਜਾਂ ਚੰਨੀ ?
Summary in English: Punjab will suffer a loss of Rs 3,141 crore, Center reduces fertilizer subsidy