ਦੇਸ਼ ਦੇ ਜਿਹੜੇ 5 ਰਾਜਿਆਂ ਵਿਚ ਵਿਧਾਨਸਭਾ ਚੋਣ ਹੋ ਰਹੇ ਹਨ , ਉਨ੍ਹਾਂ ਵਿਚ ਪੰਜਾਬ ਵੀ ਸ਼ਾਮਲ ਹੈ । ਪੰਜਾਬ ਦੀ ਵਿਧਾਨਸਭਾ ਵਿਚ 117 ਸੀਟਾਂ ਹਨ । ਇਕ ਸਰਵੇ ਅਨੁਸਾਰ ਪੰਜਾਬ ਵਿਚ ਕੀਸੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ ਹੈ । ਆਓ ਜਾਣਦੇ ਹਾਂ ਕਿ ਕਿਸ ਪਾਰਟੀ ਨੂੰ ਕਿੰਨੀਆਂ ਸੀਟਾਂ ਅਤੇ ਕਿੰਨੇ ਫੀਸਦੀ ਵੋਟ ਮਿਲਦੇ ਵਖਾਏ ਗਏ ਹਨ।
ਪੰਜਾਬ ਵਿਚ ਕਾਂਗਰਸ ਨੂੰ ਕਿੰਨੀਆਂ ਸੀਟਾਂ ਮਿੱਲ ਸਕਦੀਆਂ ਹਨ ।
ਇਸ ਸਰਵੇ ਵਿਚ ਹੱਲੇ ਪੰਜਾਬ ਵਿਚ ਸਰਕਾਰ ਕਾਂਗਰਸ ਚਲਾ ਰਹੀ ਹੈ ਜਿਸ ਵਿਚ 35 -38 ਸੀਟਾਂ ਮਿਲਦੇ ਹੋਏ ਵਖਾਇਆ ਗਿਆ ਹੈ । ਸਾਲ 2017 ਵਿਚ ਹੋਏ ਚੋਣ ਵਿਚ ਕਾਂਗਰਸ ਨੇ 77 ਸੀਟਾਂ ਜਿਤਿਆਂ ਸਨ । ਇਹ ਓਪੀਅਨ ਪੋਲ ਦੇ ਅਨੁਸਾਰ ਕਾਂਗਰਸ ਨੂੰ 39 ਤੋਂ 42 ਸੀਟਾਂ ਦਾ ਨੁਕਸਾਨ ਚੁੱਕਣਾ ਪਹਿ ਸਕਦਾ ਹੈ । ਉਹਦਾ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਨੂੰ 32 - 35 ਸੀਟਾਂ ਮਿਲਦੇ ਹੋਏ ਵਖਾਇਆ ਗਿਆ ਹੈ। ਪਿਛਲੇ ਸਾਲ ਅਕਾਲੀ ਦਲ ਨੇ ਬੀਜੇਪੀ ਦੇਵ ਨਾਲ ਲੜਿਆ ਸੀ । ਉਸ ਵਿਚ 15 ਸੀਟਾਂ ਮਿਲੀਆਂ ਸਨ। ਇਸ ਬਾਰ ਉਹਨਾਂ ਨੂੰ 17 ਤੋਂ 20 ਸੀਟਾਂ ਦਾ ਫਾਇਦਾ ਹੋ ਸਕਦਾ ਹੈ ।
ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿੱਲ ਸਕਦੀਆਂ ਹਨ
ਇਹ ਓਪੀਅਨ ਪੋਲ ਦੇ ਅਨੁਸਾਰ ਆਮ ਆਦਮੀ ਪਾਰਟੀ ਨੂੰ 36 ਤੋਂ 39 ਸੀਟਾਂ ਮਿਲਦੀਆਂ ਦਿਖਾਈ ਗਈ ਹੈ । ਪਿਛਲੇ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 20 ਸੀਟਾਂ ਜਿਤਿਆਂ ਸਨ । ਆਮ ਆਦਮੀ ਪਾਰਟੀ ਨੂੰ 16 ਤੋਂ 19 ਸੀਟਾਂ ਦਾ ਫਾਇਦਾ ਹੋ ਸਕਦਾ ਹੈ । ਪਿਛਲਾ ਚੋਣ ਅਕਾਲੀ ਦਲ ਦੇ ਨਾਲ ਲੜਨ ਵਾਲ਼ੀ ਬੀਜੇਪੀ ਨੂੰ ਇਸ ਚੋਣ ਵਿਚ 4 ਤੋਂ 7 ਸੀਟਾਂ ਮਿਲਦੇ ਹੋਏ ਵਖਾਇਆ ਗਿਆ ਹੈ । ਉਹਨੂੰ 1 ਤੋਂ 4 ਸੀਟਾਂ ਦਾ ਫਾਇਦਾ ਹੋ ਸਕਦਾ ਹੈ । ਬੀਜੇਪੀ ਇਸ ਵਾਰ ਰਾਜ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਢਸਾ ਦੀ ਪਾਰਟੀ ਅਕਾਲੀ ਦਲ ਦੇ ਨਾਲ ਗਠਜੋੜ ਕਰਕੇ ਚੋਣ ਮੈਦਾਨ ਵਿਚ ਆਈ ਹੈ। ਦੂਜੇ ਪਾਸੇ 2 ਤੋਂ 4 ਸੀਟਾਂ ਹੋਰਨਾਂ ਦੇ ਖਾਤੇ 'ਚ ਦਿਖਾਈਆਂ ਗਈਆਂ ਹਨ।
ਪੰਜਾਬ ਵਿਚ ਸਭਤੋਂ ਵੱਧ ਵੋਟ ਕਿਸ ਪਾਰਟੀ ਜਾਂ ਕਿਸ ਗੱਠਜੋੜ ਨੂੰ ਮਿਲਣਗੇ
ਇਹ ਓਪੀਅਨ ਪੋਲ ਵਿਚ ਵੱਖ ਵੱਖ ਪਾਰਟੀਆਂ ਨੂੰ ਮਿਲਣ ਵਾਲੇ ਵੋਟ ਦੀ ਵੀ ਜਾਣਕਾਰੀ ਦਿੱਤੀ ਗਈ ਹੈ । ਇਸ ਦੇ ਅਨੁਸਾਰ ਕਾਂਗਰਸ ਨੂੰ 30% ਵੋਟ ਮਿਲ ਸਕਦੇ ਹਨ । ਪਿਛਲੇ ਚੋਣਾਂ ਵਿਚ ਕਾਂਗਰਸ ਨੂੰ 39% ਵੋਟ ਮਿਲੇ ਸੀ । ਭਾਵ ਇਸ ਚੋਣ ਵਿਚ ਕਾਂਗਰਸ ਨੂੰ 9% ਵੋਟਾਂ ਦਾ ਨੁਕਸਾਨ ਚੁੱਕਣਾ ਪੈਹ ਸਕਦਾ ਹੈ । ਸ਼੍ਰੋਮਣੀ ਅਕਾਲੀ ਦਲ ਗਠਜੋੜ ਨੂੰ 26% ਵੋਟ ਮਿਲਦੇ ਵਖਾਇਆ ਗਿਆ ਹੈ । ਪਿਛਲੇ ਚੋਣਾਂ ਵਿਚ ਅਕਾਲੀ ਦਲ ਅਤੇ ਬੀਜੇਪੀ ਨੂੰ 25% ਵੋਟ ਮਿੱਲੇ ਸੀ । ਇਸ ਤਰ੍ਹਾਂ ਅਕਾਲੀ ਦਲ ਨੂੰ 1% ਵੋਟ ਦਾ ਫਾਇਦਾ ਹੋ ਸਕਦਾ ਹੈ ।
ਓਪੀਅਨ ਪੋਲ ਵਿਚ ਆਮ ਆਦਮੀ ਪਾਰਟੀ ਨੂੰ 33% ਵੋਟ ਮਿਲਣ ਦੀ ਗੱਲ ਕਿੱਤੀ ਗਈ ਹੈ । ਪਿਛਲੇ ਚੋਣ ਵਿਚ 24% ਵੋਟ ਮਿੱਲੇ ਸੀ । ਇਸ ਚੋਣ ਵਿਚ 9% ਵੋਟਾਂ ਦਾ ਫਾਇਦਾ ਹੋ ਸਕਦਾ ਹੈ । ਬੀਜੇਪੀ ਦੇ ਲਈ 6% ਵੋਟ ਮਿਲਣ ਦੀ ਗੱਲ ਕੀਤੀ ਗਈ ਹੈ। ਪਿਛਲੇ ਚੋਣਾਂ ਵਿਚ ਬੀਜੇਪੀ ਨੂੰ 5% ਵੋਟ ਮਿੱਲੇ ਸੀ । ਇਸ ਵਾਰ ਬੀਜੇਪੀ ਨੂੰ 1% ਵੋਟਾਂ ਦਾ ਫਾਇਦਾ ਹੋ ਸਕਦਾ ਹੈ । ਇਸਦੇ ਨਾਲ ਹੋਰਾਂ ਨੂੰ 5% ਵੋਟ ਮਿਲਣ ਦੀ ਗੱਲ ਕਿੱਤੀ ਗਈ ਹੈ । ਪਿਛਲੇ ਚੋਣਾਂ ਵਿਚ ਹੋਰਾਂ ਦੇ ਖਾਤੇ ਵਿਚ 7% ਵੋਟ ਗਏ ਸਨ । ਇਸ ਤਰ੍ਹਾਂ ਉਨ੍ਹਾਂ ਨੂੰ ਇਸ ਵਾਰ 2% ਵੋਟਾਂ ਦਾ ਨੁਕਸਾਨ ਚੁੱਕਣਾ ਪੈਹ ਸਕਦਾ ਹੈ ।
ਪੰਜਾਬ 'ਚ ਕਦੋਂ ਹੋਣਗੀਆਂ ਵੋਟਾਂ?
ਪੰਜਾਬ ਵਿਚ ਇਕ ਪੜਾਵ ਵਿਚ 20 ਫਰਵਰੀ ਨੂੰ ਵੋਟਾਂ ਕਰਾਈਆਂ ਜਾਣਗੀਆਂ । ਚੋਣ ਕਮਿਸ਼ਨ ਨੇ ਪਹਿਲੇ ਰਾਜ ਵਿਚ 14 ਫਰਵਰੀ ਨੂੰ ਵੋਟਾਂ ਦੀ ਮਿਤੀ ਐਲਾਨ ਕਿੱਤੀ ਸੀ, ਪਰ ਸਿਆਸੀ ਪਾਰਟੀਆਂ ਨੇ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਵੋਟਾਂ ਦੀ ਮਿਤੀ ਵਧਾਉਣ ਦੀ ਮੰਗ ਕੀਤੀ ਸੀ। ਇਸ ਦੇ ਮੱਦੇਨਜ਼ਰ ਕਮਿਸ਼ਨ ਨੇ ਚੋਣਾਂ ਦੀ ਮਿਤੀ ਬਦਲ ਕੇ 20 ਫਰਵਰੀ ਕਰ ਦਿੱਤੀ ਹੈ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਕਰਾਈ ਜਾਵੇਗੀ ।
ਇਹ ਵੀ ਪੜ੍ਹੋ : National Pension Scheme 'ਚ ਨਿਵੇਸ਼ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ, ਜਲਦ ਹੀ ਮਿਲੇਗੀ ਇਹ ਵੱਡੀ ਸਹੂਲਤ
Summary in English: Punjab's staggering figures in opinion polls, find out which party is getting how many seats