ਇੱਕ ਅੰਬ ਦੀ ਕੀਮਤ 2 ਹਜ਼ਾਰ ਰੁਪਏ..ਹੋ ਗਏ ਨਾ ਤੁੱਸੀ ਵੀ ਹੈਰਾਨ। ਜੀ ਹਾਂ, ਮੌਸਮ ਦੀ ਤਬਦੀਲੀ ਕਾਰਨ ਇਨ੍ਹੀਂ ਦਿਨੀਂ ਅੰਬਾਂ ਦੀ ਕਿਸਮ ਨੂਰਜਹਾਂ 'ਚ ਕਈ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਇਨ੍ਹੀਂ ਦਿਨੀਂ ਉਨ੍ਹਾਂ ਦੇ ਵਜ਼ਨ 'ਚ ਕੁਝ ਬਦਲਾਅ ਹੋਣ ਦੀ ਸੰਭਾਵਨਾ ਹੈ। ਇਹੀ ਵਜ੍ਹਾ ਹੈ ਕਿ ਬਾਜ਼ਾਰ 'ਚ ਇਸ ਦੀ ਕੀਮਤ 2000 ਰੁਪਏ ਪ੍ਰਤੀ ਨਗ ਦੇ ਕਰੀਬ ਹੈ।
ਅੰਬ ਨੂੰ ਗਰਮੀਆਂ ਦੇ ਮੌਸਮ ਦਾ ਪਸੰਦੀਦਾ ਫ਼ਲ ਮੰਨਿਆ ਜਾਂਦਾ ਹੈ। ਇਹ ਫ਼ਲ ਖਾਣ ਵਿੱਚ ਜਿਨ੍ਹਾਂ ਸਵਾਦਿਸ਼ਟ ਹੁੰਦਾ ਹੈ, ਉਨ੍ਹਾਂ ਹੀ ਇਹ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਦੱਸ ਦਈਏ ਕਿ ਅੰਬ ਦਾ ਫ਼ਲ ਰਸਦਾਰ, ਸੁਆਦ ਵਿੱਚ ਖੱਟਾ-ਮਿੱਠਾ ਹੁੰਦਾ ਹੈ, ਜਿਸ ਕਾਰਨ ਇਹ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ।
ਅੰਬ ਉਤਪਾਦਨ ਵਿੱਚ ਭਾਰਤ ਪੂਰੀ ਦੁਨੀਆ ਵਿੱਚ ਪਹਿਲੇ ਨੰਬਰ 'ਤੇ ਆਉਂਦਾ ਹੈ। ਜੀ ਹਾਂ, ਅੰਬ ਦੀ ਖੇਤੀ ਭਾਰਤ ਦੇ ਲਗਭਗ ਸਾਰਿਆਂ ਸੂਬਿਆਂ ਵਿੱਚ ਕੀਤੀ ਜਾਂਦੀ ਹੈ। ਭਾਰਤ ਵਿੱਚ ਅੰਬਾਂ ਦੀਆਂ ਕਈ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਜਿਨ੍ਹਾਂ ਵਿਚੋਂ ਕੁਝ ਮੁੱਖ ਕਿਸਮਾਂ ਹਨ: ਲੰਗੜਾ, ਅਲਫੋਂਸੋ, ਬਦਾਮੀ, ਦੁਸਹਿਰੀ, ਚੌਸਾ ਆਦਿ। ਇਨ੍ਹਾਂ ਵਿਚੋਂ ਇਕ ਵਿਸ਼ੇਸ਼ ਕਿਸਮ ਹੈ, ਜਿਸ ਨੂੰ ਨੂਰ ਜਹਾਂ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅੰਬਾਂ ਦੀ ਕਿਸਮ ਨੂਰ ਜਹਾਂ ਨੂੰ ਅੰਬਾਂ ਦੀ ਮੱਲਿਕਾ ਕਿਹਾ ਜਾਂਦਾ ਹੈ।
ਅੰਬਾਂ ਦੀ ਰਾਣੀ ਨੂਰ ਜਹਾਂ ਨਾਲ ਜੁੜੀ ਇਕ ਖਾਸ ਖਬਰ ਸਾਹਮਣੇ ਆ ਰਹੀ ਹੈ। ਇਨ੍ਹੀਂ ਦਿਨੀਂ ਨੂਰ ਜਹਾਂ ਕਿਸਮ ਦੇ ਅੰਬ ਦਾ ਵਜ਼ਨ ਔਸਤ ਭਾਰ ਨਾਲੋਂ 4 ਕਿਲੋ ਵੱਧ ਹੋ ਗਿਆ ਹੈ। ਇਹ ਜਾਣਕਾਰੀ ਦਿਹਾਤੀ ਕਿਸਾਨ ਭਰਾਵਾਂ ਤੋਂ ਮਿਲੀ ਹੈ। ਇਨ੍ਹਾਂ ਵਿੱਚੋਂ ਇੱਕ ਕਿਸਾਨ ਹਨ ਸ਼ਿਵਰਾਜ ਸਿੰਘ ਜਾਧਵ, ਜਿਨ੍ਹਾਂ ਨੇ ਆਪਣੇ ਬਾਗ ਵਿੱਚ ਨੂਰ ਜਹਾਂ ਕਿਸਮ ਦੇ ਅੰਬਾਂ ਦੀ ਕਾਸ਼ਤ ਕੀਤੀ ਹੈ। ਇਸ ਬਾਰੇ ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਬਾਗ ਵਿੱਚ ਨੂਰ ਜਹਾਂ ਅੰਬ ਦੇ ਤਿੰਨੋਂ ਦਰੱਖਤਾਂ ’ਤੇ ਕੁੱਲ 250 ਫ਼ਲ ਲੱਗੇ ਹਨ। ਇਹ ਫਲ 15 ਜੂਨ ਤੱਕ ਵਿਕਰੀ ਲਈ ਤਿਆਰ ਹੋ ਜਾਣਗੇ ਅਤੇ ਇੱਕ ਫਲ ਦਾ ਵੱਧ ਤੋਂ ਵੱਧ ਭਾਰ 4 ਕਿਲੋਗ੍ਰਾਮ ਤੋਂ ਵੀ ਵੱਧ ਜਾ ਸਕਦਾ ਹੈ।
ਤੁਹਾਨੂੰ ਦੱਸ ਦਈਏ ਕਿ ਨੂਰ ਜਹਾਂ ਅੰਬ ਇੱਕ ਅਫਗਾਨੀ ਕਿਸਮ ਹੈ। ਅੰਬਾਂ ਦੀ ਇਸ ਕਿਸਮ ਦੇ ਕੁਝ ਚੁਣੇ ਹੋਏ ਬਾਗ ਮੱਧ ਪ੍ਰਦੇਸ਼ ਦੇ ਕੱਟੀਵਾੜਾ ਖੇਤਰ ਵਿੱਚ ਪਾਏ ਜਾਂਦੇ ਹਨ। ਜਿੱਥੇ ਇਨ੍ਹੀਂ ਦਿਨੀਂ ਮੌਸਮ ਦੀ ਤਬਦੀਲੀ ਕਾਰਨ ਅੰਬਾਂ ਦੀ ਇਸ ਕਿਸਮ ਦੇ ਆਕਾਰ ਅਤੇ ਸਵਾਦ ਵਿੱਚ ਕੁਝ ਬਦਲਾਅ ਆਉਣ ਦੀ ਉਮੀਦ ਹੈ।
ਨੂਰਜਹਾਂ ਕਿਸਮ ਦੀ ਕੀਮਤ
ਕਿਸਾਨ ਭਰਾ ਦਾ ਕਹਿਣਾ ਹੈ ਕਿ ਇਸ ਵਾਰ ਉਹ ਇਸ ਕਿਸਮ ਦੇ ਅੰਬਾਂ ਨੂੰ ਮੰਡੀ ਵਿੱਚ ਵੇਚਣ ਬਾਰੇ ਵਿਚਾਰ ਕਰ ਰਹੇ ਹਨ, ਜਿਸ ਵਿੱਚ ਇੱਕ ਅੰਬ ਦੀ ਕੀਮਤ 1000 ਤੋਂ 2000 ਰੁਪਏ ਤੱਕ ਹੋਵੇਗੀ।
ਇਹ ਵੀ ਪੜ੍ਹੋ: ਇਫਕੋ ਵੱਲੋਂ ਖਾਦ ਦੇ ਨਵੇਂ ਦਾਮ ਜਾਰੀ! ਜਾਣੋ ਹੁਣ ਕਿਸ ਭਾਵ 'ਤੇ ਮਿਲੇਗੀ ਖਾਦ!
ਨੂਰ ਜਹਾਂ ਕਿਸਮ ਦੀਆਂ ਵਿਸ਼ੇਸ਼ਤਾਵਾਂ
-ਇਹ ਅੰਬ ਦੀ ਸਭ ਤੋਂ ਦੁਰਲੱਭ ਕਿਸਮ ਹੈ।
-ਨੂਰਜਹਾਂ ਕਿਸਮ ਦੇ ਫਲ ਇੱਕ ਫੁੱਟ ਤੱਕ ਲੰਬੇ ਹੁੰਦੇ ਹਨ।
-ਇਸ ਕਿਸਮ ਦੀ ਗੁਠਲੀ ਦਾ ਵੱਜਣ 150 ਤੋਂ 200 ਗ੍ਰਾਮ ਦੇ ਵਿਚਕਾਰ ਹੁੰਦਾ ਹਨ।
-ਇਸ ਤੋਂ ਇਲਾਵਾ ਅੰਬ ਦੀ ਇਹ ਕਿਸਮ ਮੌਸਮੀ ਉਤਰਾਅ-ਚੜ੍ਹਾਅ ਪ੍ਰਤੀ ਬਹੁਤ ਸੰਵੇਦਨਸ਼ੀਲ ਹੁੰਦੀ ਹੈ।
Summary in English: Queen of Mangoes Noor Jahan! A mango costs Rs 2,000! Know what is special!