Latest News: ਭਾਰਤੀ ਰੇਲਵੇ ਨੇ ਵੱਖ-ਵੱਖ ਕਾਰਨਾਂ ਕਰਕੇ ਅੱਜ ਵੀ ਕਈ ਟਰੇਨਾਂ ਰੱਦ ਕਰ ਦਿੱਤੀਆਂ ਹਨ। ਇਸ ਲਈ ਯਾਤਰਾ 'ਤੇ ਰਵਾਨਾ ਹੋਣ ਤੋਂ ਪਹਿਲਾਂ ਰੱਦ ਕੀਤੀਆਂ ਟਰੇਨਾਂ ਦੀ ਇਹ ਲਿਸਟ ਜ਼ਰੂਰ ਚੈੱਕ ਕਰੋ।
Railway Update: ਭਾਰਤ ਵਰਗੇ ਵਿਸ਼ਾਲ ਦੇਸ਼ ਵਿੱਚ ਇਕਸਾਰ ਰੁੱਤ ਨਹੀਂ ਹੈ। ਇਹੀ ਵਜ੍ਹਾ ਹੈ ਕਿ ਇਸ ਨਾਲ ਆਵਾਜਾਈ ਦੇ ਸਾਧਨ ਵੀ ਪ੍ਰਭਾਵਿਤ ਹੁੰਦੇ ਹਨ। ਦੇਸ਼ 'ਚ ਜਾਲ ਵਾਂਗ ਫੈਲੀ ਟਰਾਂਸਪੋਰਟ ਵਿਵਸਥਾ ਦਾ ਸਿੱਦਾ ਅਸਰ ਟਰੇਨਾਂ 'ਤੇ ਪੈਂਦਾ ਦਿਖਾਈ ਦਿੰਦਾ ਹੈ। ਜਿਸ ਕਾਰਣ ਆਏ ਦਿਨ ਭਾਰਤੀ ਰੇਲਵੇ ਨੂੰ ਕਿਸੇ ਨਾ ਕਿਸੇ ਰੂਟ 'ਤੇ ਟਰੇਨ ਨੂੰ ਰੱਦ ਕਰਨਾ ਪੈਂਦਾ ਹੈ। ਅੱਜ ਵੀ ਰੇਲਵੇ ਵਿਭਾਗ ਵੱਲੋਂ ਕੁੱਲ 169 ਟਰੇਨਾਂ ਨੂੰ ਰੱਦ ਕਰਨਾ ਪਿਆ।
ਕੁਝ ਟਰੇਨਾਂ ਰੱਦ, ਕੁਝ ਡਾਇਵਰਟ
ਰੇਲਵੇ ਵੱਲੋਂ ਹਰ ਰੋਜ਼ ਹਜ਼ਾਰਾਂ ਟਰੇਨਾਂ ਚਲਾਈਆਂ ਜਾਂਦੀਆਂ ਹਨ, ਜਿਨ੍ਹਾਂ ਰਾਹੀਂ ਵੱਡੀ ਗਿਣਤੀ ਵਿੱਚ ਲੋਕ ਸਫ਼ਰ ਕਰਦੇ ਹਨ। ਯਾਤਰੀਆਂ ਦੀ ਵੱਡੀ ਗਿਣਤੀ ਦੇ ਮੱਦੇਨਜ਼ਰ, ਰੇਲਵੇ ਵੀ ਉਨ੍ਹਾਂ ਦੀ ਸਹੂਲਤ ਦਾ ਪੂਰਾ ਧਿਆਨ ਰੱਖਦਾ ਹੈ, ਪਰ ਕਈ ਵਾਰ ਵੱਖ-ਵੱਖ ਕਾਰਨਾਂ ਕਰਕੇ, ਰੇਲਗੱਡੀਆਂ ਨੂੰ ਰੱਦ, ਡਾਇਵਰਟ ਜਾਂ ਸਮਾਂ ਬਦਲਣਾ ਪੈਂਦਾ ਹੈ। ਇਸ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
169 ਟਰੇਨਾਂ ਰੱਦ, 10 ਰਿਸ਼ੇਡਿਊਲ
ਜਿਕਰਯੋਗ ਹੈ ਕਿ ਰੇਲਵੇ ਨੇ ਅੱਜ ਕੁੱਲ 169 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਜਦੋਂਕਿ, ਕੁਲ 10 ਟਰੇਨਾਂ ਨੂੰ ਅੱਜ ਰਿਸ਼ੇਡਿਊਲ ਕੀਤਾ ਗਿਆ ਹੈ। ਇਸ ਵਿੱਚ ਪਟਨਾ-ਵਾਰਾਨਸੀ ਐਕਸਪ੍ਰੈਸ (03298), ਕਾਨਪੁਰ ਸੈਂਟਰਲ-ਫਰੁਖਾਬਾਦ (04133), ਵਾਰਾਣਸੀ ਸਿਟੀ-ਛਪਰਾ (05446), ਦਰਭੰਗਾ-ਅਹਿਮਦਾਬਾਦ ਸਾਬਰਮਤੀ ਐਕਸਪ੍ਰੈਸ (19166) ਕੁੱਲ 10 ਟਰੇਨਾਂ ਸ਼ਾਮਲ ਹਨ। ਅੱਗੇ ਗੱਲ ਕਰੀਏ ਤਾਂ ਅੱਜ ਕੁਲ 24 ਟਰੇਨਾਂ ਨੂੰ ਰਿਸ਼ੈਡਿਊਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜੇਕਰ ਤੁਸੀਂ ਅੱਜ ਟਰੇਨ ਤੋਂ ਸਫਰ ਕਰਨ ਵਾਲੇ ਹੋ ਤਾਂ ਅੱਜ ਆਪਣਾ ਪਲਾਨ ਰੱਦ ਕਰ ਦਿਓ, ਨਹੀਂ ਤਾਂ ਤੁਹਾਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰਿਸ਼ੇਡਿਊਲ, ਕੈਂਸਿਲ ਅਤੇ ਡਾਇਵਰਟ ਟਰੇਨਾਂ ਦੀ ਸੂਚੀ ਦੇਖਣ ਦਾ ਤਰੀਕਾ
● ਸੂਚੀ ਚੈੱਕ ਕਰਨ ਲਈ ਸਭ ਤੋਂ ਪਹਿਲਾਂ enquiry.indianrail.gov.in/mntes/ ਦੀ ਵੈੱਬਸਾਈਟ 'ਤੇ ਵਿਜਿਟ ਕਰੋ।
● Exceptional ਟਰੈਂਸ ਦਾ ਆਪਸ਼ਨ ਦਿਖਾਈ ਦੇਵੇਗਾ, ਇਸ ਆਪਸ਼ਨ ਨੂੰ ਚੁਣੋ।
● ਰੱਦ, ਰਿਸ਼ੇਡਯੂਲ ਅਤੇ ਡਾਇਵਰਟ ਟਰੇਨਾਂ ਦੀ ਸੂਚੀ 'ਤੇ ਕਲਿੱਕ ਕਰੋ।
● ਚੈੱਕ ਕਰਨ ਤੋਂ ਬਾਅਦ ਹੀ ਘਰੋਂ ਬਾਹਰ ਨਿਕਲੋ, ਤਾਂ ਜੋ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ।
ਇਹ ਵੀ ਪੜ੍ਹੋ: Plastic Ban: 1 ਜੁਲਾਈ ਤੋਂ ਪਲਾਸਟਿਕ ਦੀਆਂ ਇਨ੍ਹਾਂ ਚੀਜ਼ਾਂ ਦੀ ਵਰਤੋਂ 'ਤੇ ਪਾਬੰਦੀ!
ਟਰੇਨਾਂ ਰੱਦ ਕਰਨ ਪਿੱਛੇ ਵੱਖ-ਵੱਖ ਕਾਰਨ
● ਪਹਿਲਾ ਕਾਰਨ ਰੇਲਵੇ ਪਟੜੀਆਂ ਦੀ ਮੁਰੰਮਤ ਹੈ। ਹਰ ਰੋਜ਼ ਵੱਡੀ ਗਿਣਤੀ ਵਿੱਚ ਰੇਲ ਗੱਡੀਆਂ ਰੇਲ ਪਟੜੀਆਂ ਤੋਂ ਲੰਘਦੀਆਂ ਹਨ। ਇਸ ਲਈ ਸਮੇਂ-ਸਮੇਂ 'ਤੇ ਇਨ੍ਹਾਂ ਦੀ ਮੁਰੰਮਤ ਕਰਨਾ ਬਹੁਤ ਜ਼ਰੂਰੀ ਹੈ।
● ਇਸ ਦੇ ਨਾਲ ਹੀ ਖਰਾਬ ਮੌਸਮ ਕਾਰਨ ਕਈ ਵਾਰ ਟਰੇਨਾਂ ਨੂੰ ਰੱਦ ਕਰਨਾ, ਸਮਾਂ ਬਦਲਣਾ ਅਤੇ ਮੋੜਨਾ ਪੈਂਦਾ ਹੈ।
● ਅੱਜ-ਕੱਲ੍ਹ ਮਾਨਸੂਨ ਦੌਰਾਨ ਦੇਸ਼ ਦੇ ਕੁਝ ਹਿੱਸਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਇਸ ਕਾਰਨ ਕਈ ਟਰੇਨਾਂ ਨੂੰ ਰੱਦ ਕਰਨਾ ਪਿਆ।
Summary in English: Railway: 169 trains canceled Check out this list before leaving for the trip!