SSC GD Constable Notification 2022: ਹੁਣ ਇੱਕ ਖੁਸ਼ਖਬਰੀ ਉਨ੍ਹਾਂ ਲੋਕਾਂ ਲਈ ਜੋ ਨੌਕਰੀ ਦੀ ਭਾਲ 'ਚ ਜੁਟੇ ਹਨ। ਦਰਅਸਲ, ਐਸਐਸਸੀ ਜੀਡੀ ਕਾਂਸਟੇਬਲ ਦੀਆਂ ਅਸਾਮੀਆਂ ਲਈ 24 ਹਜ਼ਾਰ ਤੋਂ ਵੱਧ ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਲੇਖ 'ਚ ਭਰਤੀ ਨਾਲ ਸਬੰਧਤ ਹੋਰ ਵੇਰਵੇ ਪੜ੍ਹੋ...
Good News for Job Seekers: ਦੇਸ਼ ਦੀ ਸੇਵਾ ਕਰਨ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਲਈ ਇਹ ਸਮਾਂ ਅਨੁਕੂਲ ਹੈ। ਅਸਲ ਵਿੱਚ ਸਟਾਫ ਸਿਲੈਕਸ਼ਨ ਕਮਿਸ਼ਨ ਐਸਐਸਸੀ ਨੇ ਵੱਖ-ਵੱਖ ਹਥਿਆਰਬੰਦ ਬਲਾਂ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਐਸਐਸਸੀ ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPF) ਅਤੇ ਐਸ.ਐਸ.ਐਫ ਵਿੱਚ ਕਾਂਸਟੇਬਲ (ਜੀ.ਡੀ - ਜਨਰਲ ਡਿਊਟੀ) ਅਤੇ ਅਸਾਮ ਰਾਈਫਲਜ਼ (AR) ਵਿੱਚ ਰਾਈਫਲਮੈਨ (ਜੀਡੀ - ਜਨਰਲ ਡਿਊਟੀ) ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀਆਂ ਅਸਾਮੀਆਂ ਲਈ ਇਹ ਭਰਤੀ ਨਿਕਲੀ ਹੈ। ਤਾਂ ਆਓ ਜਾਣਦੇ ਹਾਂ ਇਸ ਲੇਖ ਵਿਚ ਇਸ ਭਰਤੀ ਨਾਲ ਜੁੜੀ ਸਾਰੀ ਜਾਣਕਾਰੀ।
ਨੌਕਰੀ ਨਾਲ ਜੁੜੀ ਜ਼ਰੂਰੀ ਮਿੱਤੀ
• 27 ਅਕਤੂਬਰ 2022 ਤੋਂ ਅਰਜ਼ੀ ਦੇਣ ਦੀ ਪ੍ਰਕਿਰਿਆ ਸ਼ੁਰੂ
• 30 ਨਵੰਬਰ 2022 ਤੱਕ ਅਰਜ਼ੀ ਦੇਣ ਦੀ ਆਖਰੀ ਮਿਤੀ
• ਇਮਤਿਹਾਨ ਦੀ ਮਿਤੀ ਜਨਵਰੀ 2023
ਨੌਕਰੀ ਲਈ ਕੁੱਲ ਅਹੁਦੇ
ਨੋਟੀਫਿਕੇਸ਼ਨ ਦੇ ਅਨੁਸਾਰ, ਵਿਭਾਗ ਨੇ ਸੀਮਾ ਸੁਰੱਖਿਆ ਬਲ (BSF) ਲਈ 10,497 ਅਸਾਮੀਆਂ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਲਈ 8911 ਅਸਾਮੀਆਂ ਜਾਰੀ ਕੀਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਐਸਐਸਸੀ (SSC) ਨੇ ਸਾਰੇ ਹਥਿਆਰਬੰਦ ਬਲਾਂ ਵਿੱਚ ਕੁੱਲ 24369 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਨੌਕਰੀ ਲਈ ਯੋਗਤਾ
ਐਸਐਸਸੀ ਜੀਡੀ ਕਾਂਸਟੇਬਲ 2022 ਲਈ ਉਮੀਦਵਾਰਾਂ ਨੂੰ 10ਵੀਂ ਜਮਾਤ ਪਾਸ ਕਰਨੀ ਜ਼ਰੂਰੀ ਹੈ।
ਨੌਕਰੀ ਲਈ ਉਮਰ ਸੀਮਾ
ਐਸਐਸਸੀ ਵੱਲੋਂ ਉਮੀਦਵਾਰਾਂ ਦੀ ਉਮਰ ਸੀਮਾ ਵੀ ਤਹਿ ਕੀਤੀ ਗਈ ਹੈ। ਦੱਸ ਦੇਈਏ ਕਿ ਨੌਕਰੀ ਲਈ ਯੋਗ ਉਮੀਦਵਾਰਾਂ ਦੀ ਉਮਰ 18 ਤੋਂ 23 ਸਾਲ ਵਿਚਾਲੇ ਰੱਖੀ ਗਈ ਹੈ। ਪਰ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ ਵਿੱਚ ਵਿਸ਼ੇਸ਼ ਛੋਟ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ਵਿੱਚ ਕਲਰਕ ਦੀਆਂ ਬੰਪਰ ਅਸਾਮੀਆਂ, 30 ਅਕਤੂਬਰ ਆਖ਼ਿਰੀ ਮਿਤੀ
ਨੌਕਰੀ ਲਈ ਤਨਖਾਹ
● ਐਨ.ਸੀ.ਬੀ ਵਿੱਚ ਕਾਂਸਟੇਬਲ ਲਈ ਚੁਣੇ ਗਏ ਉਮੀਦਵਾਰਾਂ ਨੂੰ 18,000 ਰੁਪਏ ਤੋਂ 56,900 ਰੁਪਏ ਤੱਕ ਤਨਖਾਹ ਦਿੱਤੀ ਜਾਂਦੀ ਹੈ।
● ਬੀਐਸਐਫ (BSF), ਸੀਆਰਪੀਐਫ (CRPF), ਸੀਆਈਐਸਐਫ (CISF), ਆਈਟੀਬੀਪੀ (ITBP), ਐਸਐਸਐਫ (SSF), ਐਸਐਸਬੀ (SSB), ਐਨਆਈਏ (NIA) ਅਤੇ ਰਾਈਫਲਮੈਨ ਦੇ ਅਹੁਦਿਆਂ ਲਈ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 21,700 ਰੁਪਏ ਤੋਂ 69,100 ਰੁਪਏ ਤੱਕ ਦੀ ਤਨਖਾਹ ਦਿੱਤੀ ਜਾਵੇਗੀ।
ਅਰਜ਼ੀ ਦੀ ਫੀਸ
● ਇਸ ਭਰਤੀ ਲਈ ਉਮੀਦਵਾਰਾਂ ਨੂੰ ਅਰਜ਼ੀ ਦੇ ਸਮੇਂ 100 ਰੁਪਏ ਫੀਸ ਅਦਾ ਕਰਨੀ ਪਵੇਗੀ।
● ਐਸ.ਸੀ./ਐਸ.ਟੀ ਅਤੇ ਮਹਿਲਾ ਉਮੀਦਵਾਰਾਂ ਲਈ ਕਿਸੇ ਕਿਸਮ ਦੀ ਕੋਈ ਫੀਸ ਨਹੀਂ ਦੇਣੀ ਪਵੇਗੀ।
ਨੌਕਰੀ ਲਈ ਅਰਜ਼ੀ ਕਿਵੇਂ ਦੇਣੀ ਹੈ?
ਇਸ ਭਰਤੀ ਲਈ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਘਰ ਬੈਠੇ ਐਸਐਸਸੀ ਦੀ ਅਧਿਕਾਰਤ ਵੈੱਬਸਾਈਟ www.ssc.nic.in 'ਤੇ ਜਾ ਕੇ ਆਸਾਨੀ ਨਾਲ ਆਨਲਾਈਨ ਅਪਲਾਈ ਕਰ ਸਕਦੇ ਹਨ।
Summary in English: Recruitment for 24,369 posts for the post of constable, salary up to Rs 69,100