ਜੇਕਰ ਕਿਸੇ ਦੇ ਭਵਿੱਖ ਨੂੰ ਸੁਧਾਰਣ ਦੀ ਗੱਲ ਆਏ ਤਾਂ ਅਧਿਆਪਕ ਉਸ `ਚ ਮੁੱਖ ਭੂਮਿਕਾ ਨਿਭਾਉਂਦੇ ਹਨ। ਕਿਹਾ ਜਾਂਦਾ ਹੈ ਕਿ ਅਧਿਆਪਕ ਇੱਕ ਦੀਵੇ ਦੇ ਸਮਾਨ ਹੁੰਦਾ ਹੈ, ਜੋ ਦੁਨੀਆ ਨੂੰ ਰੋਸ਼ਨੀ ਦੇਣ ਲਈ ਆਪ ਜਲਦਾ ਹੈ। ਇਸ ਲਈ ਅਧਿਆਪਿਕਾਂ ਦੇ ਭਵਿੱਖ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਸਰਕਾਰ ਵੱਲੋਂ ਬਹੁਤ ਅਹਿਮ ਕਦਮ ਚੁੱਕੇ ਜਾ ਰਹੇ ਹਨ। ਟੀਜੀਟੀ (TGT) ਦੀਆਂ ਭਰਤੀਆਂ ਇਨ੍ਹਾਂ ਵਿੱਚੋ ਇੱਕ ਹੈ।
ਜੇਕਰ ਤੁਸੀਂ ਆਪਣੇ ਅਧਿਆਪਕ ਬਣਨ ਦੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਇਹ ਸੁਨਹਿਰਾ ਮੌਕਾ ਤੁਹਾਡੇ ਲਈ ਹੈ। ਸਰਕਾਰ ਵੱਲੋਂ ਸਮਗਰ ਸਿੱਖਿਆ ਅਭਿਆਨ (Samgar Shiksha Abhiyan) ਦੇ ਤਹਿਤ ਚੰਡੀਗੜ੍ਹ ਵਿੱਚ ਟੀਜੀਟੀ ਅਧਿਆਪਕਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ `ਚ ਅੰਗਰੇਜ਼ੀ, ਹਿੰਦੀ, ਪੰਜਾਬੀ, ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ ਦੇ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ 35400 ਰੁਪਏ ਤਨਖਾਹ ਦਿੱਤੀ ਜਾਵੇਗੀ।
ਮਿਤੀ:
●ਇਨ੍ਹਾਂ ਅਸਾਮੀਆਂ ਦੀ ਅਰਜ਼ੀ ਭਰਨ ਲਈ ਸ਼ੁਰੂਆਤੀ ਮਿਤੀ 12 ਸਤੰਬਰ 2022 ਨਿਰਧਾਰਿਤ ਕੀਤੀ ਗਈ ਹੈ।
●ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਅਰਜ਼ੀਆਂ ਲਈ ਅੰਤਿਮ ਮਿਤੀ 03 ਅਕਤੂਬਰ 2022 ਤੱਕ ਰੱਖੀ ਗਈ ਹੈ।
●ਇਸ ਗੱਲ `ਤੇ ਵਿਸ਼ੇਸ਼ ਧਿਆਨ ਦਿੱਤਾ ਜਾਏ ਕਿ ਅਧਿਆਪਕ ਭਰਤੀ ਲਈ ਟੈਸਟ ਦੀ ਮਿਤੀ 26 ਅਕਤੂਬਰ 2022 ਹੈ।
ਉਮੀਦਵਾਰਾਂ ਦੀ ਚੋਣ:
● ਟੀਜੀਟੀ (TGT) ਦੀਆਂ ਅਸਾਮੀਆਂ ਦੀ ਚੋਣ ਲਿਖਤੀ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ।
● ਉਸ ਤੋਂ ਬਾਅਦ ਮੈਰਿਟ ਦੇ ਆਧਾਰ 'ਤੇ ਤਾਇਨਾਤੀ ਕੀਤੀ ਜਾਵੇਗੀ।
● ਇਨ੍ਹਾਂ ਅਸਾਮੀਆਂ ਲਈ ਕਿਸੇ ਖ਼ਾਸ ਤੌਰ `ਤੇ ਇੰਟਰਵਿਊ ਨਹੀਂ ਲੀਤਾ ਜਾਏਗਾ।
● ਸਿੱਖਿਆ ਵਿਭਾਗ ਨੇ ਲਿਖਤੀ ਪ੍ਰੀਖਿਆ ਕਰਵਾਉਣ ਦੀ ਜ਼ਿੰਮੇਵਾਰੀ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟਰੇਨਿੰਗ ਐਂਡ ਰਿਸਰਚ (National Institute of Technical Teachers Training and Research) ਸੈਕਟਰ-26 ਨੂੰ ਦਿੱਤੀ ਹੈ।
ਇਹ ਵੀ ਪੜ੍ਹੋ : ਦਸਵੀਂ ਅਤੇ ਬਾਰਵੀਂ ਪਾਸ ਵਿਦਿਆਰਥੀਆਂ ਲਈ ਬੰਪਰ ਭਰਤੀ
ਅਰਜ਼ੀ ਕਿਵੇਂ ਭਰੀਏ
ਇਸ ਟੀਜੀਟੀ ਦੀ ਅਰਜ਼ੀ ਲਈ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ ssachd.nic.in `ਤੇ ਜਾਣਾ ਪਵੇਗਾ। ਆਨਲਾਈਨ ਮੋਡ ਰਾਹੀਂ ਅਰਜ਼ੀਆਂ ਭਰਨ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਇਸ ਅਸਾਮੀ ਲਈ ਪੂਰੀ ਜਾਣਕਾਰੀ ਤੁਹਾਨੂੰ ਇਸ ਵੈੱਬਸਾਈਟ https://ssachd.nic.in/sites/default/files/Detailed%20Advertisement.pdf `ਤੋਂ ਮਿਲ ਸਕਦੀ ਹੈ।
ਯੋਗਤਾ:
● ਟੀਜੀਟੀ (ਹਿੰਦੀ) ਲਈ ਹਿੰਦੀ ਚੋਣਵੀਂ।
● ਟੀਜੀਟੀ (ਅੰਗਰੇਜ਼ੀ) ਲਈ ਅੰਗਰੇਜ਼ੀ ਚੋਣਵੀਂ।
● ਟੀਜੀਟੀ (ਪੰਜਾਬੀ) ਲਈ ਪੰਜਾਬੀ ਚੋਣਵੀਂ।
● ਟੀਜੀਟੀ ਵਿਗਿਆਨ ਨੌਣ ਮੈਡੀਕਲ ਲਈ ਏਕੀਕ੍ਰਿਤ BSC B.Ed ਜਾਂ BA B.Ed ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਗਣਿਤ `ਚ ਮਹਾਰਤ ਪ੍ਰਾਪਤ ਕੀਤੀ ਹੋਵੇ।
● ਟੀਜੀਟੀ ਵਿਗਿਆਨ ਮੈਡੀਕਲ ਲਈ ਏਕੀਕ੍ਰਿਤ ਬੀ.ਐਸ.ਸੀ. ਬੀ.ਐਡ, ਜੀਵ ਵਿਗਿਆਨ, ਬਨਸਪਤੀ ਵਿਗਿਆਨ, ਰਸਾਇਣ ਵਿਗਿਆਨ `ਚ ਮਹਾਰਤ ਪ੍ਰਾਪਤ ਕੀਤੀ ਹੋਵੇ।
Summary in English: Recruitment for 90 posts of TGT, apply till 3rd October