Government Job: ਅੱਜਕੱਲ੍ਹ ਅਜਿਹਾ ਕੋਈ ਮਨੁੱਖ ਨਹੀਂ ਹੈ ਜੋ ਆਪਣੇ ਮਨ `ਚ ਸਰਕਾਰੀ ਨੌਕਰੀ ਦੀ ਇੱਛਾ ਨਾ ਰੱਖਦਾ ਹੋਵੇ। ਜੇਕਰ ਤੁਸੀਂ ਵੀ ਸਰਕਾਰੀ ਨੌਕਰੀ ਰਾਹੀਂ ਆਪਣੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦੇਣਾ ਚਾਹੁੰਦੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ। ਦੱਸ ਦੇਈਏ ਕਿ ਬ੍ਰੌਡਕਾਸਟ ਇੰਜੀਨੀਅਰਿੰਗ ਕੰਸਲਟੈਂਟਸ ਇੰਡੀਆ ਲਿਮਿਟੇਡ (BECIL) ਵੱਲੋਂ 95 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ।
BECIL ਵੱਲੋਂ ਵੱਖ-ਵੱਖ ਅਸਾਮੀਆਂ `ਤੇ ਭਰਤੀ ਕੀਤੀ ਜਾ ਰਹੀ ਹੈ। ਜਿਸ `ਚ ਡਾਟਾ ਐਂਟਰੀ ਆਪਰੇਟਰ (Data Entry Operator), ਰਿਸਰਚ ਐਸੋਸੀਏਟ (Research Associate), ਲੈਬ ਅਟੈਂਡੈਂਟ (Lab Attendant), ਆਫਿਸ ਅਸਿਸਟੈਂਟ (Office Assistant), ਅੱਪਰ ਡਿਵੀਜ਼ਨ ਕਲਰਕ ( Upper Division Clerk), ਲੋਅਰ ਡਿਵੀਜ਼ਨ ਕਲਰਕ ( Lower Division Clerk), ਟੈਕਨੀਕਲ ਅਸਿਸਟੈਂਟ (Technical Assistant), ਸਟੋਰ ਕੀਪਰ (Store Keeper), ਵਾਰਡਨ (Warden), ਮਕੈਨਿਕ (Mechanic), ਪਰਸਨਲ ਅਸਿਸਟੈਂਟ (Personal Assistant), ਸਟੈਨੋਗ੍ਰਾਫਰ (Stenographer) ਵਰਗੀਆਂ ਬਹੁਤ ਸਾਰੀਆਂ ਅਸਾਮੀਆਂ ਸ਼ਾਮਲ ਹਨ।
ਇਨ੍ਹਾਂ ਅਹੁਦਿਆਂ ਲਈ ਕੁਝ ਜ਼ਰੂਰੀ ਜਾਣਕਾਰੀ:
ਆਖਰੀ ਮਿਤੀ:
ਯੋਗ ਤੇ ਚਾਹਵਾਨ ਉਮੀਦਵਾਰ ਭਰਤੀ ਪ੍ਰਕਿਰਿਆ `ਚ ਹਿੱਸਾ ਲੈਣ ਲਈ 5 ਅਕਤੂਬਰ ਤੱਕ ਅਪਲਾਈ ਕਰ ਸਕਦੇ ਹਨ।
ਵਿਦਿਅਕ ਯੋਗਤਾ:
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਨ੍ਹਾਂ ਅਹੁਦਿਆਂ ਲਈ ਵੱਖ-ਵੱਖ ਯੋਗਤਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਇਨ੍ਹਾਂ `ਚ ਦਸਵੀਂ, ਬਾਰਵੀਂ, ਡਿਪਲੋਮਾ (Diploma) ਤੇ ਗ੍ਰੈਜੂਏਸ਼ਨ (Graduation) ਸ਼ਾਮਲ ਹਨ।
ਅਰਜ਼ੀ ਕਿਵੇਂ ਦੇਣੀ ਹੈ?
● ਇਸ ਨੌਕਰੀ ਦੇ ਚਾਹਵਾਨ ਉਮੀਦਵਾਰਾਂ ਨੂੰ ਅਰਜ਼ੀ ਦੇਣ ਲਈ ਸਭ ਤੋਂ ਪਹਿਲਾਂ ਬੀ.ਈ.ਸੀ.ਆਈ.ਐਲ (BECIL) ਦੀ ਅਧਿਕਾਰਤ ਵੈਬਸਾਈਟ becil.com `ਤੇ ਜਾਣਾ ਹੋਏਗਾ।
● ਇਸ ਤੋਂ ਬਾਅਦ ਦਿੱਤੇ ਗਏ ਲਿੰਕ `ਤੇ ਕਲਿੱਕ ਕਰੋ।
● ਇਸ ਲਿੰਕ ਦੇ ਖੁੱਲ੍ਹਣ `ਤੇ ਆਪਣੀ ਸਾਰੀ ਜ਼ਰੂਰੀ ਜਾਣਕਾਰੀ ਭਰ ਦਵੋ।
● ਇਸ ਤੋਂ ਬਾਅਦ ਆਪਣੀ ਪਾਸ ਪੋਰਟ ਸਾਈਜ਼ ਫੋਟੋ, ਦਸਤਖ਼ਤ, ਦਸਵੀਂ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ ਵਰਗੇ ਦਸਤਾਵੇਜਾਂ ਨੂੰ ਅਪਲੋਡ ਕਰੋ।
● ਆਖਰੀ ਪੜਾਅ `ਚ ਤੁਹਾਨੂੰ ਅਰਜ਼ੀ ਦੀ ਫੀਸ ਦਾ ਭੁਗਤਾਨ ਕਰਨਾ ਹੋਵੇਗਾ।
● ਇਸ ਪ੍ਰਕਿਰਿਆ ਤੋਂ ਬਾਅਦ ਤੁਹਾਡਾ ਫਾਰਮ ਜਮ੍ਹਾਂ ਹੋ ਜਾਵੇਗਾ।
ਇਹ ਵੀ ਪੜ੍ਹੋ: SSC Recruitment: ਸਟਾਫ਼ ਸਿਲੈਕਸ਼ਨ ਕਮਿਸ਼ਨ ਵੱਲੋਂ 20,000 ਅਸਾਮੀਆਂ ਲਈ ਅਰਜ਼ੀਆਂ ਦੀ ਮੰਗ
ਉਮਰ ਸੀਮਾ:
ਭਰਤੀ ਪ੍ਰਕਿਰਿਆ `ਚ ਚੁਣੇ ਜਾਣ ਲਈ ਉਮੀਦਵਾਰਾਂ ਦੀ ਉਮਰ 18 ਤੋਂ 30 ਸਾਲ ਦੇ ਵਿੱਚਕਾਰ ਹੋਣੀ ਚਾਹੀਦੀ ਹੈ।
ਅਰਜ਼ੀ ਲਈ ਫੀਸ:
ਤੁਹਾਨੂੰ ਦੱਸ ਦੇਈਏ ਕਿ ਇਸ ਅਰਜ਼ੀ ਨੂੰ ਭਰਨ ਲਈ ਜਨਰਲ (General) ਤੇ ਓਬੀਸੀ (OBC) ਉਮੀਦਵਾਰਾਂ ਨੂੰ 885 ਰੁਪਏ ਨਿਰਧਾਰਤ ਕੀਤੇ ਗਏ ਹਨ। ਜਦੋਂਕਿ SC, ST ਤੇ ਆਰਥਿਕ ਤੌਰ 'ਤੇ ਪਿੱਛੜੇ ਵਰਗ ਦੇ ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 531 ਰੁਪਏ ਹੈ।
ਜ਼ਰੂਰੀ ਦਸਤਾਵੇਜ਼:
● ਆਧਾਰ ਕਾਰਡ (Aadhaar Card)
● ਪਾਸਪੋਰਟ ਸਾਈਜ਼ ਫੋਟੋ (Passport size photograph)
● ਇੱਕ ਈਮੇਲ ਆਈਡੀ (An email id)
● ਦਸਵੀਂ ਪਾਸ ਸਰਟੀਫਿਕੇਟ (Tenth pass certificate)
● ਹੋਰ ਜ਼ਰੂਰੀ ਦਸਤਾਵੇਜ਼
Summary in English: Recruitment for 95 posts in BECIL, apply before 5th October