ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਜਵਾਹਰਲਾਲ ਨਹਿਰੂ ਯੂਨੀਵਰਸਿਟੀ (Jawaharlal Nehru University) ਨੇ ਭਰਤੀ ਲਈ ਇੱਕ ਨੋਟੀਫਿਕੇਸ਼ਨ (Notification) ਜਾਰੀ ਕੀਤਾ ਹੈ। ਜੇ.ਐਨ.ਯੂ ਨੇ ਪ੍ਰੋਫੈਸਰ (Professor) ਦੇ ਪੱਧਰ 'ਤੇ ਭਾਰਤੀ ਨਾਗਰਿਕਾਂ ਤੇ ਭਾਰਤ ਦੇ ਵਿਦੇਸ਼ੀ ਨਾਗਰਿਕਾਂ (OCIs) ਲਈ ਫੈਕਲਟੀ ਅਹੁਦਿਆਂ (Faculty Posts) ਲਈ ਖਾਲੀ ਅਸਾਮੀਆਂ ਜਾਰੀ ਕੀਤੀਆਂ ਹਨ। ਇਸ ਤਹਿਤ ਚੰਗੇ ਵਿੱਦਿਅਕ ਰਿਕਾਰਡ, ਅਧਿਆਪਨ/ਖੋਜ ਅਨੁਭਵ ਤੇ ਖੋਜ ਦੇ ਸਬੰਧਤ ਖੇਤਰਾਂ `ਚ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਅਪਲਾਈ ਕਰਨ ਲਈ ਸੱਦਾ ਦਿੱਤਾ ਜਾ ਰਿਹਾ ਹੈ।
ਜੇ.ਐਨ.ਯੂ (JNU) ਵੱਲੋਂ 62 ਅਸਾਮੀਆਂ `ਤੇ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ। ਇਸ ਤਹਿਤ ਸਕੂਲ ਆਫ ਆਰਟਸ ਐਂਡ ਏਸਥੈਟਿਕਸ, ਸਕੂਲ ਆਫ ਕੰਪਿਊਟੇਸ਼ਨਲ ਐਂਡ ਇੰਟੈਗਰੇਟਿਵ ਸਾਇੰਸਜ਼, ਸਕੂਲ ਆਫ ਕੰਪਿਊਟੇਸ਼ਨਲ ਐਂਡ ਇੰਟੀਗਰੇਟਿਵ ਸਾਇੰਸਜ਼, ਸਕੂਲ ਆਫ ਕੰਪਿਊਟਰ ਐਂਡ ਸਿਸਟਮ ਸਾਇੰਸਜ਼ ਆਦਿ `ਚ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ।
ਲਾਜ਼ਮੀ ਯੋਗਤਾ:
● ਪੀ.ਐਚ.ਡੀ. (Ph.D.) ਦੀ ਡਿਗਰੀ ਤੇ ਉੱਚ ਗੁਣਵੱਤਾ ਦਾ ਪ੍ਰਕਾਸ਼ਿਤ ਕੰਮ, ਪ੍ਰਕਾਸ਼ਿਤ ਕੰਮ ਦੇ ਸਬੂਤ ਦੇ ਨਾਲ ਖੋਜ `ਚ ਸਰਗਰਮੀ, ਪੀਅਰ-ਸਮੀਖਿਆ ਜਾਂ UGC-ਸੂਚੀਬੱਧ ਰਸਾਲਿਆਂ `ਚ ਘੱਟੋ-ਘੱਟ 10 ਖੋਜ ਪ੍ਰਕਾਸ਼ਨ ਤੇ ਕੁੱਲ 120 ਖੋਜ ਅੰਕ।
● ਯੂਨੀਵਰਸਿਟੀ/ਕਾਲਜ `ਚ ਅਸਿਸਟੈਂਟ ਪ੍ਰੋਫੈਸਰ/ਐਸੋਸੀਏਟ ਪ੍ਰੋਫੈਸਰ/ਪ੍ਰੋਫੈਸਰ ਤੇ/ਜਾਂ ਯੂਨੀਵਰਸਿਟੀ/ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ `ਚ ਬਰਾਬਰ ਪੱਧਰ 'ਤੇ ਖੋਜ ਦਾ ਤਜਰਬਾ ਤੇ ਡਾਕਟੋਰਲ ਉਮੀਦਵਾਰ ਨੂੰ ਸਫਲਤਾਪੂਰਵਕ ਮਾਰਗਦਰਸ਼ਨ ਕਰਨ ਦੇ ਸਬੂਤ ਦੇ ਨਾਲ ਘੱਟੋ-ਘੱਟ ਦਸ ਸਾਲਾਂ ਦਾ ਅਧਿਆਪਨ ਅਨੁਭਵ।
● ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਪੀਐਚ.ਡੀ ਦੀ ਡਿਗਰੀ, ਸਬੰਧਤ ਅਨੁਸ਼ਾਸਨ `ਚ ਗਿਆਨ `ਚ ਮਹੱਤਵਪੂਰਨ ਯੋਗਦਾਨ ਤੇ ਦਸ ਸਾਲਾਂ ਦਾ ਤਜਰਬਾ।
ਮਹੀਨਾਵਾਰ ਤਨਖ਼ਾਹ:
ਨੌਕਰੀ ਲਈ ਚੁਣੇ ਗਏ ਉਮੀਦਵਾਰਾਂ ਨੂੰ ਮਹੀਨਾਵਾਰ 1,44,200 ਤੋਂ 2,18,200 ਰੁਪਏ ਤਨਖ਼ਾਹ ਵਜੋਂ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਕੇਂਦਰੀ ਵਿਦਿਆਲਿਆ ਸੰਗਠਨ `ਚ ਨਿਕਲੀਆਂ 4 ਹਜ਼ਾਰ ਤੋਂ ਵੱਧ ਅਸਾਮੀਆਂ, ਜਲਦੀ ਕਰੋ ਅਪਲਾਈ
ਐਪਲੀਕੇਸ਼ਨ ਫੀਸ:
● ਜਨਰਲ, OBC ਤੇ EWS ਸ਼੍ਰੇਣੀ ਨਾਲ ਸਬੰਧਤ ਉਮੀਦਵਾਰਾਂ ਲਈ 2000 ਰੁਪਏ ਦੀ ਅਰਜ਼ੀ ਫੀਸ ਹੈ।
● SC/ST/PWD ਤੇ ਮਹਿਲਾ ਉਮੀਦਵਾਰਾਂ ਲਈ ਕੋਈ ਅਰਜ਼ੀ ਫੀਸ ਨਹੀਂ ਹੈ।
ਅਰਜ਼ੀ ਕਿਵੇਂ ਦੇਣੀ ਹੈ?
ਯੋਗ ਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਯੂਨੀਵਰਸਿਟੀ ਦੀ ਵੈੱਬਸਾਈਟ https://www.jnu.ac.in/career. 'ਤੇ ਉਪਲਬਧ ਫਾਰਮੈਟ `ਚ ਆਨਲਾਈਨ ਅਰਜ਼ੀ ਦੇਣੀ ਹੋਵੇਗੀ। 'ਟੀਚਿੰਗ' ਟੈਬ ਦੇ ਤਹਿਤ ਸਿਰਫ਼ ਔਨਲਾਈਨ ਅਰਜ਼ੀਆਂ ਹੀ ਸਵੀਕਾਰ ਕੀਤੀਆਂ ਜਾਣਗੀਆਂ।
ਜ਼ਰੂਰੀ ਦਸਤਾਵੇਜ:
ਬਿਨੈਕਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਿਰਪਾ ਕਰਕੇ ਫੋਟੋ, ਸਾਰੇ ਸਰਟੀਫਿਕੇਟਾਂ ਦੀਆਂ ਸਕੈਨ ਕੀਤੀਆਂ ਕਾਪੀਆਂ, ਮਾਰਕਸ਼ੀਟਾਂ, ਅਧਿਆਪਨ ਦੇ ਸਬੂਤ, ਰੀਸਰਚ, ਐੱਮ.ਏ., ਐੱਮ.ਫਿਲ, ਪੀ.ਐੱਚ.ਡੀ., ਨੈੱਟ ਸਰਟੀਫਿਕੇਟਸ, ਪ੍ਰਕਾਸ਼ਿਤ ਲੇਖ ਦੇ ਰੀਪ੍ਰਿੰਟ ਦੀਆਂ ਕਾਪੀਆਂ, ਜਨਮ ਮਿਤੀ ਦੇ ਰਿਕਾਰਡ ਵਾਲੇ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਦਿ ਅਰਜ਼ੀ ਫਾਰਮ ਭਰਦੇ ਸਮੇਂ ਅੱਪਲੋਡ ਕਰੋ।
ਆਖਰੀ ਮਿਤੀ:
ਉਮੀਦਵਾਰ ਇਸ ਭਰਤੀ ਲਈ 5 ਦਸੰਬਰ 2022 ਤੱਕ ਔਨਲਾਈਨ ਮੋਡ `ਚ ਅਰਜ਼ੀ ਦੇ ਸਕਦੇ ਹਨ।
Summary in English: Recruitment for the post of professor in JNU, salary more than 2 lakh