ਅੱਜ ਦੇ ਸਮੇਂ `ਚ ਹਰ ਨੌਜਵਾਨ ਸਰਕਾਰੀ ਨੌਕਰੀ ਚਾਹੁੰਦਾ ਹੈ। ਇਸ ਲਈ ਸਰਕਾਰ ਵੀ ਸਮੇਂ-ਸਮੇਂ 'ਤੇ ਨੌਜਵਾਨਾਂ ਲਈ ਨੌਕਰੀਆਂ ਕੱਢਦੀ ਰਹਿੰਦੀ ਹੈ। ਇਸੇ ਲੜੀ 'ਚ ਹੁਣ ਸਰਕਾਰ ਵੱਲੋਂ ਇੱਕ ਵਾਰ ਫਿਰ ਵੱਖ-ਵੱਖ ਵਿਭਾਗਾਂ `ਚ ਸਰਕਾਰੀ ਨੌਕਰੀ ਦੀ ਭਰਤੀ ਦਾ ਐਲਾਨ ਕੀਤਾ ਗਿਆ ਹੈ।
ਇਨ੍ਹਾਂ ਨੌਕਰੀਆਂ ਦੀ ਅੰਤਿਮ ਮਿਤੀ ਜਾਨਣ ਲਈ ਇਸ ਲੇਖ ਨੂੰ ਧਿਆਨ ਨਾਲ ਪੜ੍ਹੋ ਅਤੇ ਸਰਕਾਰ ਦੁਆਰਾ ਦਿੱਤੇ ਗਏ ਇਨ੍ਹਾਂ ਸੁਨਹਿਰੇ ਮੌਕਿਆਂ ਦਾ ਵੱਧ ਤੋਂ ਵੱਧ ਫਾਇਦਾ ਚੁੱਕੋ। ਇਨ੍ਹਾਂ ਅਸਾਮੀਆਂ ਲਈ ਉਮੀਦਵਾਰ ਇਸ ਲੇਖ `ਚ ਦਿੱਤੀਆਂ ਗਈਆਂ ਅਧਿਕਾਰਤ ਵੈੱਬਸਾਈਟਾਂ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ ਅਤੇ ਆਪਣੇ ਭਵਿੱਖ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੇ ਹਨ। ਤਾਂ ਆਓ ਜਾਣਦੇ ਹਾਂ ਕਿਹੜੇ ਕਿਹੜੇ ਵਿਭਾਗਾਂ `ਚ ਹੋ ਰਹੀਆਂ ਹਨ ਭਰਤੀਆਂ...
ਆਈ.ਆਈ.ਟੀ ਮੰਡੀ `ਚ ਭਰਤੀ:
● ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (IIT) ਮੰਡੀ ਨੇ ਨਾਨ-ਟੀਚਿੰਗ ਸਟਾਫ (Non-teaching staff) ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ।
● ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਨੌਕਰੀ ਦੀ ਅਰਜ਼ੀ ਲਈ 28 ਅਕਤੂਬਰ ਤੋਂ ਪ੍ਰਕਿਰਿਆ ਸ਼ੁਰੂ ਹੋਵੇਗੀ।
● ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (IIT) `ਚ ਕੁੱਲ 35 ਅਸਾਮੀਆਂ `ਤੇ ਭਰਤੀਆਂ ਕੀਤੀਆਂ ਜਾਣਗੀਆਂ।
● ਜੇਕਰ ਤੁਸੀ ਵੀ ਆਈ.ਆਈ.ਟੀ ਮੰਡੀ `ਚ ਨੌਕਰੀ ਕਰਨ `ਚ ਦਿਲਚਸਪੀ ਰੱਖਦੇ ਹੋ ਤਾਂ ਇਸ oas.iitmandi.ac.in ਲਿੰਕ 'ਤੇ ਆਨਲਾਈਨ ਅਪਲਾਈ ਕਰ ਸਕਦੇ ਹੋ।
● ਦੱਸ ਦੇਈਏ ਕਿ ਜੂਨੀਅਰ ਲੇਖਾਕਾਰ, ਜੂਨੀਅਰ ਸਹਾਇਕ ਅਤੇ ਖੇਡ ਅਫ਼ਸਰ ਦੀਆਂ ਅਸਾਮੀਆਂ `ਤੇ ਭਰਤੀ ਕੀਤੀ ਜਾਏਗੀ।
ਦਿੱਲੀ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ `ਚ ਭਰਤੀ:
● ਦਿੱਲੀ `ਚ ਵੀ ਸਰਕਾਰੀ ਨੌਕਰੀ ਦਾ ਮੌਕਾ ਆ ਗਿਆ ਹੈ। ਜੀ ਹਾਂ, ਦਿੱਲੀ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (DSSSB) ਵੱਲੋਂ ਕੁੱਲ 632 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।
● ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 18 ਨਵੰਬਰ ਰੱਖੀ ਗਈ ਹੈ।
● ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਸਬੰਧਤ ਵਿਸ਼ੇ `ਚ ਗ੍ਰੈਜੂਏਟ ਹੋਣਾ ਜ਼ਰੂਰੀ ਹੈ।
● ਦਿੱਲੀ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ `ਚ ਨੌਕਰੀ ਲਈ ਉਮੀਦਵਾਰਾਂ ਦੀ ਉਮਰ 30 ਸਾਲ ਤੱਕ ਨਿਰਧਾਰਿਤ ਕੀਤੀ ਗਈ ਹੈ।
● ਇਸ ਨੌਕਰੀ ਲਈ ਚਾਹਵਾਨ ਉਮੀਦਵਾਰ DSSSB ਦੀ ਅਧਿਕਾਰਤ ਵੈੱਬਸਾਈਟ dsssb.delhi.gov.in 'ਤੇ ਜਾ ਕੇ ਆਪਣਾ ਨਾਮ ਰਜਿਸਟਰ ਕਰਾ ਲੈਣ।
ਹਿੰਦੁਸਤਾਨ ਕਾਪਰ ਲਿਮਿਟੇਡ `ਚ ਭਰਤੀ:
● ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਹਿੰਦੁਸਤਾਨ ਕਾਪਰ ਲਿਮਟਿਡ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇਸ਼ਨ `ਚ ਨੌਕਰੀ ਨਾਲ ਜੁੜੀ ਸਾਰੀ ਜਾਣਕਾਰੀ ਤੁਹਾਨੂੰ ਮਿਲ ਜਾਏਗੀ।
● ਹਿੰਦੁਸਤਾਨ ਕਾਪਰ ਲਿਮਿਟੇਡ `ਚ ਐਚਸੀਐਲ ਗ੍ਰੈਜੂਏਟ ਇੰਜੀਨੀਅਰ ਟਰੇਨੀ ਦੇ ਅਹੁਦਿਆਂ `ਤੇ ਭਰਤੀਆਂ ਕੀਤੀਆਂ ਜਾਣ ਵਾਲੀਆਂ ਹਨ।
● ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 31 ਅਕਤੂਬਰ ਤੱਕ ਰੱਖੀ ਗਈ ਹੈ।
● ਹਿੰਦੁਸਤਾਨ ਕਾਪਰ ਲਿਮਿਟੇਡ `ਚ ਨੌਕਰੀ ਕਰਨ ਲਈ ਉਮੀਦਵਾਰਾਂ ਦੀ ਉਮਰ 28 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
● ਜੇਕਰ ਵਿਦਿਅਕ ਯੋਗਤਾ ਦੀ ਗੱਲ ਕੀਤੀ ਜਾਏ ਤਾਂ ਇਨ੍ਹਾਂ ਅਹੁਦਿਆਂ ਲਈ ਉਮੀਦਵਾਰ ਨੇ ਘੱਟੋ-ਘੱਟ 60% ਅੰਕਾਂ ਨਾਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸਬੰਧਤ ਵਿਸ਼ੇਸ਼ਤਾ `ਚ ਬੀ.ਈ.(B.E), ਬੀ.ਟੈਕ (B.Tech) ਜਾਂ ਡਿਪਲੋਮਾ ਕੀਤਾ ਹੋਵੇ।
ਇਹ ਵੀ ਪੜ੍ਹੋ : Electricity Department Job: ਬਿਜਲੀ ਵਿਭਾਗ `ਚ ਅਪ੍ਰੈਂਟਿਸ ਦੀਆਂ ਭਰਤੀਆਂ ਸ਼ੁਰੂ, ਜਲਦੀ ਕਰੋ ਅਪਲਾਈ
ਨੈਨੀਤਾਲ ਬੈਂਕ `ਚ ਭਰਤੀ:
● ਨੈਨੀਤਾਲ ਬੈਂਕ ਲਿਮਿਟੇਡ ਨੇ 40 ਮੈਨੇਜਮੈਂਟ ਟਰੇਨੀ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ।
● ਜੇਕਰ ਤੁਸੀ ਵੀ ਬੈਂਕ `ਚ ਨੌਕਰੀ ਕਰਨ ਦੇ ਚਾਹਵਾਨ ਹੋ ਤਾਂ ਉਮੀਦਵਾਰ ਇਸ ਭਰਤੀ ਲਈ ਉਨ੍ਹਾਂ ਨੂੰ ਅਧਿਕਾਰਤ ਵੈੱਬਸਾਈਟ www.nainitalbank.co.in 'ਤੇ ਜਾਣ ਅਤੇ ਆਪਣੀ ਅਰਜ਼ੀ ਭਰ ਲੈਣ।
● ਇਸ ਅਰਜ਼ੀ ਨੂੰ ਭਰਨ ਦੀ ਅੰਤਿਮ ਮਿਤੀ 25 ਅਕਤੂਬਰ ਤੱਕ ਹੈ।
● ਅਪਲਾਈ ਕਰਨ ਲਈ ਉਮੀਦਵਾਰ ਕੋਲ 50% ਅੰਕਾਂ ਨਾਲ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਕੰਪਿਊਟਰ ਆਪਰੇਸ਼ਨ ਦੀ ਸਮਝ ਵੀ ਹੋਣੀ ਚਾਹੀਦੀ ਹੈ।
● ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 33 ਸਾਲ ਤੱਕ ਹੋਣੀ ਚਾਹੀਦੀ ਹੈ।
● ਮਿਲੀ ਜਾਣਕਰੀ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਨੈਨੀਤਾਲ ਬੈਂਕ ਲਈ ਚੁਣੇ ਗਏ ਉਮੀਦਵਾਰਾਂ ਨੂੰ 36,000 ਰੁਪਏ ਪ੍ਰਤੀ ਮਹੀਨਾ ਤਨਖਾਹ ਵਜੋਂ ਮਿਲਣਗੇ।
Summary in English: Recruitment has started in 4 main departments, know the last date to apply