ਇਹ ਖੁਸ਼ਖਬਰੀ ਹੈ ਉਨ੍ਹਾਂ ਉਮੀਦਵਾਰ ਲਈ, ਜਿਨ੍ਹਾਂ ਨੇ ਅਮੂਲ ਕੰਪਨੀ (Amul Company) ਵਿੱਚ ਕੰਮ ਕਰਨ ਦਾ ਸੁਪਨਾ ਦੇਖਿਆ ਹੈ। ਜੀ ਹਾਂ, ਅਮੂਲ ਕੰਪਨੀ ਨੇ ਲੇਖਾ ਸਹਾਇਕ (Account Assistant) ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ। ਵਧੇਰੇ ਜਾਣਕਾਰੀ ਲਈ ਇਹ ਖ਼ਬਰ ਪੂਰੀ ਪੜੋ...
ਅਮੂਲ ਕੰਪਨੀ (Amul Company) ਦਾ ਨਾਮ ਤਾਂ ਹਰ ਕਿਸੇ ਨੇ ਸੁਣਿਆ ਹੀ ਹੋਵੇਗਾ ਅਤੇ ਇਸ ਕੰਪਨੀ ਨਾਲ ਕੰਮ ਕਰਨ ਦੀ ਇੱਛਾ ਵੀ ਕਈਆਂ ਦੇ ਮੰਨ ਵਿੱਚ ਹੋਵੇਗੀ। ਹੁਣ ਤੁਹਾਨੂੰ ਆਪਣੀ ਇਸ ਇੱਛਾ ਨੂੰ ਮਾਰਨ ਦੀ ਲੋੜ ਨਹੀਂ ਹੈ, ਕਿਉਂਕਿ ਤੁਹਾਡੇ ਸੁਪਨੇ ਨੂੰ ਪੂਰਾ ਕਰਦਿਆਂ ਹੋਇਆਂ ਅਮੂਲ ਕੰਪਨੀ ਵੱਲੋਂ ਲੇਖਾ ਸਹਾਇਕ (Account Assistant) ਦੇ ਅਹੁਦੇ 'ਤੇ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਚਾਹਵਾਨ ਉਮੀਦਵਾਰ ਅਧਿਕਾਰਤ ਵੈੱਬਸਾਈਟ careers.amul.com ਰਾਹੀਂ ਅਪਲਾਈ ਕਰ ਸਕਦੇ ਹਨ।
ਨੌਕਰੀ ਲਈ ਵਿਦਿਅਕ ਯੋਗਤਾਵਾਂ (Educational Qualifications)
-ਉਮੀਦਵਾਰ ਨੂੰ ਕਿਸੇ ਵੀ ਵਿਸ਼ੇ ਵਿੱਚ ਪਹਿਲੀ ਜਮਾਤ ਦੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ।
-ਮੈਨੇਜਮੈਂਟ ਵਿੱਚ ਫੁੱਲ ਟਾਈਮ ਅਤੇ ਦੋ ਸਾਲ ਦੀ ਪੋਸਟ ਗ੍ਰੈਜੂਏਟ ਡਿਗਰੀ ਜਾਂ ਕਾਮਰਸ ਵਿੱਚ ਪਹਿਲੀ ਸ਼੍ਰੇਣੀ ਪੋਸਟ ਗ੍ਰੈਜੂਏਟ ਹੋਣੀ ਚਾਹੀਦੀ ਹੈ।
-ਇੱਛੁਕ ਉਮੀਦਵਾਰਾਂ ਕੋਲ 1 ਤੋਂ 2 ਸਾਲ ਦਾ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ।
-ਦੱਸ ਦਈਏ ਕਿ "ਉਮੀਦਵਾਰ ਨੂੰ GST ਦਾ ਪੱਕਾ ਗਿਆਨ ਹੋਣਾ ਚਾਹੀਦਾ ਹੈ ਅਤੇ GST ਰਿਟਰਨ ਸੁਤੰਤਰ ਤੌਰ 'ਤੇ ਫਾਈਲ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਉਹ ਵਿਅਕਤੀ ਬ੍ਰਾਂਚ ਲੇਖਾ ਕਾਰਜਾਂ ਲਈ ਜ਼ਿੰਮੇਵਾਰ ਹੋਵੇਗਾ।"
ਅਰਜ਼ੀ ਕਿਵੇਂ ਦੇਣੀ ਹੈ (How to Apply)
-ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ amul.com 'ਤੇ ਜਾਓ।
-"AMUL ਭਰਤੀ" 'ਤੇ ਕਲਿੱਕ ਕਰੋ।
-"Accounts Assistant post" ਲਿੰਕ 'ਤੇ ਕਲਿੱਕ ਕਰੋ।
-ਬੇਨਤੀ ਕੀਤੀ ਜਾਣਕਾਰੀ ਭਰੋ।
-ਫਾਰਮ ਜਮ੍ਹਾਂ ਕਰੋ।
-ਜੇਕਰ ਤੁਸੀਂ ਚਾਹੋ, ਤਾਂ ਭਵਿੱਖ ਦੇ ਸੰਦਰਭ ਲਈ ਪ੍ਰਿੰਟਆਊਟ ਲੈਣਾ ਨਾ ਭੁੱਲੋ।
ਨੌਕਰੀ ਲਈ ਉਮਰ ਸੀਮਾ (Age Limit)
-ਅਹੁਦਿਆਂ ਲਈ ਉਮਰ ਸੀਮਾ 28 ਸਾਲ ਹੈ।
-ਚੁਣੇ ਗਏ ਉਮੀਦਵਾਰਾਂ ਨੂੰ ਵਿਜੇਵਾੜਾ ਵਿਖੇ ਤਾਇਨਾਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਨੈਸ਼ਨਲ ਬੈਂਕ ਲੈਕੇ ਆਇਆ ਹੈ ਨੌਜਵਾਨਾਂ ਲਈ ਇਕ ਸੁਨਹਿਰਾ ਮੌਕਾ !
ਅਸਾਮੀਆਂ ਲਈ ਤਨਖਾਹ (Salary)
-ਲੇਖਾ ਸਹਾਇਕ ਦੀਆਂ ਅਸਾਮੀਆਂ ਲਈ ਸਾਲਾਨਾ ਤਨਖਾਹ 4,50,000 ਰੁਪਏ ਤੋਂ 4,75,000 ਰੁਪਏ ਹੋਵੇਗੀ।
-ਸਿੱਧੇ ਅਪਲਾਈ ਕਰਨ ਲਈ ਇੱਥੇ ਕਲਿੱਕ ਕਰੋ।
Summary in English: Recruitment in Amul company! 4,75,000 annual salary!