ਨੌਜਵਾਨਾਂ ਲਈ ਖੁਸ਼ੀ ਦੀ ਗੱਲ ਹੈ। ਜੋ ਨੌਜਵਾਨ ਬੈਂਕਿੰਗ ਖੇਤਰ `ਚ ਨੌਕਰੀ ਦੀ ਤਿਆਰੀ ਕਰ ਰਹੇ ਹਨ ਇਹ ਜਾਣਕਾਰੀ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਬੈਂਕ ਆਫ ਬੜੌਦਾ (Bank of Baroda) ਨੇ ਡਿਜੀਟਲ ਮਾਰਕੀਟਿੰਗ ਸਪੈਸ਼ਲਿਸਟ (Digital Marketing Specialist) ਤੇ ਬਿਜ਼ਨਸ ਮੈਨੇਜਰ (Business Manager) ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ।
ਬੈਂਕ ਆਫ ਬੜੌਦਾ (Bank of Baroda) ਵੱਲੋਂ ਇਨ੍ਹਾਂ ਅਹੁਦਿਆਂ ਲਈ ਅੰਤਿਮ ਮਿਤੀ 11 ਅਕਤੂਬਰ ਰੱਖੀ ਗਈ ਹੈ। ਉਮੀਦਵਾਰ ਨਿਰਧਾਰਿਤ ਸਮੇਂ ਤੋਂ ਪਹਿਲਾਂ ਆਪਣਾ ਰਜਿਸਟਰੇਸ਼ਨ (Registration) ਕਰਾ ਲੈਣ। ਬੈਂਕ ਵੱਲੋਂ ਕੁੱਲ 72 ਅਸਾਮੀਆਂ `ਤੇ ਭਰਤੀ ਕੀਤੀ ਜਾਏਗੀ।
ਇਨ੍ਹਾਂ ਅਹੁਦਿਆਂ ਦਾ ਵੇਰਵਾ:
ਡਿਜੀਟਲ ਬਿਜ਼ਨਸ ਗਰੁੱਪ (ਸੰਪੱਤੀ) - 10 ਅਹੁਦੇ
ਡਿਜੀਟਲ ਵਪਾਰ ਸਮੂਹ (ਚੈਨਲ ਅਤੇ ਭੁਗਤਾਨ) - 26 ਅਹੁਦੇ
ਡਿਜੀਟਲ ਬਿਜ਼ਨਸ ਗਰੁੱਪ (ਪਾਰਟਨਰਸ਼ਿਪ ਅਤੇ ਇਨੋਵੇਸ਼ਨ) - 20 ਅਹੁਦੇ
ਡਿਜੀਟਲ ਆਪਰੇਸ਼ਨ ਗਰੁੱਪ - 10 ਅਹੁਦੇ
ਡਿਜੀਟਲ ਪਲੇਟਫਾਰਮ ਤੇ ਉਤਪਾਦ ਸਮੂਹ (ਸੰਪੱਤੀ) - 1 ਪੋਸਟ
ਡਿਜਿਟਲ ਪਲੇਟਫਾਰਮ ਤੇ ਉਤਪਾਦ ਸਮੂਹ - 5 ਅਹੁਦੇ
ਅਰਜ਼ੀ ਕਿਵੇਂ ਦੇਣੀ ਹੈ?
ਯੋਗ ਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਬੈਂਕ ਆਫ ਬੜੌਦਾ (Bank of Baroda) ਦੀ ਅਧਿਕਾਰਤ ਵੈੱਬਸਾਈਟ bankofbaroda.in 'ਤੇ ਜਾ ਕੇ ਔਨਲਾਈਨ ਰਜਿਸਟਰੇਸ਼ਨ ਕਰਨੀ ਪਵੇਗੀ। ਰਜਿਸਟਰੇਸ਼ਨ ਕਰਾਉਣ ਲਈ ਇਸ ਲਿੰਕ `ਤੇ ਕਲਿੱਕ ਕਰੋ।
ਯੋਗਤਾ:
ਇਨ੍ਹਾਂ ਅਹੁਦਿਆਂ `ਤੇ ਭਰਤੀ ਲਈ ਉਮੀਦਵਾਰਾਂ ਕੋਲ ਸੀ.ਏ (CA), ਐਮ.ਬੀ.ਏ (MBA), ਬੀ.ਈ (BE), ਬੀ.ਟੈਕ (B.Tech), ਇੰਜੀਨੀਅਰਿੰਗ (Engineering), ਬੀ.ਐਸ.ਸੀ (B.Sc), ਗ੍ਰੈਜੂਏਸ਼ਨ (Graduation), ਪੋਸਟ ਗ੍ਰੈਜੂਏਸ਼ਨ (Post graduation), ਮਾਸਟਰ ਡਿਗਰੀ (Master's degree) ਤੇ ਡਿਪਲੋਮਾ (Diploma) ਹੋਣਾ ਚਾਹੀਦਾ ਹੈ।
ਉਮਰ ਸੀਮਾ:
ਜਿਨ੍ਹਾਂ ਉਮੀਦਵਾਰਾਂ ਦੀ ਉਮਰ 24 ਤੋਂ 50 ਸਾਲ ਵਿੱਚਕਾਰ ਹੈ, ਉਹ ਇਸ ਭਰਤੀ ਲਈ ਯੋਗ ਹਨ। ਜੇਕਰ ਤੁਸੀਂ ਵੀ ਦੱਸੀ ਗਈ ਉਮਰ ਦੇ ਹੋ ਤਾਂ ਜਲਦੀ ਹੀ ਇਸ ਭਰਤੀ ਲਈ ਆਪਣਾ ਨਾਮ ਰਜਿਸਟਰ ਕਰਾ ਲਵੋ।
ਇਹ ਵੀ ਪੜ੍ਹੋ: SSB Recruitment 2022: 10ਵੀਂ ਪਾਸ ਉਮੀਦਵਾਰਾਂ ਲਈ ਵਧੀਆ ਮੌਕਾ, 69 ਹਜ਼ਾਰ ਤੋਂ ਵੱਧ ਮਿਲੇਗੀ ਤਨਖਾਹ
ਉਮੀਦਵਾਰਾਂ ਦੀ ਚੋਣ:
ਇਨ੍ਹਾਂ ਅਹੁਦਿਆਂ `ਤੇ ਉਮੀਦਵਾਰਾਂ ਦੀ ਚੋਣ ਇੰਟਰਵਿਊ ਪ੍ਰਕਿਰਿਆ ਰਾਹੀਂ ਕੀਤੀ ਜਾਏਗੀ। ਇਸ ਇੰਟਰਵਿਊ ਲਈ ਉਮੀਦਵਾਰ ਚੰਗੀ ਤਰ੍ਹਾਂ ਤਿਆਰੀ ਕਰ ਲੈਣ।
ਅਰਜ਼ੀ ਲਈ ਫੀਸ:
ਤੁਹਾਨੂੰ ਦੱਸ ਦੇਈਏ ਕਿ ਇਸ ਅਰਜ਼ੀ ਨੂੰ ਭਰਨ ਲਈ ਜਨਰਲ (General), ਈਡਬਲਯੂਐਸ (EWS) ਤੇ ਓਬੀਸੀ (OBC) ਉਮੀਦਵਾਰਾਂ ਨੂੰ 600 ਰੁਪਏ ਨਿਰਧਾਰਤ ਕੀਤੇ ਗਏ ਹਨ। ਜਦੋਂਕਿ SC, ST, ਅਪਾਹਜ ਤੇ ਮਹਿਲਾ ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 100 ਰੁਪਏ ਹੈ।
ਜ਼ਰੂਰੀ ਦਸਤਾਵੇਜ਼:
● ਯੋਗਤਾ ਸਰਟੀਫਿਕੇਟ (Qualification Certificate)
● ਆਧਾਰ ਕਾਰਡ (Aadhar card)
● ਡ੍ਰਾਇਵਿੰਗ ਲਾਇਸੇੰਸ (Driving license)
● ਪੈਨ ਕਾਰਡ (Pan Card)
● ਜਾਤੀ ਸਰਟੀਫਿਕੇਟ (Caste Certificate)
● ਰਿਹਾਇਸ਼ੀ ਪ੍ਰਮਾਣ ਪੱਤਰ (Residence Certificate)
● ਜਨਮ ਪ੍ਰਮਾਣ ਪੱਤਰ (Birth Certificate)
● ਰੁਜ਼ਗਾਰ ਐਕਸਚੇਂਜ ਰਜਿਸਟ੍ਰੇਸ਼ਨ ਸਰਟੀਫਿਕੇਟ (Employment Exchange Registration Certificate)
Summary in English: Recruitment in Bank of Baroda, Eligible candidates should send their applications soon