ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਇੱਕ ਵੱਡੀ ਖ਼ਬਰ। ਅੱਜ ਅਸੀਂ ਇਸ ਲੇਖ ਰਾਹੀਂ ਦੇਸ਼ ਦੇ ਨੌਜਵਾਨਾਂ ਲਈ ਸੀ.ਆਰ.ਪੀ.ਐਫ (CRPF) `ਚ ਨੌਕਰੀ ਦਾ ਮੌਕਾ ਲੈ ਕੇ ਆਏ ਹਾਂ। ਇਸ ਵਿਭਾਗ `ਚ ਨੌਕਰੀ ਕਰਨ ਵਾਲੇ ਇੱਛੁਕ ਨੌਜਵਾਨ ਬਿਨਾ ਦੇਰ ਕੀਤੇ ਅਰਜ਼ੀ ਦਾ ਫਾਰਮ ਭਰ ਦੇਣ। ਨੌਕਰੀ ਦੀ ਵਧੇਰੇ ਜਾਣਕਾਰੀ ਲਈ ਲੇਖ ਪੜ੍ਹੋ।
ਤੁਹਾਨੂੰ ਦੱਸ ਦੇਈਏ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ) ਨੇ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ - ਸਟੈਨੋਗ੍ਰਾਫਰ) ਤੇ ਹੈੱਡ ਕਾਂਸਟੇਬਲ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਜਿਸ ਵਿੱਚ ਏ.ਐਸ.ਆਈ (ASI) ਦੀਆਂ 122 ਅਸਾਮੀਆਂ ਤੇ ਹੈੱਡ ਕਾਂਸਟੇਬਲ ਦੀਆਂ 418 ਅਸਾਮੀਆਂ ਸਮੇਤ ਕੁੱਲ 540 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ।
ਯੋਗਤਾ:
● ਏ.ਐਸ.ਆਈ - ਸਟੈਨੋਗ੍ਰਾਫਰ ਤੇ ਹੈੱਡ ਕਾਂਸਟੇਬਲ ਦੀਆਂ ਅਸਾਮੀਆਂ `ਤੇ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਦੀ ਪ੍ਰੀਖਿਆ ਪਾਸ ਹੋਣੀ ਚਾਹੀਦੀ ਹੈ।
● ਇਸ ਦੇ ਨਾਲ ਪੁਰਸ਼ ਉਮੀਦਵਾਰਾਂ ਦਾ ਕੱਦ 165 ਸੈਂਟੀਮੀਟਰ ਤੋਂ ਘੱਟ ਤੇ ਮਹਿਲਾ ਉਮੀਦਵਾਰਾਂ ਦਾ ਕੱਦ 155 ਸੈਂਟੀਮੀਟਰ ਤੋਂ ਘੱਟ ਨਹੀਂ ਹੋਣਾ ਚਾਹੀਦਾ।
ਉਮਰ ਸੀਮਾ:
ਉਮੀਦਵਾਰਾਂ ਦੀ ਉਮਰ 18 ਤੋਂ 25 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ। ਹਾਲਾਂਕਿ, ਰਾਖਵੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਉਮਰ ਸੀਮਾ `ਚ ਛੋਟ ਦਿੱਤੀ ਜਾਵੇਗੀ।
ਅਰਜ਼ੀ ਦੀ ਫੀਸ:
ਉਮੀਦਵਾਰਾਂ ਨੂੰ 100 ਰੁਪਏ ਦੀ ਅਰਜ਼ੀ ਦੀ ਫੀਸ ਔਨਲਾਈਨ ਮੋਡ (Online Mode) ਰਾਹੀਂ ਅਦਾ ਕਰਨੀ ਪਵੇਗੀ। ਜਦੋਂਕਿ, ਰਾਖਵੀਆਂ ਸ਼੍ਰੇਣੀਆਂ ਜਿਵੇਂ ਕਿ ਐਸ.ਸੀ, ਐਸ.ਟੀ ਆਦਿ ਨਾਲ ਸਬੰਧਤ ਉਮੀਦਵਾਰਾਂ ਤੇ ਮਹਿਲਾ ਉਮੀਦਵਾਰਾਂ ਨੂੰ ਅਰਜ਼ੀ ਫੀਸ `ਚ ਪੂਰੀ ਛੋਟ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਤੋਹਫ਼ਾ, ਰਸਾਇਣਕ ਦਵਾਈਆਂ ਅਤੇ ਸਪਰੇਅ 'ਤੇ 50% ਤੱਕ ਸਬਸਿਡੀ, ਜਾਣੋ ਪੂਰੀ ਖਬਰ
ਤਨਖ਼ਾਹ ਕਿੰਨੀ ਹੋਵੇਗੀ?
● ਏ.ਐਸ.ਆਈ - ਸਟੈਨੋਗ੍ਰਾਫਰ: 29,200 ਤੋਂ 92,300 ਰੁਪਏ।
● ਹੈੱਡ ਕਾਂਸਟੇਬਲ: 25,500 ਤੋਂ 81,100 ਰੁਪਏ।
ਚੋਣ ਪ੍ਰਕਿਰਿਆ ਕਿ ਹੈ?
● ਫਿਜ਼ੀਕਲ ਸਟੈਂਡਰਡ ਟੈਸਟ (ਪੀ.ਐੱਸ.ਟੀ)
● ਦਸਤਾਵੇਜ਼ੀਕਰਨ
● ਓ.ਐਮ.ਆਰ/ਸੀ.ਬੀ.ਟੀ `ਚ ਲਿਖਤੀ ਪ੍ਰੀਖਿਆ
● ਸਕਿੱਲ ਟੈਸਟ (ਸਟੈਨੋਗ੍ਰਾਫਰ ਲਈ ਡਿਕਟੇਸ਼ਨ ਤੇ ਟ੍ਰਾਂਸਕ੍ਰਿਪਸ਼ਨ ਤੇ ਹੈੱਡ ਕਾਂਸਟੇਬਲ ਲਈ ਟਾਈਪਿੰਗ ਟੈਸਟ)
ਅਰਜ਼ੀ ਕਿਵੇਂ ਦੇਣੀ ਹੈ?
ਅਰਜ਼ੀ ਦੇਣ ਲਈ ਚਾਹਵਾਨ ਉਮੀਦਵਾਰ ਸੀ.ਆਈ.ਐਸ.ਐਫ ਦੀ ਅਧਿਕਾਰਤ ਵੈੱਬਸਾਈਟ cisfrectt.in 'ਤੇ ਜਾ ਕੇ ਅਰਜ਼ੀ ਦਾ ਫਾਰਮ ਭਰ ਸਕਦੇ ਹਨ।
Summary in English: Recruitment in Central Reserve Police Force, salary up to 1 lakh