1. Home
  2. ਖਬਰਾਂ

ਇਸ ਸਰਕਾਰੀ ਕੰਪਨੀ 'ਚ 800 ਤੋਂ ਵੱਧ ਅਸਾਮੀਆਂ 'ਤੇ ਭਰਤੀ ਸ਼ੁਰੂ, ਤਨਖਾਹ 1,40,000 ਰੁਪਏ

ਸਰਕਾਰੀ ਕੰਪਨੀ 'ਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਖੁਸ਼ਖਬਰੀ, ਸਰਕਾਰ ਦੇ ਅਧੀਨ NTPC ਕੰਪਨੀ ਨੇ ਆਪਣੀਆਂ ਕਈ ਖਾਲੀ ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਮੰਗੀਆਂ ਅਰਜ਼ੀਆਂ...

Gurpreet Kaur Virk
Gurpreet Kaur Virk
ਐਨ.ਟੀ.ਪੀ.ਸੀ 'ਚ ਨੌਕਰੀ, ਜਲਦੀ ਕਰੋ ਅਪਲਾਈ

ਐਨ.ਟੀ.ਪੀ.ਸੀ 'ਚ ਨੌਕਰੀ, ਜਲਦੀ ਕਰੋ ਅਪਲਾਈ

NTPC Recruitment 2022: ਸਰਕਾਰੀ ਨੌਕਰੀ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਲਈ ਐਨ.ਟੀ.ਪੀ.ਸੀ ਕੰਪਨੀ (NTPC Comapny) ਨੇ ਆਪਣੀਆਂ ਕਈ ਖਾਲੀ ਪਈਆਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਇਸ ਭਰਤੀ ਲਈ ਇਸ਼ਤਿਹਾਰ ਵੀ ਜਾਰੀ ਕੀਤਾ ਹੈ। ਜਿਸ ਵਿੱਚ ਇਸ ਭਰਤੀ ਸਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਹੈ।

Government Job: ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਵੱਡੀ ਖੁਸ਼ਖ਼ਬਰੀ ਹੈ। ਦਰਅਸਲ, ਸਰਕਾਰ ਦੇ ਅਧੀਨ ਐਨ.ਟੀ.ਪੀ.ਸੀ ਕੰਪਨੀ (NTPC Comapny) ਨੇ ਖਾਲੀ ਪਈਆਂ ਕੁੱਲ 864 ਅਸਾਮੀਆਂ ਲਈ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਵਿੱਚ ਉਮੀਦਵਾਰ ਵੱਖ-ਵੱਖ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।

ਇਸ਼ਤਿਹਾਰ ਦੇ ਅਨੁਸਾਰ ਉਮੀਦਵਾਰ ਇਸ ਭਰਤੀ ਲਈ 11 ਨਵੰਬਰ 2022 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਇਸਦੀ ਅਰਜ਼ੀ ਪ੍ਰਕਿਰਿਆ 28 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ।

ਕਿਹੜੀਆਂ ਪੋਸਟਾਂ 'ਤੇ ਹੋਵੇਗੀ ਭਰਤੀ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਐਨ.ਟੀ.ਪੀ.ਸੀ ਭਰਤੀ 2022 ਕੁੱਲ 864 ਅਸਾਮੀਆਂ 'ਤੇ ਕੀਤੀ ਜਾਵੇਗੀ। ਇਹ ਭਰਤੀ ਇਲੈਕਟ੍ਰੀਕਲ, ਮਕੈਨੀਕਲ, ਇਲੈਕਟ੍ਰੋਨਿਕਸ, ਇੰਸਟਰੂਮੈਂਟੇਸ਼ਨ, ਸਿਵਲ ਅਤੇ ਮਾਈਨਿੰਗ ਦੀਆਂ ਅਸਾਮੀਆਂ ਲਈ ਕੀਤੀ ਜਾਵੇਗੀ।

ਪੋਸਟਾਂ ਦਾ ਵੇਰਵਾ

• ਇਲੈਕਟ੍ਰੀਕਲ ਇੰਜੀਨੀਅਰ (Electrical Engineer) ਦੀਆਂ ਅਸਾਮੀਆਂ ਲਈ 280 ਅਹੁਦੇ
• ਮਕੈਨੀਕਲ ਇੰਜੀਨੀਅਰ (Mechanical Engineer) ਦੀਆਂ ਅਸਾਮੀਆਂ ਲਈ 360 ਅਹੁਦੇ
• ਇਲੈਕਟ੍ਰਾਨਿਕਸ / ਇੰਸਟਰੂਮੈਂਟੇਸ਼ਨ ਇੰਜੀਨੀਅਰ (Electronics / Instrumentation Engineer) ਦੀਆਂ ਅਸਾਮੀਆਂ ਲਈ 164 ਅਹੁਦੇ
• ਸਿਵਲ ਇੰਜੀਨੀਅਰ (Civil Engineer) ਦੀਆਂ ਅਸਾਮੀਆਂ ਲਈ 30 ਅਹੁਦੇ
• ਮਾਈਨਿੰਗ ਇੰਜੀਨੀਅਰ (Mining Engineer) ਦੀਆਂ ਅਸਾਮੀਆਂ ਲਈ 30 ਅਹੁਦੇ

ਐਨਟੀਪੀਸੀ ਈਈਟੀ ਭਰਤੀ ਲਈ ਯੋਗਤਾ ਮਾਪਦੰਡ

ਐਨਟੀਪੀਸੀ ਈਈਟੀ ਭਰਤੀ 2022 ਲਈ, ਉਮੀਦਵਾਰਾਂ ਨੂੰ ਖਾਲੀ ਅਸਾਮੀਆਂ ਨਾਲ ਸਬੰਧਤ ਵਿਸ਼ੇ ਵਿੱਚ ਇੰਜੀਨੀਅਰਿੰਗ/ਟੈਕਨਾਲੋਜੀ ਦੀ ਡਿਗਰੀ 65 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ। ਦੂਜੇ ਪਾਸੇ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਇਹ ਡਿਗਰੀ 55 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਉਮੀਦਵਾਰ ਨੂੰ ਇਸ ਸਾਲ GATE 2022 ਦੀ ਪ੍ਰੀਖਿਆ ਵਿਚ ਸ਼ਾਮਲ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋਕਾਂਸਟੇਬਲ ਦੇ ਅਹੁਦੇ ਲਈ 24,000 ਤੋਂ ਵੱਧ ਅਸਾਮੀਆਂ 'ਤੇ ਭਰਤੀ, ਮਿਲੇਗੀ 69,000 ਤੱਕ ਤਨਖਾਹ

ਉਮਰ ਸੀਮਾ

ਇਸ ਨੌਕਰੀ ਲਈ ਉਮੀਦਵਾਰਾਂ ਦੀ ਉਮਰ 27 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਅਰਜ਼ੀ ਦੀ ਫੀਸ

• ਇਨ੍ਹਾਂ ਸਾਰੀਆਂ ਅਸਾਮੀਆਂ ਲਈ ਬਿਨੈਕਾਰ ਨੂੰ 300 ਰੁਪਏ ਫੀਸ ਅਦਾ ਕਰਨੀ ਪਵੇਗੀ।
• ਪਰ SC/ST ਅਤੇ ਮਹਿਲਾ ਉਮੀਦਵਾਰਾਂ ਨੂੰ ਇਹ ਫੀਸ ਨਹੀਂ ਦੇਣੀ ਪਵੇਗੀ।

ਤਨਖਾਹ

ਚੁਣੇ ਗਏ ਉਮੀਦਵਾਰਾਂ ਨੂੰ ਹਰ ਮਹੀਨੇ 40,000 ਤੋਂ 1,40,000 ਰੁਪਏ ਤਨਖਾਹ ਵਜੋਂ ਦਿੱਤੇ ਜਾਣਗੇ।

ਅਰਜ਼ੀ ਕਿਵੇਂ ਦੇਣੀ ਹੈ?

ਇਸ ਭਰਤੀ ਲਈ ਤੁਹਾਨੂੰ ਐਨਟੀਪੀਸੀ (NTPC) ਦੀ ਅਧਿਕਾਰਤ ਵੈੱਬਸਾਈਟ careers.ntpc.co.in 'ਤੇ ਜਾਣਾ ਪਵੇਗਾ। ਜਿੱਥੇ ਤੁਸੀਂ ਆਸਾਨੀ ਨਾਲ ਆਨਲਾਈਨ ਅਪਲਾਈ ਕਰ ਸਕਦੇ ਹੋ।

Summary in English: Recruitment started for more than 800 posts in this government company, salary Rs. 1,40,000

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters