ਕਹਿੰਦੇ ਨੇ ਕਿ ਨੌਜਵਾਨ ਵਰਗ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਸਾਡਾ ਆਉਣ ਵਾਲਾ ਭਵਿੱਖ ਨੌਜਵਾਨਾਂ ਦੀ ਸੋਚ ਅਤੇ ਪ੍ਰਦਸ਼ਨ `ਤੇ ਨਿਰਭਰ ਕਰਦਾ ਹੈ। ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਵੀ ਸਮੇਂ-ਸਮੇਂ 'ਤੇ ਖਾਸ ਕਦਮ ਚੁੱਕੇ ਜਾਂਦੇ ਹਨ। ਇਸੀ ਲੜੀ 'ਚ ਹੁਣ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਗਏ ਹਨ। ਆਓ ਜਾਣਦੇ ਹਾਂ ਇਸ ਲੇਖ ਰਾਹੀਂ ਸਰਕਾਰੀ ਵਿਭਾਗਾਂ ਵਿੱਚ ਜਾਰੀ ਕੀਤੀਆਂ ਗਈਆਂ ਨੌਕਰੀਆਂ ਦੇ ਵੇਰਵੇ ਬਾਰੇ...
ਅੱਜ ਦੇ ਸਮੇਂ ਵਿੱਚ ਹਰ ਨੌਜਵਾਨ ਸਰਕਾਰੀ ਨੌਕਰੀ ਚਾਹੁੰਦਾ ਹੈ। ਇਸ ਲਈ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ `ਚ ਸਰਕਾਰੀ ਨੌਕਰੀ ਦੀ ਭਰਤੀ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਨੌਕਰੀਆਂ ਦੀ ਅੰਤਿਮ ਮਿਤੀ ਜਾਨਣ ਲਈ ਇਸ ਲੇਖ ਨੂੰ ਧਿਆਨ ਨਾਲ ਪੜੋ ਅਤੇ ਸਰਕਾਰ ਦੁਆਰਾ ਦਿੱਤੇ ਗਏ ਇਨ੍ਹਾਂ ਸੁਨਹਿਰੇ ਮੌਕਿਆਂ ਦਾ ਵੱਧ ਤੋਂ ਵੱਧ ਫਾਇਦਾ ਚੁੱਕੋ।
ਵੱਖ-ਵੱਖ ਵਿਭਾਗਾਂ `ਚ ਸ਼ੁਰੂ ਹੋਈ ਭਰਤੀ
ਡਾਕਖਾਨੇ ਵਿਭਾਗ `ਚ ਭਰਤੀ
ਡਾਕਖਾਨੇ (Department of post office) ਵਿੱਚ ਨਵੀਂ ਭਰਤੀ ਸ਼ੁਰੂ ਕੀਤੀ ਗਈ ਹੈ। ਇਸ ਅਹੁਦੇ ਦੇ ਯੋਗ ਉਮੀਦਵਾਰਾਂ ਨੂੰ ਬੇਨਤੀ ਹੈ ਕਿ ਜਲਦੀ `ਤੋਂ ਜਲਦੀ ਇਸ ਅਰਜ਼ੀ ਲਈ ਆਪਣਾ ਰਜਿਸਟਰੇਸ਼ਨ ਕਰਾ ਲਓ। ਇਸ ਅਰਜ਼ੀ ਦੀ ਅੰਤਿਮ ਮਿਤੀ 26 ਸਤੰਬਰ 2022 ਹੈ। ਡਾਕਖਾਨੇ ਲਈ 10ਵੀਂ ਪਾਸ ਉਮੀਦਵਾਰਾਂ ਦੀ ਲੋੜ ਹੈ।
ਐਸਬੀਆਈ ਵਿਭਾਗ `ਚ ਭਰਤੀ
ਸਟੇਟ ਬੈਂਕ ਆਫ ਇੰਡੀਆ (State Bank of India) ਨੇ ਨਵੇਂ ਅਹੁਦੇ ਲਈ ਭਰਤੀ ਦਾ ਐਲਾਨ ਕੀਤਾ ਗਿਆ ਹੈ। ਉਮੀਦਵਾਰ ਇਸ ਸਰਕਾਰੀ ਨੌਕਰੀ ਲਈ ਨਿਰਾਧਿਤ ਸਮੇਂ `ਤੋਂ ਪਹਿਲਾਂ ਆਪਣੀ ਅਰਜ਼ੀਆਂ ਭੇਜ ਦੇਣ। ਸਰਕਾਰ ਵੱਲੋਂ ਇਸ ਅਰਜ਼ੀ ਦੀ ਆਖਰੀ ਮਿਤੀ 20 ਸਤੰਬਰ 2022 ਰੱਖੀ ਗਈ ਹੈ।
ਖੇਤੀਬਾੜੀ ਵਿਭਾਗ `ਚ ਭਰਤੀ
ਖੇਤੀਬਾੜੀ ਵਿਭਾਗ (Department of Agriculture) ਅਤੇ ਕਿਸਾਨ ਭਲਾਈ ਵਿਭਾਗ ਦੇ ਨਵੇਂ ਅਹੁਦਿਆਂ `ਤੇ ਭਰਤੀ ਸ਼ੁਰੂ ਕੀਤੀ ਗਈ ਹੈ। ਯੋਗ ਉਮੀਦਵਾਰ ਇਸ ਸੁਨਹਿਰੇ ਮੌਕੇ ਨੂੰ ਨਾ ਗਵਾਉਣ। ਇਸ ਅਰਜ਼ੀ ਨੂੰ ਭਰਨ ਦੀ ਆਖਰੀ ਮਿਤੀ 12 ਸਤੰਬਰ 2022 ਰੱਖੀ ਗਈ ਹੈ।
ਇਹ ਵੀ ਪੜ੍ਹੋ : Punjab Police: ਨੌਕਰੀ ਦੀ ਅਰਜ਼ੀ ਦੀ ਤਰੀਕ ਵਧੀ, ਜਲਦੀ ਕਰੋ ਅਪਲਾਈ!
ਬਿਜਲੀ ਵਿਭਾਗ `ਚ ਭਰਤੀ
ਸਟੇਟ ਪਾਵਰ ਜਨਰੇਸ਼ਨ ਕਾਰਪੋਰੇਸ਼ਨ ਲਿਮਿਟੇਡ (UPRVUNL) ਨੇ ਕਈ ਅਸਾਮੀਆਂ ਜਾਰੀ ਕੀਤੀਆਂ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ 19 ਸਤੰਬਰ 2022 ਤੋਂ ਪਹਿਲਾਂ ਅਪਲਾਈ ਕਰਨ।
ਇੰਡੀਅਨ ਕੋਸਟ ਗਾਰਡ `ਚ ਭਰਤੀ
ਇੰਡੀਅਨ ਕੋਸਟ ਗਾਰਡ (Indian Coast Guard) ਦੀ ਭਰਤੀ ਲਈ ਨਿਰਧਾਰਿਤ ਸਮੇਂ `ਤੋਂ ਪਹਿਲਾਂ ਆਪਣੀ ਅਰਜ਼ੀ ਨੂੰ ਭਰ ਦਵੋ। ਇਸ ਨੌਕਰੀ ਦੇ ਯੋਗ ਉਮੀਦਵਾਰ 10 ਅਕਤੂਬਰ 2022 ਤੋਂ ਪਹਿਲਾਂ ਅਪਲਾਈ ਕਰਨ। ਇਸ ਅਹੁਦੇ ਲਈ 10ਵੀਂ ਅਤੇ 12ਵੀਂ ਪਾਸ ਉਮੀਦਵਾਰਾਂ ਦੀ ਲੋੜ ਹੈ।
Summary in English: Recruitment will be done on the posts of these 5 departments