ਪੰਜਾਬ `ਚ ਇਸ ਸਮੇਂ ਝੋਨੇ ਦਾ ਸੀਜ਼ਨ ਆਪਣੇ ਮੰਡੀਕਰਨ ਪੜਾਅ `ਚ ਪੁੱਜਿਆ ਹੋਇਆ ਹੈ। ਜਿਸਦੇ ਚਲਦਿਆਂ ਪੰਜਾਬ ਦੀਆਂ ਜ਼ਿਆਦਾਤਰ ਮੰਡੀਆਂ `ਚ ਝੋਨੇ ਦਾ ਮੰਡੀਕਰਨ ਚਾਲੂ ਹੈ। ਇਸ ਚਾਲੂ ਸੀਜ਼ਨ ਦੌਰਾਨ ਮੰਡੀਆਂ `ਚ ਝੋਨੇ ਦੀ ਆਮਦ `ਚ ਖੜ੍ਹੋਤ ਦਰਜ ਕੀਤੀ ਗਈ ਹੈ। ਆਓ ਜਾਣਦੇ ਹਾਂ ਇਸ ਬਾਰੇ ਵਧੇਰੇ ਜਾਣਕਾਰੀ।
ਲੁਧਿਆਣਾ ਦੀ ਗੱਲ ਕਰੀਏ ਤਾਂ ਮੀਂਹ ਕਰਕੇ ਮੰਡੀਆਂ `ਚ ਝੋਨੇ ਦੀ ਆਮਦ `ਚ ਪਹਿਲਾਂ ਨਾਲੋਂ ਖੜ੍ਹੋਤ ਆਈ ਹੈ। ਹੁਣ ਤੱਕ ਕਰੀਬਨ 1 ਲੱਖ 4 ਹਜ਼ਾਰ ਮੀਟ੍ਰਿਕ ਟਨ ਝੋਨਾ ਮੰਡੀਆਂ `ਚ ਆ ਚੁੱਕਾ ਹੈ, ਜੋ ਕਿ ਪਿੱਛਲੇ ਸਾਲ ਨਾਲੋਂ ਲਗਭਗ 10 ਮੀਟ੍ਰਿਕ ਟਨ ਘੱਟ ਹੈ। ਇਸ ਵਾਰ ਮੰਡੀਆਂ `ਚ ਸੁਚੱਜੇ ਪ੍ਰਬੰਧ ਵੀ ਕੀਤੇ ਗਏ ਹਨ। ਇਸ ਤਹਿਤ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਕੀਤੀ ਜਾ ਰਹੀ ਹੈ ਤੇ ਲਿਫਟਿੰਗ ਤੇ ਬਾਰਦਾਨੇ ਦੀ ਵੀ ਕੋਈ ਸਮੱਸਿਆ ਨਹੀਂ ਹੈ। ਸਰਕਾਰ ਵੱਲੋਂ ਕਿਸਾਨਾਂ ਨੂੰ ਇਹ ਅਪੀਲ ਵੀ ਕੀਤੀ ਗਈ ਹੈ ਕਿ ਉਹ ਆਪਣਾ ਝੋਨਾ ਸੁਕਾ ਕੇ ਮੰਡੀਆਂ `ਚ ਲੈ ਆਉਣ।
ਫਾਜ਼ਿਲਕਾ ਦੀ ਗੱਲ ਕਰੀਏ ਤਾਂ ਮਾਰਕੀਟ ਕਮੇਟੀ ਫਾਜ਼ਿਲਕਾ ਦੀ ਮੁੱਖ ਅਨਾਜ ਮੰਡੀ `ਚ ਹੁਣ ਤੱਕ 12 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਅਨੁਮਾਨ ਅਨੁਸਾਰ ਇਸ ਸਾਲ ਪਰਮਲ ਝੋਨੇ ਦੀ ਆਮਦ ਪਿਛਲੇ ਸਾਲ ਤੋਂ ਬਹੁਤ ਘੱਟ ਰਹਿ ਸਕਦੀ ਹੈ। ਇਸਦੇ ਨਾਲ ਹੀ ਇਸ ਵਾਰ ਮੰਡੀਆਂ `ਚ ਬਾਸਮਤੀ ਝੋਨੇ ਦੀ ਆਮਦ ਤੇਜ਼ ਹੋ ਸਕਦੀ ਹੈ।
ਇਹ ਵੀ ਪੜ੍ਹੋ : ਕੋਰਟੇਵਾ ਐਗਰੀਸਾਇੰਸ ਵੱਲੋਂ ਪੰਜਾਬ 'ਚ ਚੌਲਾਂ ਦੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਧਨ ਮਹਾਉਤਸਵ ਦਾ ਆਯੋਜਨ
ਸਰਕਾਰ ਵੱਲੋਂ ਮੰਡੀਆਂ `ਚ ਆ ਰਹੇ ਝੋਨੇ ਦੀ ਤੁਰੰਤ ਖਰੀਦ ਤੇ ਲਦਾਨ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨਾਂ ਲਈ ਸਰਕਾਰ ਨੇ ਇਹ ਅਪੀਲ ਜਾਰੀ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਜਿਨਸ ਲਿਆਉਣ ਮੌਕੇ ਕਿਸੇ ਵੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਉਹ ਮਾਰਕੀਟ ਕਮੇਟੀ ਫਾਜ਼ਿਲਕਾ ਵਿਖੇ ਸੰਪਰਕ ਕਰਨ।
Summary in English: Reduced arrival of paddy in markets during the current season in Punjab