Good News: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂਧਨ ਉਤਪਾਦਨ ਪ੍ਰਬੰਧਨ ਵਿਭਾਗ ਦੇ ਅਧਿਆਪਕਾਂ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਪਸ਼ੂਧਨ ਉਤਪਾਦਨ ਅਤੇ ਪ੍ਰਬੰਧਨ ਦੀ ਭਾਰਤੀ ਸੋਸਾਇਟੀ ਦੀ 29ਵੀਂ ਸਾਲਾਨਾ ਕਨਵੈਨਸ਼ਨ ਵਿਚ ਹਿੱਸਾ ਲਿਆ। ਇਹ ਕਾਨਫਰੰਸ ਉੜੀਸਾ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ, ਭੁਵਨੇਸ਼ਵਰ ਵਿਖੇ ਕਰਵਾਈ ਗਈ ਜਿਸ ਦਾ ਵਿਸ਼ਾ ਸੀ ‘ਜੀਵ ਉਤਪਾਦਨ ਸੰਬੰਧੀ ਭਵਿੱਖ ਮੁਖੀ ਪਹੁੰਚ ਅਤੇ ਵਾਤਾਵਰਣ ਤੇ ਬਿਪਤਾ ਚੁਣੌਤੀਆਂ’।
ਵਿਭਾਗ ਦੇ ਵਿਗਿਆਨੀਆਂ ਨੂੰ ਆਪਣੇ ਖੋਜ ਪੱਤਰਾਂ ਦੀ ਪੇਸ਼ਕਾਰੀ ਵਿਚ ਜਿੱਥੇ ਭਰਪੂਰ ਪ੍ਰਸੰਸਾ ਮਿਲੀ ਉਥੇ ਉਨ੍ਹਾਂ ਨੇ ਸਨਮਾਨ ਵੀ ਹਾਸਿਲ ਕੀਤੇ। ਡਾ. ਦਲਜੀਤ ਕੌਰ, ਡਾ. ਮਨਦੀਪ ਸਿੰਗਲਾ ਅਤੇ ਡਾ. ਰਵੀਕਾਂਤ ਗੁਪਤਾ ਨੇ ਵਿਭਿੰਨ ਤਕਨੀਕੀ ਸੈਸ਼ਨਾਂ ਵਿਚ ਹਿੱਸਾ ਲਿਆ। ਡਾ. ਰੁਦਰ ਨਾਰਾਇਣ ਬਾਬੂ, ਐਮ.ਵੀ.ਐਸ.ਸੀ ਖੋਜਾਰਥੀ ਨੇ ‘ਡਾ. ਐਨ.ਐਸ.ਆਰ ਸਾਸਤਰੀ ਯੁਵਾ ਵਿਗਿਆਨੀ’ ਸਨਮਾਨ ਹਾਸਿਲ ਕੀਤਾ।
‘ਡਾ. ਐਨ.ਐਸ.ਆਰ ਸਾਸਤਰੀ ਏਟ ਸਿਸਟਰਜ਼ ਸਨਮਾਨ’ ਪੀਐਚ.ਡੀ ਖੋਜਾਰਥੀ ਵੀ ਸੰਗਾ ਨੂੰ ਪ੍ਰਾਪਤ ਹੋਇਆ। ਪੀਐਚ.ਡੀ ਦੇ ਹੀ ਦੂਸਰੇ ਖੋਜਾਰਥੀ ਡਾ. ਸ੍ਰਿਸ਼ਟੀ ਕਤਵਾਲ ਅਤੇ ਗੁਰਪ੍ਰੀਤ ਕੌਰ ਨੂੰ ਮੌਖਿਕ ਪੇਸ਼ਕਾਰੀ ਵਿਚ ਸਨਮਾਨ ਮਿਲਿਆ। ਡਾ. ਯਸ਼ਪਾਲ ਸਿੰਘ, ਵਿਭਾਗ ਮੁਖੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ ਕਿ ਉਨ੍ਹਾਂ ਨੇ ਇਹ ਸਨਮਾਨ ਹਾਸਿਲ ਕੀਤੇ ਹਨ।
ਇਹ ਵੀ ਪੜ੍ਹੋ : ਗਡਵਾਸੂ ਵੱਲੋਂ ਸ਼ਿਲਾਘਯੋਗ ਉਪਰਾਲਾ, ਕਿਸਾਨਾਂ ਦੀ ਆਮਦਨ ਵਧਾਉਣ 'ਚ ਕਾਰਜਸ਼ੀਲ ਤੱਥਾਂ ਬਾਰੇ ਜਾਣਕਾਰੀ
ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਕਾਲਜ ਆਫ ਵੈਟਨਰੀ ਸਾਇੰਸ ਨੇ ਕਿਹਾ ਕਿ ਅਜਿਹੇ ਸਨਮਾਨਾਂ ਨਾਲ ਕਾਲਜ ਦਾ ਸਿਰ ਉੱਚਾ ਹੁੰਦਾ ਹੈ ਅਤੇ ਸਾਡੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪੂਰੇ ਉਤਸਾਹ ਨਾਲ ਇਨ੍ਹਾਂ ਕਾਨਫਰੰਸਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ : GADVASU International Conference: ਪਸ਼ੂਆਂ ਦੀਆਂ ਜਾਤੀਆਂ ’ਤੇ ਆਧਾਰਿਤ ਖੁਰਾਕ ਸੰਬੰਧੀ ਚਰਚਾ
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਸਾਰੇ ਪ੍ਰਤੀਭਾਗੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਰਿਆਂ ਦੀ ਸਖ਼ਤ ਮਿਹਨਤ ਨਾਲ ਯੂਨੀਵਰਸਿਟੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੰਚ ’ਤੇ ਆਪਣੀ ਉੱਘੀ ਪਛਾਣ ਬਨਾਉਣ ਵਿਚ ਕਾਮਯਾਬ ਹੋਈ ਹੈ।
Summary in English: Researchers of GADVASU were honored at the national conference