Role of Krishi Vigyan Kendras: ਔਰਤਾਂ ਸਾਡੇ ਦੇਸ਼ ਦੀ ਆਬਾਦੀ ਦਾ ਲਗਭਗ ਅੱਧਾ ਹਿਸਾ ਹਨ। ਕਿਸੇ ਵੀ ਦੇਸ਼ ਜਾਂ ਸਮਾਜ ਦੇ ਵਿਕਾਸ ਦਾ ਅੰਦਾਜਾ ਉਸ ਸਮਾਜ ਦੀਆਂ ਔਰਤਾਂ ਦੇ ਆਰਥਿਕ ਅਤੇ ਸਾਮਾਜਿਕ ਵਿਕਾਸ ਤੋਂ ਲਗਾਇਆ ਜਾ ਸਕਦਾ ਹੈ। ਕਿਸੇ ਵੀ ਸਮਾਜ ਜਾ ਦੇਸ਼ ਨੂੰ ਵਿਕਸਿਤ ਨਹੀ ਹੀ ਕਿਹਾ ਜਾ ਸਕਦਾ ਜਦੋਂ ਤੱਕ ਉਸ ਸਮਾਜ ਦੀ ਅੱਧੀ ਆਬਾਦੀ ਉਸ ਵਿਕਾਸ ਪ੍ਰਕਿਰਿਆ ਵਿਚ ਸਰਗਰਮੀ ਨਾਲ ਹਿੱਸਾ ਨਹੀ ਲੈਂਦੇ। ਇਸ ਲਈ ਸਮਾਜ ਦੇ ਸਿਰਜਨ ਵਿਚ ਔਰਤਾਂ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀ ਕੀਤਾ ਜਾ ਸਕਦਾ।
ਸਾਡੇ ਦੇਸ਼ ਦੀ ਜ਼ਿਆਦਾਤਰ ਆਬਾਦੀ ਪਿੰਡਾਂ ਵਿਚ ਵਾਸ ਕਰਦੀ ਹੈ ਇਸ ਲਈ ਪੇਂਡੂ ਔਰਤਾਂ ਦਾ ਵਿਕਾਸ ਹੋਰ ਵੀ ਮਹੱਤਪੂਰਨ ਹੋ ਜਾਂਦਾ ਹੈ। ਘਰ, ਪਰਿਵਾਰ, ਬੱਚਿਆਂ ਦੀ ਦੇਖਭਾਲ ਦੀ ਜਿੰਮੇਵਾਰੀ ਵੀ ਔਰਤਾਂ ਦੀ ਹੁੰਦੀ ਹੈ। ਸਮੇਂ ਦੀ ਲੋੜ ਅਤੇ ਆਪਣੇ ਬੱਚਿਆਂ ਦੇ ਸੁਨੇਹਰੇ ਭਵਿੱਖ ਦੇ ਸਿਰਜਨ ਲਈ ਉਹਨਾਂ ਦਾ ਆਰਥਿਕ ਰੂਪ ਵਿਚ ਸਵਤੰਤਰ ਹੋਣਾ ਬਹੁਤ ਜ਼ਰੂਰੀ ਹੈ। ਇਸ ਪ੍ਰਕਿਰਿਆ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ।
ਕ੍ਰਿਸ਼ੀ ਵਿਗਿਆਨ ਕੇਂਦਰ ਭਾਰਤੀ ਖੇਤੀ ਖੋਜ ਪਰੀਸ਼ਦ ਨਵੀ ਦਿੱਤੀ ਦੇ ਜ਼ਿਲਾ ਪੱਧਰੀ ਸੇਂਟਰ ਹਨ। ਭਾਰਤ ਵਿੱਚ 731 ਕ੍ਰਿਸ਼ੀ ਵਿਗਿਆਨ ਕੇਂਦਰ ਹਨ, ਜੋ ਔਰਤਾਂ ਨੂੰ ਵਿਕਾਸ ਗਤੀਵਿਧੀਆਂ ਵਿੱਚ ਸਿੱਧੇ ਤੋਰ ਤੇ ਸ਼ਾਮਿਲ ਕਰਨ ਵਿੱਚ ਸਹਾਈ ਹਨ।
ਇਹ ਵੀ ਪੜ੍ਹੋ : Women in Agriculture: ਖੇਤੀਬਾੜੀ ਵਿੱਚ ਔਰਤਾਂ ਦੀ ਭਾਗੀਦਾਰੀ
ਔਰਤਾਂ ਦੇ ਸਮਾਜਿਕ ਅਤੇ ਆਰਥਿਕ ਸਸ਼ਕਤੀਕਰਨ ਲਈ ਜਾਗਰੂਕਤਾ ਅਤੇ ਸਿਖਲਾਈ ਮੁਢਲਿਆਂ ਲੋੜਾਂ ਹਨ। ਇਨਾਂ ਲੋੜਾਂ ਨੂੰ ਪੂਰਾ ਕਰਨ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ। ਕ੍ਰਿਸ਼ੀ ਵਿਗਿਆਨ ਕੇਂਦਰਾਂ ਵੱਲੋਂ ਸਾਰਾ ਸਾਲ ਔਰਤਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਗਤੀਵਿਧੀਆਂ ਦੀ ਯੋਜਨਾ ਤਿਆਰ ਕੀਤੀ ਜਾਂਦੀ ਹੈ।
ਪੇਂਡੂ ਔਰਤਾਂ ਲਈ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਲੋਂ ਆਯੋਜਿਤ ਕੁਝ ਮਹਤਵਪੂਰਨ ਪ੍ਰੋਗ੍ਰਾਮ ਹਨ: ਖੇਤੀ ਨਾਲ ਸੰਬਧਤ ਕਿੱਤੇ ਦਾ ਵਿਕਾਸ ਅਤੇ ਸਹਾਇਕ ਖੇਤੀ ਗਤੀਵਿਧੀਆਂ ਜਿਵੇਂ ਕਿ ਜੈਵਿਕ ਖੇਤੀ, ਫੁਲਾਂ, ਤੇਲ ਬੀਜਾਂ ਅਤੇ ਬੀਜਾਂ ਦਾ ਉਤਪਾਦਨ, ਮਸ਼ਰੂਮ ਦੀ ਖੇਤੀ, ਮਧੁ-ਮੱਖੀ ਪਾਲਣ, ਮੁਰਗੀ ਪਾਲਣ, ਬਕਰੀ ਪਾਲਣ ਆਦਿ ਬਾਰੇ ਸਿਖਲਾਈ ਕੋਰਸਾਂ ਵਿਚ ਔਰਤਾਂ ਦੀ ਭਾਗੀਦਾਰੀ।
ਇਸ ਤੋਂ ਇਲਾਵਾ ਫਲਾਂ ਅਤੇ ਸਬਜ਼ੀਆਂ ਤੋ ਅਚਾਰ, ਚਟਣੀ, ਜੈਮ, ਸੁਕੈਸ਼ ਅਤੇ ਹੋਰ ਉਤਪਾਦਾਂ ਨੂੰ ਤਿਆਰ ਕਰਨਾ, ਬੇਕਿੰਗ ਅਥੇ ਕੱਪੜਿਆਂ ਦੀ ਕਟਿੰਗ ਅਤੇ ਟੇਲਰਿੰਗ ਅਤੇ ਮੰਡੀਕਰਨ ਦੇ ਲਈ ਲੋੜਵੰਦ ਤਕਨੀਕੀ ਜਾਣਕਾਰੀ ਸਿਖਲਾਈ ਕੋਰਸਾਂ ਦੌਰਾਨ ਦਿੱਤੀ ਜਾਂਦੀ ਹੈ।ਔਰਤਾਂ ਦੀ ਸਹੁਲਤ ਲਈ ਇ੍ਹਨਾਂ ਕੋਰਸਾ ਦਾ ਆਯੋਜਨ ਪਿੰਡ ਪੱਧਰ ਤੇ ਵੀ ਕੀਤਾ ਜਾਂਦਾ ਹੈ ਤਾਂ ਜੋ ਵੱਧ ਤੋ ਵੱਧ ਔਰਤਾਂ ਇਹਨਾਂ ਪ੍ਰੋਗਰਾਮਾਂ ਵਿਚ ਭਾਗ ਲੈ ਕੇ ਲਾਭ ਲੈ ਸਕਣ।
ਇਹ ਵੀ ਪੜ੍ਹੋ : ਪੰਜਾਬੀ ਮਹਿਲਾ ਕਮਲਜੀਤ ਕੌਰ ਦੀ ਸੰਘਰਸ਼ ਭਰੀ ਕਹਾਣੀ, 50 ਦੀ ਉਮਰ 'ਚ ਖੱਟਿਆ ਨਾਮਣਾ
ਔਰਤਾਂ ਨੂੰ ਜਾਗਰੂਕ ਕਰਨ ਅਤੇ ਆਰਥਿਕ ਸਸ਼ਕਤੀਕਰਨ ਵਿੱਚ ਰੁਕਾਵਟ ਪਾਉਣ ਵਾਲੇ ਮੁੱਖ ਦੋ ਕਾਰਕ ਹਨ। ਪਹਿਲਾ ਹੈ ਕੰਮ ਸ਼ੁਰੂ ਕਰਨ ਲਈ ਕਰਜਾ ਅਤੇ ਦੂਸਰਾ ਹੈ ਬਚਤ ਸਕੀਮਾਂ ਬਾਰੇ ਘੱਟ ਜਾਣਕਾਰੀ। ਇਨ੍ਹਾਂ ਔਕੜਾਂ ਨੂੰ ਧਿਆਨ ਵਿੱਚ ਰਖਦੇ ਹੋਏ ਪੇਂਡੂ ਔਰਤਾਂ ਨੂੰ ਸਵੈ ਸਹਾਇਤਾ ਸਮੂਹ ਦੇ ਗਠਨ ਲਈ ਪ੍ਰੇਰਿਆ ਜਾਂਦਾ ਹੈ। ਕਿੱਤਾ ਮੁੱਖੀ ਸਿਖਲਾਈ ਕੋਰਸ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਕਰਨ ਤੋਂ ਬਾਅਦ 10-20 ਪੇਂਡੂ ਔਰਤਾਂ ਇਕੱਠਾ ਹੋ ਕੇ ਸਵੈ ਸਹਾਇਤਾ ਸਮੁਹ ਬਣਾ ਸਕਦੀਆਂ ਹਨ।
ਕ੍ਰਿਸ਼ੀ ਵਿਗਿਆਨ ਕੇਂਦਰ ਸਵੈ ਸਹਾਇਤਾ ਸਮੂਹ ਬਣਾਉਣ ਅਤੇ ਉਸ ਦੀ ਨਿਗਰਾਨੀ ਕਰਨ ਵਿੱਚ ਮਹਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਦੇ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਦੁਆਰਾ ਪੇਂਡੂ ਔਰਤਾਂ ਨੂੰ ਇਕਠਾ ਕਰਕੇ ਮਹੀਨਾਵਾਰ ਮੀਟਿੰਗਾਂ ਦੁਆਰਾ ਮੀਟਿੰਗ ਰਜੀਸਟਰ ਤਿਆਰ ਕਰਨਾ, ਖਾਤਾ ਖੋਲਨਾ ਅਤੇ ਕ੍ਰੈਡਿਟ ਸਹੂਲਤ ਪ੍ਰਾਪਤ ਕਰਨ ਲਈ ਨਾਬਾਰਡ ਨਾਲ ਜੋੜਿਆ ਜਾਂਦਾ ਹੈ।
ਕ੍ਰਿਸ਼ੀ ਵਿਗਿਆਨ ਕੇਂਦਰ ਦੇ ਪੂਰਨ ਸਹਿਯੋਗ ਨਾਲ ਕੰਮ ਸ਼ੁਰੂ ਕਰਨ ਤੋਂ ਬਾਅਦ ਸਵੈ ਸਹਾਇਤਾ ਸਮੂਹ ਆਪਣੇ ਬਣਾਏ ਗਏ ਉਤਪਾਦਾਂ ਨੂੰ ਵੇਚ ਕੇ ਮੁਨਾਫਾ ਕਮਾ ਸਕਦੇ ਹਨ। ਉਦਮਾਂ ਤੋਂ ਵਧਿਆ ਮੁਨਾਫਾ ਕਮਾਉਣ ਲਈ ਨਾਬਾਰਡ ਅਤੇ ਜ਼ਿਲਾ ਪੱਧਰ ਦੇ ਅਧਿਕਾਰੀਆਂ ਦੀ ਮਦਦ ਨਾਲ ਸਵੈ ਸਹਾਇਤਾ ਸਮੂਹਾਂ ਨੂੰ “ਰੂਰਲ ਮਾਰਟ” ਜਾ “ਰੂਰਲ ਹੱਟ” ਮੁਹੱਈਆ ਕਰਵਾਏ ਜਾਂਦੇ ਹਨ, ਜਿਥੇ ਉਹ ਨਿਅਮਿਤ ਤੌਰ ਤੇ ਆਪਣੇ ਉਤਪਾਦ ਵੇਚ ਸਕਦੇ ਹਨ। ਇਸ ਤੋ ਇਲਾਵਾ ਜ਼ਿਲੇ ਦੇ ਵੱਖ-ਵੱਖ ਮਹਿਕਮਿਆ ਵੱਲੋਂ ਲਗਾਏ ਜਾਣ ਵਾਲੇ ਕਿਸਾਨ ਸਿਖਲਾਈ ਕੈਂਪ ਵਿੱਚ ਵੀ ਆਪਣੇ ਉਤਪਾਦਾਂ ਨੂੰ ਵੇਚ ਸਕਦੇ ਹਨ।
ਇਹ ਵੀ ਪੜ੍ਹੋ : Success Story: ਮਾਂ ਤੋਂ ਮਦਰਹੁੱਡ ਬ੍ਰੈਂਡ ਤੱਕ ਦੇ ਸਫਰ ਦੀ ਕਹਾਣੀ "Sunita Ahuja" ਦੀ ਜ਼ੁਬਾਨੀ
ਕ੍ਰਿਸ਼ੀ ਵਿਗਿਆਨ ਕੇਂਦਰਾਂ ਵਲੋਂ ਬੱਚਿਆਂ ਦੀ ਚੰਗੀ ਸਿਹਤ, ਨਵੇ ਜਨਮੇ ਬੱਚੇ ਲਈ ਦੁੱਧ ਦੀ ਮਹਤੱਤਾ, ਕਿਸ਼ੋਰ ਲੜਕੀਆਂ ਅਤੇ ਗਰਭਵਤੀ ਔਰਤਾਂ ਦੀ ਸਹਿਤਮੰਦ ਅਤੇ ਸੰਤੁਲਿਤ ਭੋਜਨ ਦੀ ਮਹਤੱਤਾ ਬਾਰੇ ਜਾਗਰੂਕ ਕਰਨ ਲਈ ਸਮੇਂ-ਸਮੇਂ ਤੇ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ। ਘਰੇਲੂ ਪੱਧਰ ਤੇ ਪਾਣੀ ਬਚਾਉਣ ਦੇ ਤਰੀਕੇ, ਆਪਣੇ ਆਸ ਪਾਸ ਦੀ ਸਫਾਈ ਦੇ ਮੱਹਤਵ ਬਾਰੇ ਵੀ ਪ੍ਰੇਰਿਆ ਜਾਂਦਾ ਹੈ। ਕਈ ਸਮਾਜਿਕ ਵਿਸ਼ੇ ਜਿਵੇ ਭਰੂਣ ਹੱਤਿਆ, ਨਸ਼ਾ, ਵਿਆਹ ਅਤੇ ਭੋਗ ਤੇ ਵੱਧ ਰਹੇ ਖਰਚੇ, ਅਨੀਮਿਆ, ਮੌਸਮੀ ਬਦਲਾਅ ਆਦਿ ਬਾਰੇ ਵੀ ਔਰਤਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।
ਔਰਤਾਂ ਦਾ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਲੋਂ ਇਨ੍ਹਾਂ ਗਤੀਵਿਧੀਆਂ ਵਿੱਚ ਭਾਗ ਲੈਣ ਨਾਲ ਉਨ੍ਹਾਂ ਦੇ ਹੁਨਰ ਵਿੱਚ ਵਾਧਾ ਹੁੰਦਾ ਹੈ ਅਤੇ ਆਪਣੇ ਵਿਚਾਰ ਅਤੇ ਤਜੂਰਬੇ ਸਾਂਝੇ ਕਰਨ ਦਾ ਮੌਕਾ ਮਿਲਦਾ ਹੈ ਜੋ ਔਰਤਾਂ ਨੂੰ ਆਪਣੇ ਜੀਵਨ ਨਾਲ ਸੰਬਧਿਤ ਅਹਮ ਫੈਸਲੇ ਲੈਣ ਲਈ ਸਸ਼ਕਤ ਕਰਦਾ ਹੈ। ਆਰਥਿਕ ਸਸ਼ਕਤੀਕਰਨ ਦੇ ਨਾਲ ਨਾ ਕੇਵਲ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੁੰਦਾ ਹੈ, ਪਰ ਉਨ੍ਹਾਂ ਦੇ ਆਤਮ ਵਿਸ਼ਵਾਸ ਵਿੱਚ ਵੀ ਵਾਧਾ ਹੁੰਦਾ ਹੈ। ਇਸ ਦੇ ਨਾਲ ਕਈ ਅਹਮ ਮੁੱਦਿਆਂ ਵੱਲ ਉਨ੍ਹਾਂ ਦਾ ਧਿਆਨ ਜਾਂਦਾ ਹੈ।
ਬਦਲਦੇ ਮੌਸਮ ਦੇ ਪ੍ਰਭਾਵ, ਪਾਣੀ ਦੀ ਸਮੱਸਿਆ, ਵਾਤਾਵਰਣ ਵਿੱਚ ਪ੍ਰਦੂਸ਼ਣ ਆਦਿ ਅੰਤਰਰਾਸ਼ਟਰੀ ਸੱਤਰ ਦੇ ਮੁਦਿਆਂ ਵਿੱਚ ਉਹ ਆਪਣੀ ਭਾਗੀਦਾਰੀ ਪਾਉਂਦਿਆਂ ਹਨ, ਜਿਸ ਨਾਲ ਉਨ੍ਹਾਂ ਵਿੱਚ ਸਮਾਜ ਲਈ ਕੁਝ ਕਰਨ ਦੀ ਸੰਤੁਸ਼ਟੀ ਮਿਲਦੀ ਹੈ। ਪਰਿਵਾਰ ਅਤੇ ਸਮਾਜ ਵਿੱਚ ਫੈਸਲੇ ਲੈਣ ਦੀ ਸਮਰੱਥਾ ਵਧਣ ਨਾਲ ਉਹ ਸਮਾਜ ਨਾਲ ਸਬੰਧਤ ਸੱਮਸਿਆਵਾਂ ਅਤੇ ਪਿੰਡ ਪੱਧਰ ਦੇ ਰਾਜਨੀਤਿਕ ਗਤੀਵਿਧੀਆਂ ਵਿੱਚ ਆਪਣੀ ਭਾਗੀਦਾਰੀ ਪਾਂਉਦਿਆਂ ਹਨ। ਇਸ ਲਈ ਪੇਂਡੂ ਔਰਤਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜ ਕੇ ਸਮਾਜਿਕ ਅਤੇ ਆਰਥਿਕ ਮਜ਼ਬੂਤੀ ਵਲ ਕਦਮ ਰਖਣਾ ਚਾਹਿਦਾ ਹੈ।
Summary in English: Role of Krishi Vigyan Kendras in Women Empowerment