ਅੱਜ ਦਾ ਦਿਨ ਇੱਕ ਦੁਖਦ ਖ਼ਬਰ ਲੈ ਕੇ ਆਇਆ। ਕ੍ਰਿਸ਼ੀ ਜਾਗਰਣ ਦੇ ਮੁੱਖ ਸੰਪਾਦਕ ਐਮ.ਸੀ. ਡੋਮਿਨਿਕ ਜੀ ਦੇ ਪਿਤਾ ਸ਼੍ਰੀ ਐਮ.ਵੀ. ਚੈਰੀਅਨ ਜੀ ਅਕਾਲ ਚਲਾਣਾ ਕਰ ਗਏ।
ਡੂੰਘੇ ਦੁੱਖ ਅਤੇ ਭਾਰੀ ਮੰਨ ਨਾਲ ਸਾਨੂੰ ਇਹ ਦੱਸਦੇ ਹੋਏ ਅਫਸੋਸ ਹੋ ਰਿਹਾ ਹੈ ਕਿ ਕ੍ਰਿਸ਼ੀ ਜਾਗਰਣ ਮੀਡੀਆ ਗਰੁੱਪ ਆਫ ਪਬਲੀਕੇਸ਼ਨ ਦੇ ਐਡੀਟਰ ਇਨ ਚੀਫ ਐਮ.ਸੀ.ਡੋਮਿਨਿਕ ਦੇ ਸਤਿਕਾਰਯੋਗ ਪਿਤਾ ਸ਼੍ਰੀ ਐਮ.ਵੀ. ਚੈਰੀਅਨ ਜੀ, ਸਰਪ੍ਰਸਤ: ਕ੍ਰਿਸ਼ੀ ਜਾਗਰਣ ਗਰੁੱਪ, ਮੈਨੂਵੇਲ ਮਾਲਾਬਾਰ ਜਵੈਲਰਜ਼ ਅਤੇ ਹੋਟਲ ਮਾਲਾਬਾਰ ਦਾ 81 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਅੱਜ 16 ਜੂਨ 2022 ਦਿੱਲੀ ਵਿਖੇ ਸਵੇਰੇ 10 ਵਜੇ ਸ਼੍ਰੀ ਐਮ.ਵੀ. ਚੈਰੀਅਨ ਜੀ ਨੇ ਆਪਣੇ ਆਖ਼ਿਰੀ ਸਾਂਹ ਲਏ ਅਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਅਤੇ ਕ੍ਰਿਸ਼ੀ ਜਾਗਰਣ ਮੀਡੀਆ ਗਰੁੱਪ ਆਫ ਪਬਲੀਕੇਸ਼ਨ 'ਚ ਸੋਗ ਦੀ ਲਹਿਰ ਦੌੜ ਗਈ।
ਸ਼੍ਰੀ ਐਮ.ਵੀ. ਚੈਰੀਅਨ ਜੀ ਦੇ ਅਕਾਲ ਚਲਾਣੇ ਤੋਂ ਪਰਿਵਾਰ 'ਚ ਦੁੱਖ ਦਾ ਮਾਹੌਲ ਹੈ। ਅੱਜ ਸਵੇਰੇ ਭਾਰੀ ਹਿਰਦੇ ਨਾਲ ਐਮ.ਸੀ. ਡੋਮਿਨਿਕ ਜੀ ਨੇ ਆਪਣੇ ਪਿਤਾ ਦੇ ਅਕਾਲ ਚਲਾਣੇ ਦੀ ਸੂਚਨਾ ਦਿੱਤੀ ਅਤੇ ਵਿਛੜੀ ਰੂਹ ਦੀ ਸ਼ਾਂਤੀ ਅਤੇ ਮੁਕਤੀ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਐਮ.ਸੀ. ਡੋਮਿਨਿਕ ਅਤੇ ਮੈਨੂਅਲ (ਪੁੱਤਰਾਂ ਵੱਲੋਂ), ਮਰਸੀ ਅਤੇ ਜੀਜੀ (ਧੀਆਂ ਵੱਲੋਂ), ਸ਼ਾਇਨੀ ਡੋਮਿਨਿਕ ਅਤੇ ਡੇਲੋਨੀ ਮੈਨੂਅਲ (ਨੂੰਹਾਂ ਵੱਲੋਂ) ਅਤੇ ਐਮ. ਅਲੀ ਅਤੇ ਸਾਜੀ ਚਾਕੋ (ਜਵਾਈਆਂ ਵੱਲੋਂ) ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਦੁੱਖ ਦੀ ਘੜੀ ਵਿੱਚ ਕ੍ਰਿਸ਼ੀ ਜਾਗਰਣ ਪਰਿਵਾਰ ਵੀ ਸ਼ਾਮਿਲ ਰਿਹਾ ਅਤੇ ਸਟਾਫ ਵੱਲੋਂ ਸੋਗ ਪ੍ਰਗਟ ਕੀਤਾ ਗਿਆ। ਅੱਜ ਸਵੇਰੇ ਕੇਜੇ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਵਿਛੜੀ ਰੂਹ ਲਈ 2 ਮਿੰਟ ਦਾ ਮੌਨ ਰੱਖਿਆ ਅਤੇ ਉਨ੍ਹਾਂ ਲਈ ਸ਼ਾਂਤੀ ਅਤੇ ਮੁਕਤੀ ਦੀ ਅਰਦਾਸ ਕੀਤੀ।
ਵਿਛੜੀ ਰੂਹ ਨੂੰ ਸ਼ਰਧਾਂਜਲੀ
- ਦੁਪਹਿਰ 3 ਵਜੇ - ਘਰ ਵਿੱਚ ਪ੍ਰਾਰਥਨਾ ਸਭਾ
ਪੀ-8, ਹੌਜ਼ਖਾਸ ਐਨਕਲੇਵ, ਸਫਦਰਜੰਗ ਵਿਕਾਸ ਖੇਤਰ, ਦਿੱਲੀ-110016 - ਸ਼ਾਮ 4 ਵਜੇ - ਚਰਚ ਵਿੱਚ ਪ੍ਰਾਰਥਨਾ ਸਭਾ
ਗੁੱਡ ਸ਼ੈਫਰਡ ਚਰਚ, ਸੀ-/70, ਸਫਦਰਜੰਗ ਵਿਕਾਸ ਖੇਤਰ, ਹੌਜ਼ਖਾਸ, ਦਿੱਲੀ-110016 - ਸ਼ਾਮ 5 ਵਜੇ - ਅੰਤਿਮ ਵਿਦਾਈ
ਸੇਂਟ ਥਾਮਸ ਕ੍ਰਿਸਚੀਅਨ ਕਬਰਸਤਾਨ
G68V+9G8, ਜਹਾਂਪਨਾਹ ਸਿਟੀ ਫੋਰੈਸਟ, ਬਤਰਾ ਹਸਪਤਾਲ ਦੇ ਪਿੱਛੇ, ਨਵੀਂ ਦਿੱਲੀ-110062
ਤੁਸੀਂ ਅੰਤਿਮ ਸੰਸਕਾਰ ਦੇ ਲਾਈਵ ਪ੍ਰਸਾਰਣ ਵਿੱਚ ਸ਼ਾਮਲ ਹੋਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਸਕਦੇ ਹੋ: https://youtu.be/aizs_lCnvjc
ਮੌਤ ਸੱਚ ਹੈ ਅਤੇ ਸਰੀਰ ਨਾਸ਼ਵਾਨ, ਇਹ ਜਾਣ ਕੇ ਆਪਣੇ ਪਿਆਰਿਆਂ ਦੇ ਵਿਛੋੜੇ ਨੂੰ ਦੇਖ ਕੇ ਦੁੱਖ ਹੁੰਦਾ ਹੈ। ਸਾਨੂੰ ਪਰਮੇਸ਼ੁਰ ਅੱਗੇ ਇਹ ਪ੍ਰਾਰਥਨਾ ਕਰਨੀ ਚਾਹੀਦੀ ਹੈ ਵਿਛੜੀ ਆਤਮਾ ਨੂੰ ਸ਼ਾਂਤੀ ਅਤੇ ਮੁਕਤੀ ਮਿਲੇ। ਪ੍ਰਮਾਤਮਾ ਇਸ ਦੁੱਖ ਦੀ ਘੜੀ ਵਿੱਚ ਵਿਛੜੀ ਰੂਹ ਨੂੰ ਸ਼ਾਂਤੀ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਦਿਲੋਂ ਸ਼ਰਧਾਂਜਲੀ।
Summary in English: Sad News: Respected father of MC Dominic, Editor-in-Chief of Krishi Jagran, Mr. MV Cherian dies