MP Pratap Chandra Sarangi: ਅਕਸਰ ਇਹ ਗੱਲ ਪੜ੍ਹਨ ਤੇ ਸੁਨਣ ਵਿੱਚ ਆਉਂਦੀ ਹੈ ਕਿ ਜੋ ਲੋਕ ਸਮੇਂ ਦੇ ਨਾਲ ਨਹੀਂ ਚਲਦੇ ਉਹ ਪਿੱਛੇ ਰਹਿ ਜਾਂਦੇ ਹਨ, ਪਰ ਸਾਡੇ ਵਿੱਚ ਇੱਕ ਅਜਿਹਾ ਸ਼ਕਸ ਵੀ ਹੈ ਜੋ ਦੁਨੀਆ ਦੀ ਚਮਕ-ਦਮਕ ਤੋਂ ਦੂਰ ਰਹਿ ਕੇ ਆਪਣੀ ਧਰਤੀ ਮਾਂ ਅਰਥਾਤ ਮਿੱਟੀ ਨਾਲ ਜੁੜਿਆ ਹੋਇਆ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਉੜੀਸਾ ਦੇ ਬਾਲਾਸੋਰ ਤੋਂ ਸਾਂਸਦ ਪ੍ਰਤਾਪ ਚੰਦਰ ਸਾਰੰਗੀ ਦੀ, ਜੋ ਇਨ੍ਹੀਂ ਦਿਨੀਂ ਆਪਣੇ ਘਰ ਦੇ ਨਿਰਮਾਣ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ।
ਸਾਂਸਦ ਪ੍ਰਤਾਪ ਚੰਦਰ ਸਾਰੰਗੀ ਦੀ ਉੱਚੀ-ਸੁੱਚੀ ਸੋਚ ਤੇ ਸਾਦੇ ਜੀਵਨ ਕਰਕੇ ਹਰ ਕੋਈ ਉਨ੍ਹਾਂ ਨੂੰ ਜਾਣਦਾ ਹੈ। ਇੱਹ ਹੀ ਨਹੀਂ ਲੋਕ ਉਨ੍ਹਾਂ ਦੀ ਇਮਾਨਦਾਰੀ, ਸਾਦਗੀ ਅਤੇ ਘੱਟ ਖਰਚੀਲੀ ਜ਼ਿੰਦਗੀ ਤੋਂ ਬਹੁਤ ਪ੍ਰਭਾਵਿਤ ਹਨ। ਆਪਣੇ ਇਸ ਅਕਸ ਦੀ ਬਦੌਲਤ ਹੀ ਸਾਰੰਗੀ ਅਕਸਰ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਅੱਜ ਵੀ ਤੁਹਾਡੇ ਸਾਹਮਣੇ ਅਸੀਂ ਉਨ੍ਹਾਂ ਦੀ ਇੱਕ ਸਾਦਗੀ ਦੀ ਮਿਸਾਲ ਪੇਸ਼ ਕਰਨ ਜਾ ਰਹੇ ਹਾਂ।
ਤੁਹਾਨੂੰ ਦੱਸ ਦੇਈਏ ਕਿ ਸਾਂਸਦ ਸਾਰੰਗੀ ਨੇ ਦੇਸ਼ ਦਾ ਦਿਲ ਕਹੇ ਜਾਣ ਵਾਲੇ ਦਿੱਲੀ ਵਿੱਚ ਅਜਿਹਾ ਪੇਂਡੂ ਛੋਹ ਪੇਸ਼ ਕੀਤਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਜੀ ਹਾਂ, ਸਾਂਸਦ ਪ੍ਰਤਾਪ ਚੰਦਰ ਸਾਰੰਗੀ ਨੇ ਰਾਜਧਾਨੀ ਦਿੱਲੀ ਦੇ ਆਲੀਸ਼ਾਨ ਇਲਾਕੇ ਵਿੱਚ ਪਿੰਡ ਦੀ ਯਾਦ ਨੂੰ ਤਾਜ਼ਾ ਕਰਦਿਆਂ "ਮਿੱਟੀ ਦੇ ਘਰ" ਦੀ ਉਸਾਰੀ ਕੀਤੀ ਹੈ।
ਇਹ ਵੀ ਪੜ੍ਹੋ : ਪ੍ਰਤਾਪ ਚੰਦਰ ਸਾਰੰਗੀ ਦਾ ਕਿਸਾਨਾਂ ਨੂੰ ਸੁਨੇਹਾ, ਗਾਂ-ਮੱਝ ਦੇ ਸਿੰਗਾਂ ਤੋਂ ਬਣਾਓ ਜੈਵਿਕ ਖਾਦ
ਸਾਂਸਦ ਸਾਰੰਗੀ ਨੇ ਹੁਮਾਯੂੰ ਰੋਡ ਦੇ ਇੱਕ ਸ਼ਾਂਤ ਤੇ ਸੁਕੂਨ ਵਾਲੇ ਸਥਾਨ 'ਤੇ "ਮਿੱਟੀ ਦਾ ਘਰ" ਬਣਾਇਆ ਹੈ। ਇਸ ਸੋਹਣੇ ਤੇ ਸੁਚੱਜੇ ਘਰ ਦੀ ਖ਼ਾਸੀਅਤ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਇੱਕ ਮੰਜ਼ਿਲਾ ਤੇ ਦੋ ਬੈੱਡਰੂਮਾਂ ਵਾਲਾ ਢਾਂਚਾ ਤਿਆਰ ਕੀਤਾ ਹੈ। ਇਹ ਦੇਖਣ ਵਿੱਚ ਇਨ੍ਹਾਂ ਆਕਰਸ਼ਕ ਹੈ ਕਿ ਇਸ ਵਿੱਚ ਮਿੱਟੀ ਦੀਆਂ ਕੰਧਾਂ, ਬਾਂਸ ਦੀਆਂ ਛੱਤਾਂ ਅਤੇ ਦੀਵਾਰਾਂ 'ਤੇ ਮਿੱਟੀ ਨਾਲ ਹੀ ਸੁੰਦਰ ਨੱਕਾਸ਼ੀ ਦਾ ਕੰਮ ਕੀਤਾ ਗਿਆ ਹੈ, ਜਿਸ ਨੂੰ ਦੇਖਦਿਆਂ ਹੀ ਪਿੰਡ ਦੀ ਯਾਦ ਆਉਣਾ ਲਾਜ਼ਮੀ ਹੈ।
ਇਹ ਪਿੰਡ ਦਾ ਨਜ਼ਾਰਾ ਤੁਸੀਂ ਬਾਲਾਸੋਰ ਤੋਂ ਸਾਂਸਦ ਪ੍ਰਤਾਪ ਚੰਦਰ ਸਾਰੰਗੀ ਦੀ ਸਰਕਾਰੀ ਰਿਹਾਇਸ਼ ਦੇ ਪਿੱਛੇ ਬਣਿਆ ਦੇਖ ਸਕਦੇ ਹੋ, ਜਿੱਥੇ ਮਿੱਟੀ ਦੇ ਵਰਾਂਡੇ ਦੇ ਨਾਲ, ਗਾਂ ਦੇ ਗੋਬਰ ਨਾਲ ਰੰਗੀਆਂ ਕੰਧਾਂ, ਘਰ ਵਿੱਚ ਬਣਿਆ ਮਿੱਟੀ ਦਾ ਬਿਸਤਰਾ ਅਤੇ ਬਾਹਰ ਅਤੇ ਅੰਦਰ ਦਾ ਕੱਚਾ ਹਿੱਸਾ ਆਪਣੀ ਸਾਦਗੀ ਅਤੇ ਸੁੰਦਰਤਾ ਦੀ ਵੱਖਰੀ ਖੂਬਸੂਰਤੀ ਦਰਸਾਉਂਦਾ ਹੈ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ 'ਚ ਮੰਤਰੀ ਰਹਿ ਚੁੱਕੇ ਪ੍ਰਤਾਪ ਸਾਰੰਗੀ ਆਪਣੀ ਸਾਦਗੀ ਲਈ ਜਾਣੇ ਜਾਂਦੇ ਹਨ। ਉੜੀਸਾ ਦੇ ਬਾਲਾਸੋਰ ਤੋਂ ਸੰਸਦ ਮੈਂਬਰ ਪ੍ਰਤਾਪ ਚੰਦਰ ਸਾਰੰਗੀ ਨੇ ਸਾਲ 2019 ਵਿੱਚ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕਦੇ ਹੋਏ ਸੁਰਖੀਆਂ ਬਟੋਰੀਆਂ ਸਨ। ਉਹ ਜੁਲਾਈ 2021 ਵਿੱਚ ਕੇਂਦਰੀ ਰਾਜ ਮੰਤਰੀ ਵੀ ਰਹੇ।
ਸਾਂਸਦ ਪ੍ਰਤਾਪ ਚੰਦਰ ਸਾਰੰਗੀ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਏ। ਸਾਰੰਗੀ ਸ਼ੁਰੂ ਤੋਂ ਹੀ ਕਰਮਕਾਂਡੀ ਅਤੇ ਧਾਰਮਿਕ ਸੁਭਾਅ ਵਾਲੇ ਸ਼ਕਸ ਰਹੇ। ਉਨ੍ਹਾਂ ਨੇ ਨੀਲਗਿਰੀ ਫਕੀਰ ਮੋਹਨ ਕਾਲਜ, ਓਡੀਸ਼ਾ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਇਸ ਤੋਂ ਬਾਅਦ ਊਨਾ ਨੇ ਸਾਰੀ ਉਮਰ ਵਿਆਹ ਨਾ ਕਰਨ ਦਾ ਫੈਸਲਾ ਕੀਤਾ ਅਤੇ ਆਪਣੀ ਮਾਂ ਦੇ ਅੰਤਿਮ ਸਮੇਂ ਤੱਕ ਉਨ੍ਹਾਂ ਦੀ ਸੇਵਾ ਕਰਦੇ ਰਹੇ। ਸਾਂਸਦ ਸਾਰੰਗੀ 2004 ਤੋਂ 2009 ਤੱਕ ਵਿਧਾਇਕ ਵੀ ਰਹਿ ਚੁੱਕੇ ਹਨ।
Summary in English: Sarangi, the owner of lofty thinking and a rich man of simple life, built a "Mud House".