Saras Aajeevika Mela 2022: ਭਾਰਤ ਦੇ ਦਸਤਕਾਰੀ ਨੂੰ ਪ੍ਰਫੁੱਲਤ ਕਰਨ ਅਤੇ ਇਸ ਨੂੰ ਵਿਸ਼ਵ ਭਰ ਵਿੱਚ ਪ੍ਰਸਿੱਧ ਬਣਾਉਣ ਲਈ ਹਰਿਆਣਾ ਦੇ ਗੁਰੂਗ੍ਰਾਮ ਵਿੱਚ 17 ਤੋਂ 23 ਅਕਤੂਬਰ ਤੱਕ ਆਜੀਵਿਕਾ ਮੇਲਾ ਆਯੋਜਿਤ ਕੀਤਾ ਗਿਆ ਹੈ। ਇਸ ਮੇਲੇ ਵਿੱਚ ਦੇਸ਼ ਦੇ 16 ਤੋਂ ਵੱਧ ਸੂਬਿਆਂ ਦੇ ਦਸਤਕਾਰੀ ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਭਾਗ ਲਿਆ।
ਦੇਸ਼ ਵਿੱਚ ਹੱਥਾਂ ਨਾਲ ਬਣੀਆਂ ਚੀਜ਼ਾਂ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਦੁਆਰਾ ਗੁਰੂਗ੍ਰਾਮ ਵਿੱਚ 'ਸਰਸ ਆਜੀਵਿਕਾ ਮੇਲਾ' ਦਾ ਆਯੋਜਨ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਮੇਲ ਵਿੱਚ ਦੇਸ਼ ਭਰ ਦੇ 16 ਤੋਂ ਵੱਧ ਸੂਬਿਆਂ ਦੇ ਲੋਕਾਂ ਨੇ ਹਿੱਸਾ ਲਿਆ ਹੈ ਅਤੇ ਇਹ ਮੇਲਾ 17 ਤੋਂ 23 ਅਕਤੂਬਰ ਤੱਕ ਕਰਵਾਇਆ ਜਾ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਗੁਰੂਗ੍ਰਾਮ 'ਚ ਦੂਜੀ ਵਾਰ ਸਰਸ ਆਜੀਵਿਕਾ ਮੇਲਾ ਲਗਾਇਆ ਜਾ ਰਿਹਾ ਹੈ, ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ 'ਚ 'ਸਰਸ ਆਜੀਵਿਕਾ ਮੇਲਾ' ਆਜੀਵਿਕਾ ਮਿਸ਼ਨ ਦੇ ਤਹਿਤ ਆਯੋਜਿਤ ਕੀਤਾ ਗਿਆ ਸੀ।
ਇਹ ਚੀਜ਼ਾਂ ਬਣੀਆਂ ਖਿੱਚ ਦਾ ਕੇਂਦਰ
'ਸਰਸ ਆਜੀਵਿਕਾ ਮੇਲੇ' ਵਿੱਚ ਵੱਖ-ਵੱਖ ਸੂਬਿਆਂ ਤੋਂ ਮਸ਼ਹੂਰ ਪੋਸ਼ਾਕ ਅਤੇ ਲਾਈਵ ਫੂਡ ਸਟਾਲ ਵਰਗੀਆਂ ਆਕਰਸ਼ਕ ਚੀਜ਼ਾਂ ਉਪਲਬਧ ਹਨ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਲਾਈਵ ਫੂਡ ਸਟਾਲਾਂ 'ਤੇ ਵੱਖ-ਵੱਖ ਸੂਬਿਆਂ ਦੇ ਰਵਾਇਤੀ ਭੋਜਨ ਲਗਾਏ ਗਏ ਹਨ, ਜੋ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਮੇਲੇ ਦੀ ਖਾਸ ਗੱਲ ਇਹ ਹੈ ਕਿ ਇਸ ਮੇਲੇ ਵਿੱਚ 90 ਫੀਸਦੀ ਤੋਂ ਵੱਧ ਹਿੱਸਾ ਲੈਣ ਵਾਲੀਆਂ ਔਰਤਾਂ ਹਨ। ਜਾਣਕਾਰੀ ਅਨੁਸਾਰ ਹੁਣ ਤੱਕ ਇਸ ਮੇਲੇ ਤੋਂ 30 ਲੱਖ ਰੁਪਏ ਦੀ ਆਮਦਨ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਐਗਰੀ ਸਟਾਰਟਅਪ ਕਨਕਲੇਵ ਤੇ ਕਿਸਾਨ ਸੰਮੇਲਨ ਦੇ ਦੂਜੇ ਦਿਨ ਨਰਿੰਦਰ ਸਿੰਘ ਤੋਮਰ, ਓਮ ਬਿਰਲਾ ਤੇ ਕੈਲਾਸ਼ ਚੌਧਰੀ ਨੇ ਕੀਤੀ ਸ਼ਿਰਕਤ
ਮਿੰਨੀ ਇੰਡੀਆ ਦੇ ਦਰਸ਼ਨ
ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਸੱਭਿਆਚਾਰਕ ਵੰਨ-ਸੁਵੰਨਤਾ ਹੋਣ ਕਾਰਨ ਇੱਥੋਂ ਦਾ ਖਾਣਾ ਵੀ ਬਹੁਤ ਵੱਖਰਾ ਹੈ ਅਤੇ ਇਹ ਮੇਲਾ ਇਸ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕਰ ਰਿਹਾ ਹੈ। ਇੱਕ ਤਰ੍ਹਾਂ ਨਾਲ ਇਹ ਲੋਕਾਂ ਨੂੰ ਮਿੰਨੀ ਇੰਡੀਆ ਦਾ ਵਿਜ਼ਨ ਦਿੰਦਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ ਦੇ ਲੋਕ ਕਲਾਕਾਰ ਹਰ ਰੋਜ਼ ਆਪਣੇ ਰਾਜ ਦੇ ਪ੍ਰਸਿੱਧ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ।
Summary in English: 'Saras Ajivika Mela' is becoming the center of attraction, see these highlights of the fair