ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਤੋਂ ਬਾਅਦ ਉਸ ਦਾ ਦੂਜਾ ਗੀਤ ਰਿਲੀਜ਼ (Song Release) ਹੋਇਆ ਹੈ। ਦੱਸ ਦੇਈਏ ਕੀ ਇਹ ਗੀਤ ਕੱਲ ਯਾਨੀ ਮੰਗਲਵਾਰ ਨੂੰ ਰਿਲੀਜ਼ ਹੋਇਆ ਹੈ। ਮਰਹੂਮ ਗਾਇਕ ਦੇ ਨਵੇਂ ਗੀਤ ''ਵਾਰ'' (Vaar) ਨੂੰ ਇਕ ਦਿਨ ’ਚ ਅਜੇ ਤੱਕ 1 ਕਰੋੜ ਲੋਕਾਂ ਨੇ ਦੇਖ ਵੀ ਲਿਆ ਹੈ।
ਇਹ ਗੀਤ ਮੰਗਲਵਾਰ ਸਵੇਰੇ ਦਸ ਵਜੇ ਮੂਸੇਵਾਲਾ ਦੇ ਯੂਟਿਊਬ ਚੈਨਲ (YouTube Channel) ’ਤੇ ਰਿਲੀਜ਼ ਕੀਤਾ ਗਿਆ। ਇਸ ਗੀਤ `ਤੇ ਇੱਕ ਦਿਨ `ਚ 1 ਕਰੋੜ ਵਿਊਜ਼ (Views) ਤੇ 16 ਲੱਖ ਲਾਈਕਸ (Likes) ਮਿਲ ਚੁੱਕੇ ਹਨ। ਇਸਦੇ ਨਾਲ ਹੀ 3 ਲੱਖ ਤੋਂ ਵੱਧ ਲੋਕਾਂ ਨੇ ਇਸ `ਤੇ ਟਿੱਪਣੀਆਂ ਵੀ ਕੀਤੀਆਂ ਹਨ। ਗੀਤ ਦੇ ਰਿਲੀਜ਼ ਦੀ ਘੋਸ਼ਣਾ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਉਂਟ (Instagram Account) ਦੁਆਰਾ ਕੀਤੀ ਗਈ ਸੀ ਜੋ ਹੁਣ ਉਸਦੇ ਪਰਿਵਾਰਕ ਮੈਂਬਰਾਂ ਦੁਆਰਾ ਸੰਭਾਲਿਆ ਜਾਂਦਾ ਹੈ।
ਇਸ ਗੀਤ ਦਾ ਨਾਮ ਜਾਂ ਟਾਈਟਲ ''ਵਾਰ'' ਰੱਖਿਆ ਗਿਆ ਹੈ, ਜੋ ਪੰਜਾਬੀ ਦੇ ਮਾਣ ਤੇ ਬਹਾਦਰੀ ਦੀ ਗੱਲ ਕਰਦਾ ਹੈ। ਇਹ ਨਵਾਂ ਗੀਤ ਪੰਜਾਬ ਦੇ ਵੀਰ ਨਾਇਕ ਹਰੀ ਸਿੰਘ ਨਲੂਆ ਨੂੰ ਸਮਰਪਿਤ ਕੀਤਾ ਗਿਆ ਹੈ। ਇਹ ਸਿੱਖ ਖਾਲਸਾ ਫੌਜ ਦੇ ਕਮਾਂਡਰ-ਇਨ-ਚੀਫ (Commander-in-Chief) ਹਰੀ ਸਿੰਘ ਨਲੂਆ ਦੀ ਬਹਾਦਰੀ ਨੂੰ ਦਰਸਾਉਂਦਾ ਦੋ ਮਿੰਟ 18 ਸੈਕਿੰਡ ਦਾ ਗੀਤ ਹੈ।
ਇਹ ਵੀ ਪੜ੍ਹੋ : VIP Security: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਰਕਤ 'ਚ ਆਈ ਸਰਕਾਰ! ਕਈ ਵੀਆਈਪੀਜ਼ ਦੀ ਸੁਰੱਖਿਆ ਬਹਾਲ!
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਗੀਤ ਦੇ ਰਿਲੀਜ਼ ਹੋਣ `ਤੇ ਪ੍ਰਸ਼ੰਸਕਾਂ ਵੱਲੋਂ ਮਿਲੇ ਪਿਆਰ ਤੇ ਸਤਿਕਾਰ ਤੋਂ ਉਨ੍ਹਾਂ ਨੂੰ ਹੌਸਲਾ ਮਿਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕੀ ਮੌਤ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਦੀ ਆਵਾਜ਼ ਜ਼ਿੰਦਾ ਰਹੇਗੀ ਤੇ ਹਰ ਛੇ ਮਹੀਨਿਆਂ ਬਾਅਦ ਸਿੱਧੂ ਮੂਸੇਵਾਲਾ ਦਾ ਇੱਕ ਗੀਤ ਜਾਰੀ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕੀ ਮੂਸੇਵਾਲਾ ਦੀ 29 ਮਈ 2022 ਨੂੰ ਉਸਦੇ ਜੱਦੀ ਸ਼ਹਿਰ ਮਾਨਸਾ ਦੇ ਨਜ਼ਦੀਕ ਇੱਕ ਸਥਾਨ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
Summary in English: Sidhu Moosewala's new song 'Vaar' released