ਗੁਰੂਗ੍ਰਾਮ ਪ੍ਰਸ਼ਾਸਨ ਨੇ ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ 'ਤੇ ਵੱਡੀ ਕਾਰਵਾਈ ਕੀਤੀ ਹੈ। ਪ੍ਰਸ਼ਾਸਨ ਨੇ ਮੰਗਲਵਾਰ ਨੂੰ ਦਲੇਰ ਮਹਿੰਦੀ ਦਾ ਫਾਰਮ ਹਾਊਸ ਸੀਲ ਕਰ ਦਿੱਤਾ ਹੈ।
ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ (Famous Punjabi singer Daler Mehndi) ਇੱਕ ਵਾਰ ਫਿਰ ਸੁਰਖੀਆਂ ਵਿੱਚ ਬਣੇ ਹੋਏ ਹਨ। ਇਸ ਵਾਰ ਗੁਰੂਗ੍ਰਾਮ ਪ੍ਰਸ਼ਾਸਨ (Gurugram Administration) ਨੇ ਗਾਇਕ ਨੂੰ ਵੱਡਾ ਝਟਕਾ ਦਿੱਤਾ ਹੈ। ਦਰਅਸਲ, ਗਾਇਕ ਦਲੇਰ ਮਹਿੰਦੀ 'ਤੇ ਕਾਰਵਾਈ (Action on Daler Mehndi) ਕਰਦਿਆਂ ਗੁਰੂਗ੍ਰਾਮ ਪ੍ਰਸ਼ਾਸਨ ਨੇ ਉਨ੍ਹਾਂ ਦਾ ਡੇਢ ਏਕੜ 'ਚ ਬਣਿਆ ਫਾਰਮ ਹਾਊਸ ਸੀਲ ਕਰ ਦਿੱਤਾ ਹੈ। ਆਓ ਜਾਣਦੇ ਹਾਂ ਪ੍ਰਸ਼ਾਸਨ ਵੱਲੋਂ ਕਿਉਂ ਕੀਤਾ ਗਿਆ ਦਲੇਰ ਮਹਿੰਦੀ ਦਾ ਫਾਰਮ ਹਾਊਸ ਸੀਲ?
ਗੁਰੂਗ੍ਰਾਮ ਪ੍ਰਸ਼ਾਸਨ ਨੇ ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ (Daler Mehndi) 'ਤੇ ਵੱਡੀ ਕਾਰਵਾਈ ਕੀਤੀ ਹੈ। ਦੱਸ ਦੇਈਏ ਕਿ ਗੁਰੂਗ੍ਰਾਮ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਸੋਹਨਾ 'ਚ ਦਮਦਮਾ ਝੀਲ ਨੇੜੇ ਗਾਇਕ ਦਲੇਰ ਮਹਿੰਦੀ ਸਮੇਤ ਤਿੰਨ ਲੋਕਾਂ ਦੇ ਫਾਰਮ ਹਾਊਸ (farm house) ਨੂੰ ਸੀਲ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਨਗਰ ਯੋਜਨਾ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਨਾਜਾਇਜ਼ ਉਸਾਰੀਆਂ (Illegal constructions) ਸਬੰਧੀ ਕੀਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਝੀਲ ਦੇ ਕੈਚਮੈਂਟ ਖੇਤਰ ਵਿੱਚ ਬਣਾਏ ਗਏ ਅਣਅਧਿਕਾਰਤ ਫਾਰਮ ਹਾਊਸ ਸਨ। ਜਿਸਦੇ ਚਲਦਿਆਂ ਇਨ੍ਹਾਂ ਤਿੰਨਾਂ ਫਾਰਮ ਹਾਊਸਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਅਰਾਵਲੀ ਰੇਂਜ ਵਿੱਚ ਬਿਨਾਂ ਕਿਸੇ ਇਜਾਜ਼ਤ ਦੇ ਬਣਾਏ ਗਏ ਸਨ।
ਤੁਹਾਨੂੰ ਦੱਸ ਦੇਈਏ ਕਿ ਸੋਹਨਾ ਦੀ ਦਮਦਮਾ ਝੀਲ ਅਰਾਵਲੀ ਰੇਂਜ (Damdama Lake Aravalli Range) ਵਿੱਚ ਪੈਂਦੀ ਹੈ। ਜੇਕਰ ਨਗਰ ਯੋਜਨਾ ਵਿਭਾਗ ਦੇ ਅਧਿਕਾਰੀ ਦੀ ਮੰਨੀਏ ਤਾਂ ਕਾਰਵਾਈ ਕਿਤੇ ਤਿੰਨੋਂ ਫਾਰਮ ਹਾਊਸ ਗੈਰ-ਕਾਨੂੰਨੀ ਢੰਗ ਨਾਲ ਝੀਲ ਦੇ ਭੰਡਾਰ ਖੇਤਰ ਵਿੱਚ ਸਨ। ਜਿਸਦੇ ਚਲਦਿਆਂ ਉਨ੍ਹਾਂ ਨੂੰ ਸੀਲ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦਸਿਆ ਕਿ ਇਸ ਨੂੰ ਬਿਨਾਂ ਇਜਾਜ਼ਤ ਦੇ ਉਸਾਰਿਆ ਗਿਆ ਸੀ।
ਐਨਜੀਟੀ ਦੇ ਹੁਕਮਾਂ ’ਤੇ ਕਾਰਵਾਈ (Action on NGT's orders)
ਜਾਣਕਾਰੀ ਮੁਤਾਬਕ ਵੈਟਲੈਂਡ ਏਰੀਏ 'ਚ ਫਾਰਮ ਹਾਊਸਾਂ ਦੀ ਗੈਰ-ਕਾਨੂੰਨੀ ਉਸਾਰੀ ਦਾ ਮਾਮਲਾ ਐਨਜੀਟੀ ਕੋਲ ਪਹੁੰਚਿਆ ਸੀ। ਜਿਸ ਤੋਂ ਬਾਅਦ ਐਨਜੀਟੀ ਨੇ ਤਿੰਨਾਂ ਫਾਰਮ ਹਾਊਸਾਂ ਖ਼ਿਲਾਫ਼ ਕਾਰਵਾਈ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਇਸ ਆਦੇਸ਼ ਰਾਹੀਂ ਕਿਹਾ ਗਿਆ ਕਿ ਪੂਰੇ ਇਲਾਕੇ ਵਿੱਚ ਨਾਜਾਇਜ਼ ਉਸਾਰੀਆਂ ਨੂੰ ਢਾਹਿਆ ਜਾਵੇ ਅਤੇ ਕਬਜ਼ਿਆਂ ਤੋਂ ਮੁਕਤ ਕਰਵਾਇਆ ਜਾਵੇ। ਐਨਜੀਟੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੁਲਿਸ ਫੋਰਸ ਦੀ ਮਦਦ ਨਾਲ ਤਿੰਨ ਫਾਰਮ ਹਾਊਸਾਂ ਨੂੰ ਢਾਹੁਣ ਅਤੇ ਸੀਲ ਕਰਨ ਦੀ ਮੁਹਿੰਮ ਚਲਾਈ ਗਈ। ਵਿਭਾਗੀ ਸੂਤਰਾਂ ਨੇ ਦੱਸਿਆ ਕਿ ਤਿੰਨਾਂ ਵਿੱਚੋਂ ਇੱਕ ਫਾਰਮ ਹਾਊਸ ਗਾਇਕ ਦਲੇਰ ਮਹਿੰਦੀ ਦਾ ਹੈ।
ਇਹ ਵੀ ਪੜ੍ਹੋ : ਕਿਸਾਨ ਇੱਕ ਵਾਰ ਫਿਰ ਕਰ ਸਕਦੇ ਹਨ ਰੋਸ ਮੁਜ਼ਾਹਰੇ, ਜਾਣੋ ਇਸਦੇ ਪਿੱਛੇ ਦਾ ਕਾਰਨ
ਪਹਿਲਾਂ ਵੀ ਵਿਵਾਦਾਂ 'ਚ ਰਹੇ ਦਲੇਰ ਮਹਿੰਦੀ (Darer Mehndi has been in controversy before)
ਜ਼ਿਕਰਯੋਗ ਹੈ ਕਿ ਦਲੇਰ ਮਹਿੰਦੀ ਇਸ ਤੋਂ ਪਹਿਲਾਂ ਵੀ ਵਿਵਾਦਾਂ 'ਚ ਘਿਰ ਚੁੱਕੇ ਹਨ। ਕਰੀਬ 19 ਸਾਲ ਪਹਿਲਾਂ ਉਨ੍ਹਾਂ 'ਤੇ ਕਬੂਤਰਬਾਜ਼ੀ ਦਾ ਮਾਮਲਾ ਦਰਜ ਹੋਇਆ ਸੀ। ਜਿਸ 'ਤੇ ਦਲੇਰ ਮਹਿੰਦੀ ਨੂੰ ਅਦਾਲਤ ਨੇ ਜੁਲਾਈ 2022 'ਚ ਸਜ਼ਾ ਸੁਣਾਈ ਸੀ।
Summary in English: Singer Daler Mehndi's problems, know why the farm house built in one and a half acres was sealed?