1. Home
  2. ਖਬਰਾਂ

ਖਾਦਾਂ ਦੀ ਲਾਪਰਵਾਹੀ ਨਾਲ ਵਰਤੋਂ ਕਾਰਨ ਮਿੱਟੀ ਦੀ ਗੁਣਵੱਤਾ ਪ੍ਰਭਾਵਿਤ: Shivraj Singh Chauhan

Chief Minister Shivraj Singh Chauhan ਵੱਲੋਂ G20 1st ADM ਮੌਕੇ ਇੱਕ ਪ੍ਰਦਰਸ਼ਨੀ ਦਾ ਉਦਘਾਟਨ, ਖੇਤੀਬਾੜੀ ਅਤੇ ਸਹਾਇਕ ਖੇਤਰਾਂ ਦੁਆਰਾ ਕੀਤੀਆਂ ਗਈਆਂ ਸੰਭਾਵਨਾਵਾਂ, ਪ੍ਰਾਪਤੀਆਂ ਅਤੇ ਤਰੱਕੀ ਨੂੰ ਕੀਤਾ ਗਿਆ ਪ੍ਰਦਰਸ਼ਿਤ।

Gurpreet Kaur Virk
Gurpreet Kaur Virk
ਖਾਦਾਂ ਦੀ ਲਾਪਰਵਾਹੀ ਨਾਲ ਵਰਤੋਂ ਕਾਰਨ ਮਿੱਟੀ ਦੀ ਗੁਣਵੱਤਾ ਪ੍ਰਭਾਵਿਤ: ਚੌਹਾਨ

ਖਾਦਾਂ ਦੀ ਲਾਪਰਵਾਹੀ ਨਾਲ ਵਰਤੋਂ ਕਾਰਨ ਮਿੱਟੀ ਦੀ ਗੁਣਵੱਤਾ ਪ੍ਰਭਾਵਿਤ: ਚੌਹਾਨ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ (Madhya Pradesh Chief Minister Shivraj Singh Chauhan) ਅਨੁਸਾਰ ਧਰਤੀ ਦੀ ਸਿਹਤ ਦੀ ਰੱਖਿਆ ਕਰਨਾ ਸਾਡਾ ਸਭ ਤੋਂ ਵੱਡਾ ਫਰਜ਼ ਹੈ। ਉਨ੍ਹਾਂ ਨੇ ਵਾਤਾਵਰਣ ਪੱਖੀ ਤਕਨਾਲੋਜੀ ਨੂੰ ਅਪਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁਦਰਤੀ ਖੇਤੀ ਮੁਹਿੰਮ ਨੂੰ ਜਾਰੀ ਰੱਖਣਾ ਬਹੁਤ ਜ਼ਰੂਰੀ ਹੈ।

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ "ਭਾਰਤ ਸਦੀਆਂ ਤੋਂ ਮੰਨਦਾ ਆਇਆ ਹੈ ਕਿ ਕੁਦਰਤ ਦਾ ਸ਼ੋਸ਼ਣ ਨਹੀਂ ਕੀਤਾ ਜਾਣਾ ਚਾਹੀਦਾ, ਸਾਨੂੰ ਸਿਰਫ ਕੁਦਰਤੀ ਸਰੋਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕੁਦਰਤੀ ਸੰਤੁਲਨ ਲਈ ਮਨੁੱਖਾਂ ਦੇ ਨਾਲ-ਨਾਲ ਜਾਨਵਰਾਂ ਅਤੇ ਪੰਛੀਆਂ ਦੀ ਵੀ ਲੋੜ ਹੈ,"।

"ਉਤਪਾਦਨ ਵਧਾਉਣ ਲਈ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਲਾਪਰਵਾਹੀ ਨਾਲ ਵਰਤੋਂ ਨੇ ਧਰਤੀ ਦੀ ਸਿਹਤ ਅਤੇ ਮਿੱਟੀ ਦੀ ਗੁਣਵੱਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਨਾਲ ਮਨੁੱਖੀ ਸਿਹਤ 'ਤੇ ਵੀ ਮਾੜਾ ਅਸਰ ਪਿਆ ਹੈ।" ਸ਼ਿਵਰਾਜ ਸਿੰਘ ਚੌਹਾਨ ਨੇ ਇੰਦੌਰ ਵਿੱਚ ਐਗਰੀਕਲਚਰ ਵਰਕਿੰਗ ਗਰੁੱਪ (AWG) ਦੀ ਜੀ-20 ਪਹਿਲੀ ਐਗਰੀਕਲਚਰ ਡਿਪਟੀਜ਼ ਮੀਟਿੰਗ (ADM) ਵਿੱਚ ਇਹ ਗੱਲ ਕਹੀ।

ਇਹ ਵੀ ਪੜ੍ਹੋ : 22 ਤੋਂ 25 February ਤੱਕ Khajuraho 'ਚ ਹੋਵੇਗੀ ਪਹਿਲੀ G-20 'Culture Track Meet'

ਉਨ੍ਹਾਂ ਦੇ ਅਨੁਸਾਰ, ਵਿਸ਼ਵ ਦੀ ਲਗਾਤਾਰ ਵੱਧ ਰਹੀ ਆਬਾਦੀ ਦੇ ਕਾਰਨ ਭੋਜਨ ਸੁਰੱਖਿਆ ਅੱਜ ਦੁਨੀਆ ਦੇ ਸਾਹਮਣੇ ਇੱਕ ਨਾਜ਼ੁਕ ਮੁੱਦਾ ਹੈ। ਉਨ੍ਹਾਂ ਨੇ ਕਿਹਾ ਕਿ "ਦੁਨੀਆ ਦੀ ਸਿਰਫ਼ 12% ਜ਼ਮੀਨ ਖੇਤੀਬਾੜੀ ਲਈ ਢੁਕਵੀਂ ਹੈ। ਅਨਾਜ ਦੀ ਮੰਗ 2030 ਤੱਕ 345 ਮਿਲੀਅਨ ਟਨ ਤੱਕ ਪਹੁੰਚਣ ਦੀ ਉਮੀਦ ਹੈ, ਜੋ ਕਿ 2000 ਵਿੱਚ 192 ਮਿਲੀਅਨ ਟਨ ਸੀ। ਇਹ ਸਪੱਸ਼ਟ ਹੈ ਕਿ ਨਾ ਤਾਂ ਖੇਤੀਯੋਗ ਜ਼ਮੀਨ ਅਤੇ ਨਾ ਹੀ ਕੁਦਰਤੀ ਸਰੋਤ ਵਧਣਗੇ"।

ਚੌਹਾਨ ਨੇ ਕਿਹਾ ਕਿ ਸਾਨੂੰ ਖੇਤੀ ਭੂਮੀ ਦੀ ਉਤਪਾਦਕਤਾ ਵਧਾਉਣ ਲਈ ਵੀ ਯੋਗ ਉਪਰਾਲੇ ਕਰਨੇ ਚਾਹੀਦੇ ਹਨ। “ਇਸਦੇ ਲਈ ਮਸ਼ੀਨੀਕਰਨ, ਡਿਜੀਟਲਾਈਜ਼ੇਸ਼ਨ, ਨਵੀਂ ਤਕਨੀਕ ਅਤੇ ਨਵੇਂ ਬੀਜਾਂ ਨੂੰ ਲਗਾਤਾਰ ਉਤਸ਼ਾਹਿਤ ਕਰਨ ਦੀ ਲੋੜ ਹੋਵੇਗੀ।” ਚੌਹਾਨ ਨੇ ਕਿਹਾ ਕਿ ਇੱਕ ਦਹਾਕੇ ਤੋਂ ਪੀਐਮ ਮੋਦੀ (PM Modi) ਦੀ ਅਗਵਾਈ ਵਿੱਚ ਮੱਧ ਪ੍ਰਦੇਸ਼ ਵਿੱਚ ਖੇਤੀਬਾੜੀ ਵਿਕਾਸ ਦਰ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ।

ਇਹ ਵੀ ਪੜ੍ਹੋ : G-20: ਵਿਦੇਸ਼ੀ ਮਹਿਮਾਨਾਂ ਨੇ ਚੱਖਿਆ ਇੰਦੌਰੀ ਪਕਵਾਨਾਂ ਦਾ ਸਵਾਦ, ਭਾਰਤੀ ਸੱਭਿਆਚਾਰ ਤੋਂ ਹੋਏ ਜਾਣੂ

“ਸੂਬੇ ਨੇ ਦੇਸ਼ ਦੀਆਂ ਅਨਾਜ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ। ਸੂਬਾ ਲੰਬੇ ਸਮੇਂ ਤੋਂ ਦੇਸ਼ ਵਿੱਚ ਤੇਲ ਬੀਜਾਂ ਦੇ ਉਤਪਾਦਨ ਵਿੱਚ ਮੋਹਰੀ ਰਿਹਾ ਹੈ। ਦੇਸ਼ ਦੇ ਸੋਇਆ ਉਤਪਾਦਨ ਦਾ 60 ਫੀਸਦੀ ਹਿੱਸਾ ਮੱਧ ਪ੍ਰਦੇਸ਼ ਦਾ ਹੈ। ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇਸ਼ ਦਾ ਮੋਹਰੀ ਕਣਕ ਉਤਪਾਦਕ ਹੈ। ਅਸੀਂ ਸੂਬੇ ਵਿੱਚ ਉਤਪਾਦਨ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਇਸ ਸਬੰਧ ਵਿੱਚ ਸਿੰਚਾਈ ਖੇਤਰ ਦੇ ਵਿਸਥਾਰ ਦਾ ਕੰਮ ਧਿਆਨਯੋਗ ਹੈ।

ਸਾਲ 2003 ਵਿੱਚ ਸੂਬੇ ਵਿੱਚ ਸਿਰਫ਼ 7.5 ਲੱਖ ਹੈਕਟੇਅਰ ਜ਼ਮੀਨ ਹੀ ਸਿੰਜਾਈ ਗਈ ਸੀ। ਇਸ ਨੂੰ ਵਧਾ ਕੇ ਅਸੀਂ ਹੁਣ 45 ਲੱਖ ਹੈਕਟੇਅਰ ਰਕਬੇ ਦੀ ਸਿੰਚਾਈ ਕਰ ਰਹੇ ਹਾਂ। ਸਾਡਾ ਟੀਚਾ 65 ਲੱਖ ਹੈਕਟੇਅਰ ਲਈ ਸਿੰਚਾਈ ਪ੍ਰਦਾਨ ਕਰਨਾ ਹੈ। ਉਤਪਾਦਨ ਵਧਾਉਣ ਲਈ, ਰਾਜ ਨਵੀਂ ਤਕਨੀਕ ਅਤੇ ਚੰਗੇ ਬੀਜਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਦਾ ਹੈ, ”ਉਨ੍ਹਾਂ ਨੇ ਕਿਹਾ।

ਚੌਹਾਨ ਨੇ ਕਿਹਾ ਕਿ ਉਤਪਾਦਨ ਵਧਾਉਣ ਦੇ ਨਾਲ-ਨਾਲ ਉਤਪਾਦਨ ਲਾਗਤਾਂ ਨੂੰ ਘਟਾਉਣਾ ਵੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਕਿਸਾਨਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ, ਉਤਪਾਦਨ ਦੀ ਲਾਗਤ ਘਟਾਉਣ ਅਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਲਗਾਤਾਰ ਯਤਨ ਜਾਰੀ ਹਨ।

ਅੱਗੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਨਵੀਂ ਕਿਫਾਇਤੀ ਤਕਨੀਕ ਅਤੇ ਮਸ਼ੀਨੀਕਰਨ ਦੀ ਵਰਤੋਂ ਨਾਲ ਕਿਸਾਨਾਂ ਦੀ ਸਹਾਇਤਾ ਲਈ ਵੀ ਇਸ ਦਿਸ਼ਾ ਵਿੱਚ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਨੂੰ ਜ਼ੀਰੋ ਫੀਸਦੀ ਵਿਆਜ 'ਤੇ ਕਰਜ਼ਾ ਦਿੱਤਾ ਜਾ ਰਿਹਾ ਹੈ। ਹਰ ਸਾਲ, ਪ੍ਰਧਾਨ ਮੰਤਰੀ ਮੋਦੀ ਦੀ ਕਿਸਾਨ ਸਨਮਾਨ ਨਿਧੀ ਪਹਿਲਕਦਮੀ ਦੁਆਰਾ ਕਿਸਾਨਾਂ ਨੂੰ ਇੱਕ ਨਿਸ਼ਚਿਤ ਰਕਮ ਉਪਲਬਧ ਕਰਵਾਈ ਜਾਂਦੀ ਹੈ। ਮੱਧ ਪ੍ਰਦੇਸ਼ ਨੇ ਵੀ ਆਪਣਾ ਬਣਦਾ ਹਿੱਸਾ ਪਾਇਆ ਹੈ। ਇਸਦਾ ਟੀਚਾ ਕਿਸਾਨਾਂ ਦੀ ਖੇਤੀ ਲਾਗਤਾਂ ਵਿੱਚ ਮਦਦ ਕਰਨਾ ਹੈ, ”ਉਸਨੇ ਦੱਸਿਆ।

ਚੌਹਾਨ ਅਨੁਸਾਰ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਉਚਿਤ ਮੁੱਲ ਦੇਣਾ ਵੀ ਜ਼ਰੂਰੀ ਹੈ। "ਭਾਰਤ ਵਿੱਚ, ਘੱਟੋ-ਘੱਟ ਸਮਰਥਨ ਮੁੱਲ ਦੀ ਧਾਰਨਾ ਲਾਗੂ ਹੈ। ਇਸ ਤੋਂ ਇਲਾਵਾ, ਸੂਬਾ ਅਤੇ ਕੇਂਦਰ ਸਰਕਾਰਾਂ ਕੁਦਰਤੀ ਆਫ਼ਤ ਦੀ ਸਥਿਤੀ ਵਿੱਚ ਕਿਸਾਨਾਂ ਦੀ ਸਹਾਇਤਾ ਲਈ ਸਰਗਰਮ ਹਨ"।

ਉਨ੍ਹਾਂ ਨੇ ਕਿਹਾ ਕਿ ਪੀਐਮ ਮੋਦੀ ਨੇ ਬਾਜਰੇ ਨੂੰ " ਸ਼੍ਰੀ ਅੰਨ " ਦਾ ਨਾਮ ਦਿੱਤਾ ਹੈ । ਇਸ ਸਾਲ ਨੂੰ ਸੰਯੁਕਤ ਰਾਸ਼ਟਰ ਦੁਆਰਾ ਬਾਜਰੇ ਦੇ ਅੰਤਰਰਾਸ਼ਟਰੀ ਸਾਲ ਵਜੋਂ ਵੀ ਮਨੋਨੀਤ ਕੀਤਾ ਗਿਆ ਹੈ। ਉਨ੍ਹਾਂ ਕਿਹਾ, "ਆਓ ਅਸੀਂ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰੀਏ ਕਿ ਇਹ ਪੌਸ਼ਟਿਕ ਅਨਾਜ ਧਰਤੀ ਤੋਂ ਅਲੋਪ ਨਾ ਹੋ ਜਾਣ"।

ਚੌਹਾਨ ਨੇ G20 1st ADM ਦੇ ਮੌਕੇ 'ਤੇ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ ਜਿਸ ਵਿੱਚ ਖੇਤੀ ਅਤੇ ਸਹਾਇਕ ਖੇਤਰਾਂ ਦੁਆਰਾ ਸੰਭਾਵੀ, ਪ੍ਰਾਪਤੀਆਂ ਅਤੇ ਤਰੱਕੀ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ, ਜਿਸ ਵਿੱਚ ਬਾਜਰੇ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਸੀ। ਮੁੱਖ ਮੰਤਰੀ ਨੇ ਵੱਖ-ਵੱਖ ਸਟਾਲਾਂ 'ਤੇ ਜਾ ਕੇ ਖੇਤੀਬਾੜੀ ਉਤਪਾਦਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਪ੍ਰਦਰਸ਼ਨੀ ਦੇ ਮੁੱਖ ਆਕਰਸ਼ਣ ਪਸ਼ੂ ਪਾਲਣ ਅਤੇ ਮੱਛੀਆਂ ਫੜਨ ਦੇ ਨਾਲ-ਨਾਲ ਬਾਜਰੇ ਅਤੇ ਉਨ੍ਹਾਂ ਦੇ ਮੁੱਲ-ਵਰਤਿਤ ਭੋਜਨ ਉਤਪਾਦਾਂ ਦੇ ਸਟਾਲ ਸਨ।

3-ਦਿਨ ਮੀਟਿੰਗ ਦੇ ਪਹਿਲੇ ਦਿਨ, ਦੋ ਸਾਈਡ ਇਵੈਂਟਸ ਆਯੋਜਿਤ ਕੀਤੇ ਗਏ: G20 ਪਹਿਲਕਦਮੀਆਂ ਦਾ ਸਟਾਕਟੇਕਿੰਗ ਅਤੇ ਜਲਵਾਯੂ ਸਮਾਰਟ ਐਗਰੀਕਲਚਰ ਅਤੇ ਫੂਡ ਸਕਿਓਰਿਟੀ 'ਤੇ ਇੱਕ ਗਲੋਬਲ ਫੋਰਮ। ਡੈਲੀਗੇਟਾਂ ਦੀ ਮੌਜੂਦਗੀ ਦੇ ਨਾਲ-ਨਾਲ ਸਾਈਡ ਈਵੈਂਟ ਵਿੱਚ ਵੱਖ-ਵੱਖ ਸੰਸਥਾਵਾਂ ਅਤੇ ਜਾਣੇ-ਪਛਾਣੇ ਵਿਅਕਤੀਆਂ ਦੀ ਮੌਜੂਦਗੀ ਦੇਖਣ ਨੂੰ ਮਿਲੀ। ਵਿਚਾਰ-ਵਟਾਂਦਰੇ ਤੋਂ ਬਾਅਦ, ਡੈਲੀਗੇਟਾਂ ਨੇ ਕਿਸਾਨ ਮੇਲੇ, ਲਾਈਵ ਕਾਊਂਟਰਾਂ, DIY ਸਟਾਲਾਂ ਅਤੇ ਸੱਭਿਆਚਾਰਕ ਸਮਾਗਮ ਦਾ ਆਨੰਦ ਲਿਆ, ਜਿਸ ਨੇ ਉਨ੍ਹਾਂ ਨੂੰ ਸਥਾਨਕ ਸੱਭਿਆਚਾਰ ਅਤੇ ਪਕਵਾਨਾਂ ਦਾ ਸੁਆਦ ਦਿੱਤਾ। ਚੌਹਾਨ ਨੇ ਇਸ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਸੀ ਅਤੇ ਮੀਡੀਆ ਨਾਲ ਗੱਲਬਾਤ ਕੀਤੀ ਸੀ।

ਤੁਹਾਨੂੰ ਦੱਸ ਦੇਈਏ ਕਿ ਜੀ-20 ਮੈਂਬਰ ਦੇਸ਼ਾਂ, ਮਹਿਮਾਨ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਪ੍ਰਤੀਨਿਧੀ ਖੇਤੀਬਾੜੀ ਵਰਕਿੰਗ ਗਰੁੱਪ (AWG) ਦੀ ਤਿੰਨ ਰੋਜ਼ਾ ਪਹਿਲੀ ਐਗਰੀਕਲਚਰ ਡਿਪਟੀਜ਼ ਮੀਟਿੰਗ (ADM) ਵਿੱਚ ਹਿੱਸਾ ਲੈ ਰਹੇ ਹਨ, ਜੋ ਕਿ ਭਾਰਤ ਦੀ ਜੀ-20 ਪ੍ਰਧਾਨਗੀ ਹੇਠ ਆਯੋਜਿਤ ਕੀਤੀ ਜਾ ਰਹੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਭਾਰਤ ਸਰਕਾਰ ਅਤੇ ਇਸ ਦੀ ਅਗਵਾਈ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਕਰ ਰਹੇ ਹਨ।

Summary in English: Soil quality affected by careless use of fertilizers: Shivraj Singh Chauhan

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters