ਪੰਜਾਬ ਵਿਧਾਨ ਸਭਾ 'ਚ ਜੈਨੈਟਿਕਲੀ ਮੋਡੀਫਾਈਡ ਸਰ੍ਹੋਂ ਦੇ ਮੁੱਦੇ 'ਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਮਾਹਿਰਾਂ ਵਿਚਾਲੇ ਵਿਸ਼ੇਸ਼ ਚਰਚਾ ਹੋਈ।
Discussion on GM Mustard in Punjab Vidhan Sabha: ਪੰਜਾਬ ਵਿਧਾਨ ਸਭਾ ਵਿੱਚ ਸੋਮਵਾਰ ਨੂੰ ਜੀਐੱਮ ਸਰ੍ਹੋਂ (GM Mustard) ਦੇ ਮੁੱਦੇ ਦੀ ਗੂੰਜ ਸੁਣਾਈ ਦਿੱਤੀ। ਜੈਨੈਟਿਕਲੀ ਮੋਡੀਫਾਈਡ ਸਰ੍ਹੋਂ ਦੇ ਭਖਦੇ ਮੁੱਦੇ 'ਤੇ ਚਰਚਾ ਕਰਨ ਲਈ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਮਾਹਿਰ ਇੱਕਜੁਟ ਹੋਏ। ਇਸ ਮੌਕੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿ ਕਿਹਾ ਆਓ ਜਾਣਦੇ ਹਾਂ...
ਜੀ.ਐਮ ਸਰ੍ਹੋਂ ਦੇ ਮੁੱਦੇ 'ਤੇ ਬੋਲਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਸ ਚਰਚਾ ਦਾ ਮਕਸਦ ਜ਼ਮੀਨੀ ਪੱਧਰ 'ਤੇ ਲੋਕਤੰਤਰ ਨੂੰ ਮਜ਼ਬੂਤ ਕਰਨਾ ਅਤੇ ਲੋਕ ਹਿੱਤ ਦੇ ਮੁੱਦਿਆਂ ਪ੍ਰਤੀ ਵਿਧਾਇਕਾਂ ਨੂੰ ਜਾਗਰੂਕ ਕਰਨਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਾਨੂੰਨ ਬਣਾਉਣ ਤੋਂ ਪਹਿਲਾਂ ਕਿਸੇ ਵੀ ਵਿਸ਼ੇ 'ਤੇ ਡੂੰਘੀ ਬਹਿਸ ਦੀ ਲੋੜ ਹੁੰਦੀ ਹੈ। ਅਜਿਹੇ 'ਚ ਪੰਜਾਬ ਖੇਤੀ ਆਧਾਰਿਤ ਸੂਬਾ ਹੋਣ ਕਰਕੇ ਜੀ.ਐਮ ਸਰ੍ਹੋਂ (GM Mustard) ਦੇ ਮੁੱਦੇ 'ਤੇ ਪੂਰੀ ਬਹਿਸ ਹੋਣੀ ਲਾਜ਼ਮੀ ਹੈ।
ਅੱਗੇ ਬੋਲਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਖੇਤੀਬਾੜੀ ਸੂਬੇ ਦਾ ਮੁੱਖ ਵਿਸ਼ਾ ਹੈ ਅਤੇ ਇਸ ਨੂੰ ਸੂਬਿਆਂ ਦੀ ਮਰਜ਼ੀ 'ਤੇ ਛੱਡ ਦੇਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵਿਦਵਾਨਾਂ ਨੇ ਇਸ ਦੀ ਪੈਦਾਵਾਰ, ਗੁਣਵਤਾ, ਵਾਤਾਵਰਨ ਅਤੇ ਸਿਹਤ ਆਦਿ ਹੋਰ ਪਹਿਲੂਆਂ 'ਤੇ ਆਪਣੀ ਰਾਏ ਦਿੱਤੀ ਅਤੇ ਇਸ ਦੇ ਸਮਰਥਨ ਅਤੇ ਵਿਰੋਧ ਵਿੱਚ ਦੋ ਤਰ੍ਹਾਂ ਦੇ ਵਿਚਾਰ ਸਾਹਮਣੇ ਆਏ।
ਇਹ ਵੀ ਪੜ੍ਹੋ: ਪੀਐਮ ਮੋਦੀ ਨੂੰ ਡਾਕਟਰਾਂ ਦਾ ਪੱਤਰ, ਜੀਐਮ ਸਰ੍ਹੋਂ ਨੂੰ ਦੱਸਿਆ ਵਾਤਾਵਰਣ ਪ੍ਰਤੀਰੋਧਕ
ਖੇਤੀ ਮਾਹਿਰਾਂ ਦਾ ਪੱਖ
● ਇਸ ਚਰਚਾ 'ਤੇ ਬੋਲਦਿਆਂ ਖੇਤੀ ਮਾਹਿਰਾਂ ਨੇ ਆਪਣਾ ਪੱਖ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਜੀ.ਐਮ ਸਰ੍ਹੋਂ ਭਾਰਤੀ ਸਰ੍ਹੋਂ ਦੇ ਜੀਨਾਂ ਨਾਲ ਛੇੜਛਾੜ ਕਰਕੇ ਤਿਆਰ ਕੀਤੀ ਗਈ ਹੈ ਅਤੇ ਇਸ 'ਤੇ ਕਿਸੇ ਵੀ ਕੀਟਨਾਸ਼ਕ ਦਾ ਅਸਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਜੀਐਮ ਸਰ੍ਹੋਂ ਦੇ ਬੀਜ ਲਈ ਕੰਪਨੀਆਂ 'ਤੇ ਨਿਰਭਰ ਹੋ ਜਾਣਗੇ।
● ਜਦੋਂਕਿ, ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਬੀਜ ਦੀ ਘੱਟ ਪੈਦਾਵਾਰ ਕਾਰਨ ਸਰ੍ਹੋਂ ਦਾ ਰਕਬਾ ਘਟਿਆ ਹੈ, ਉੱਥੇ ਹੀ ਕੁਝ ਹੋਰਾਂ ਦਾ ਕਹਿਣਾ ਹੈ ਕਿ ਅਜਿਹਾ ਸਰ੍ਹੋਂ ਦੀ ਫ਼ਸਲ ਦਾ ਵਾਜਬ ਮੁੱਲ ਨਾ ਮਿਲਣ ਅਤੇ ਖਰੀਦ ਗਾਰੰਟੀ ਦੀ ਘਾਟ ਕਾਰਨ ਹੋਇਆ ਹੈ।
ਜੀਐੱਮ ਸਰ੍ਹੋਂ ਦਾ ਵਿਰੋਧ
ਜੀਐੱਮ ਸਰ੍ਹੋਂ ਦੇ ਵਿਰੋਧ ਵਿੱਚ ਬੋਲਦਿਆਂ ਮਾਹਿਰਾਂ ਨੇ ਇਸਨੂੰ ਸਿਹਤ ਪੱਖੋਂ ਨਕਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਿਹਤ 'ਤੇ ਮਾੜਾ ਪ੍ਰਭਾਵ ਪੈਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਜੀਐੱਮ ਸਰੋਂ ਨਾਲ ਸਭ ਤੋਂ ਵੱਧ ਨੁਕਸਾਨ ਸ਼ਹਿਦ ਦੀਆਂ ਮੱਖੀਆਂ ਤੇ ਪਰ-ਪਰਾਗਣ ਵਾਲੇ ਕੀਟਾਂ 'ਤੇ ਹੋਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ: 'ਜੀਐਮ ਸਰ੍ਹੋਂ' ਦੀ ਵਪਾਰਕ ਵਰਤੋਂ ਨੂੰ ਮਿਲੀ ਮਨਜ਼ੂਰੀ, ਹਾਈਬ੍ਰਿਡ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਵਿਵਾਦ
ਜਾਣਕਾਰੀ ਲਈ ਦੱਸ ਦੇਈਏ ਕਿ ਇਸ ਵਿਚਾਰ-ਚਰਚਾ ਦੌਰਾਨ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਮੇਤ ਦੋ ਦਰਜਨ ਦੇ ਕਰੀਬ ਵਿਧਾਇਕ, ਖੇਤੀ ਮਾਹਿਰ, ਕਿਸਾਨ ਆਗੂ ਅਤੇ ਵਿਭਾਗਾਂ ਦੇ ਅਫ਼ਸਰ ਵੀ ਹਾਜ਼ਰ ਸਨ।
ਇਸ ਤੋਂ ਅਲਾਵਾ ਚਰਚਾ ਵਿੱਚ ਬੜੌਦਾ ਦੇ ਖੇਤੀ ਵਿਦਵਾਨ ਕਪਿਲ ਭਾਈ ਸ਼ਾਹ, ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਵੀਰ ਸਿੰਘ ਗੋਸਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪ੍ਰੋਫੈਸਰ. ਜਗਦੀਪ ਸਿੰਘ ਸੰਧੂ, ਪੀਏਯੂ ਲੁਧਿਆਣਾ ਦੀ ਸਾਬਕਾ ਪੈਥੋਲੋਜਿਸਟ ਡਾ. ਸਤਵਿੰਦਰ ਕੌਰ, ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਦੇ ਵੀਸੀ ਡਾ. ਇੰਦਰਜੀਤ ਸਿੰਘ, ਡਾ. ਓਪੀ ਚੌਧਰੀ, ਜੀਐੱਨਡੀਯੂ ਦੇ ਬਾਇਓਟਕਨੋਲੋਜੀ ਦੇ ਮੁਖੀ ਡਾ. ਪ੍ਰਤਾਪ ਕੁਮਾਰ, ਖੇਤੀਬਾੜੀ ਮਾਹਿਰ ਦਵਿੰਦਰ ਸ਼ਰਮਾ, ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਓਮਿੰਦਰ ਦੱਤ, ਖੇਤੀ ਮਾਹਿਰ ਕਵਿਤਾ, ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਜਗਜੀਤ ਸਿੰਘ ਡੱਲੇਵਾਲ, ਜਗਮੋਹਨ ਸਿੰਘ ਅਤੇ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਵਿਚਾਰ ਪੇਸ਼ ਕੀਤੇ।
ਜੀਐਮ ਸਰ੍ਹੋਂ ਕਿਵੇਂ ਤਿਆਰ ਹੋਇਆ?
ਤੁਹਾਨੂੰ ਦੱਸ ਦੇਈਏ ਕਿ ਜੀ.ਐਮ ਸਰ੍ਹੋਂ ਨੂੰ ਭਾਰਤੀ ਕਿਸਮ ਵਰੁਣ ਦੀ ਕ੍ਰੋਸਸਿੰਗ ਪੂਰਬੀ ਯੂਰੋਪ ਦੀ ਕਿਸਮ ਅਰਲੀ ਹੀਰਾ-2 ਨਾਲ ਕਰਕੇ ਤਿਆਰ ਕੀਤੀ ਗਈ ਹੈ। ਦਾਅਵਾ ਕੀਤਾ ਗਿਆ ਹੈ ਕਿ DMH-11 ਦਾ ਝਾੜ ਵਰੁਣ ਨਾਲੋਂ 28 ਫੀਸਦੀ ਵੱਧ ਪਾਇਆ ਗਿਆ ਹੈ। ਸਰਕਾਰ ਮੁਤਾਬਕ ਇਸ ਨਾਲ ਖਾਣ ਵਾਲੇ ਤੇਲ ਦੀ ਬਰਾਮਦ 'ਚ ਵੀ ਤੇਜ਼ੀ ਆਵੇਗੀ।
Summary in English: Special discussion between farmer organizations and experts on GM mustard