ਕ੍ਰਿਸ਼ੀ ਜਾਗਰਣ ਹਰ ਵਰੀ ਕਿਸਾਨਾਂ ਨੂੰ ਧਿਆਨ `ਚ ਰੱਖ ਕੇ ਖੇਤੀ ਖੇਤਰ `ਚ ਸੁਧਾਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਜਿਸਦੇ ਚਲਦਿਆਂ ਖੇਤੀਬਾੜੀ `ਚ ਮਹਾਰਤ ਪ੍ਰਾਪਤ ਮਹਿਮਾਨਾਂ ਨੂੰ ਖੇਤੀ ਬਾਰੇ ਚਰਚਾ ਕਰਨ ਲਈ ਕ੍ਰਿਸ਼ੀ ਜਾਗਰਣ (Krishi Jagran) `ਚ ਬੁਲਾਇਆ ਜਾਂਦਾ ਹੈ। ਇੱਕ ਵਾਰ ਫਿਰ ਸੰਸਥਾ ਦੇ ਮੁੱਖ ਸੰਪਾਦਕ ਐਮਸੀ ਡੋਮਿਨਿਕ ਤੇ ਸਮੂਹ ਟੀਮ ਨੇ ਆਪਣੇ ਦੇਸ਼ ਦੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਕੇਰਲਾ ਦੇ ਬੀਜ ਕੰਜ਼ਰਵੇਟਿਵ ਕਿਸਾਨਾਂ (Seed Conservative Farmer) ਦਾ ਸੁਆਗਤ ਕੀਤਾ।
ਕ੍ਰਿਸ਼ੀ ਜਾਗਰਣ (Krishi Jagran) ਵੱਲੋਂ ਕੇ. ਜੇ ਚੌਪਾਲ `ਚ ਇੱਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ 'ਚ ਮੁੱਖ ਮਹਿਮਾਨ ਪਾਲੱਕੜ ਤੋਂ ਰੇਗੀ ਜੋਸੇਫ, ਵਾਇਨਾਡ ਦੇ ਮਨੰਤਵਾੜੀ ਤੋਂ ਸ਼ਾਜੀ ਕੇਦਾਰਮ, ਕੰਨੂਰ ਦੇ ਪਯਾਨੂਰ ਤੋਂ ਕੇਬੀਆਰ ਕੰਨਨ, ਕਾਸਰਗੋਡ ਤੋਂ ਸੱਤਿਆਨਾਰਾਇਣ ਬੇਲੇਰੀ, ਸੂਰਿਆ ਪ੍ਰਕਾਸ਼ ਅਤੇ ਦੇਵਕੀ ਸਨ।
ਕੇ. ਜੇ ਚੌਪਾਲ ਵਿਖੇ ਇਨ੍ਹਾਂ ਬੀਜ ਕੰਜ਼ਰਵੇਟਿਵ ਕਿਸਾਨਾਂ ਨੂੰ ਕ੍ਰਿਸ਼ੀ ਜਾਗਰਣ ਦੇ 26 ਸਾਲ ਦੇ ਸਫਰ ਨੂੰ ਇੱਕ ਛੋਟੀ ਜਿਹੀ ਫ਼ਿਲਮ ਰਾਹੀਂ ਦਰਸਾਇਆ ਗਿਆ। ਜਿਸ ਮਗਰੋਂ ਕੇਰਲਾ ਤੋਂ ਆਏ ਇਨ੍ਹਾਂ ਮਹਿਮਾਨਾਂ ਨੇ ਆਪਣੀ ਜੀਵਨ ਦੇ ਤਰੀਕੇ ਤੇ ਖੇਤੀ ਦੀ ਤਕਨੀਕ 'ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਬੀਜ ਸੁਰੱਖਿਆ (Seed Protection) ਦੇ ਵਿਸ਼ੇ `ਤੇ ਵੀ ਗਿਆਨ ਸਾਂਝਾ ਕੀਤਾ।
ਰੇਗੀ ਜੋਸਫ਼:
ਰੇਗੀ ਜੋਸਫ਼ ਇੱਕ ਖੇਤੀਬਾੜੀ ਪਰਿਵਾਰ ਤੋਂ ਸਬੰਧ ਰੱਖਦੇ ਹਨ। ਉਨ੍ਹਾਂ ਦੇ ਫਾਰਮ ਦਾ ਨਾਮ ਕਰੌਦਾ ਬਾਗ ਹੈ, ਜਿੱਥੇ ਕਰੌਦਾ (gooseberry) ਦੀ ਇੱਕ ਖ਼ਾਸ ਕਿਸਮ ਉਗਾਈ ਜਾਂਦੀ ਸੀ। ਉਨ੍ਹਾਂ ਆਪਣੇ ਬਾਰੇ ਦਸਦਿਆਂ ਕਿਹਾ ਕਿ ਉਹ ਇਸ ਵੇਲੇ ਝੋਨੇ ਦੀਆਂ 28 ਵੱਖ-ਵੱਖ ਕਿਸਮਾਂ ਉਗਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕੋਲ ਵਿਰਾਸਤੀ ਬੀਜਾਂ ਦਾ ਭੰਡਾਰ ਵੀ ਹੈ। ਉਨ੍ਹਾਂ ਨੂੰ 2016 `ਚ ਨੈਸ਼ਨਲ ਮੈਡੀਕਲ ਪਲਾਂਟ ਬੋਰਡ ਅਵਾਰਡ (National Medical Plant Board Award), ਸਟੇਟ ਆਂਵਲਾ ਅਵਾਰਡ (State Amla Award) ਤੇ ਪਲਾਂਟ ਜੀਨੋਮ ਸੇਵੀਅਰ ਅਵਾਰਡ (Plant Genome Savior Award) ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਸ਼ਾਜੀ ਕੇਦਾਰਮ:
ਸ਼ਾਜੀ ਕੇਦਾਰਾਮ ਇੱਕ ਰਵਾਇਤੀ ਕਿਸਾਨ ਹਨ, ਜੋ ਕਈ ਕਿਸਮਾਂ ਦੇ ਪੌਦੇ ਉਗਾਉਂਦੇ ਹਨ। ਇਨ੍ਹਾਂ ਨੇ ਆਪਣੇ ਫਾਰਮ `ਚ ਵੱਖ-ਵੱਖ ਕਿਸਮਾਂ ਦੇ ਦੇਸੀ ਚੌਲ, 200 ਤੋਂ ਵੱਧ ਕਿਸਮਾਂ ਦੇ ਕੰਦ, ਦੇਸੀ ਸਬਜ਼ੀਆਂ, ਔਸ਼ਧੀ ਪੌਦੇ, ਫਲ, ਮੱਛੀ ਪਾਲਣ, ਮਧੂ ਮੱਖੀ ਪਾਲਣ, ਗਾਵਾਂ, ਬੱਕਰੀਆਂ, ਮੁਰਗੀਆਂ ਦੇ ਨਾਲ-ਨਾਲ ਪੰਛੀਆਂ ਦਾ ਇੱਕ ਮਹੱਤਵਪੂਰਨ ਭੰਡਾਰ ਸਥਾਪਿਤ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ : ਜੈਵਿਕ ਵਿਭਿੰਨਤਾ ਦੇ ਖੇਤਰ `ਚ ਸ਼ਾਨਦਾਰ ਕੰਮ ਕਰਨ ਵਾਲਿਆਂ ਨੂੰ ਮਿਲੇਗਾ ਪੁਰਸਕਾਰ
ਸੱਤਿਆਨਾਰਾਇਣ ਬੇਲੇਰੀ:
ਸੱਤਿਆਨਾਰਾਇਣ ਬੇਲੇਰੀ ਕਿਸਾਨਾਂ ਲਈ ਕਿਸੇ ਮਿਸਾਲ ਤੋਂ ਘੱਟ ਨਹੀਂ ਹਨ। ਖੇਤੀ ਲਈ ਆਪਣਾ ਖੇਤ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਝੋਨੇ ਦੀਆਂ 650 ਵੱਖ-ਵੱਖ ਕਿਸਮਾਂ ਦੀ ਕਾਸ਼ਤ ਕਰਨ `ਚ ਮੁਹਾਰਤ ਹਾਸਲ ਕੀਤੀ ਹੈ।
ਕੇਬੀਆਰ ਕੰਨਨ:
ਕੇਬੀਆਰ ਕੰਨਨ ਜੈਵਿਕ ਤੇ ਕੁਦਰਤੀ ਖੇਤੀ ਕਰਨ ਵਾਲੇ ਇੱਕ ਕਿਸਾਨ ਹਨ। ਉਨ੍ਹਾਂ ਨੂੰ ਸਰਵੋਤਮ ਜੈਵਿਕ ਕਿਸਾਨ ਵਜੋਂ ਪੁਰਸਕਾਰ ਪ੍ਰਾਪਤ ਹੋਇਆ ਹੈ। ਇਸਦੇ ਨਾਲ ਹੀ ਉਨ੍ਹਾਂ ਨੂੰ 2016 `ਚ ਦਿੱਲੀ ਤੇ ਕੇਂਦਰੀ ਖੇਤੀਬਾੜੀ ਮੰਤਰੀ ਤੋਂ ਪਲਾਂਟ ਜੀਨੋਮ ਜ਼ੇਵੀਅਰ ਅਵਾਰਡ, ਕੇਂਦਰੀ ਖੇਤੀਬਾੜੀ ਪੁਰਸਕਾਰ ਵੀ ਮਿਲਿਆ ਹੈ।
ਸੂਰਿਆ ਪ੍ਰਕਾਸ਼:
ਸੂਰਿਆ ਪ੍ਰਕਾਸ਼ ਨੂੰ ਲੋਕ ਸਿਵਾਗ ਸਸਟੇਨੇਬਲ ਫੂਡ ਫੋਰੈਸਟ ਫਾਰਮਿੰਗ ਦੇ ਸਕੱਤਰ ਤੇ ਇੱਕ ਪ੍ਰਮੁੱਖ ਵਾਤਾਵਰਣ ਪ੍ਰਚਾਰਕ ਵਜੋਂ ਜਾਣਦੇ ਹਨ।
ਦੇਵਕੀ:
ਵਾਇਨਾਡ ਦੀ ਰਹਿਣ ਵਾਲੀ ਦੇਵਕੀ ਟ੍ਰਾਈਬਲ ਐਕਸ਼ਨ ਕੌਂਸਲ ਦੀ ਚੇਅਰਪਰਸਨ ਹਨ। ਉਹ ਵੱਖ-ਵੱਖ ਪੰਚਾਇਤਾਂ `ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਦੇ ਅਨੁਸਾਰ ਵਾਇਨਾਡ ਆਦਿਵਾਸੀ ਪੱਧਰ 'ਤੇ ਝੋਨੇ ਦਾ ਸਭ ਤੋਂ ਵੱਡਾ ਉਤਪਾਦਕ ਹੈ।
Summary in English: Special information for traditional seed conservation to farmers