ਸਰਕਾਰੀ ਨੌਕਰੀ ਦਾ ਸੁਪਨਾ ਰੱਖਣ ਵਾਲੇ ਨੌਜਵਾਨਾਂ ਲਈ ਸ਼ਾਨਦਾਰ ਮੌਕਾ। ਜੀ ਹਾਂ, ਅੱਜ ਅਸੀਂ ਇਸ ਲੇਖ ਰਾਹੀਂ ਤੁਹਾਡੇ ਲਈ ਸਟਾਫ ਸਿਲੈਕਸ਼ਨ ਕਮਿਸ਼ਨ ਦੀ ਨੌਕਰੀ ਲੈ ਕੇ ਆਏ ਹਾਂ, ਜਿਸ ਰਾਹੀਂ ਤੁਸੀਂ ਆਪਣਾ ਇਹ ਸੁਪਨਾ ਪੂਰਾ ਕਰ ਸਕਦੇ ਹੋ। ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ ਸੰਯੁਕਤ ਗ੍ਰੈਜੂਏਟ ਪੱਧਰ (Combined Graduate Level) ਲਈ ਭਰਤੀ ਜਾਰੀ ਕੀਤੀ ਗਈ ਹੈ।
ਦੱਸ ਦੇਈਏ ਕਿ ਇਸ ਨੌਕਰੀ ਤਹਿਤ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ `ਚ ਕਰੀਬ 20 ਹਜ਼ਾਰ ਅਸਾਮੀਆਂ `ਤੇ ਯੋਗ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ। ਸਟਾਫ ਸਿਲੈਕਸ਼ਨ ਕਮਿਸ਼ਨ ਵਲੋਂ ਹਰ ਸਾਲ ਹੋਣ ਵਾਲੀ ਸੀ.ਜੀ.ਐਲ (CGL) ਪ੍ਰੀਖਿਆ ਰਾਹੀਂ ਵੱਖ-ਵੱਖ ਕੇਂਦਰੀ ਮੰਤਰਾਲਿਆਂ, ਵਿਭਾਗਾਂ, ਸੰਗਠਨਾਂ ਤੇ ਏਜੰਸੀਆਂ `ਚ ਗਰੁੱਪ ਬੀ ਤੇ ਸੀ ਦੀਆਂ ਅਸਾਮੀਆਂ `ਤੇ ਹਜ਼ਾਰਾਂ ਭਰਤੀਆਂ ਕੀਤੀਆਂ ਜਾਂਦੀਆਂ ਹਨ।
ਅਸਾਮੀਆਂ ਦਾ ਵੇਰਵਾ:
ਇਸ ਵਾਰ ਐਸ.ਐਸ.ਸੀ ਨੇ ਇਸ ਭਰਤੀ ਪ੍ਰਕਿਰਿਆ ਰਾਹੀਂ ਗਰੁੱਪ ਬੀ (Group B) ਤੇ ਗਰੁੱਪ ਸੀ (Group C) ਦੀਆਂ ਲਗਭਗ 20,000 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ।
ਚੋਣ ਪ੍ਰਕਿਰਿਆ:
ਇਸ ਸਾਲ ਟੀਅਰ 1 (Tier 1) ਤੇ ਟੀਅਰ 2 (Tier 2) ਦੇ ਆਧਾਰ 'ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਟੀਅਰ 3 ਤੇ ਟੀਅਰ 4 ਨੂੰ ਹੁਣ ਟੀਅਰ 2 `ਚ ਮਿਲਾ ਦਿੱਤਾ ਗਿਆ ਹੈ। ਇਸ ਕਰਕੇ ਟੀਅਰ 2 `ਚ ਹੁਣ ਤਿੰਨ ਪੇਪਰ ਲਏ ਜਾਣਗੇ।
ਵਿਦਿਅਕ ਯੋਗਤਾ:
ਉਮੀਦਵਾਰਾਂ ਦੀ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਖੇਤੀ ਉਤਪਾਦਨ ਵਧਾਉਣ ਲਈ ਰਾਸ਼ਟਰੀ ਸੰਮੇਲਨ, ਉੱਨਤ ਬੀਜਾਂ ਦਾ ਏਕੀਕਰਣ
ਉਮਰ ਸੀਮਾ:
ਭਰਤੀ ਪ੍ਰਕਿਰਿਆ `ਚ ਚੁਣੇ ਜਾਣ ਲਈ ਉਮੀਦਵਾਰਾਂ ਦੀ ਉਮਰ 18 ਤੋਂ 30 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਆਖਰੀ ਮਿਤੀ:
ਯੋਗ ਤੇ ਚਾਹਵਾਨ ਉਮੀਦਵਾਰ ਭਰਤੀ ਪ੍ਰਕਿਰਿਆ `ਚ ਹਿੱਸਾ ਲੈਣ ਲਈ 8 ਅਕਤੂਬਰ ਤੱਕ ਅਪਲਾਈ ਕਰ ਸਕਦੇ ਹਨ।
ਅਰਜ਼ੀ ਕਿਵੇਂ ਦੇਣੀ ਹੈ:
ਇਸ ਨੌਕਰੀ ਨੂੰ ਕਰਨ ਵਾਲੇ ਚਾਹਵਾਨ ਉਮੀਦਵਾਰਾਂ ਨੂੰ ਅਰਜ਼ੀ ਦੇਣ ਲਈ ਐੱਸ.ਐੱਸ.ਸੀ ਦੀ ਅਧਿਕਾਰਤ ਵੈਬਸਾਈਟ ssc.nic.in `ਤੇ ਜਾ ਕੇ ਅਪਲਾਈ (Apply) ਕਰਨਾ ਹੋਵੇਗਾ।
Summary in English: Staff Selection Commission invites applications for 20,000 posts