ਪੰਜਾਬ `ਚ ਸਟਾਰਟਅਪ (Startup) ਸ਼ੁਰੂ ਕਰਨ ਦੀ ਚਾਹ ਰੱਖਣ ਵਾਲਿਆਂ ਲਈ ਖੁਸ਼ਖਬਰੀ। ਜੀ ਹਾਂ, ''ਸਟਾਰਟਅੱਪ ਨੀਤੀ'' (Startup Policy) ਸਾਲ ਦੇ ਅੰਤ ਤੱਕ ਪੰਜਾਬ `ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਨੀਤੀ ਦਾ ਮੁਖ ਉਦੇਸ਼ ਸੂਬੇ `ਚ ਜੀਵੰਤ ਸਟਾਰਟਅਪ ਈਕੋਸਿਸਟਮ (Vibrant Startup Ecosystem) ਨੂੰ ਹੁਲਾਰਾ ਦੇਣਾ ਹੈ। ਜਾਣਕਾਰੀ ਮੁਤਾਬਕ ਸੂਬੇ `ਚ ਸਟਾਰਟਅਪ ਨੀਤੀ ਤਹਿਤ ਕੁੱਲ 240+ ਸਟਾਰਟਅੱਪ ਰਜਿਸਟਰਡ (Registered) ਹਨ।
ਜ਼ਿਕਰਯੋਗ ਹੈ ਕਿ ਰਾਜ ਮੰਤਰੀ ਮੰਡਲ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਉਦਯੋਗ ਵਿਭਾਗ ਇਸ ਗੱਲ 'ਤੇ ਫੈਸਲਾ ਲਵੇਗਾ ਕਿ ਸਟਾਰਟਅੱਪ ਨੀਤੀ ਨੂੰ ਵੱਖਰੀ ਨੀਤੀ ਵਜੋਂ ਪੇਸ਼ ਕਰਨਾ ਹੈ ਜਾਂ ਨਵੀਂ ਉਦਯੋਗਿਕ ਨੀਤੀ ਦੇ ਹਿੱਸੇ ਵਜੋਂ। ਤੁਹਾਨੂੰ ਦੱਸ ਦੇਈਏ ਕਿ ਪਿਛਲੀ ਸਟਾਰਟਅਪ ਨੀਤੀ ਉਦਯੋਗਿਕ ਤੇ ਵਪਾਰ ਵਿਕਾਸ ਨੀਤੀ, 2017 ਦਾ ਇੱਕ ਹਿੱਸਾ ਸੀ, ਜੋ ਪਿਛਲੇ ਮਹੀਨੇ ਖਤਮ ਹੋ ਗਈ ਸੀ।
ਵੱਖ-ਵੱਖ ਸੂਬੇ ਜਿਵੇਂ ਕਿ ਕਰਨਾਟਕ, ਤੇਲੰਗਾਨਾ ਤੇ ਕੇਰਲਾ ਦੀਆਂ ਸਟਾਰਟਅੱਪ ਨੀਤੀਆਂ ਦਾ ਅਧਿਐਨ ਕਰਨ ਤੋਂ ਬਾਅਦ ਉਦਯੋਗ ਵਿਭਾਗ ਨੇ ਇਸ ਨੀਤੀ `ਚ ਬਹੁਤ ਸਾਰੇ ਵਧੀਆ ਅਭਿਆਸਾਂ ਨੂੰ ਸ਼ਾਮਲ ਕੀਤਾ ਹੈ। ਸੂਬੇ `ਚ ਕਾਰੋਬਾਰ ਸੌਖੇ ਢੰਗ ਨਾਲ ਕੀਤਾ ਜਾ ਸਕੇ, ਇਸਦੇ ਮੱਦੇਨਜ਼ਰ ਉਦਯੋਗ ਵਿਭਾਗ ਨੇ ਸੂਬੇ `ਚ ਸਟਾਰਟਅੱਪ ਕਰਨ ਵਾਲਿਆਂ ਲਈ ਇੱਕ ਕਿਰਿਆਸ਼ੀਲ ਪਹੁੰਚ ਅਪਣਾਈ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਸੂਬੇ ਦੇ ਸਟਾਰਟਅੱਪ ਪੋਰਟਲ pbindustries.gov.in/startup `ਤੇ ਜਾ ਸਕਦੇ ਹੋ।
ਇਹ ਵੀ ਪੜ੍ਹੋ : ਪਸ਼ੂ ਪਾਲਣ ਸਟਾਰਟਅਪ ਗ੍ਰੈਂਡ ਚੈਲੇਂਜ: 10 ਲੱਖ ਜਿੱਤਣ ਦਾ ਮੌਕਾ, ਅਜੇ ਵੀ 31 ਜਨਵਰੀ ਤੋਂ ਪਹਿਲਾਂ ਕਰੋ ਅਪਲਾਈ
ਸਟਾਰਟਅੱਪ ਪੰਜਾਬ ਸਕੀਮ ਦੇ ਫਾਇਦੇ:
● ਯੋਗ ਸਟਾਰਟਅੱਪਸ ਨੂੰ ਪੰਜ ਸਾਲਾਂ ਦੀ ਮਿਆਦ ਲਈ 8% ਪ੍ਰਤੀ ਸਾਲ ਦੀ ਵਿਆਜ ਸਬਸਿਡੀ (INR 5 ਲੱਖ ਪ੍ਰਤੀ ਸਾਲ ਤੱਕ) ਪ੍ਰਦਾਨ ਕੀਤੀ ਜਾਵੇਗੀ। ਦੱਸ ਦੇਈਏ ਕਿ ਇਹ ਵਿਆਜ ਸਬਸਿਡੀ ਅਨੁਸੂਚਿਤ ਬੈਂਕਾਂ ਤੋਂ ਪ੍ਰਾਪਤ ਕਰਜ਼ਿਆਂ 'ਤੇ ਹੋਵੇਗੀ।
● ਇੱਕ ਸਾਲ ਦੀ ਮਿਆਦ ਲਈ INR 3 ਲੱਖ ਤੱਕ 25% ਲੀਜ਼ ਰੈਂਟਲ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ।
● ਔਰਤਾਂ ਦੀ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯੋਜਨਾਵਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ।
● ਸਟਾਰਟਅੱਪਸ ਦੇ ਵਿਚਾਰ ਦੀ ਪ੍ਰਮਾਣਿਕਤਾ, ਪ੍ਰੋਟੋਟਾਈਪ ਵਿਕਾਸ, ਮਾਰਕੀਟ ਖੋਜ ਲਈ ਪ੍ਰਤੀ ਸਟਾਰਟਅੱਪ INR 3 ਲੱਖ ਦੀ ਬੀਜ ਫੰਡਿੰਗ ਸਹਾਇਤਾ (Seed funding support) ਦਿੱਤੀ ਜਾਵੇਗੀ।
ਇਸ ਨੀਤੀ ਦੇ ਨਾਲ ਸੂਬੇ `ਚ ਸਟਾਰਟਅਪ ਤੇ ਉੱਦਮਤਾ ਈਕੋਸਿਸਟਮ (Cluster Specific Bottom Up) ਨੂੰ ਬਣਾਉਣ ਤੇ ਮਜ਼ਬੂਤ ਕਰਨ ਲਈ ਕਲੱਸਟਰ ਵਿਸ਼ੇਸ਼ ਬੌਟਮ ਅੱਪ ਪਹੁੰਚ ਦਾ ਸਮਰਥਨ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਇਸ ਰਾਹੀਂ ਖਾਸ ਤੌਰ ਤੇ ਉਹਨਾਂ ਔਰਤਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ, ਜਿਨ੍ਹਾਂ ਕੋਲ ਵਪਾਰਕ ਵਿਚਾਰ ਹੋਣਗੇ ਤੇ ਜਿਹੜੇ ਆਪਣਾ ਕਾਰੋਬਾਰੀ ਉੱਦਮ ਸ਼ੁਰੂ ਕਰਨ `ਚ ਦਿਲਚਸਪੀ ਰੱਖਦੇ ਹੋਣਗੇ। ਸੂਬੇ `ਚ ਔਰਤਾਂ ਦੀ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯੋਜਨਾਵਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ।
Summary in English: Starting a startup in Punjab will be easy now, this policy will be introduced by the end of the year