ਜੇਕਰ ਤੁਹਾਨੂੰ ਵੀ ਰਾਸ਼ਨ ਲੈਣ ਵੇਲੇ ਡੀਲਰਾਂ ਨਾਲ ਕਿਸੇ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਹੁਣ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ। ਜੀ ਹਾਂ, ਹੁਣ ਤੁੱਸੀ ਘਰ ਬੈਠਿਆਂ ਹੀ ਇਨ੍ਹਾਂ ਨੰਬਰਾਂ 'ਤੇ ਆਸਾਨੀ ਨਾਲ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।
ਦੇਸ਼ ਦੇ ਗਰੀਬ ਅਤੇ ਲੋੜਵੰਦ ਲੋਕਾਂ ਲਈ ਸਰਕਾਰ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਉਂਦੀ ਰਹਿੰਦੀ ਹੈ, ਤਾਂ ਜੋ ਲੋਕਾਂ ਨੂੰ ਸਰਕਾਰ ਤੋਂ ਸਿੱਧੇ ਤੌਰ 'ਤੇ ਆਰਥਿਕ ਲਾਭ ਮਿਲ ਸਕੇ। ਜਿਸਦੇ ਚਲਦਿਆਂ ਸਰਕਾਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਲੋਕਾਂ ਨੂੰ ਚਾਵਲ, ਕਣਕ, ਦਾਲਾਂ ਅਤੇ ਖੰਡ ਮੁਫ਼ਤ ਦਿੱਤੀ ਜਾਂਦੀ ਹੈ।
ਪਰ ਸਰਕਾਰ ਦੀ ਇਸ ਯੋਜਨਾ ਵਿੱਚ ਕਈ ਅਜਿਹੇ ਲਾਭਪਾਤਰੀਆਂ ਹਨ, ਜਿਨ੍ਹਾਂ ਨੂੰ ਗਰੀਬ ਕਲਿਆਣ ਅੰਨ ਯੋਜਨਾ ਦਾ ਲਾਹਾ ਨਹੀਂ ਮਿਲ ਪਾ ਰਿਹਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਰਾਸ਼ਨ ਕਾਰਡ ਡੀਲਰ ਲਾਭਪਾਤਰੀ ਨੂੰ ਰਾਸ਼ਨ ਦੇਣ ਸਮੇਂ ਧੋਖਾਧੜੀ ਕਰਦੇ ਹਨ। ਜਿਸ ਕਾਰਨ ਡੀਲਰਾਂ ਨੂੰ ਵੱਧ ਮੁਨਾਫਾ ਮਿਲਦਾ ਹੈ। ਕਈ ਥਾਵਾਂ 'ਤੇ ਇਹ ਵੀ ਦੇਖਿਆ ਗਿਆ ਹੈ ਕਿ ਡੀਲਰ ਲਾਭਪਾਤਰੀਆਂ ਨਾਲ ਰਾਸ਼ਨ ਦੇਣ ਵੇਲੇ ਅਣਜਾਣਤਾ ਵਿਖਾਉਂਦੇ ਹਨ, ਤਾਂ ਜੋ ਉਹ ਰਾਸ਼ਨ ਵਿੱਚ ਘਪਲੇਬਾਜ਼ੀ ਕਰ ਸਕਣ।
ਡੀਲਰਾਂ ਖਿਲਾਫ ਹੋਵੇਗੀ ਸਖਤ ਕਾਰਵਾਈ
ਲੋਕਾਂ ਦੀਆਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਸਰਕਾਰ ਨੇ ਆਪਣੀ ਅਧਿਕਾਰਤ ਵੈੱਬਸਾਈਟ https://nfsa.gov.in/ 'ਤੇ ਕਈ ਨੰਬਰ ਜਾਰੀ ਕੀਤੇ ਹਨ। ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਰਾਸ਼ਨ ਡੀਲਰਾਂ ਦੀ ਸ਼ਿਕਾਇਤ ਕਰ ਸਕਦੇ ਹੋ। ਤਾਂ ਜੋ ਤੁਹਾਨੂੰ ਆਪਣਾ ਰਾਸ਼ਨ ਪੂਰਾ ਅਤੇ ਸਹੀ ਸਮੇਂ 'ਤੇ ਮਿਲ ਸਕੇ। ਇਨ੍ਹਾਂ ਨੰਬਰਾਂ 'ਤੇ ਸ਼ਿਕਾਇਤ ਆਉਣ 'ਤੇ ਬਾਅਦ ਰਾਸ਼ਨ ਡੀਲਰਾਂ ਖਿਲਾਫ ਕਾਲਾਬਾਜ਼ਾਰੀ ਅਤੇ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇੰਨਾ ਹੀ ਨਹੀਂ, ਡੀਲਰਾਂ ਬਾਰੇ ਸ਼ਿਕਾਇਤ ਕਰਨ ਵਾਲੇ ਵਿਅਕਤੀ ਦਾ ਨਾਂ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੰਬਰਾਂ ਤੋਂ ਗੁਪਤ ਰੱਖਿਆ ਜਾਵੇਗਾ। ਤਾਂ ਜੋ ਉਸ ਵਿਅਕਤੀ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਸਰਕਾਰ ਵੱਲੋਂ ਜਾਰੀ ਕੀਤਾ ਗਿਆ ਨੰਬਰ
ਤੁਹਾਨੂੰ ਦੱਸ ਦਈਏ ਕਿ ਭਾਰਤ ਸਰਕਾਰ ਨੇ ਵੱਖ-ਵੱਖ ਸੂਬਿਆਂ ਲਈ ਵੱਖ-ਵੱਖ ਨੰਬਰ ਜਾਰੀ ਕੀਤੇ ਹਨ। ਜੋ ਕਿ ਹੇਠਾਂ ਦਿੱਤੇ ਗਏ ਹਨ।
ਸਥਾਨ ਦਾ ਨਾਮ |
ਸ਼ਿਕਾਇਤ ਦਰਜ ਕਰਵਾਉਣ ਲਈ ਨੰਬਰ |
ਆਂਦਰਾ ਪ੍ਰਦੇਸ਼ |
1800-425-2977 |
ਅਰੁਣਾਚਲ ਪ੍ਰਦੇਸ਼ |
03602244290 |
ਅਸਾਮ |
1800-345-3611 |
ਬਿਹਾਰ |
1800-3456-194 |
ਛੱਤੀਸਗੜ੍ਹ |
1800-233-3663 |
ਗੋਆ |
1800-233-0022 |
ਗੁਜਰਾਤ |
1800-233-5500 |
ਹਰਿਆਣਾ |
1800-180-2087 |
ਹਿਮਾਚਲ ਪ੍ਰਦੇਸ਼ |
1800-180-8026 |
ਝਾਰਖੰਡ |
1800-345-6598 ਜਾਂ 1800-212-5512 |
ਕਰਨਾਟਕ |
1800-425-9339 |
ਕੇਰਲ |
1800-425-1550 |
ਮੱਧ |
181 |
ਮਹਾਰਾਸ਼ਟਰ |
1800-22-4950 |
ਮਣੀਪੁਰ |
1800-345-3821 |
ਮੇਘਾਲਿਆ |
1800-345-3670 |
ਮਿਜ਼ੋਰਮ |
1860-222-222-789 ਜਾਂ 1800-345-3891 |
ਨਾਗਾਲੈਂਡ |
1800-345-3704 ਜਾਂ 1800-345-3705 |
ਉੜੀਸਾ |
1800-345-6724/6760 |
ਪੰਜਾਬ |
1800-3006-1313 |
ਰਾਜਸਥਾਨ |
1800-180-6127 |
ਸਿੱਕਮ |
1800-345-3236 |
ਤਮਿਲਨਾਡੂ |
1800-425-5901 |
ਤੇਲੰਗਾਨਾ |
1800-4250-0333 |
ਤ੍ਰਿਪੁਰਾ |
1800-345-3665 |
ਉੱਤਰ ਪ੍ਰਦੇਸ਼ |
1800-180-0150 |
ਉੱਤਰਾਖੰਡ |
1800-180-2000 ਜਾਂ 1800-180-4188 |
ਪੱਛਮ ਬੰਗਾਲ |
1800-345-5505 |
ਜੰਮੂ |
1800-180-7106 |
ਕਸ਼ਮੀਰ |
1800-180-7011 |
ਅੰਡੇਮਾਨ ਅਤੇ ਨਿਕੋਬਾਰ ਟਾਪੂ |
1800-343-3197 |
ਚੰਡੀਗੜ੍ਹ |
1800-180-2068 |
ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦੀਉ |
1800-233-4004 |
ਲਕਸ਼ਦੀਪ |
1800-425-3186 |
ਪੁਡੂਚੇਰੀ |
1800-425-1082 |
ਇਹ ਵੀ ਪੜ੍ਹੋ: ਆਮ ਆਦਮੀ 'ਤੇ ਮਹਿੰਗਾਈ ਦੀ ਮਾਰ ਜਾਰੀ! ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਮੁੜ ਵਾਧਾ!
Summary in English: Strict action will be taken against ration dealers now! Numbers issued by the government