ਮਾਰਚ ਦਾ ਮਹੀਨਾ ਚੱਲ ਰਿਹਾ ਹੈ ਅਤੇ ਇਸ ਮਹੀਨੇ ਦੇ ਬਾਕੀ ਬਚੇ ਦਿਨਾਂ ਵਿੱਚ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਜਤਾਈ ਜਾ ਰਹੀ ਹੈ। ਪੰਜਾਬ ਅਤੇ ਹਰਿਆਣਾ ਵਿੱਚ ਦਿਨੋਂ-ਦਿਨ ਵੱਧ ਰਹੀ ਗਰਮੀ ਤੋਂ ਲੋਕ ਹਾਲੋ-ਬੇਹਾਲ ਹਨ। ਹਾਲਾਂਕਿ, ਮੌਸਮ ਵਿਭਾਗ ਵੱਲੋਂ ਦਿੱਲੀ ਵਿੱਚ ਤੇਜ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਪੰਜਾਬ-ਹਰਿਆਣਾ ਦੇ ਲੋਕਾਂ ਨੂੰ ਇਸ ਵਾਰ ਮਾਰਚ ਦੇ ਮਹੀਨੇ ਹੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਉਣ ਵਾਲੇ ਦਿਨਾਂ 'ਚ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ 28 ਮਾਰਚ ਤੋਂ ਮੁੜ ਤਾਪਮਾਨ ਵਧਣ ਦੀ ਸੰਭਾਵਨਾ ਹੈ। 31 ਮਾਰਚ ਤੱਕ ਲੋਕਾਂ ਨੂੰ ਅੱਤ ਦੀ ਗਰਮੀ ਮਹਿਸੂਸ ਹੋਣ ਦੀ ਵੀ ਪੂਰੀ ਸੰਭਾਵਨਾ ਹੈ। ਅਪ੍ਰੈਲ ਦੀ ਗਰਮੀ ਮਾਰਚ ਵਿੱਚ ਹੀ ਇੱਕ ਵਾਰ ਫਿਰ ਮਹਿਸੂਸ ਕੀਤੀ ਜਾ ਸਕਦੀ ਹੈ।
ਮੌਸਮ ਵਿਭਾਗ (IMD) ਨੇ ਵੀ ਇਸ ਸਬੰਧੀ ਅਲਰਟ ਜਾਰੀ ਕੀਤਾ ਹੈ। ਆਉਣ ਵਾਲੇ ਦਿਨਾਂ ਵਿੱਚ ਪੰਜਾਬ-ਹਰਿਆਣਾ 'ਚ ਅੱਤ ਦੀ ਗਰਮੀ ਦਾ ਅਹਿਸਾਸ ਹੋਵੇਗਾ। ਮੌਸਮ ਵਿਭਾਗ ਅਨੁਸਾਰ ਮੀਂਹ ਅਤੇ ਬੱਦਲਾਂ ਦੀ ਅਣਹੋਂਦ ਕਾਰਨ ਗਰਮੀ ਨੇ ਸਮੇਂ ਤੋਂ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ। ਜੇਕਰ ਗੱਲ ਕੀਤੀ ਜਾਏ ਰਾਸ਼ਟਰੀ ਰਾਜਧਾਨੀ ਦਿੱਲੀ ਦੀ, ਤਾਂ ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਅਗਲੇ ਦੋ ਦਿਨਾਂ ਤੱਕ ਦਿੱਲੀ ਵਿੱਚ ਦਿਨ ਵੇਲੇ ਤੇਜ਼ ਹਵਾਵਾਂ ਚੱਲਣਗੀਆਂ। ਹਾਲਾਂਕਿ ਇਨ੍ਹਾਂ ਹਵਾਵਾਂ ਦੇ ਚੱਲਣ ਕਾਰਨ ਸ਼ਹਿਰ ਦੇ ਘੱਟੋ-ਘੱਟ ਤਾਪਮਾਨ 'ਚ ਕੁਝ ਗਿਰਾਵਟ ਜ਼ਰੂਰ ਆਵੇਗੀ, ਪਰ ਪੂਰੀ ਤਰ੍ਹਾਂ ਗਰਮੀ ਤੋਂ ਰਾਹਤ ਨਹੀਂ ਮਿਲੇਗੀ।
ਮਾਰਚ ਦੇ ਬਾਕੀ ਬਚੇ ਦਿਨਾਂ ਵਿੱਚ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ ਅਤੇ ਮੀਂਹ ਪੈਣ ਦੀ ਵੀ ਕੋਈ ਸੰਭਾਵਨਾ ਨਹੀਂ ਹੈ। ਖੁਸ਼ਕ ਮੌਸਮ ਵੀ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਵਧਣ ਦੀ ਸੰਭਾਵਨਾ ਹੈ। ਮਾਰਚ ਸੰਭਾਵਤ ਤੌਰ 'ਤੇ ਹਾਲ ਹੀ ਦੇ ਸਮੇਂ ਵਿੱਚ ਸਭ ਤੋਂ ਹੇਠਲੇ ਪੱਧਰ ਦੇ ਰੂਪ ਵਿੱਚ ਖਤਮ ਹੋਵੇਗਾ।
ਸਰਦੀਆਂ ਦੇ ਮੌਸਮ ਦੀ ਸਮਾਪਤੀ ਤੋਂ ਬਾਅਦ, ਆਮ ਤੌਰ 'ਤੇ ਉੱਤਰੀ ਮੈਦਾਨੀ ਇਲਾਕਿਆਂ ਅਤੇ ਖਾਸ ਤੌਰ 'ਤੇ ਪੰਜਾਬ, ਹਰਿਆਣਾ ਅਤੇ ਦਿੱਲੀ ਤੋਂ ਬਾਰਸ਼ਾਂ ਨੇ ਆਪਣਾ ਮੂੰਹ ਮੋੜ ਲਿੱਤਾ ਹੈ। ਹਾਲਾਂਕਿ, ਮਾਰਚ ਦੇ ਪਹਿਲੇ ਅਤੇ ਦੂਜੇ ਹਫਤੇ ਵਿੱਚ ਅਤੇ ਕਈ ਵਾਰ ਉਸ ਤੋਂ ਬਾਅਦ ਵੀ ਉੱਤਰੀ ਭਾਰਤ ਵਿੱਚ ਸਰਦੀਆਂ ਦਾ ਇਹਸਾਸ ਜਾਰੀ ਰਹਿੰਦਾ ਸੀ। ਜਦਕਿ, ਇਸ ਵਾਰ ਪ੍ਰੀ-ਮਾਨਸੂਨ ਸੀਜ਼ਨ, ਮਾਰਚ ਦਾ ਸ਼ੁਰੂਆਤੀ ਮਹੀਨਾ ਵਾਸ਼ ਆਊਟ ਗਿਆ ਹੈ। ਇਸ ਵਾਰ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਜ਼ਿਆਦਾਤਰ ਹਿੱਸੇ ਸੁੱਕੇ ਰਹੇ। ਪੰਜਾਬ 98, ਹਰਿਆਣਾ 99 ਅਤੇ ਦਿੱਲੀ ਵਿੱਚ 100 ਫੀਸਦੀ ਮੀਂਹ ਦੀ ਕਮੀ ਸਾਫ ਦਿਖਾਈ ਦੇ ਰਹੀ ਸੀ। ਹਾਲਾਂਕਿ, 2021 ਵਿੱਚ ਵੀ ਬਾਰਿਸ਼ ਘੱਟ ਸੀ, ਪਰ ਮਾਰਜਿਨ 50 ਤੋਂ 60 ਪ੍ਰਤੀਸ਼ਤ ਸੀ।
ਦੱਸ ਦਈਏ ਕਿ ਹਰਿਆਣਾ, ਪੰਜਾਬ, ਦਿੱਲੀ ਅਤੇ ਐਨਸੀਆਰ ਲਈ ਮਾਰਚ ਦਾ ਮਹੀਨਾ ਲਗਭਗ ਖੁਸ਼ਕ ਰਿਹਾ ਹੈ। ਇਸ ਸਮੇਂ ਪੰਜਾਬ ਅਤੇ ਦਿੱਲੀ ਵਿੱਚ ਤਾਪਮਾਨ ਆਮ ਨਾਲੋਂ ਉਪਰ ਬਣਿਆ ਹੋਇਆ ਹੈ। ਆਲਮ ਇਹ ਹੈ ਕਿ ਜਿਨ੍ਹਾਂ ਏ.ਸੀ.-ਕੂਲਰਾਂ ਦੀ ਸਰਵਿਸ ਅਪ੍ਰੈਲ ਵਿੱਚ ਕਾਰਵਾਈ ਜਾਂਦੀ ਸੀ, ਉਹ ਇਸ ਵਾਰ ਮਾਰਚ 'ਚ ਹੀ ਸ਼ੁਰੂ ਹੋ ਗਏ ਹਨ।
ਇਹ ਵੀ ਪੜ੍ਹੋ : ਭਾਰਤ, ਇੰਡੇਨ, ਐਚਪੀ ਦਾ ਨਵਾਂ ਗੈਸ ਕੁਨੈਕਸ਼ਨ ਕਿਵੇਂ ਮਿਲੇਗਾ! ਜਾਣੋ ਪੂਰੀ ਪ੍ਰਕਿਰਿਆ
Summary in English: Summer breaks all records in Punjab and Haryana! Strong winds expected in Delhi