ਮੰਡੀਆਂ `ਚ ਨਰਮੇ ਦੀ ਫ਼ਸਲ ਦੀ ਮੰਗ ਵਧੀ ਹੋਈ ਹੈ, ਕਿਉਂਕਿ ਪਿੱਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਰਮੇ ਦੀ ਫ਼ਸਲ `ਤੇ ਹੋਈ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਦੇ ਹਮਲੇ ਕਾਰਨ ਕਿਸਾਨਾਂ ਨੇ ਨਰਮੇ ਦੀ ਫ਼ਸਲ ਵਾਹ ਦਿਤੀ ਹੈ। ਇਸਦੇ ਚਲਦਿਆਂ ਨਰਮੇ ਹੇਠ ਰਕਬਾ ਘਟਣ ਕਾਰਨ ਇਸਦੀਆਂ ਕੀਮਤਾਂ `ਚ ਵਾਧਾ ਹੋਣ ਦੀ ਸੰਭਾਵਨਾ ਹੈ।
ਮਾਲਵਾ ਪੱਟੀ ਦੀਆਂ ਮੰਡੀਆਂ `ਚ ਨਰਮੇ ਦੀ ਫ਼ਸਲ ਵਿਕਣ ਲਈ ਆਉਣੀ ਸ਼ੁਰੂ ਹੋ ਗਈ ਹੈ। ਖਰੀਦਦਾਰਾਂ ਤੇ ਆੜਤੀਆਂ ਦੇ ਅਨੁਸਾਰ ਇਸਦੇ ਭਾਅ ਚੰਗੇ ਰਹਿਣ ਦੀ ਆਸ ਹੈ। 29 ਅਗਸਤ ਨੂੰ ਮਾਨਸਾ ਦੀ ਅਨਾਜ ਮੰਡੀ `ਚ ਪਿੰਡ ਰੱਲਾ ਦੇ ਕਿਸਾਨ ਮਲਕੀਤ ਸਿੰਘ ਅਗੇਤੀ ਨਰਮਾ ਵੇਚਣ ਲਈ ਪੁੱਜੇ। ਜਿੱਥੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਹਾਰ ਪਾ ਕੇ ਸਨਮਾਨ ਕੀਤਾ ਗਿਆ।
ਕਿਸ ਕੀਮਤ `ਤੇ ਵਿਕਿਆ ਅਗੇਤੀ ਨਰਮਾ?
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਪਹਿਲੇ ਦਿਨ ਹੀ ਨਰਮਾ 9611 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਿਆ। ਜਦੋਂਕਿ, ਹਾਲੇ ਇਹ ਨਰਮਾ ਚੰਗੀ ਤਰ੍ਹਾਂ ਖਿੜਿਆ ਹੋਇਆ ਵੀ ਨਹੀਂ ਸੀ। ਮਾਰਕੀਟ `ਚ ਇਸ ਵਾਰ ਲੰਬੇ ਰੇਸ਼ੇ ਵਾਲੇ ਨਰਮੇ ਦੀ ਕੀਮਤ 6025 ਰੁਪਏ ਪ੍ਰਤੀ ਕੁਇੰਟਲ ਦੱਸੀ ਗਈ ਹੈ। ਵਪਾਰਕ ਹਲਕਿਆਂ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਜੇਕਰ ਨਰਮੇ ਦੀ ਕੀਮਤ 9500 ਦੇ ਨੇੜੇ ਹੈ ਤਾਂ ਸੀਜ਼ਨ ਜੋਰਾਂ `ਚ ਹੋਣ ਦੇ ਦੌਰਾਨ ਇਹ ਕੀਮਤ ਵੱਧ ਕੇ 15000 ਰੁਪਏ ਪ੍ਰਤੀ ਕੁਇੰਟਲ ਤੱਕ ਜਾ ਸਕਦੀ ਹੈ।
ਇਹ ਵੀ ਪੜ੍ਹੋ : ਸਰਕਾਰੀ ਸੁਪਰਵਾਈਜ਼ਰ ਬਣਨ ਦਾ ਸੁਨਹਿਰਾ ਮੌਕਾ, 35000 ਤੋਂ 1 ਲੱਖ ਤੱਕ ਮਿਲੇਗੀ ਤਨਖਾਹ!
ਮਾਰਕੀਟ ਕਮੇਟੀ ਮਾਨਸਾ ਦੇ ਸਕੱਤਰ ਦਾ ਪੱਖ
-ਮਾਰਕੀਟ ਕਮੇਟੀ ਮਾਨਸਾ ਦੇ ਸਕੱਤਰ (Secretary) ਦਾ ਕਹਿਣਾ ਹੈ ਕਿ ''ਪ੍ਰਕਾਸ਼ ਚੰਦ, ਰਾਜ ਕੁਮਾਰ ਫਰਮ'' `ਤੇ ਵਿਕਣ ਆਈ ਫ਼ਸਲ ਨੂੰ ''ਜਿੰਦਲ ਟ੍ਰੇਡਿੰਗ ਕੰਪਨੀ'' ਵੱਲੋਂ ਖਰੀਦਿਆ ਗਿਆ ਹੈ।
-ਉਨ੍ਹਾਂ ਨੇ ਇਹ ਵੀ ਦੱਸਿਆ ਕੇ ਨਰਮਾ ਮੰਡੀ `ਚ SSP ਤੋਂ ਉੱਪਰ ਵਿਕ ਰਿਹਾ ਹੈ।
-ਸਕੱਤਰ ਸਮੇਤ ਮਾਰਕੀਟ ਕਮੇਟੀ ਦੇ ਅਧਿਕਾਰੀਆਂ, ਹਰਜਨਕ ਸਿੰਘ, ਸੰਦੀਪ ਸਿੰਘ ਤੇ ਤਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਨਰਮੇ ਦਾ ਮੰਡੀ `ਚ ਆਉਣ ਨਾਲ ਨਾ ਸਿਰਫ ਕਿਸਾਨਾਂ ਨੂੰ ਸਗੋਂ ਆੜ੍ਹਤੀਏ, ਕਾਰਖਾਨੇਦਾਰ, ਮਾਰਕੀਟ ਕਮੇਟੀ ਤੇ ਹੋਰ ਧਿਰਾਂ ਨੂੰ ਵੀ ਲੈਬ ਪੁੱਜੇਗਾ।
Summary in English: The arrival of Cotton in the market of Mansa has started, on the very first day, 9611 rupees per quintal was sold!