ਨੌਕਰੀ ਪੇਸ਼ੀ ਵਿਅਕਤੀਆਂ ਨੂੰ ਰਿਟਾਇਰਮੈਂਟ ਦੇ ਬਾਅਦ ਪੈਨਸ਼ਨ ਸਹੂਲੀਅਤ ਦਾ ਲਾਭ ਮਿਲਦਾ ਹੈ । ਪਰ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਨੂੰ ਕਿਸੀ ਵੀ ਤਰ੍ਹਾਂ ਦਾ ਲਾਭ ਨਹੀਂ ਮਿਲਦਾ ਹੈ । ਬੁਢਾਪੇ ਜਾਂ ਰਿਟਾਇਰਮੈਂਟ ਦੇ ਬਾਅਦ ਆਪਣੇ ਖਰਚਿਆਂ ਨੂੰ ਬਿਹਤਰ ਢੰਗ ਨਾਲ ਚਲਾਉਣ ਲਈ ਪੈਨਸ਼ਨ ਬਹੁਤ ਮਦਦ ਕਰਦੀ ਹੈ ।
ਪੈਨਸ਼ਨ ਲਾਭ ਨਾ ਮਿਲਣ ਕਾਰਨ ਅਸੰਗਠਿਤ ਖੇਤਰ ਦੇ ਕਰਮਚਾਰੀਆਂ ਨੂੰ ਰਿਟਾਇਰਮੈਂਟ ਜਾਂ ਬੁਢਾਪੇ ਦੇ ਸਮੇਂ ਆਪਣੇ ਰੋਜ਼ਾਨਾ ਦੇ ਖਰਚਿਆਂ ਦਾ ਪ੍ਰਬੰਧਨ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਸੀ ਵੀ ਇਸ ਸ਼੍ਰੇਣੀ ਵਿਚ ਆਉਂਦੇ ਹੋ ਅਤੇ ਆਪਣੇ ਰਿਟਾਇਰਮੈਂਟ ਦੇ ਲਈ ਪੈਨਸ਼ਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਭਾਰਤੀ ਪੋਸਟ ਦੀ ਪੈਨਸ਼ਨ ਤੁਹਾਡੇ ਲਈ ਇਕ ਸਭਤੋਂ ਵਧਿਆ ਵਿਕਲਪ ਸਾਬਤ ਹੋ ਸਕਦੀ ਹੈ।
ਪੋਸਟ ਆਫ਼ਿਸ ਦੀ ਪੈਨਸ਼ਨ ਸਕੀਮ ਵਿਚ ਤੁਸੀ ਆਪਣਾ ਪੈਸਾ ਜਮਾ ਕਰ ਸਕਦੇ ਹੋ । ਇਸ ਵਿਚ ਪੈਸਾ ਜਮਾ ਹੁੰਦਾ ਰਿਹਾ ਹੈ , ਪਰ ਸਾਨੂੰ ਇਹ ਦੇਖਣਾ ਜਰੂਰੀ ਹੈ ਕਿ ਅੱਸੀ ਕਿਸ ਸਾਲ ਰਿਟਾਇਰ ਹੋ ਰਹੇ ਹਾਂ । ਇਸਨੂੰ ਅੱਸੀ ਪੰਜ ਪੰਜ ਸਾਲ ਤੇ ਵਧਾ ਵੀ ਸਕਦੇ ਹਾਂ , ਜਦ ਅੱਸੀ ਇਸਨੂੰ ਵਧਾਉਂਦੇ ਹਾਂ ਤੇ ਅੱਸੀ ਆਪਣੇ ਜਮਾ ਕੀਤੇ ਪੈਸਿਆਂ ਦਾ 60 ਪ੍ਰਤੀਸ਼ਤ ਤਕ ਕੱਢ ਵੀ ਸਕਦੇ ਹਾਂ । ਪਰ ਸਾਨੂੰ ਕਦੇ ਵੀ ਪੂਰੇ ਪੈਸੇ ਨਹੀਂ ਕੱਢਣੇ ਚਾਹੀਦੇ ।
ਕੌਣ ਖੁਲਵਾ ਸਕਦਾ ਹੈ ਆਪਣਾ ਖਾਤਾ
ਡਾਕਘਰ ਦੀ ਪੀਪੀਐਫ ਯੋਜਨਾ ਵਿਚ ਕੋਈ ਵੀ ਭਾਰਤੀ ਨਾਗਰਿਕ ਜੋ ਬਾਲਗ ਹਨ , ਉਹ ਆਪਣਾ ਖਾਤਾ ਖੁਲਵਾ ਸਕਦੇ ਹਨ ਇਸ ਤੋਂ ਇਲਾਵਾ ਨਾਬਾਲਗ ਦਾ ਖਾਤਾ ਵੀ ਖੁਲਵਾਇਆ ਜਾ ਸਕਦਾ ਹੈ।
ਪਰਿਪੱਕਤਾ ਦੀ ਮਿਆਦ
ਡਾਕਘਰ ਦੀ ਪੀਪੀਐਫ ਸਕੀਮ ਵਿਚ ਤੁਸੀ 15 ਸਾਲਾਂ ਤਕ ਆਪਣਾ ਪੈਸਾ ਜਮਾ ਕਰ ਸਕਦੇ ਹੋ , ਇਸਤੋਂ ਬਾਅਦ ਤੁਹਾਡਾ ਖਾਤਾ ਪਰਿਪੱਕਤਾ ਹੋ ਜਾਵੇਗਾ । ਪੋਸਟ ਆਫ਼ਿਸ ਦੀ ਇਸ ਸਕੀਮ ਵਿਚ ਜਿਸ ਸਾਲ ਖਾਤਾ ਖੋਲਿਆ ਗਿਆ ਹੈ ਉਸ ਸਾਲ ਦੀ ਗਿਣਤੀ ਨਹੀਂ ਕੀਤੀ ਜਾਵੇਗੀ।
ਨਿਵੇਸ਼ ਦੀ ਰਕਮ
ਤੁਸੀ ਡਾਕਘਰ ਦੀ ਪੀਪੀਐਫ ਯੋਜਨਾ ਵਿਚ ਸਾਲਾਨਾ ਅਧਾਰ ਤੇ ਘੱਟ ਤੋਂ ਘੱਟ 500 ਰੁਪਏ ਤੋਂ ਆਪਣਾ ਪੈਸਾ ਜਮਾ ਕਰਨਾ ਸ਼ੁਰੂ ਕਰ ਸਕਦੇ ਹੋ। ਉਹਦਾ ਹੀ, ਇਸ ਸਕੀਮ ਵਿਚ ਪੈਸਾ ਜਮਾ ਕਰਨ ਦੀ ਵੱਧ ਤੋਂ ਵੱਧ ਰਕਮ 1.50 ਲੱਖ ਰੁਪਏ ਹਨ। ਡਾਕਖਾਨੇ ਦੀ ਇਸ ਯੋਜਨਾ ਵਿਚ ਜਮਕਰਤਾ ਨੂੰ ਇਨਕਮ ਟੈਕਸ ਕਾਨੂੰਨ ਦੀ ਧਾਰਾ 80 ਸੀ ਦੇ ਤਹਿਤ ਕਟੌਤੀ ਦੇ ਲਈ ਵੀ ਯੋਗ ਹੁੰਦੇ ਹਨ।
ਕਿੰਨਾ ਮਿਲਦਾ ਹੈ ਬਿਆਜ
ਵਰਤਮਾਨ ਵਿੱਚ ਡਾਕਘਰ ਦੀ ਇਸ ਯੋਜਨਾ ਵਿਚ ਆਪਣਾ ਪੈਸਾ ਜਮਾ ਕਰਨ ਤੇ ਜਮਕਰਤਾ ਨੂੰ ਸਾਲਾਨਾ ਅਧਾਰ ਤੇ 7.1 ਪ੍ਰਤੀਸ਼ਤ ਬਿਆਜ ਦਰ ਤੇ ਫਾਇਦਾ ਹਾਸਿਲ ਹੁੰਦਾ ਹੈ । ਹਰ ਇਕ ਵਿੱਤੀ ਸਾਲ ਦੇ ਅਖੀਰ ਵਿਚ ਮਿਲਣ ਵਾਲੇ ਵਿਆਜ ਨੂੰ ਜਮਕਰਤਾ ਦੇ ਖਾਤੇ ਵਿਚ ਜਮਾ ਕਰ ਦਿੱਤਾ ਜਾਂਦਾ ਹੈ। ਇਸਦੇ ਇਲਾਵਾ ਡਾਕਘਰ ਦੀ ਇਸ ਯੋਜਨਾ ਵਿਚ ਮਿਲਣ ਵਾਲੇ ਵਿਆਜ ਇਨਕਮ ਟੈਕਸ ਦੇ ਦਾਇਰੇ ਤੋਂ ਬਾਹਰ ਹੁੰਦਾ ਹੈ।
ਇਹ ਵੀ ਪੜ੍ਹੋ : ਇਸ ਸਰਕਾਰੀ ਯੋਜਨਾ 'ਚ ਰਜਿਸਟ੍ਰੇਸ਼ਨ ਹੋਣ ਨਾਲ ਹੋਵੇਗਾ ਵੱਡਾ ਫਾਇਦਾ, ਜਾਣੋ ਕੀ ਹੈ ਸਕੀਮ ਅਤੇ ਹੋਰ ਜਾਣਕਾਰੀ
Summary in English: The benefit of pension is available on opening an account in the NPS scheme of the post office.