ਹੁਣ ਰਾਸ਼ਨ ਕਾਰਡ (Ration Card) ਅਧਾਰ ਕਾਰਡ ਦੀ ਤਰ੍ਹਾਂ ਇਕ ਜਰੂਰੀ ਦਸਤਾਵੇਜ ਹੋ ਚੁਕਾ ਹੈ । ਇਹ ਤੁਹਾਡੀ ਆਈ ਡੀ ਸਬੂਤ ਦੀ ਤਰ੍ਹਾਂ ਕੰਮ ਕਰਦਾ ਹੈ। ਰਾਸ਼ਨ ਕਾਰਡ ਦੀ ਵਰਤੋਂ ਹਰ ਸਰਕਾਰੀ ਯੋਜਨਾਵਾਂ (Government Schemes) ਵਿਚ ਇਕ ਜਰੂਰੀ ਦਸਤਾਵੇਜ ਦੇ ਰੂਪ ਵਿਚ ਜਰੂਰੀ ਹੋ ਚੁਕਿਆ ਹੈ । ਜਿਸ ਦੇ ਬਿੰਨਾ ਕੋਈ ਵੀ ਸਰਕਾਰੀ ਯੋਜਨਾ ਦਾ ਲਾਭ ਨਹੀਂ ਚੁੱਕ ਸਕਦੇ ਹਨ ।
ਉਧਾਰਣ ਦੇ ਤੌਰ ਤੇ ਤੁਹਾਨੂੰ ਦੱਸ ਦਈਏ ਕਿ ਗਰੀਬ ਕਲਿਆਣ ਅੰਨ ਯੋਜਨਾ (Garib Kalyan Anna Yojana ) ਹੈ , ਜਿਸ ਦੇ ਤਰ੍ਹਾਂ ਸਰਕਾਰ ਗਰੀਬ ਲੋਕਾਂ ਨੂੰ ਮੁਫ਼ਤ ਰਾਸ਼ਨ ਡਿਲਿਵਰੀ ਕਰਦੀ ਹੈ , ਪਰ ਜੇਕਰ ਤੁਹਾਡੇ ਕੋਲ ਰਾਸ਼ਨ ਕਾਰਡ ਨਹੀਂ ਹੈ , ਤਾਂ ਤੁਸੀ ਸਾਰੀਆਂ ਯੋਜਨਾਵਾਂ ਦੇ ਲਾਭ ਤੋਂ ਬਹਾਰ ਰਵੋਗੇ । ਇਸਲਈ ਜੇਕਰ ਤੁਹਾਡੇ ਕੋਲ ਰਾਸ਼ਨ ਕਾਰਡ ਨਹੀਂ ਹੈ , ਤਾਂ ਤੁਸੀ ਰਾਸ਼ਨ ਕਾਰਡ ਬਣਵਾ ਸਕਦੇ ਹੋ । ਹੇਠਾਂ ਤੁਹਾਨੂੰ ਰਾਸ਼ਨ ਕਾਰਡ ਬਣਾਉਣ ਦੀ ਪ੍ਰੀਕ੍ਰਿਆ ਬਾਰੇ ਦੱਸਣ ਜਾ ਰਹੇ ਹਾਂ :-
ਆਨਲਾਈਨ ਰਾਸ਼ਨ ਕਾਰਡ ਦੀ ਪ੍ਰੀਕ੍ਰਿਆ (Online Ration Card Process)
-
ਰਾਸ਼ਨ ਕਾਰਡ ਬਣਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਰਾਜ ਦੇ ਫੂਡ ਪੋਰਟਲ ਦੇ ਅਧਿਕਾਰਤ ਲਿੰਕ 'ਤੇ ਜਾਣਾ ਹੋਵੇਗਾ। ਉਦਾਹਰਨ ਲਈ, ਜੇਕਰ ਤੁਸੀਂ ਉੱਤਰ ਪ੍ਰਦੇਸ਼ ਦੇ ਨਿਵਾਸੀ ਹੋ, ਤਾਂ ਤੁਹਾਨੂੰ https://fcs.up.gov.in/ ਵੈੱਬਸਾਈਟ 'ਤੇ ਜਾਣਾ ਪਵੇਗਾ।
-
ਇਸ ਤੋਂ ਬਾਅਦ ਰਾਸ਼ਨ ਕਾਰਡ ਲਈ ਅਰਜ਼ੀ ਫਾਰਮ ਡਾਊਨਲੋਡ ਕਰੋ।
-
ਫਾਰਮ ਨੂੰ ਪੂਰੀ ਤਰ੍ਹਾਂ ਭਰੋ ਅਤੇ ਸਾਰੇ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ, ਆਵੇਦਨ ਕਰਨ ਵਾਲੇ ਦੀ ਫੋਟੋ, ਬੈਂਕ ਖਾਤੇ ਦੀ ਜਾਣਕਾਰੀ ਦੀ ਫੋਟੋ ਕਾਪੀ ਆਦਿ ।
-
ਇਸ ਤੋਂ ਬਾਅਦ ਤੁਹਾਨੂੰ ਆਨਲਾਈਨ ਮਾਧਿਅਮ ਰਾਹੀਂ ਫੀਸ ਜਮ੍ਹਾਂ ਕਰਾਉਣੀ ਪਵੇਗੀ। ਇਸ ਦੇ ਲਈ ਤੁਹਾਨੂੰ 5 ਤੋਂ 45 ਰੁਪਏ ਫੀਸ ਦੇਣੀ ਪਵੇਗੀ।
-
ਇਸ ਤੋਂ ਬਾਅਦ ਆਪਣਾ ਫਾਰਮ ਜਮ੍ਹਾਂ ਕਰੋ।
-
ਇਸ ਤੋਂ ਬਾਅਦ ਵੈਰੀਫਿਕੇਸ਼ਨ ਹੁੰਦੀ ਹੈ, ਜਿਸ ਤੋਂ ਬਾਅਦ 30 ਦਿਨਾਂ ਦੇ ਅੰਦਰ ਰਾਸ਼ਨ ਕਾਰਡ ਜਾਰੀ ਕੀਤਾ ਜਾਂਦਾ ਹੈ।
-
ਇਸ ਤੋਂ ਬਾਅਦ ਤੁਸੀਂ ਰਾਸ਼ਨ ਦੀ ਸਹੂਲਤ ਦਾ ਲਾਭ ਲੈ ਸਕਦੇ ਹੋ।
ਰਾਸ਼ਨ ਕਾਰਡ ਦੀਆਂ ਕਿਸਮਾਂ (Types Of Ration Card)
ਤੁਹਾਨੂੰ ਦੱਸ ਦਈਏ ਕਿ ਰਾਸ਼ਨ ਕਾਰਡ ਤਿੰਨ ਤਰ੍ਹਾਂ ਦੇ ਹੁੰਦੇ ਹਨ । ਇਸ ਵਿਚ ਪਹਿਲਾਂ ਕਾਰਡ ਏਪੀਐਲ ਹੁੰਦਾ ਹੈ , ਜਿਸ ਵਿਚ ਗ਼ਰੀਬੀ ਰੇਖਾ ਤੋਂ ਉੱਤੇ ਆਉਣ ਵਾਲੇ ਲੋਕਾਂ ਨੂੰ ਸ਼ਾਮਲ ਕਿੱਤਾ ਜਾਂਦਾ ਹੈ । ਇਸ ਦੇ ਇਲਾਵਾ ਦੁੱਜਾ ਬੀਪੀਐਲ ਰਾਸ਼ਨ ਕਾਰਡ ਹੁੰਦਾ ਹੈ , ਜਿਸ ਤੋਂ ਗ਼ਰੀਬੀ ਰੇਖਾ ਦੇ ਹੇਠਾਂ ਆਉਣ ਵਾਲ਼ੇ ਲੋਕ ਆਉਂਦੇ ਹਨ। ਇਸ ਦੇ ਇਲਾਵਾ ਤੀਜਾ ਰਾਸ਼ਨ ਕਾਰਡ ਅੰਤਯੋਦਯਾ ਹੁੰਦਾ ਹੈ , ਜਿਸ ਵਿਚ ਬੀਪੀਐਲ ਤੇ ਸਭਤੋਂ ਗਰੀਬ ਪਰਿਵਾਰਾਂ ਨੂੰ ਸ਼ਾਮਲ ਕਿੱਤਾ ਜਾਂਦਾ ਹੈ ।
ਇਹ ਵੀ ਪੜ੍ਹੋ : 7th Pay Commission Big Update:ਸਰਕਾਰੀ ਕਰਮਚਾਰੀਆਂ ਲਈ ਵੱਡੀ ਖਬਰ, ਮਾਰਚ ਤੋਂ ਤਨਖਾਹ 90,000 ਰੁਪਏ ਵਧੇਗੀ
Summary in English: The benefit of this scheme will not be available without the ration card, know the complete process of making a ration card