ਕੇਂਦਰੀ ਕਰਮਚਾਰੀਆਂ ਦੇ ਲਈ ਇਕ ਵੱਡੀ ਖ਼ਬਰ ਸਾਮਣੇ ਆਈ ਹੈ । ਮੋਦੀ ਸਰਕਾਰ ਦੀ ਤਰਫ ਤੋਂ ਕਰਮਚਾਰੀਆਂ ਦੇ ਮਹਿੰਗਾਈ ਭੱਤਾ
(Dearness allowance - DA) ਨੂੰ ਲੈਕੇ ਵੱਡਾ ਅਪਡੇਟ ਆਇਆ ਹੈ । ਜਾਣਕਾਰੀ ਦੇ ਅਨੁਸਾਰ , ਮੋਦੀ ਸਰਕਾਰ ਕਰਮਚਾਰੀਆਂ ਨੂੰ 2 ਲੱਖ ਰੁਪਏ ਵਨ ਟਾਈਮ ਸੈਟਲਮੈਂਟ ਦੇ ਤੋਰ ਤੇ ਇਕ ਵਾਰ ਵਿਚ 1.5 ਸਾਲ ਭਾਵ 18 ਮਹੀਨਿਆਂ ਦਾ ਡੀਏ ਬਕਾਇਆ ਦੇ ਸਕਦੀ ਹੈ । ਇਸ ਤੇ ਸਰਕਾਰ ਦੀ ਤਰਫ ਤੋਂ ਕੋਈ ਬਿਆਨ ਨਹੀਂ ਆਇਆ ਹੈ ।
ਕੇਂਦਰੀ ਕਰਮਚਾਰੀ ਲਗਾਤਾਰ ਕਰ ਰਹੇ ਹਨ ਮੰਗ
ਦੱਸ ਦਈਏ ਕਿ ਜਨਵਰੀ 2020 ਤੋਂ ਜੂਨ 2021 ਤਕ ਦੇ ਰੋਕੇ ਗਏ DA ਨੂੰ ਦਿੱਤੇ ਜਾਣ ਨੂੰ ਲੈਕੇ ਕੇਂਦਰੀ ਕਰਮਚਾਰੀ ਲਗਾਤਾਰ ਮੰਗ ਕਰ ਰਹੇ ਹਨ । ਅਜਿਹੇ ਵਿਚ ਸਰਕਾਰੀ ਕਰਮਚਾਰੀਆਂ ਨੂੰ ਉਮੀਦ ਸੀ ਕਿ DA ਬਕਾਏ ਦੇਣ ਨੂੰ ਲੈਕੇ ਸਰਕਾਰ ਵਿਚਾਰ ਕਰੇਗੀ ਅਤੇ ਇਸਦਾ ਜਲਦ ਤੋਂ ਜਲਦ ਹਲ ਕੱਢੇਗੀ । ਨੈਸ਼ਨਲ ਕਾਉਂਸਿਲ ਆਫ JCM ਦੇ ਸਕੱਤਰ (ਸਟਾਰਫ ਸਾਈਟ) ਸ਼ਿਵ ਗੋਪਾਲ ਮਿਸ਼ਰਾ ਦੇ ਅਨੁਸਾਰ ਕਾਉਂਸਿਲ ਨੇ ਸਰਕਾਰ ਤੋਂ ਮੰਗ ਰੱਖੀ ਹੈ ਪਰ ਹੱਲੇ ਤਕ ਕੋਈ ਹੱਲ ਨਹੀਂ ਨਿਕਲਿਆ ਹੈ । ਇਸ ਮਾਮਲੇ ਤੇ ਕੈਬਿਨੇਟ ਸਕੱਤਰ (Cabinet secretary) ਤੋਂ ਗੱਲ ਕਿੱਤੀ ਗਈ ਹੈ ।
ਕੈਬਿਨੇਟ ਦੀ ਮੀਟਿੰਗ ਵਿਚ ਲਿੱਤਾ ਜਾ ਸਕਦਾ ਹੈ ਫੈਸਲਾ
ਸ਼ਿਵ ਕੁਮਾਰ ਮਿਸ਼ਰਾ ਅਨੁਸਾਰ ਕਾਰਮਿਕ ਅਤੇ ਸਿਖਲਾਈ ਵਿਭਾਗ (DoPT) ਅਤੇ ਵਿੱਤ ਮੰਤਰਾਲੇ ,ਖਰਚਾ ਵਿਭਾਗ ਦੇ ਅਧਿਕਾਰੀਆਂ ਦੇ ਨਾਲ JCM ਦੀ ਇੱਕ ਸਾਂਝੀ ਮੀਟਿੰਗ ਹੋਣੀ ਹੈ। ਕੇਂਦਰੀ ਕੈਬਨਿਟ ਦੀ ਬੈਠਕ ਵਿਚ ਜਲਦ ਹੀ ਕੋਈ ਫੈਸਲਾ ਲਿੱਤਾ ਜਾ ਸਕਦਾ ਹੈ। ਆਮ ਤੌਰ 'ਤੇ ਡੀਏ ਸਾਲ ਵਿੱਚ ਦੋ ਵਾਰ ਵਧਾਇਆ ਜਾਂਦਾ ਹੈ । ਇਸ ਵਾਰ ਜਨਵਰੀ ਵਿਚ ਹੋਣ ਵਾਲੇ ਡੀਏ ਦੇ ਵਾਧੇ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ । ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਅਕਤੂਬਰ ਵਿੱਚ ਕੇਂਦਰ ਸਰਕਾਰ ਨੇ ਡੀਏ 17% ਤੋਂ ਵਧਾ ਕੇ 31% ਕਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਡੀਏ ਵਿੱਚ 3 % ਦਾ ਵਾਧਾ ਕੀਤਾ ਜਾ ਸਕਦਾ ਹੈ। ਇਸ ਨਾਲ ਡੀਏ 34% ਹੋ ਜਾਵੇਗਾ।
ਇਨ੍ਹਾਂ ਮਿਲੇਗਾ DA ਬਕਾਇਆ
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜੇਕਰ ਆਉਣ ਵਾਲੀ ਮੀਟਿੰਗ ਵਿਚ 18 ਮਹੀਨਿਆਂ ਦਾ ਬਕਾਇਆ ਕਲੀਅਰ ਕਰਨ ਦਾ ਫਿਸਲ ਲਿੱਤਾ ਗਿਆ ਤਾਂ ਪੱਧਰ-1 ਕਰਮਚਾਰੀਆਂ ਨੂੰ 11 ,880 ਰੁਪਏ ਤੋਂ ਲੈਕੇ 37 ,554 ਰੁਪਏ ਤਕ ਮਿਲਣਗੇ । ਇਸੀ ਤਰ੍ਹਾਂ ਪੱਧਰ -13 ਕਰਮਚਾਰੀਆਂ ਨੂੰ ਇਕ ਵਾਰ ਵਿਚ 1,44,200 ਰੁਪਏ ਤੋਂ 2,18,200 ਰੁਪਏ ਤਕ ਮਿਲ ਸਕਦੇ ਹਨ ।
ਇਹ ਵੀ ਪੜ੍ਹੋ : ਕਿਵੇਂ ਮਿਲੇਗਾ ਕਿਸਾਨਾਂ ਨੂੰ ਕਰਜ ਮੁਆਫੀ ਦਾ ਲਾਭ ?
Summary in English: The biggest gift given by the government to central employees, DA can be 34 percent