PAU Book Fair: ਪੀ.ਏ.ਯੂ. (PAU) ਦੀ ਸਥਾਪਨਾ ਦੇ ਡਾਇਮੰਡ ਜੁਬਲੀ ਸਮਾਗਮਾਂ ਦੇ ਹਿੱਸੇ ਵਜੋਂ ਸ਼ਬਦ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ 2 ਅਤੇ 3 ਫਰਵਰੀ ਨੂੰ ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ (Mahendra Singh Randhawa Library) ਦੇ ਸਾਹਮਣੇ ਵਾਲੇ ਲਾਅਨ ਵਿੱਚ ਦੋ ਰੋਜਾ ਕਿਤਾਬ ਮੇਲਾ (Book Fair) ਆਯੋਜਿਤ ਕਰਨ ਦੀ ਤਿਆਰੀ ਹੋ ਰਹੀ ਹੈ।
ਪੁਸਤਕ ਮੇਲੇ (Book Fair) ਬਾਰੇ ਵਧੇਰੀ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਲਾਇਬ੍ਰੇਰੀਅਨ ਡਾ. ਓ ਪੀ ਚੌਧਰੀ (University Librarian Dr OP Chowdhury) ਨੇ ਦੱਸਿਆ ਕਿ ਦੇਸ਼ ਭਰ ਦੇ ਪ੍ਰਮੁੱਖ ਪ੍ਰਕਾਸ਼ਨ ਅਤੇ ਪੁਸਤਕ ਵਿਤਰਕ (Leading publishing and book distributor) ਇਸ ਮੇਲੇ ਵਿੱਚ ਨਵੀਨਤਮ ਕਿਤਾਬਾਂ (Latest books) ਦੀ ਪ੍ਰਦਰਸਨੀ ਲਈ ਹਿੱਸਾ ਲੈਣ ਆ ਰਹੇੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਕਿਤਾਬ ਮੇਲੇ ਲਈ ਅਧਿਆਪਕਾਂ, ਖੋਜ ਵਿਦਵਾਨਾਂ, ਵਿਦਿਆਰਥੀਆਂ ਅਤੇ ਪੁਸਤਕ ਪ੍ਰੇਮੀਆਂ ਦੁਆਰਾ ਉਤਸੁਕਤਾ ਨਾਲ ਉਡੀਕ ਕੀਤੀ ਜਾਂਦੀ ਹੈ। ਇਸ ਪੁਸਤਕ ਮੇਲੇ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ (Dr. Satbir Singh Gosal, Vice Chancellor of the University) 2 ਫਰਵਰੀ ਨੂੰ ਸਵੇਰੇ 11.00 ਵਜੇ ਕਰਨਗੇ।
ਇਹ ਵੀ ਪੜ੍ਹੋ : Punjab Governor Banwarilal Purohit 1 ਅਤੇ 2 ਫਰਵਰੀ ਨੂੰ ਕਰਨਗੇ ਸਰਹੱਦੀ ਜਿਲ੍ਹਿਆਂ ਦਾ ਦੌਰਾ
ਪੁਸਤਕ ਮੇਲੇ (Book Fair) ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਲਾਇਬ੍ਰੇਰੀਅਨਾਂ ਨੂੰ ਵੱਖ-ਵੱਖ ਭਾਸਾਵਾਂ ਵਿੱਚ ਭਿੰਨ-ਭਿੰਨ ਵਿਸ਼ਿਆਂ ’ਤੇ ਪ੍ਰਕਾਸ਼ਨਾਵਾਂ ਦੀ ਲੰਮੀ ਸੂਚੀ ਨੂੰ ਵੇਖਣ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਦਾ ਇੱਕ ਵਧੀਆ ਮੌਕਾ ਪ੍ਰਦਾਨ ਕੀਤਾ ਜਾਵੇਗਾ।
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਚੌਧਰੀ ਨੇ ਕਿਹਾ ਕਿ ਭਾਗ ਲੈਣ ਵਾਲੇ ਪ੍ਰਕਾਸਕ ਅਤੇ ਪੁਸਤਕ ਵਿਕਰੇਤਾ ਵਿਦਿਆਰਥੀਆਂ ਅਤੇ ਹੋਰਾਂ ਨੂੰ ਵਿਸੇਸ ਛੋਟ ਦੇਣਗੇ। ਡਾ. ਚੌਧਰੀ ਨੇ ਸਹਿਰ ਦੇ ਸਕੂਲਾਂ, ਕਾਲਜਾਂ, ਲਾਇਬ੍ਰੇਰੀਅਨਾਂ ਅਤੇ ਹੋਰ ਵਿਦਿਅਕ ਅਦਾਰਿਆਂ ਨੂੰ ਪੁਸਤਕ ਮੇਲੇ ਵਿੱਚ ਪੂਰੇ ਜੋਸ ਨਾਲ ਭਾਗ ਲੈਣ ਦਾ ਸੱਦਾ ਦਿੱਤਾ।
ਇਹ ਵੀ ਪੜ੍ਹੋ : PUNJAB KISAN MELA 2023: ਮਾਰਚ 'ਚ ਇਨ੍ਹਾਂ ਥਾਵਾਂ 'ਤੇ ਹੋਣਗੇ "ਕਿਸਾਨ ਮੇਲੇ", ਦੇਖੋ ਪ੍ਰੋਗਰਾਮਾਂ ਦੀ ਸੂਚੀ
ਕਿਤਾਬ ਮੇਲੇ ਦਾ ਸਮਾਂ
ਡਾ. ਚੌਧਰੀ ਨੇ ਅੱਗੇ ਬੋਲਦਿਆਂ ਦੱਸਿਆ ਕਿ ਮੇਲੇ ਲਈ ਦਾਖਲਾ ਮੁਫਤ ਹੈ ਅਤੇ ਇਹ ਸਵੇਰੇ 9.00 ਵਜੇ ਤੋਂ ਸਾਮ 6.00 ਵਜੇ ਤੱਕ ਲੋਕਾਂ ਲਈ ਖੁੱਲ੍ਹਾ ਰਹੇਗਾ।
Summary in English: The book fair is going to start from 2nd February at PAU