ਪੰਜਾਬ ਵਿੱਚ ਗਰਮੀ ਦਾ ਗ੍ਰਾਫ ਦੀਨੋ-ਦਿਨ ਵੱਧ ਰਿਹਾ ਹੈ। ਵਧਦੇ ਤਾਪਮਾਨ ਕਾਰਣ ਲੋਕ ਘਰੋਂ ਬਾਹਰ ਨਿਕਲਣ ਤੋਂ ਵੀ ਪਰਹੇਜ ਕਰ ਰਹੇ ਹਨ। ਆਓ ਜਾਣਦੇ ਹਾਂ ਇਸ ਹਫਤੇ ਤੁਹਾਡੇ ਸ਼ਹਿਰ ਵਿੱਚ ਕਿੰਨਾ ਹੋਵੇਗਾ ਤਾਪਮਾਨ...
ਮੌਸਮ ਵਿਭਾਗ ਵੱਲੋ ਜਾਣਕਾਰੀ
ਭਾਰਤੀ ਮੌਸਮ ਵਿਭਾਗ (IMD) ਦੇ ਮੁਤਾਬਕ ਅਜੇ ਤੱਕ ਗਰਮੀ ਤੋਂ ਰਾਹਤ ਨਹੀਂ ਮਿਲੀ ਹੈ। ਇਸ ਹਫਤੇ ਵੀ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ। ਨਾਲ ਹੀ, ਤੇਜ਼ ਧੁੱਪ ਲੋਕਾਂ ਨੂੰ ਪਰੇਸ਼ਾਨ ਕਰੇਗੀ। ਹਾਲਾਂਕਿ, 23 ਮਾਰਚ ਨੂੰ ਅਸਮਾਨ ਵਿੱਚ ਹਲਕੇ ਬੱਦਲ ਵੇਖੇ ਜਾ ਸਕਦੇ ਹਨ, ਪਰ ਮੀਂਹ ਦੀ ਕੋਈ ਭਵਿੱਖਬਾਣੀ ਨਹੀਂ ਹੈ। ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਜਾ ਰਿਹਾ ਹੈ। ਮੌਸਮ ਵਿਗਿਆਨੀਆਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵਧੇਗੀ। ਆਓ ਜਾਣਦੇ ਹਾਂ ਪੰਜਾਬ ਦੇ ਇਨ੍ਹਾਂ ਵੱਡੇ ਜ਼ਿਲ੍ਹਿਆਂ ਵਿੱਚ ਇਸ ਹਫ਼ਤੇ ਦੇ ਮੌਸਮ ਦਾ ਹਾਲ...
ਅੰਮ੍ਰਿਤਸਰ
ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 35 ਅਤੇ ਘੱਟੋ-ਘੱਟ ਤਾਪਮਾਨ 19 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਪੂਰੇ ਹਫ਼ਤੇ ਮੌਸਮ ਸਾਫ਼ ਰਹੇਗਾ। 23 ਮਾਰਚ ਨੂੰ ਹਲਕੇ ਬੱਦਲਵਾਈ ਵਾਲਾ ਮੌਸਮ ਦੇਖਿਆ ਜਾ ਸਕਦਾ ਹੈ। ਹਫਤੇ ਦੇ ਅੰਤ ਤੱਕ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿ ਸਕਦਾ ਹੈ।
ਜਲੰਧਰ
ਜਲੰਧਰ ਵਿੱਚ ਵੱਧ ਤੋਂ ਵੱਧ ਤਾਪਮਾਨ 37 ਅਤੇ ਘੱਟੋ-ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇੱਥੋਂ ਦਾ ਮੌਸਮ ਵੀ ਪੂਰਾ ਹਫ਼ਤਾ ਅੰਮ੍ਰਿਤਸਰ ਵਰਗਾ ਹੀ ਰਹਿਣ ਵਾਲਾ ਹੈ। ਹਫ਼ਤੇ ਦੇ ਅੰਤ ਤੱਕ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿ ਸਕਦਾ ਹੈ।
ਲੁਧਿਆਣਾ
ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 35 ਅਤੇ ਘੱਟੋ-ਘੱਟ ਤਾਪਮਾਨ 19 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਪੂਰਾ ਹਫ਼ਤਾ ਮੌਸਮ ਸਾਫ਼ ਰਹੇਗਾ ਅਤੇ ਸੂਰਜ ਨਿਕਲੇਗਾ। 23 ਮਾਰਚ ਨੂੰ ਹਲਕੇ ਬੱਦਲਵਾਈ ਵਾਲਾ ਮੌਸਮ ਦੇਖਿਆ ਜਾ ਸਕਦਾ ਹੈ। ਹਫ਼ਤੇ ਦੇ ਅੰਤ ਤੱਕ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 17 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿ ਸਕਦਾ ਹੈ।
ਪਟਿਆਲਾ
ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 20 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਇਸ ਹਫਤੇ ਪਟਿਆਲਾ ਦਾ ਮੌਸਮ ਅੰਮ੍ਰਿਤਸਰ ਵਰਗਾ ਹੀ ਰਹਿਣ ਵਾਲਾ ਹੈ। ਹਫ਼ਤੇ ਦੇ ਅੰਤ ਤੱਕ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 19 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿ ਸਕਦਾ ਹੈ।
ਮੌਸਮ ਵਿੱਚ ਤੇਜੀ ਨਾਲ ਆ ਰਹੇ ਬਦਲਾਵ ਕਾਰਣ ਕਿਸਾਨਾਂ ਨੂੰ ਵੀ ਆਪਣੀ ਫਸਲਾਂ ਦੀ ਚਿੰਤਾ ਸਤਾ ਰਹੀ ਹੈ। ਕਿਸਾਨ ਫਸਲਾਂ ਨੂੰ ਗਰਮੀ ਦੀ ਮਾਰ ਤੋਂ ਬਚਾਉਣ ਲਈ ਵੱਖ-ਵੱਖ ਯੋਜਨਾਵਾਂ ਬਣਾ ਰਹੇ ਹਨ।
ਇਹ ਵੀ ਪੜ੍ਹੋ : ਕਿਸਾਨਾਂ 'ਤੇ ਮੌਸਮ ਦੀ ਮਾਰ: ਮਾਰਚ ਵਿਚ ਮਈ ਵਰਗੀ ਗਰਮੀ ਕਾਰਨ ਕਣਕ ਦੀ ਫ਼ਸਲ ਨੂੰ ਨੁਕਸਾਨ !
Summary in English: The effect of heat is increasing in Punjab! Find out the temperature this week