ਸਾਲ 2020, ਇਤਿਹਾਸ ਦੇ ਪੰਨਿਆਂ 'ਚ ਦਰਜ ਉਹ ਵਰ੍ਹਾ ਹੈ ਜਦੋਂ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਪਹਿਲੀ ਵਾਰ ਵੱਡੇ ਪੱਧਰ 'ਤੇ ਆਪਣੀ ਆਵਾਜ਼ ਬੁਲੰਦ ਕਰਨ ਲਈ ਸੜਕਾਂ 'ਤੇ ਉਤਰਿਆ ਸੀ। ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਦੇ ਵੱਖ-ਵੱਖ ਹਿਸਿਆਂ ਤੋਂ ਆਏ ਕਿਸਾਨਾਂ ਨੇ ਇੱਕਜੁੱਟ ਹੋ ਕੇ ਸੰਘਰਸ਼ ਕੀਤਾ ਸੀ, ਜਿਸ ਦੀ ਸਫਲਤਾ ਉਨ੍ਹਾਂ ਨੂੰ 1 ਸਾਲ ਤੋਂ ਵੱਧ ਸਮੇਂ ਬਾਅਦ ਮਿਲੀ।
ਸੰਯੁਕਤ ਕਿਸਾਨ ਮੋਰਚੇ ਦੇ 32 ਕਿਸਾਨ ਯੂਨੀਅਨ ਦੇ ਗੱਠਜੋੜ ਦੀ ਬੇਮਿਸਾਲ ਏਕਤਾ ਤੇ ਹੋਰਾਂ ਦੇ ਨਾਲ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ 'ਚ ਸਫਲਤਾ ਹਾਸਿਲ ਕੀਤੀ ਗਈ ਸੀ। ਉਨ੍ਹਾਂ ਨੇ ਲੱਖਾਂ ਕਿਸਾਨਾਂ ਨੂੰ ਦਿੱਲੀ ਘੇਰਨ ਲਈ ਲਾਮਬੰਦ ਕੀਤਾ ਤੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਉਦੋਂ ਤੱਕ ਉਨ੍ਹਾਂ ਹਾਰ ਨਹੀਂ ਮੰਨੀ।
ਦੱਸਣਯੋਗ ਹੈ ਕਿ ਕਿਸਾਨਾਂ ਦੇ ਇਸ ਸੰਘਰਸ਼ ਦਾ ਵੇਰਵਾ ਹੁਣ ਇੱਕ ਕਿਤਾਬ `ਚ ਸੰਜੋਇਆ ਗਿਆ ਹੈ। ਇਸ ਕਿਤਾਬ ਦਾ ਨਾਮ ''ਦ ਜਰਨੀ ਔਫ ਦ ਫਾਰਮਰਜ਼ ਰੇਬੇਲਿਯਨ'' (The Journey of the Farmers’ Rebellion) ਰੱਖਿਆ ਗਿਆ ਹੈ। ਇਸ ਕਿਤਾਬ ਨੂੰ ਅੱਜ ਕੇਂਦਰ ਸਿੰਘ ਸਭਾ, ਚੰਡੀਗੜ੍ਹ ਵਿਖੇ ਰਿਲੀਜ਼ ਕਰ ਦਿੱਤਾ ਗਿਆ ਹੈ।
ਕਿਤਾਬ ਦਾ ਵੇਰਵਾ:
● ਇਹ ਕਿਤਾਬ ਤਿੰਨ ਸਮੂਹਾਂ - ਵਰਕਰਜ਼ ਯੂਨਿਟੀ, ਗਰਾਊਂਡ ਜ਼ੀਰੋ ਤੇ ਨੋਟਸ ਓਨ ਦ ਅਕੈਡਮੀ ਦਾ ਸਾਂਝਾ ਉਪਰਾਲਾ ਹੈ।
● ਕਿਤਾਬ ਦਾ ਸੈਕਸ਼ਨ I ਕਿਸਾਨ ਯੂਨੀਅਨ ਦੇ ਆਗੂਆਂ ਦੀ ਇੰਟਰਵਿਊਆਂ ਦਾ ਸੰਗ੍ਰਹਿ ਹੈ। ਇਸ ਵਿਚ ਇਹ ਦਰਸਾਇਆ ਗਿਆ ਹੈ ਕਿ ਬੇਰੋਕ ਸੂਬੇ ਦੇ ਜਬਰ ਦੇ ਸਾਹਮਣੇ ਇਹ ਏਕਤਾ ਕਿਵੇਂ ਪ੍ਰਾਪਤ ਕੀਤੀ ਗਈ ਸੀ ਤੇ ਪੱਖਪਾਤੀ ਮੀਡੀਆ ਘਰਾਣਿਆਂ ਵੱਲੋਂ ਅੰਦੋਲਨ ਨੂੰ ਵਿਗਾੜਨ ਦੀ ਸਾਜਸ਼ ਕੀਤੀ ਗਈ ਸੀ।
● ਕਿਸਾਨੀ ਅੰਦਰਲੇ ਸੰਘਰਸ਼ਸ਼ੀਲ ਹਕੀਕਤਾਂ ਨੇ ਇਸ ਨੂੰ ਔਰਤਾਂ, ਖੇਤ ਮਜ਼ਦੂਰਾਂ ਤੇ ਦਲਿਤ ਕਿਸਾਨੀ ਲਈ ਦੋ-ਧਾਰੀ ਸੰਘਰਸ਼ ਬਣਾ ਦਿੱਤਾ ਸੀ। ਕਿਤਾਬ ਦੇ ਸੈਕਸ਼ਨ II ਵਿੱਚ ਇਨ੍ਹਾਂ `ਤੇ ਚਾਨਣਾ ਪਾਇਆ ਗਿਆ ਹੈ।
● ਸੈਕਸ਼ਨ III `ਚ ਬੇਜ਼ਮੀਨੇ ਕਿਸਾਨ ਯੂਨੀਅਨ ਦੇ ਆਗੂਆਂ ਦੇ ਵੇਰਵੇ ਨੂੰ ਬੁਣਿਆ ਗਿਆ ਹੈ।
● ਸੈਕਸ਼ਨ II ਤੇ ਸੈਕਸ਼ਨ III `ਚ ਹੋਏ ਇੰਟਰਵਿਊ ਇਹ ਦਰਸਾਉਂਦੇ ਹਨ ਕਿ ਕਿਵੇਂ ਲੋਕ ਇਹਨਾਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਇਕੱਠੇ ਕੰਮ ਕਰਨ ਦੇ ਨਵੇਂ ਤਰੀਕੇ ਲੱਭਦੇ ਸੀ ਤੇ ਆਪਣੇ ਮਤਭੇਦਾਂ ਨੂੰ ਪਾਸੇ ਰੱਖਦੇ ਸੀ।
● ਸੈਕਸ਼ਨ IV `ਚ ਸ਼ਾਮਲ ਪੱਤਰਕਾਰਾਂ, ਅਰਥ ਸ਼ਾਸਤਰੀਆਂ ਤੇ ਰਾਜਨੀਤਕ ਤੇ ਸੱਭਿਆਚਾਰਕ ਕਾਰਕੁਨਾਂ ਦੇ ਪ੍ਰਤੀਬਿੰਬਾਂ ਨਾਲ ਇਸ ਕਿਤਾਬ ਨੂੰ ਪੂਰਾ ਕੀਤਾ ਗਿਆ ਹੈ। ਇਸ ਵਿੱਚ ਉਨ੍ਹਾਂ ਨੇ ਸੰਘਰਸ਼ ਦੇ ਇਤਿਹਾਸਕ, ਰਾਜਨੀਤਕ, ਆਰਥਿਕ ਤੇ ਕਲਾਤਮਕ ਪਹਿਲੂਆਂ ਬਾਰੇ ਗੱਲ ਕੀਤੀ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਕੀਤਾ ‘ਪਸ਼ੂ ਪਾਲਣ ਮੇਲੇ’ ਦਾ ਉਦਘਾਟਨ, ਆਓ ਜਾਣੀਏ ਕਿ ਰਿਹਾ ਖ਼ਾਸ...
ਕਿਤਾਬ ਰਿਲੀਜ਼ ਸਮਾਗਮ:
ਇਸ ਸਮਾਗਮ ਨੂੰ ਵਿਸ਼ੇਸ਼ ਬੁਲਾਰਿਆਂ ਦੇ ਇੱਕ ਪੈਨਲ ਦੁਆਰਾ ਸੰਬੋਧਿਤ ਕੀਤਾ ਗਿਆ। ਇਨ੍ਹਾਂ ਬੁਲਾਰਿਆਂ ਦਾ ਵੇਰਵਾ:
● ਡਾ.ਦਰਸ਼ਨ ਪਾਲ (ਕ੍ਰਾਂਤੀਕਾਰੀ ਕਿਸਾਨ ਯੂਨੀਅਨ)
● ਲਛਮਣ ਸਿੰਘ ਸੇਵੇਵਾਲਾ (ਪੰਜਾਬ ਖੇਤ ਮਜ਼ਦੂਰ ਯੂਨੀਅਨ)
● ਸੁਖਵਿੰਦਰ ਕੌਰ (ਬੀ.ਕੇ.ਯੂ ਕ੍ਰਾਂਤੀਕਾਰੀ)
● ਜਗਮੋਹਨ ਸਿੰਘ (ਬੀ.ਕੇ.ਯੂ. ਏਕਤਾ ਡਕੌਂਦਾ)
● ਹਰਿੰਦਰ ਕੌਰ ਬਿੰਦੂ (ਬੀਕੇਯੂ ਏਕਤਾ ਉਗਰਾਹਾਂ)
● ਸੁਖਪਾਲ ਸਿੰਘ (ਪੰਜਾਬ ਰਾਜ ਕਿਸਾਨ ਕਮਿਸ਼ਨ)
● ਸ਼ਿਵਿੰਦਰ ਸਿੰਘ (ਸੀਨੀਅਰ ਪੱਤਰਕਾਰ)
Summary in English: 'The Journey of the Farmers' Rebellion': The story of the farmers' struggle