ਖੇਤੀਬਾੜੀ ਤੋਂ ਬਾਅਦ ਜੇਕਰ ਕਿਸਾਨ ਕਿਸੇ ਧੰਦੇ ਤੋਂ ਪੈਸੇ ਕਮਾ ਰਹੇ ਹਨ ਤਾਂ ਉਹ ਪਸ਼ੂ ਪਾਲਣ ਹੈ। ਪਰ ਬੀਤੇ ਕੁਝ ਸਮੇਂ ਤੋਂ ਜਾਨਵਰਾਂ `ਚ ਚਲ ਰਹੇ ਲੰਪੀ ਰੋਗ (Lumpy disease) ਦੇ ਪ੍ਰਕੋਪ ਨੇ ਪਸ਼ੂ ਪਾਲਕਾਂ (Livestock Farmer) ਦਾ ਬਹੁਤ ਨੁਕਸਾਨ ਕੀਤਾ ਹੈ।
ਭਾਰਤ ਦੇ ਕਈ ਸੂਬਿਆਂ `ਚ ਲੰਪੀ ਸਕਿਨ ਵਾਇਰਸ ਕਾਰਨ ਗਾਵਾਂ ਦੀ ਮੌਤ ਹੋ ਚੁੱਕੀ ਹੈ। ਇੱਕ ਸਰਵੇਖਣ ਮੁਤਾਬਕ ਦੇਸ਼ `ਚ ਹੁਣ ਤੱਕ ਕਰੀਬ 70 ਹਜ਼ਾਰ ਗਾਵਾਂ ਦੀ ਮੌਤ ਹੋ ਗਈ ਹੈ। ਇਸ ਵਾਇਰਸ ਕਾਰਨ ਪਸ਼ੂ ਪਾਲਕਾਂ `ਚ ਦਹਿਸ਼ਤ ਦਾ ਮਾਹੌਲ ਦਿਖਾਈ ਦੇ ਰਿਹਾ ਹੈ।
ਜਿਵੇਂ ਕਿ ਸਭ ਜਾਣਦੇ ਹਨ ਕਿ ਗਾਵਾਂ ਦੇ ਦੁੱਧ ਨਾਲ ਕਈ ਲੋਕਾਂ ਦਾ ਕਾਰੋਬਾਰ ਚੱਲਦਾ ਹੈ। ਪਰ ਲੰਪੀ ਰੋਗ (Lumpy disease) ਦੇ ਚਲਦਿਆਂ ਦੁੱਧ ਦੇ ਉਤਪਾਦਨ 'ਚ ਭਾਰੀ ਨੁਕਸਾਨ ਹੋ ਰਿਹਾ ਹੈ। ਦੱਸ ਦੇਈਏ ਕਿ ਦੇਸ਼ ਦੇ ਕਈ ਹਿੱਸਿਆਂ `ਚ ਰੋਜ਼ਾਨਾ 3-4 ਲੱਖ ਲੀਟਰ ਦੁੱਧ ਦੀ ਕਮੀ ਹੋ ਰਹੀ ਹੈ। ਜਿਸ ਕਾਰਣ ਦੁੱਧ ਵੇਚਣ ਵਾਲੇ ਲੋਕਾਂ ਨੂੰ ਬਹੁਤ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲੰਪੀ ਵਾਇਰਸ ਦੇ ਪ੍ਰਭਾਵ ਤੋਂ ਦੁੱਧ ਦੀ ਰੱਖਿਆ:
ਜੇਕਰ ਤੁਸੀਂ ਵੀ ਆਪਣੀ ਗਾਵਾਂ ਦੇ ਦੁੱਧ ਦੀ ਗੁਣਵੱਤਾ ਨੂੰ ਲੰਪੀ ਰੋਗ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਸਭ ਨੁਕਤਿਆਂ ਨੂੰ ਅਪਣਾਓ।
● ਗਾਵਾਂ ਦਾ ਦੁੱਧ ਕੱਢਣ ਤੋਂ ਬਾਅਦ ਤੁਹਾਨੂੰ ਪਹਿਲਾਂ ਦੁੱਧ ਨੂੰ ਚੰਗੀ ਤਰ੍ਹਾਂ ਉਬਾਲਣਾ ਚਾਹੀਦਾ ਹੈ।
● ਫਿਰ ਇਸਨੂੰ ਕਿਸੇ ਸਾਫ਼ ਭਾਂਡੇ `ਚ ਰੱਖਣਾ ਚਾਹੀਦਾ ਹੈ।
● ਅਜਿਹਾ ਕਰਨ ਨਾਲ ਦੁੱਧ `ਚ ਮੌਜ਼ੂਦ ਹਾਨੀਕਾਰਕ ਵਾਇਰਸ ਆਪਣੇ ਆਪ ਨਸ਼ਟ ਹੋ ਜਾਂਦੇ ਹਨ।
● ਇਸ ਤੋਂ ਬਾਅਦ ਹੀ ਤੁਹਾਨੂੰ ਗਾਂ ਦੇ ਦੁੱਧ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਇਨ੍ਹਾਂ ਘਰੇਲੂ ਉਪਚਾਰਾਂ ਤੇ ਦਵਾਈਆਂ ਰਾਹੀਂ ਆਪਣੇ ਪਸ਼ੂਆਂ ਨੂੰ ਲੰਪੀ ਰੋਗ ਤੋਂ ਬਚਾਓ
ਟੀਕਾਕਰਨ:
ਸਰਕਾਰ ਵੱਲੋਂ ਜਾਨਵਰਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਟੀਕਾਕਰਨ (Vaccination) ਮੁਹਿੰਮ ਸ਼ੂਰੂ ਕੀਤੀ ਗਈ ਹੈ। ਜਿਸ ਨੂੰ ਚੰਗੀ ਤਰ੍ਹਾਂ ਨੇਪਰੇ ਚਾੜਣ ਲਈ ਕਈ ਵੱਡੇ ਕਦਮ ਵੀ ਚੁੱਕੇ ਜਾ ਰਹੇ ਹਨ। ਇਸ ਲਈ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਰੱਲ ਕੇ ਕੋਸ਼ਿਸ਼ਾਂ ਕਰ ਰਹੀਆਂ ਹਨ। ਦੱਸ ਦੇਈਏ ਕਿ ਜਾਨਵਰਾਂ ਦੇ ਇਸ ਰੋਗ ਲਈ ਬੱਕਰੀ ਪੋਕਸ ਦੇ ਟੀਕੇ ਦੀ ਸੁਵਿਧਾ ਉਪਲੱਬਧ ਕੀਤੀ ਜਾ ਰਹੀ ਹੈ।
Summary in English: The milk of cows suffering from lumpy virus is dangerous, know the measures to destroy the virus present in milk