ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਿਭਿੰਨ ਕਾਲਜਾਂ ਦੇ ਕੌਮੀ ਸੇਵਾ ਯੋਜਨਾ ਦੇ 100 ਤੋਂ ਵਧੇਰੇ ਵਲੰਟੀਅਰਾਂ ਨੇ ’ਕਲੀਨ ਇੰਡੀਆ ਪ੍ਰੋਗਰਾਮ’ ਤਹਿਤ ਸਫ਼ਾਈ ਮੁਹਿੰਮ ਦਾ ਆਰੰਭ ਕੀਤਾ।ਪੰਜਾਬ ਸਰਕਾਰ ਦੀ ਹੱਲਾਸ਼ੇਰੀ ਤਹਿਤ ਇਹ ਪ੍ਰੋਗਰਾਮ ਆਜ਼ਾਦੀ ਦੇ ਅੰਮਿ੍ਰਤ ਮਹੋਤਸਵ ਨੂੰ ਸਮਰਪਿਤ ਹੈ।ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਪਸ਼ੂ ਪੋਸਟਮਾਰਟਮ ਹਾਲ ਅਤੇ ਵਿਗਿਆਨੀ ਭਵਨ ਦੇ ਦੋ ਕਿਲੋਮੀਟਰ ਆਲੇ ਦੁਆਲੇ ਦੇ ਰੁੱਖਾਂ ਨੂੰ ਚੂਨੇ ਨਾਲ ਕਲੀ ਕੀਤਾ ਗਿਆ।
01 ਅਕਤੂਬਰ ਤੋਂ 31 ਅਕਤੂਬਰ 2021 ਤਕ ਚੱਲਣ ਵਾਲੇ ਇਸ ਪ੍ਰੋਗਰਾਮ ਤਹਿਤ ਇਹ ਪਹਿਲੀ ਗਤੀਵਿਧੀ ਕੀਤੀ ਗਈ ਹੈ।ਇਸ ਸੰਬੰਧੀ ਯੁਵਕ ਮਾਮਲੇ ਅਤੇ ਖੇਡ ਮੰਤਰਾਲੇ ਵਲੋਂ ਪ੍ਰਾਪਤ ਹੋਏ ਦਿਸ਼ਾ ਨਿਰਦੇਸ਼ਾਂ ਤਹਿਤ ਭਾਰਤ ਨੂੰ ਸਾਫ਼, ਹਰਾ ਭਰਾ ਅਤੇ ਪਲਾਸਟਿਕ ਪ੍ਰਦੂਸ਼ਣ ਤੋਂ ਮੁਕਤ ਕਰਨ ਲਈ ਯਤਨ ਕੀਤਾ ਜਾ ਰਿਹਾ ਹੈ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਮਿਲਖ਼ ਅਫ਼ਸਰ ਨੇ ਵਿਗਿਆਨੀ ਭਵਨ ਤੋਂ ਕੀਤੀ।ਉਨ੍ਹਾਂ ਆਸ ਪ੍ਰਗਟਾਈ ਕਿ ਇਹ ਗਤੀਵਿਧੀ ਇਕ ਭਾਈਚਾਰਕ ਕਿ੍ਰਆ ਦੇ ਰੂਪ ਵਿਚ ਚਲਦੀ ਰਹੇਗੀ ਅਤੇ ਕੌਮੀ ਸੇਵਾ ਯੋਜਨਾ ਦੇ ਵਲੰਟੀਅਰ ਸਮਰਪਣ ਭਾਵ ਨਾਲ ਇਸ ਕਾਰਜ ਨੂੰ ਅੱਗੇ ਵਧਾਉਂਦੇ ਹੋਏ ਭਾਰਤ ਦੀ ਸਫ਼ਾਈ ਅਤੇ ਸੁੰਦਰਤਾ ਵਿਚ ਯੋਗਦਾਨ ਪਾਉਣਗੇ।
ਨਿਧੀ ਸ਼ਰਮਾ, ਕੌਮੀ ਸੇਵਾ ਯੋਜਨਾ, ਪ੍ਰੋਗਰਾਮ ਸੰਯੋਜਕ ਨੇ ਜਾਣਕਾਰੀ ਦਿੱਤੀ ਕਿ ਇਸ ਮੁਹਿੰਮ ਦਾ ਉਦੇਸ਼ ਬੇਕਾਰ ਵਸਤੂਆਂ ਨੂੰ ਹਟਾਉਣਾ, ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣਾ ਅਤੇ ਪਿੰਡਾਂ ਸ਼ਹਿਰਾਂ ਵਿਚ ਪਾਣੀ ਵਾਲੇ ਰਿਵਾਇਤੀ ਸਰੋਤਾਂ ਨੂੰ ਬਚਾਉਣਾ ਅਤੇ ਸਾਫ਼ ਰੱਖਣਾ ਹੋਵੇਗਾ।
ਇਸ ਮੌਕੇ ’ਤੇ ਕੌਮੀ ਸੇਵਾ ਯੋਜਨਾ ਦੇ ਅਧਿਕਾਰੀ, ਡਾ. ਚੰਦਰ ਸ਼ੇਖਰ ਮੁਖੋਪਾਧਿਆਇ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ, ਡਾ. ਵਰਿੰਦਰ ਪਾਲ ਸਿੰਘ, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ, ਡਾ. ਸਚਿਨ ਖ਼ੈਰਨਾਰ, ਕਾਲਜ ਆਫ਼ ਫ਼ਿਸ਼ਰੀਜ਼ ਨੇ ਸਾਰੀ ਮੁਹਿੰਮ ਦਾ ਸੰਯੋਜਨ ਅਤੇ ਪ੍ਰਬੰਧਨ ਕੀਤਾ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: The National Service Plan Volunteers of the Veterinary University contributed under the 'Clean India Program'