ਤੁਹਾਨੂੰ ਇਹ ਜਾਣਕੇ ਬਹੁਤ ਖੁਸ਼ੀ ਹੋਵੇਗੀ ਕੇ 5G ਸਰਵਿਸ ਦਾ ਇੰਤਜ਼ਾਰ ਹੁਣ ਖ਼ਤਮ ਹੋ ਗਿਆ ਹੈ। ਪੀਐਮ ਮੋਦੀ (PM Modi) ਵੱਲੋਂ 1 ਅਕਤੂਬਰ ਨੂੰ ਪੂਰੇ ਦੇਸ਼ `ਚ 5G ਸਰਵਿਸ (5G Service) ਲੌਂਚ ਕੀਤੀ ਗਈ। ਇਹ ਲਾਂਚ ਦਿੱਲੀ ਦੇ ਇੰਡੀਆ ਮੋਬਾਈਲ ਕਾਂਗਰਸ (India Mobile Congress) `ਚ ਹੋਇਆ ਹੈ। ਜਾਣਕਾਰੀ ਮੁਤਾਬਕ ਜੀਓ (JIO) ਤੇ ਏਅਰਟੈੱਲ (Airtel) ਭਾਰਤ `ਚ 5ਜੀ ਸੇਵਾਵਾਂ ਲਾਂਚ (Launch) ਕਰਨ ਵਾਲੀਆਂ ਪਹਿਲੀਆਂ ਕੰਪਨੀਆਂ ਹਨ। ਇਸ ਤੋਂ ਇਲਾਵਾ IMC 2022 ਦਾ ਪ੍ਰੋਗਰਾਮ 4 ਅਕਤੂਬਰ ਤੱਕ ਚੱਲੇਗਾ। ਇਵੈਂਟ ਨੂੰ IMC ਦੀ ਅਧਿਕਾਰਤ ਐਪ ਤੋਂ ਲਾਈਵ ਵੀ ਦੇਖਿਆ ਜਾ ਸਕਦਾ ਹੈ।
ਪੀਐਮ ਮੋਦੀ ਨੇ ਅੱਜ ਤੋਂ ਚੋਣਵੇਂ ਸ਼ਹਿਰਾਂ `ਚ 5ਜੀ ਦੀ ਸ਼ੁਰੂਆਤ ਦਾ ਐਲਾਨ ਕਰ ਦਿੱਤਾ ਹੈ। ਇਸ ਲੌਂਚ ਦੇ ਅਨੁਸਾਰ ਪਹਿਲੇ ਪੜਾਅ 'ਚ 5G ਪਹਿਲਾਂ 13 ਸ਼ਹਿਰਾਂ 'ਚ ਲਾਂਚ ਹੋਵੇਗਾ। ਇਨ੍ਹਾਂ `ਚ ਅਹਿਮਦਾਬਾਦ, ਬੈਂਗਲੁਰੂ, ਚੰਡੀਗੜ੍ਹ, ਚੇਨਈ, ਦਿੱਲੀ, ਗਾਂਧੀਨਗਰ, ਗੁਰੂਗ੍ਰਾਮ, ਹੈਦਰਾਬਾਦ, ਜਾਮਨਗਰ, ਕੋਲਕਾਤਾ, ਲਖਨਊ, ਮੁੰਬਈ ਤੇ ਪੁਣੇ ਨੂੰ ਸ਼ਾਮਲ ਕੀਤਾ ਗਿਆ ਹੈ। ਏਅਰਟੈੱਲ ਵਰਗੇ ਆਪਰੇਟਰਾਂ (Operators) ਨੇ ਨੋਟ ਕੀਤਾ ਹੈ ਕਿ ਪੂਰੇ ਦੇਸ਼ 5G ਦੀ ਕਵਰੇਜ (Coverage) ਲਈ 2024 ਤੱਕ ਦਾ ਸਮਾਂ ਲੱਗੇਗਾ।
ਏਅਰਟੈੱਲ ਨੇ ਪੁਸ਼ਟੀ ਕੀਤੀ ਹੈ ਕਿ ਉਹ ਅੱਜ ਤੋਂ ਅੱਠ ਸ਼ਹਿਰਾਂ `ਚ 5ਜੀ ਨੂੰ ਰੋਲ ਆਊਟ (Roll Out) ਕਰੇਗੀ। ਜਿਓ ਦਾ ਕਹਿਣਾ ਹੈ ਕਿ ਉਹ ਪਹਿਲਾਂ ਚੁਣੇ ਹੋਏ ਸ਼ਹਿਰਾਂ `ਚ 5ਜੀ ਸੇਵਾ ਲਿਆਉਣਗੇ ਤੇ 2023 ਤੱਕ ਪੂਰੇ ਦੇਸ਼ ਨੂੰ 5ਜੀ ਨੈਟਵਰਕ ਨਾਲ ਕਵਰ ਕਰਨ ਦੀ ਕੋਸ਼ਿਸ਼ ਕਰਨਗੇ। ਵੋਡਾਫੋਨ-ਆਈਡੀਆ (Vodafone-Idea) ਨੇ ਅਜੇ ਤੱਕ ਆਪਣੇ 5G ਪਲਾਨ ਲਈ ਰੋਲਆਉਟ ਮਿਤੀ ਦੀ ਪੁਸ਼ਟੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਫਸਲ ਸੁਕਾ ਕੇ ਮੰਡੀ 'ਚ ਲਿਆਉਣ ਦੀ ਅਪੀਲ, ਝੋਨੇ ਦੀ ਗੈਰ ਕਾਨੂੰਨੀ ਆਮਦ ਰੋਕਣ ਲਈ ਨਾਕੇ ਸਥਾਪਿਤ
ਹੁਣ ਪੂਰੇ ਦੇਸ਼ `ਚ ਲੋਕ 4G ਤੋਂ ਅਪਗ੍ਰੇਡ (4G Upgraded) ਹੋਕੇ 5G ਸਰਵਿਸ ਵੱਲ ਜਾਣਗੇ। 5G ਨੈੱਟਵਰਕ 'ਤੇ ਲੋਕਾਂ ਨੂੰ ਬਿਹਤਰ ਵੌਇਸ ਕੁਆਲਿਟੀ (Voice Quality) ਤੇ ਕਨੈਕਟੀਵਿਟੀ (Connectivity) ਦੇ ਨਾਲ ਤੇਜ਼ ਰਫਤਾਰ ਵਾਲਾ ਇੰਟਰਨੈੱਟ (High Speed Internet) ਮਿਲੇਗਾ। ਇਸ 'ਚ 4ਜੀ ਤੋਂ 10 ਗੁਣਾ ਜ਼ਿਆਦਾ ਸਪੀਡ ਮਿਲੇਗੀ। ਇਸ ਮੌਕੇ 'ਤੇ ਪੀਐਮ ਮੋਦੀ ਨੇ 5ਜੀ ਨੈੱਟਵਰਕ 'ਤੇ ਵੀਡੀਓ ਕਾਲ (Video Call) ਦੀ ਮਦਦ ਨਾਲ ਮਹਾਰਾਸ਼ਟਰ 'ਚ ਸਕੂਲ ਦੇ ਬੱਚਿਆਂ ਨਾਲ ਗੱਲਬਾਤ ਕੀਤੀ। ਦੱਸ ਦੇਈਏ ਕਿ ਇਹ ਕਾਲ ਜੀਓ ਨੈੱਟਵਰਕ ਤੋਂ ਕੀਤੀ ਗਈ ਸੀ।
Summary in English: The wait for 5G service is over, launched by PM Modi