ਦਿੱਲੀ ਵਿੱਚ ਹੱਲੇ ਨਾ ਤੇ ਕੋਈ ਦੀਵਾਲੀ ਬਣ ਰਹੀ ਹੈ ਅਤੇ ਨਾ ਹੱਲੇ ਕਿਥੇ ਪੰਜਾਬ ਜਾਂ ਹਰਿਆਣਾ ਵਿੱਚ ਪਰਾਲੀ ਜਲ ਰਹੀ ਹੈ ਫਿਰ ਵੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਖਰਾਬ ਹੈ ਅਤੇ ਇਥੇ ਦੀ ਹਵਾ ਸਾਹ ਲੈਣ ਲਾਇਕ ਨਹੀਂ ਹੈ । ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਕ ਹਰ ਪੱਖੋਂ ਹੁਣ ਵਾਹਨਾਂ ਦਾ ਕਰਜ਼ਾ ਹੀ ਮੁੱਖ ਮੰਨਿਆ ਜਾ ਰਿਹਾ ਹੈ।
ਦਿੱਲੀ ਸਰਕਾਰ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲਗਾਤਾਰ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ 'ਤੇ ਜ਼ੋਰ ਦੇ ਰਹੀ ਹੈ ਅਤੇ ਇਸ ਵਿੱਚ ਦਿੱਲੀ ਸਰਕਾਰ ਨੇ ਹੁਣ ਤਕ ਹੇਠਾਂ ਲਿਖੇ ਉਪਾਏ ਕਿੱਤੇ ਹਨ।
-
ਨਵੀ ਇਲੈਕਟ੍ਰਾਨਿਕ ਗੱਡੀ ਖਰੀਦਣ ਤੇ ਸਬਸਿਡੀ ।
-
ਨਵੀ ਇਲੈਕਟ੍ਰਾਨਿਕ ਗੱਡੀ ਖਰੀਦਣ ਤੇ ਲੋਨ ਅਤੇ ਘਟ ਵਿਆਜ ਦਰ।
-
ਡਿਲੀਵਰੀ ਅਤੇ ਹੋਰ ਰੋਜ਼ਾਨਾ ਸੇਵਾਵਾਂ ਨਾਲ ਜੁੜੇ ਵਾਹਨਾਂ ਦੇ ਫਲੀਟ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਸ਼ਾਮਲ ਕਰਨ ਲਈ ਨਵੀਂ ਨੀਤੀ।
-
ਜਨਤਕ ਇਲੈਕਟ੍ਰਿਕ ਚਾਰਜਿੰਗ ਸਟੇਸ਼ਨਾਂ ਆਦਿ ਦਾ ਨਿਰਮਾਣ ਆਦਿ ।
-
ਹੁਣ ਦਿੱਲੀ ਵਿੱਚ ਇੱਕ ਹੋਰ ਨਵਾਂ ਮੌਕਾ ਆ ਗਿਆ ਹੈ।
ਦਿੱਲੀ ਸਰਕਾਰ ਨੇ 6000 ਰੁਪਏ ਦੀ ਸਬਸਿਡੀ ਦੇਕੇ 30,000 ਨਵੇਂ ਪ੍ਰਾਈਵੇਟ ਚਾਰਜਿੰਗ ਸਟੇਸ਼ਨ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਇਸ ਨਵੇਂ ਫੈਸਲੇ ਨਾਲ ਦਿੱਲੀ ਵਿੱਚ ਇਲੈਕਟ੍ਰਿਕ ਚਾਰਜਿੰਗ ਪੁਆਇੰਟ ਆਮ ਹੋ ਜਾਣਗੇ।
ਇਸ ਨੀਤੀ ਦਾ ਐਲਾਨ ਕਰਦੇ ਹੋਏ ਦੱਸਿਆ ਗਿਆ ਹੈ ਕਿ ਰਾਜਧਾਨੀ ਦੇ ਹੱਸਪਤਾਲ ਮਾਲ ਥੀਏਟਰ ਹਾਊਸਿੰਗ ਸੋਸਾਇਟੀ ਆਦਿ ਵਿੱਚ ਇਲੈਕਟ੍ਰਾਨਿਕ ਚਾਰਜਿੰਗ ਪਵਾਇੰਟ ਉਪਲੱਭਧ ਹੋ ਜਾਵੇਗਾ ਅਤੇ ਇਸ ਦੇ ਲਈ ਸਰਕਾਰ ਨੇ ਸਿੰਗਲ ਵਿੰਡੋ ਪ੍ਰੋਗਰਾਮ ਸ਼ੁਰੂ ਕਿੱਤਾ ਹੈ ।
ਹੋਰ ਵੀ ਸਹੂਲਤਾਂ ਦਿੱਤੀਆਂ ਗਈਆਂ
ਜੇਕਰ ਤੁਸੀਂ ਇਸ ਚਾਰਜਿੰਗ ਪੁਆਇੰਟ ਨੂੰ ਸੈੱਟਅੱਪ ਕਰਨਾ ਚਾਹੁੰਦੇ ਹੋ, ਤਾਂ ਇਸਦੇ ਲਈ ਤੁਹਾਨੂੰ ਸਿਰਫ ਸਿੰਗਲ ਵਿੰਡੋ ਪ੍ਰੋਗਰਾਮ ਤੋਂ ਲੰਘਣਾ ਹੋਵੇਗਾ। ਅਤੇ ਇਸ ਦੇ ਨਾਲ ਹੀ, ਤੁਹਾਡੇ ਬਿਜਲੀ ਬਿੱਲ ਦੀ ਦਰ ਵੀ ਸਿਰਫ 4.5 ਰੁਪਏ ਪ੍ਰਤੀ ਯੂਨਿਟ ਲਿੱਤੀ ਜਾਵੇਗੀ ।
ਹੋ ਚੁਕੀ ਹੈ ਸ਼ੁਰੂਆਤ
ਇਸ ਪ੍ਰੋਗਰਾਮ ਦਾ ਫਾਇਦਾ ਉਠਾਉਂਦੇ ਹੋਏ ਮੁਨੀਰਕਾ ਦੇ ਡੀਡੀਏ ਫਲੈਟ ਵਿੱਚ ਚਾਰਜਿੰਗ ਸਟੇਸ਼ਨ ਸਥਾਪਿਤ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਪੂਰਬੀ ਦਿੱਲੀ ਦੇ ਵਿਵੇਕ ਵਿਹਾਰ ਵਿੱਚ ਨਿੱਜੀ ਤੌਰ 'ਤੇ ਵੀ ਸਥਾਪਿਤ ਕੀਤਾ ਗਿਆ ਹੈ।
ਤੁਸੀ ਵੀ ਕਰ ਸਕਦੇ ਹੋ ਅਰਜੀ
ਚਾਰਜਿੰਗ ਸਟੇਸ਼ਨ ਬਣਾਉਣ ਦੇ ਲਈ ਤੁਹਾਨੂੰ ਆਪਣੇ ਖੇਤਰ ਦੇ ਬਿਜਲੀ ਸਪਲਾਈ ਕਰਨ ਵਾਲੀ ਕੰਪਨੀ ਤੋਂ ਸੰਪਰਕ ਕਰਨਾ ਹੋਵੇਗਾ ਜਾਂ ਉਨ੍ਹਾਂ ਦੀ ਵੈਬਸਾਈਟ ਤੇ ਜਾਕੇ ਅਰਜੀ ਦੇਣੀ ਹੋਵੇਗੀ ਇਸ ਦੇ ਲਈ ਤੁਹਾਨੂੰ ਆਪਣੇ ਬਿਜਲੀ ਕੁਨੈਕਸ਼ਨ ਦੇ ਖਪਤਕਾਰ ਦਾ ਖਾਤਾ ਨੰਬਰ ਦੇਣਾ ਹੋਵੇਗਾ, ਜਿਸ ਤੋਂ ਬਾਅਦ ਕੰਪਨੀ ਇਲੈਕਟ੍ਰਾਨਿਕ ਚਾਰਜਿੰਗ ਸਟੇਸ਼ਨ ਨੂੰ ਸਥਾਪਿਤ ਕਰਨ ਲਈ ਅਗਲੀ ਪ੍ਰਕਿਰਿਆ ਸ਼ੁਰੂ ਕਰੇਗੀ, ਜਿਸ ਵਿੱਚ ਤੁਸੀਂ ਕਿਸ ਕੰਪਨੀ ਦੇ ਚਾਰਜਿੰਗ ਸਟੇਸ਼ਨ ਨੂੰ ਇੰਸਟਾਲ ਕਰਨਾ ਚਾਹੁੰਦੇ ਹੋ, ਦਾ ਵਿਕਲਪ ਵੀ ਉਪਲਬਧ ਹੋਵੇਗਾ।
ਤੁਰੰਤ ਕੰਮ ਹੋਵੇਗਾ ਅਤੇ ਗਾਰੰਟੀ ਵੀ ਮਿਲੇਗੀ।
ਤੁਹਾਡੀ ਅਰਜ਼ੀ ਦੇ 1 ਹਫ਼ਤੇ ਦੇ ਅੰਦਰ, ਚਾਰਜਿੰਗ ਸਟੇਸ਼ਨ ਸਥਾਪਤ ਕਰਨ ਵਾਲੀ ਕੰਪਨੀ ਨਾਲ ਸੰਪਰਕ ਕਰਨਾ ਹੋਵੇਗਾ ਅਤੇ ਤੁਹਾਡਾ ਚਾਰਜਿੰਗ ਸਟੇਸ਼ਨ 3 ਸਾਲਾਂ ਦੀ ਗਰੰਟੀ ਨਾਲ ਸਥਾਪਿਤ ਕੀਤਾ ਜਾਵੇਗਾ।ਜੇਕਰ ਤੁਸੀਂ ਆਪਣੇ ਇਸ ਚਾਰਜਿੰਗ ਪੁਆਇੰਟ ਨੂੰ ਸਿਰਫ ਪ੍ਰਾਈਵੇਟ ਰੱਖਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਘਰ ਦੇ ਬਿਜਲੀ ਕੁਨੈਕਸ਼ਨ ਦੀ ਵਰਤੋਂ ਵੀ ਕਰ ਸਕਦੇ ਹੋ, ਜੇਕਰ ਤੁਸੀਂ ਕਿਸੇ ਹੋਰ ਦੇ ਵਾਹਨ ਨੂੰ ਵਪਾਰਕ ਤੌਰ 'ਤੇ ਚਾਰਜ ਕਰਕੇ ਕੁਝ ਪੈਸਾ ਕਮਾਉਣਾ ਚਾਹੁੰਦੇ ਹੋ, ਤਾਂ ਇਸਦੇ ਲਈ ਤੁਹਾਨੂੰ ਨਵੇਂ ਮੀਟਰ ਕੁਨੈਕਸ਼ਨ ਦੀ ਵਰਤੋਂ ਕਰਨ ਦੇ ਨਾਲ-ਨਾਲ.,ਵਪਾਰਕ ਕੁਨੈਕਸ਼ਨ ਵੀ ਦਿੱਤਾ ਜਾਵੇਗਾ ।
ਇਹ ਵੀ ਪੜ੍ਹੋ : ਖੁਸ਼ਖਬਰੀ : ਗਾਹਕਾਂ ਨੂੰ ਮਿਲੇਗਾ ਮੁਫ਼ਤ ਸਿਲੰਡਰ !
Summary in English: There will be 6000 to 30000 charging stations in Delhi