ਜੇਕਰ ਤੁਸੀਂ ਨੌਕਰੀ ਦੀ ਤਲਾਸ਼ `ਚ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਹੁਣ ਤੁਹਾਡੀ ਇਹ ਭਾਲ ਪੂਰੀ ਹੁੰਦੀ ਹੈ। ਬ੍ਰੌਡਕਾਸਟ ਇੰਜੀਨੀਅਰਿੰਗ ਕੰਸਲਟੈਂਟਸ ਇੰਡੀਆ ਲਿਮਿਟੇਡ (BECIL) ਨੇ ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ ਆਫ ਇੰਡੀਆ ਲਿਮਟਿਡ (NCCF) ਦੇ ਦਫਤਰਾਂ `ਚ ਨੌਕਰੀ ਲਈ ਅਸਾਮੀਆਂ ਜਾਰੀ ਕੀਤੀਆਂ ਹਨ।
ਦੱਸਣਯੋਗ ਹੈ ਕਿ ਐਨ.ਸੀ.ਸੀ.ਐਫ ਵੱਲੋਂ ਆਊਟਸੋਰਸ ਆਧਾਰ 'ਤੇ ਅਸਿਸਟੈਂਟ ਇੰਜੀਨੀਅਰ ਤੇ ਜੂਨੀਅਰ ਇੰਜੀਨੀਅਰ ਦੀਆਂ ਖਾਲੀ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਯੋਗ ਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਇਸ ਨੌਕਰੀ ਲਈ ਆਨਲਾਈਨ ਅਰਜ਼ੀ ਦੇ ਦੇਣ।
ਨੌਕਰੀ ਦਾ ਵੇਰਵਾ:
ਐਨ.ਸੀ.ਸੀ.ਐਫ ਵੱਲੋਂ ਜਾਰੀ ਕੀਤੀ ਗਈਆਂ ਇਹ ਨੌਕਰੀਆਂ ਇਕ ਸਾਲ ਦੇ ਠੇਕੇ (Contract) ਦੇ ਆਧਾਰ 'ਤੇ ਹੋਵੇਗੀ। ਇਸਦੇ ਨਾਲ ਹੀ ਕੰਮ ਕਰਨ ਦਾ ਸਥਾਨ ਦਿੱਲੀ ਤੇ ਭੋਪਾਲ ਰੱਖਿਆ ਗਿਆ ਹੈ।
ਵਿੱਦਿਅਕ ਯੋਗਤਾ:
● ਅਸਿਸਟੈਂਟ ਇੰਜੀਨੀਅਰ ਦੇ ਅਹੁਦੇ `ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸਿਵਲ ਇੰਜੀਨੀਅਰਿੰਗ `ਚ ਬੀ.ਟੈਕ ਦੀ ਡਿਗਰੀ ਹੋਣੀ ਚਾਹੀਦੀ ਹੈ।
● ਜੂਨੀਅਰ ਇੰਜੀਨੀਅਰ ਦੇ ਅਹੁਦੇ `ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਘੱਟੋ-ਘੱਟ 55 ਫ਼ੀਸਦੀ ਅੰਕਾਂ ਨਾਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸਿਵਲ ਇੰਜੀਨੀਅਰਿੰਗ `ਚ ਡਿਪਲੋਮਾ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਚਾਰੇ ਦੀ ਕਮੀ ਕਾਰਨ ਖੱਜਲ-ਖੁਆਰ ਹੋ ਰਹੇ ਇਹ ਸੂਬੇ, ਕਿ ਦੁੱਧ ਹੋ ਜਾਵੇਗਾ ਮਹਿੰਗਾ?
ਤਜਰਬਾ:
ਇਹਨਾਂ ਅਸਾਮੀਆਂ ਲਈ ਉਮੀਦਵਾਰ ਕੋਲ ਸਿਵਲ ਇੰਜਨੀਅਰਿੰਗ ਕੰਮਾਂ ਦੀ ਯੋਜਨਾਬੰਦੀ, ਐਗਜ਼ੀਕਿਊਸ਼ਨ ਜਾਂ ਰੱਖ-ਰਖਾਅ `ਚ ਲਗਭਗ ਦੋ ਸਾਲ ਦਾ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਸ ਨੌਕਰੀ ਲਈ ਤਜਰਬੇਕਾਰ ਨੂੰ ਤਰਜੀਹ ਦਿੱਤੀ ਜਾਵੇਗੀ।
ਮਾਸਿਕ ਤਨਖਾਹ:
ਇਨ੍ਹਾਂ ਅਸਾਮੀਆਂ 'ਤੇ ਚੁਣੇ ਗਏ ਉਮੀਦਵਾਰਾਂ ਦੀ ਮਾਸਿਕ ਤਨਖਾਹ 27,000 ਤੋਂ 58,819 ਰੁਪਏ ਤੱਕ ਹੋਵੇਗੀ।
ਆਖਰੀ ਮਿਤੀ:
ਇਨ੍ਹਾਂ ਅਸਾਮੀਆਂ `ਤੇ ਅਪਲਾਈ ਕਰਨ ਲਈ ਆਖਰੀ ਮਿਤੀ 24 ਅਕਤੂਬਰ ਰੱਖੀ ਗਈ ਹੈ।
ਅਰਜ਼ੀ ਦੇਣ ਦੀ ਪ੍ਰਕਿਰਿਆ:
ਐਨ.ਸੀ.ਸੀ.ਐਫ `ਚ ਨੌਕਰੀ ਕਰਨ ਦੇ ਚਾਹਵਾਨ ਬ੍ਰੌਡਕਾਸਟ ਇੰਜੀਨੀਅਰਿੰਗ ਕੰਸਲਟੈਂਟਸ ਇੰਡੀਆ ਲਿਮਿਟੇਡ ਦੀ ਅਧਿਕਾਰਤ ਵੈਬਸਾਈਟ www.becil.com `ਤੇ ਜਾ ਕੇ ਅਪਲਾਈ ਕਰ ਸਕਦੇ ਹਨ।
Summary in English: There will be recruitment for these posts, salary more than 50,000