Surjit Hockey Tournament 2022: 39ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀਫਾਇਨਲ ਵਿੱਚ ਇੰਡੀਅਨ ਆਇਲ ਮੁੰਬਈ ਦਾ ਮੁਕਾਬਲਾ ਪੰਜਾਬ ਨੈਸ਼ਨਲ ਬੈਂਕ ਦਿੱਲੀ ਨਾਲ ਅਤੇ ਪੰਜਾਬ ਐਂਡ ਸਿੰਧ ਬੈਂਕ ਦਾ ਮੁਕਾਬਲਾ ਭਾਰਤੀ ਰੇਲਵੇ ਨਾਲ ਹੋਵੇਗਾ। ਆਓ ਜਾਣਦੇ ਹਾਂ ਅੱਜ ਦੇ ਮੈਚ ਦਾ ਪੂਰਾ ਵੇਰਵਾ...
39th Indian Oil Servo Surjit Hockey Tournament: ਸੁਰਜੀਤ ਹਾਕੀ ਟੂਰਨਾਮੈਂਟ 'ਚ ਕਰੜੇ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ। ਲੀਗ ਦੌਰ ਦੇ ਆਖ਼ਰੀ ਦਿਨ ਪੰਜਾਬ ਐਂਡ ਸਿੰਧ ਬੈਂਕ ਨੇ ਏਐਸਸੀ ਜਲੰਧਰ ਨੂੰ 7-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ। ਦੱਸ ਦੇਈਏ ਕਿ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਟੂਰਨਾਮੈਂਟ ਦੇ 7ਵੇਂ ਦਿਨ ਦੇ ਦੂਜੇ ਲੀਗ ਮੈਚ ਵਿੱਚ ਇੰਡੀਅਨ ਏਅਰ ਫੋਰਸ ਨੇ ਪੰਜਾਬ ਪੁਲਿਸ ਨੂੰ 5-2 ਦੇ ਫਰਕ ਨਾਲ ਹਰਾ ਕੇ ਲੀਗ ਦੌਰ ਵਿੱਚ ਦੂਜੀ ਜਿੱਤ ਦਰਜ ਕੀਤੀ। ਇੱਕ ਨਿਜੀ ਵੈਬਸਾਈਟ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪੂਲ ਏ ਅਤੇ ਪੂਲ ਬੀ ਦੀਆਂ ਕੁਝ ਝਲਕੀਆਂ...
ਪੂਲ ਏ ਦੀਆਂ ਝਲਕੀਆਂ
● ਪੂਲ ਏ ਦੇ ਆਖਰੀ ਲੀਗ ਮੈਚ ਵਿੱਚ ਇੰਡੀਅਨ ਏਅਰ ਫੋਰਸ ਨੇ ਪੰਜਾਬ ਪੁਲਿਸ ਨੂੰ 5-2 ਨਾਲ ਹਰਾ ਕੇ ਲੀਗ ਦੌਰ ਵਿੱਚ ਦੂਜੀ ਜਿੱਤ ਦਰਜ ਕੀਤੀ ਪਰ ਸੈਮੀਫਾਇਨਲ ਵਿੱਚ ਥਾਂ ਨਾ ਬਣਾ ਸਕੇ।
● ਮੈਚ ਦੇ 33ਵੇਂ ਮਿੰਟ ਵਿੱਚ ਏਅਰ ਫੋਰਸ ਦੇ ਰਾਹੁਲ ਕੁਮਾਰ ਰਾਜਭਰ ਨੇ ਗੋਲ ਕੀਤਾ।
● ਇਸ ਤੋਂ ਬਾਅਦ 24ਵੇਂ ਮਿੰਟ ਵਿੱਚ ਏਅਰ ਫੋਰਸ ਦੇ ਸੁਖਦੇਵ ਸਿੰਘ ਨੇ ਗੋਲ ਕਰਕੇ ਸਕੋਰ 2-0 ਕੀਤਾ।
● ਖੇਡ ਦੇ 54ਵੇਂ ਮਿੰਟ ਵਿੱਚ ਪੁਲਿਸ ਦੇ ਪਰਮਵੀਰ ਸਿੰਘ ਨੇ ਗੋਲ ਕਰਕੇ ਸਕੋਰ 1-2 ਕੀਤਾ।
● ਅਗਲੇ ਹੀ ਮਿੰਟ ਵਿੱਚ ਏਅਰ ਫੋਰਸ ਦੇ ਰਾਹੁਲ ਕੁਮਾਰ ਨੇ ਅਤੇ 5ਵੇਂ ਮਿੰਟ ਵਿੱਚ ਏਅਰ ਫੋਰਸ ਦੇ ਸੁਖਦੇਵ ਸਿੰਘ ਨੇ ਗੋਲ ਕਰਕੇ ਸਕੋਰ 4-1 ਕੀਤਾ।
● ਅਗਲੇ ਮਿੰਟ ਪੁਲਿਸ ਦੇ ਕਰਨਬੀਰ ਸਿੰਘ ਨੇ ਗੋਲ ਕਰਕੇ ਸਕੋਰ 2-4 ਕੀਤਾ।
● ਖੇਡ ਦੇ 59ਵੇਂ ਮਿੰਟ ਵਿੱਚ ਏਅਰ ਫੋਰਸ ਦੇ ਮਾਨਿਦ ਕੇਰਕੇਟਾ ਨੇ ਗੋਲ ਕਰਕੇ ਸਕੋਰ 5-2 ਕਰਕੇ ਮੈਚ ਜਿੱਤ ਲਿਆ।
ਪੂਲ ਬੀ ਦੀਆਂ ਝਲਕੀਆਂ
● ਪੂਲ ਬੀ ਦੇ ਆਖਰੀ ਲੀਗ ਮੈਚ ਵਿੱਚ ਪੰਜਾਬ ਐਂਡ ਸਿੰਧ ਬੈਂਕ ਨੇ ਏਐਸਸੀ ਜਲੰਧਰ ਨੂੰ 7-1 ਦੇ ਫਰਕ ਨਾਲ ਹਰਾ ਕੇ ਲੀਗ ਦੌਰ ਵਿੱਚ ਦੂਜੀ ਜਿੱਤ ਦਰਜ ਕਰਦੇ ਹੋਏ ਆਪਣੇ ਅੰਕ 6 ਕੀਤੇ ਅਤੇ ਬੇਹਤਰ ਗੋਲ ਔਸਤ ਦੇ ਆਧਾਰ ਤੇ ਪੂਲ ਬੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
● ਪੂਲ ਬੀ ਵਿੱਚ ਦੂਜੇ ਸਥਾਨ ਤੇ ਪੰਜਾਬ ਨੈਸ਼ਨਲ ਬੈਂਕ ਰਹੀ, ਜਿਸ ਦੇ ਵੀ ਕੁਲ 6 ਅੰਕ ਸਨ ਪਰ ਉਹ ਗੋਲ ਔਸਤ ਦੇ ਆਧਾਰ ਤੇ ਦੂਜੇ ਸਥਾਨ ਤੇ ਰਹੀ।
● ਪੰਜਾਬ ਐਂਡ ਸਿੰਧ ਬੈਂਕ ਨੇ ਕੁਲ 11 ਗੋਲ ਕੀਤੇ ਅਤੇ 6 ਖਾਧੇ ਅਤੇ ਪੰਜਾਬ ਨੈਸ਼ਨਲ ਬੈਂਕ ਨੇ ਕੁਲ 9 ਗੋਲ ਕੀਤੇ, ਜਦੋਂਕਿ 6 ਗੋਲ ਖਾਧੇ।
● ਆਰਮੀ ਇਲੈਵਨ 6 ਅੰਕ ਹੋਣ ਦੇ ਬਾਵਜੂਦ ਮਾੜੀ ਗੋਲ ਔਸਤ ਕਰਕੇ ਸੈਮੀਫਾਇਨਲ ਦੀ ਦੋੜ ਵਿਚੋਂ ਬਾਹਰ ਹੋ ਗਈ।
● ਪੰਜਾਬ ਐਂਡ ਸਿੰਧ ਬੈਂਕ ਨੇ ਪਹਿਲੇ ਮਿੰਟ ਵਿੱਚ ਹੀ ਜਰਮਨਜੀਤ ਸਿੰਘ ਨੇ ਗੋਲ ਕਰਕੇ ਖਾਤਾ ਖੋਲ੍ਹਿਆ।
● 15ਵੇਂ ਮਿੰਟ ਵਿੱਚ ਅਤੇ 25ਵੇਂ ਮਿੰਟ ਵਿੱਚ ਅਤੇ 27ਵੇਂ ਮਿੰਟ ਵਿਚ ਬੈਂਕ ਦੇ ਜਸਕਰਨ ਸਿੰਘ ਨੇ ਦੋ ਗੋਲ ਕਰਕੇ ਸਕੋਰ 4-0 ਕੀਤਾ।
● ਖੇਡ ਦੇ 29ਵੇਂ ਮਿੰਟ ਵਿੱਚ ਬੈਂਕ ਦੇ ਹਰਮਨਜੀਤ ਸਿੰਘ ਨੇ ਗੋਲ ਕਰਕੇ ਸਕੋਰ 5-0 ਕੀਤਾ।
● ਖੇਡ ਦੇ 47ਵੇਂ ਮਿੰਟ ਵਿੱਚ ਏਐਸਸੀ ਦੇ ਮਨਮੀਤ ਸਿੰਘ ਨੇ ਗੋਲ ਕਰਕੇ ਸਕੋਰ 1-5 ਕੀਤਾ।
● ਖੇਡ ਦੇ 52ਵੇਂ ਮਿੰਟ ਵਿੱਚ ਬੈਂਕ ਦੇ ਜਸਕਰਨ ਸਿੰਘ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ 6-1 ਕੀਤਾ।
● ਖੇਡ ਦੇ 5ਵੇਂ ਮਿੰਟ ਵਿਚ ਬੈਂਕ ਦੇ ਅਰਸ਼ਦੀਪ ਸਿੰਘ ਨੇ ਗੋਲ ਕਰਕੇ ਸਕੋਰ 7-1 ਕਰਕੇ ਮੈਚ ਜਿੱਤਿਆ।
ਇਹ ਵੀ ਪੜ੍ਹੋ : ਹਵਾਈ ਸੈਨਾ `ਚ ਫਾਇਰ ਫਾਈਟਰਾਂ ਦੀ ਭਰਤੀ ਲਈ ਨਿਕਲੀਆਂ ਅਸਾਮੀਆਂ, ਆਖਰੀ ਮਿਤੀ ਨਜ਼ਦੀਕ
ਸੈਮੀਫਾਇਨਲ ਮੈਚ ਦੀ ਜਾਣਕਾਰੀ
● ਇੰਡੀਅਨ ਆਇਲ ਮੁੰਬਈ ਬਨਾਮ ਪੰਜਾਬ ਨੈਸ਼ਨਲ ਬੈਂਕ - 5 ਵਜੇ
● ਪੰਜਾਬ ਐਂਡ ਸਿੰਧ ਬੈਂਕ ਬਨਾਮ ਭਾਰਤੀ ਰੇਲਵੇ - 7 ਵਜੇ
ਜਿਕਰਯੋਗ ਹੈ ਕਿ ਭਾਰਤ ਦਾ ਵੱਕਾਰੀ 39ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ 27 ਅਕਤੂਬਰ ਤੋਂ ਸਥਾਨਕ ਸੁਰਜੀਤ ਐਸਟ੍ਰੋਟਰਫ ਹਾਕੀ ਸਟੇਡੀਅਮ, ਬਰਲਟਨ ਪਾਰਕ ਵਿਖੇ ਸ਼ੁਰੂ ਹੋਇਆ। 9 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਕੁੱਲ 16 ਟੀਮਾਂ ਭਾਗ ਲੈ ਰਹੀਆਂ ਹਨ।
Summary in English: These teams reached the semi-finals of the 39th Indian Oil Servo Surjit Hockey Tournament.