Krishi Vigyan Kendra Amritsar: ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸਮੇਂ-ਸਮੇਂ 'ਤੇ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦਾ ਮਕਸਦ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਠੱਲ੍ਹ ਪਾਉਣਾ ਅਤੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਨਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਆਤਮ-ਨਿਰਭਰ ਬਣ ਸਕਣ।
ਅਜਿਹੇ ਵਿੱਚ ਅੱਜ ਅਸੀਂ ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ ਵਿਖੇ ਜੁਲਾਈ ਮਹੀਨੇ 'ਚ ਸ਼ੁਰੂ ਹੋਣ ਵਾਲੇ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਲੈ ਕੇ ਆਏ ਹਾਂ, ਜਿਸ ਦੀ ਮਦਦ ਨਾਲ ਸਾਡੇ ਕਿਸਾਨ ਵੀਰ ਅਤੇ ਬੀਬੀਆਂ ਇਨ੍ਹਾਂ ਕਿੱਤਾ ਮੁਖੀ ਸਿਖਲਾਈ ਕੋਰਸਾਂ ਦਾ ਲਾਭ ਉਠਾ ਕੇ ਚੰਗੀ ਆਮਦਨ ਕਮਾ ਸਕਦੇ ਹਨ।
ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਹਰ ਮਹੀਨੇ ਖੇਤੀਬਾੜੀ, ਬਾਗ਼ਬਾਨੀ, ਪਸ਼ੂ ਪਾਲਣ ਆਦਿ ਨਾਲ ਸਬੰਧਤ ਵੱਖ-ਵੱਖ ਸਿਖਲਾਈ ਕੋਰਸਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ, ਇਸੇ ਲੜੀ ਵਿੱਚ ਅੱਜ ਅਸੀਂ ਆਪਣੇ ਕਿਸਾਨ ਵੀਰਾਂ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ ਵਿਖੇ ਜੁਲਾਈ ਮਹੀਨੇ 'ਚ ਸ਼ੁਰੂ ਹੋਣ ਵਾਲੇ ਕਿੱਤਾ ਮੁਖੀ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਲੈ ਕੇ ਆਏ ਹਨ। ਚਾਹਵਾਨ ਪੇਂਡੂ ਨੌਜਵਾਨ, ਕਿਸਾਨ ਵੀਰ ਅਤੇ ਬੀਬੀਆਂ ਸਿਖਲਾਈ ਲੈਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ ਵਿੱਚ ਪਹੁੰਚ ਕੇ ਲਾਹਾ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ, ਤੁਸੀਂ ਹੇਠਾਂ ਸਾਂਝੀ ਕੀਤੀ ਗਈ ਸੂਚੀ ਰਾਹੀਂ ਜਾਣ ਸਕਦੇ ਹੋ ਕਿ ਕਿਹੜੇ ਕੋਰਸ ਕਦੋਂ ਸ਼ੁਰੂ ਹੋ ਰਹੇ ਹਨ ਅਤੇ ਇਹਨਾਂ ਕੋਰਸਾਂ ਲਈ ਕਿਹੜੇ ਨੰਬਰ 'ਤੇ ਸੰਪਰਕ ਕਰਨਾ ਹੈ।
ਕੇ.ਵੀ.ਕੇ. ਅੰਮ੍ਰਿਤਸਰ (KVK Amritsar) - ਜੁਲਾਈ ਮਹੀਨੇ ਦੇ ਸਿਖਲਾਈਨਾਮੇ
● 04 ਜੁਲਾਈ: ਛੋਟੇ ਬੱਚਿਆਂ ਅਤੇ ਗਰਭਵਤੀ ਜਾਂ ਦੁੱਧ ਪਿਲਾਉਂਦੀਆਂ ਮਾਵਾਂ ਲਈ ਪੌਸ਼ਟਿਕ ਖੁਰਾਕ
● 05 ਜੁਲਾਈ: ਸਾਉਣੀ ਦੀਆਂ ਫ਼ਸਲਾਂ ਵਿੱਚ ਸਰਵਪੱਖੀ ਕੀਟ ਪ੍ਰਬੰਧ ਦੇ ਜੈਵਿਕ ਅਤੇ ਰਸਾਇਣਕ ਢੰਗ
● 08 ਤੋਂ 16 ਜੁਲਾਈ: ਮੁਰਗੀ ਪਾਲਣ
● 08 ਤੋਂ 09 ਜੁਲਾਈ: ਸੋਲਰ ਕੂਕਰ ਅਤੇ ਸੋਲਰ ਡਰਾਇਰ ਦੀ ਨਵਿਆਉਣਯੋਗ ਊਰਜਾ ਦੇ ਸਰੋਤਾਂ ਵਜੋਂ ਵਰਤੋਂ
● 15 ਜੁਲਾਈ: ਬਰਸਾਤਾਂ ਦੀਆਂ ਸਬਜ਼ੀਆਂ ਦੀ ਪਨੀਰੀ ਤਿਆਰ ਕਰਨਾ
● 18 ਜੁਲਾਈ: ਜਵਾਨ ਲੜਕੀਆਂ ਦੀ ਨਿੱਜੀ ਸਫ਼ਾਈ ਅਤੇ ਚੰਗੀ ਖੁਰਾਕ
● 19 ਜੁਲਾਈ: ਦੁਧਾਰੂ ਪਸ਼ੂਆਂ ਦੇ ਚਿੱਚੜਾਂ ਅਤੇ ਮਲ੍ਹੱਪਾਂ ਦੀ ਰੋਕਥਾਮ ਅਤੇ ਟੀਕਾਕਰਣ ਦੀ ਮਹੱਤਤਾ
ਇਹ ਵੀ ਪੜ੍ਹੋ : Krishi Vigyan Kendra ਫਤਿਹਗੜ੍ਹ ਸਾਹਿਬ ਵੱਲੋਂ PM KISAN SAMMAN NIDHI ਸਮਾਰੋਹ ਦਾ ਆਯੋਜਨ, ਕਿਸਾਨਾਂ ਨਾਲ ਸਾਂਝੀ ਕੀਤੀ ਇਨ੍ਹਾਂ Fertilizers ਬਾਰੇ ਵਧੀਆ ਜਾਣਕਾਰੀ
ਇੱਥੇ ਕਰੋ ਸੰਪਰਕ
ਜੇਕਰ ਕਿਸੇ ਨੂੰ ਇਸ ਸਿਖਲਾਈ ਸੰਬੰਧੀ ਕੋਈ ਵੀ ਜਾਣਕਾਰੀ ਪ੍ਰਾਪਤ ਕਰਨੀ ਹੈ ਤਾਂ ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ ਦੇ ਇਸ ਨੰਬਰ 98723-54170 'ਤੇ ਸੰਪਰਕ ਕਰ ਸਕਦਾ ਹੈ।
Summary in English: This Training Course is going to start from July 04 at Krishi Vigyan Kendra, Amritsar, know complete information about various courses.