ਜੇਕਰ ਤੁਸੀਂ ਵੀ ਕਾਮਨ ਐਡਮਿਸ਼ਨ ਟੈਸਟ (Common Admission Test) ਦੇਣ ਬਾਰੇ ਸੋਚ ਰਹੇ ਹੋ, ਤਾਂ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਖ਼ਾਸ ਹੈ। ਜੀ ਹਾਂ, ਉਮੀਦਵਾਰਾਂ ਕੋਲ ਪ੍ਰੀਖਿਆ ਲਈ ਅਪਲਾਈ ਕਰਨ ਦਾ ਅੱਜ ਆਖ਼ਰੀ ਦਿਨ ਹੈ, ਚਾਹਵਾਨ ਉਮੀਦਵਾਰ ਅੱਜ ਆਪਣਾ ਰਜਿਸਟਰੇਸ਼ਨ ਕਰਾ ਲਵੋ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਰਜਿਸਟਰੇਸ਼ਨ ਪ੍ਰਕਿਰਿਆ 3 ਅਗਸਤ ਨੂੰ ਸ਼ੁਰੂ ਹੋ ਗਈ ਸੀ। ਵਧੇਰੇ ਜਾਣਕਾਰੀ ਲਈ ਲੇਖ ਨੂੰ ਪੂਰਾ ਪੜੋ...
ਜੇਕਰ ਤੁਸੀਂ ਕਾਮਨ ਐਡਮਿਸ਼ਨ ਟੈਸਟ (CAT 2022) ਦੀ ਤਿਆਰੀ ਕਰ ਰਹੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋ ਸਕਦੀ ਹੈ। ਤੁਹਾਨੂੰ ਦੱਸ ਦਈਏ ਕੈਟ ਪ੍ਰੀਖਿਆ ਲਈ ਅਪਲਾਈ ਕਰਨ ਦਾ ਸਮਾਂ 14 ਸਤੰਬਰ ਯਾਨੀ ਅੱਜ ਸ਼ਾਮ 5 ਵਜੇ ਤੱਕ ਹੀ ਨਿਰਾਧਿਤ ਕੀਤਾ ਗਿਆ ਹੈ। ਇਸ ਲਈ ਆਪਣਾ ਕੀਮਤੀ ਸਮਾਂ ਨਾ ਗਵਾਓ ਤੇ ਜਲਦੀ ਹੀ ਇਸ ਟੈਸਟ ਲਈ ਆਪਣਾ ਰਜਿਸਟਰੇਸ਼ਨ ਕਰਾ ਲਵੋ। ਇਸ ਟੈਸਟ `ਚ ਪਾਸ ਹੋਏ ਵਿਦਿਆਰਥੀਆਂ ਦੀ ਪ੍ਰੀਖਿਆ 27 ਨਵੰਬਰ ਨੂੰ ਹੋਵੇਗੀ।
ਅਰਜ਼ੀ ਕਿਵੇਂ ਦੇਣੀ ਹੈ?
● ਇਸ ਅਰਜ਼ੀ `ਚ ਆਪਣਾ ਰਜਿਸਟਰੇਸ਼ਨ ਕਰਾਉਣ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ `ਤੇ ਜਾਓ।
● ਕਾਮਨ ਐਡਮਿਸ਼ਨ ਟੈਸਟ ਸੰਬੰਧੀ ਅਰਜ਼ੀ ਦੇ ਲਿੰਕ 'ਤੇ ਕਲਿੱਕ ਕਰੋ।
● ਇਸ ਅਰਜ਼ੀ `ਚ ਆਪਣਾ ਵੇਰਵਾ ਭਰੋ ਅਤੇ ਰਜਿਸਟਰੇਸ਼ਨ ਦਾ ਕੰਮ ਮੁਕੰਮਲ ਕਰੋ।
● ਇਸ ਤੋਂ ਬਾਅਦ ਰਜਿਸਟਰਡ ਵੇਰਵਿਆਂ ਰਾਹੀਂ ਲੌਗ-ਇਨ ਕਰੋ।
● ਇਸ `ਚ ਆਪਣਾ ਨਾਮ, ਪਤਾ, ਵਿਦਿਅਕ ਯੋਗਤਾ ਆਦਿ ਨਾਲ ਸਬੰਧਤ ਸਾਰੀ ਜਾਣਕਾਰੀ ਭਰੋ।
● ਆਪਣੇ ਦਸਤਾਵੇਜ਼ਾਂ ਦੀ ਸਕੈਨ ਕੀਤੀ ਕਾਪੀ ਅਪਲੋਡ ਕਰੋ।
● ਅੰਤ `ਚ ਅਰਜ਼ੀ ਦੀ ਫੀਸ ਦਾ ਭੁਗਤਾਨ ਕਰੋ।
ਇਹ ਵੀ ਪੜ੍ਹੋ : ਗਡਵਾਸੂ ਦੇ ਵਿਗਿਆਨੀ ਨੂੰ ਮਿਲੀ ਅਮਰੀਕਨ ਸੋਸਾਇਟੀ ਵਿੱਚ ਪ੍ਰਧਾਨਗੀ
ਜਰੂਰੀ ਦਸਤਾਵੇਜ਼ ਕਿਹੜੇ ਹਨ?
● ਇਨ੍ਹਾਂ ਦਸਤਾਵੇਜ਼ਾਂ `ਚ ਦਸਵੀਂ , ਬਾਰਵੀਂ, ਗ੍ਰੈਜੂਏਸ਼ਨ, ਪੀ.ਜੀ., ਡਿਪਲੋਮਾ ਆਦਿ ਦੀਆਂ ਮਾਰਕ ਸ਼ੀਟਾਂ ਅਤੇ ਜਾਤੀ ਸਰਟੀਫਿਕੇਟ (Caste certificate) ਸ਼ਾਮਿਲ ਹਨ।
● ਇਸਦੇ ਨਾਲ ਕਿਸੇ ਖੇਤਰ `ਚ ਕੰਮ ਕਰਨ ਦਾ ਅਨੁਭਵ (work experience) ਸਰਟੀਫਿਕੇਟ ਵੀ ਹੋਣਾ ਲਾਜ਼ਮੀ ਹੈ।
● ਉਮੀਦਵਾਰਾਂ ਨੂੰ ਆਪਣੀ ਪਾਸਪੋਰਟ ਸਾਈਜ਼ ਫੋਟੋ ਅਤੇ ਦਸਤਖ਼ਤ ਵੀ ਅਰਜ਼ੀ `ਚ ਅਪਲੋਡ (upload) ਕਰਨੇ ਹੋਣਗੇ।
● CAT 2022 ਰਜਿਸਟ੍ਰੇਸ਼ਨ ਦੌਰਾਨ ਉਮੀਦਵਾਰਾਂ ਨੂੰ ਨਿਰਧਾਰਤ ਦਸਤਾਵੇਜ਼ਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਅਪਲੋਡ ਕਰਨੀਆਂ ਪੈਣਗੀਆਂ।
ਫੀਸ ਦਾ ਭੁਗਤਾਨ:
● ਇਸ ਰਜਿਸਟਰੇਸ਼ਨ ਲਈ ਉਮੀਦਵਾਰਾਂ ਨੂੰ 2300 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
● ਅਨੁਸੂਚਿਤ ਜਾਤੀਆਂ (SC, ST and differently abled) ਨੂੰ ਇਸ ਅਰਜ਼ੀ ਲਈ 1150 ਰੁਪਏ ਜਮ੍ਹਾ ਕਰਾਉਣੇ ਹੋਣਗੇ।
Summary in English: Today is a special day for candidates, today is the last date to apply for the exam